ਕੈਟੇਗਰੀ

ਤੁਹਾਡੀ ਰਾਇ



ਪਰਵਿੰਦਰ ਜੀਤ ਸਿੰਘ (ਫਗਵਾੜਾ)
ਪੰਜਾਬੀ ਭਾਸ਼ਾ ਦੇ ਤਕਨੀਕੀ ਪਸਾਰ-2014
ਪੰਜਾਬੀ ਭਾਸ਼ਾ ਦੇ ਤਕਨੀਕੀ ਪਸਾਰ-2014
Page Visitors: 2608

  ਪੰਜਾਬੀ ਭਾਸ਼ਾ ਦੇ ਤਕਨੀਕੀ ਪਸਾਰ-2014
      ਭਾਸ਼ਾ ਦਾ ਸਮੇਂ-ਸਮੇਂ ਤੇ ਰੂਪ ਬਦਲਦਾ ਰਹਿੰਦਾ ਹੈ ਸਾਨੂੰ ਸਮੇਂ ਦੇ ਹਿਸਾਬ ਨਾਲ ਭਾਸ਼ਾ ਵਿੱਚ ਜਿਥੇ ਨਵੇਂ ਸ਼ਬਦ ਜੁੜਦੇ ਹਨ ਓਥੇ ਹੀ ਨਾ ਬੋਲੇ ਜਾਣ ਵਾਲੇ ਸ਼ਬਦਾ ਦਾ ਅਲੋਪ ਹੋਣਾ ਵੀ ਆਮ ਗਲ ਹੈ। ਅੱਜ ਦਾ ਯੁੱਗ ਜੋ ਤਕਨੀਕੀ ਯੁਗ ਵਜੋ ਜਾਣਿਆ ਜਾਂਦਾ ਹੈ ਉਸ ਵੇਲੇ ਭਾਸ਼ਾ ਦੀ ਹੋਂਦ ਉਸ ਦੇ ਸਾਹਿਤਕ ਪਖੋ ਮਜਬੂਤ ਹੋਣ ਦੇ ਨਾਲ-ਨਾਲ ਉਸ ਦੇ ਤਕਨੀਕੀ ਪੱਧਰ ਤੇ ਵਿਕਾਸ ਅਤੇ ਪਸਾਰ ਬਹੁਤ ਜਰੂਰੀ ਹੈ। ਜੇਕਰ ਅੱਜ ਭਾਸ਼ਾ ਤਕਨੀਕੀ ਸਾਧਨਾ ਨੂੰ ਧਾਰਨ ਨਹੀ ਕਰਦੀ ਤਾਂ ਉਸ ਦੇ ਖਤਮ ਹੋਣ ਦੇ ਖਤਰੇ ਵੀ ਪੈਦਾ ਹੋ ਸਕਦੇ ਹਨ। ਤਕਨੀਕੀ ਸਾਧਨਾ ਤੋਂ ਭਾਵ ਹੈ ਕਿ ਅੱਜ ਦੇ ਅਧੁਨਿਕ ਯੁਗ ਵਿੱਚ ਲੈਪਟਾਪ, ਮੋਬਾਈਲ ਫੋਨਾਂ, ਕੰਪਿਊਟਰ ਜੋ ਸਾਡਾ ਮੱਹਤਵਪੁਰਨ ਅੰਗ ਬਣ ਚੁੱਕੇ ਹਨ ਉਸ ਰਾਹੀਂ ਭਾਸ਼ਾ ਦਾ ਵਿਸਤਾਰ ਅਤੇ ਪਸਾਰ ਕਰਨਾ। ਜਿਵੇਂ ਪੁਰਾਣੇ ਸਮੇਂ ਸਾਹਿਤ ਕਿਤਾਬਾ ਰਾਹੀਂ ਪੜ੍ਹਿਆ ਜਾਂਦਾ ਸੀ ਅੱਜ ਉਹ ਜਗ੍ਹਾ ਵੈੱਬਸਾਈਟ ਅਤੇ ਕੰਪਿਊਟਰ ਸਾਫ਼ਟਵੇਅਰ ਅਤੇ ਫਾਈਲਾ ਨੇ ਲੈ ਲਈ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਪੰਜਾਬੀ ਭਾਸ਼ਾ ਦਾ ਵਿਸਤਾਰ ਕਰਨਾ ਹੈ ਤਾਂ ਇਸ ਨੂੰ ਤਕਨੀਕੀ ਤੋਰ ਤੇ ਉੱਨਤ ਕਰਨਾ ਵੀ ਜਰੂਰੀ ਹੈ। ਆਓ ਇੱਕ ਪੰਛੀ ਝਾਤ ਮਾਰੀਏ ਸਾਲ 2014 ਵਿੱਚ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਹੋਏ ਕਾਰਜ਼ਾ ਤੇ।
   ਇਉਂ ਤਾਂ ਪੰਜਾਬੀ ਭਾਸ਼ਾ ਦੇ ਤਕਨੀਕੀ ਪੱਧਰ ਨੂੰ ਉੱਪਰ ਚੁਕਣ ਵਿੱਚ ਨਿਰੰਤਰ ਕੋਸ਼ਿਸ਼ ਜਾਰੀ ਹੈ।  ਇਸ ਵਿੱਚ ਪਹਿਲਾਂ ਹੀ ਓ.ਸੀ. ਆਰ. (ਕੰਪਿਊਟਰੀ ਤਸਵੀਰ ਦੇ ਅੱਖਰਾ ਨੂੰ ਕੰਪਿਊਟਰ ਅੱਖਰਾ ਵਿੱਚ ਬਦਲਣ ਵਾਲਾ ਸਾਫਟਵੇਅਰ), ਫੌਂਟ ਬਦਲਾਓ ਸਾਫ਼ਟਵੇਅਰ, ਕੰਪਿਊਟਰ ਤੇ ਸ਼ਬਦਕੋਸ਼, ਗੁਰਬਾਣੀ ਆਡੀਓ, ਵੀਡੀਓ , ਵਿਆਕਰਨ ਨਿਰਖਨ,  ਫੋਂਟ ਆਦਿ ਸਾਫਟਵੇਅਰ  ਬਣ  ਚੁੱਕੇ  ਹਨ।  ਪਰ 2014 ਤੱਕ ਪੰਜਾਬੀ ਸਮਗਰੀ ਇੰਟਰਨੈੱਟ ਉੱਪਰ ਬਹੁਤ ਘੱਟ ਮਾਤਰਾ ਜਾਂ ਫੇਰ ਸਮਗਰੀ ਉਪਲਬਧ ਹੋਣ ਦੇ ਬਾਵਜੂਦ ਵੀ ਉਸ ਦਾ ਨਾ ਲਭਿਆ ਜਾਣਾ ਪੰਜਾਬੀ ਭਾਸ਼ਾ ਵਿਕਾਸ ਵਿੱਚ ਇਕ ਬਹੁਤ ਵਡਾ ਅੜਿੱਕਾ ਸੀ। ਪਰ ਸਾਲ 2014 ਵਿੱਚ ਪੰਜਾਬੀ ਤਕਨੀਕੀ ਪੱਧਰ ਇੱਕ ਕਦਮ ਹੋਰ ਅਗਾਹ ਵਧਿਆ। ਜਿਸ ਵਿੱਚ ਪ੍ਰਵਾਸੀ ਪੰਜਾਬੀਆ, ਪੰਜਾਬੀ ਯੂਨੀਵਰਸਟੀ, ਸਕੇਪ ਪੰਜਾਬ ਸੰਸਥਾ, ਸਾਹਿਤ ਸਭਾਵਾਂ, ਇਸ਼ਰ ਮੀਡੀਆ ਅਤੇ ਹੋਰ ਕਈ ਨਿੱਜੀ ਪੱਧਰ ਤੇ ਇਸ ਵਿੱਚ ਬਹੁਤ ਵਿਕਾਸ ਕੀਤਾ ਗਿਆ । ਇਸ ਸਾਲ ਕਈ ਨਵੀਆਂ ਪੰਜਾਬੀ ਵੈੱਬਸਾਈਟ ਵੀ ਆਇਆ ਜਿਨ੍ਹਾਂ ਵਿੱਚੋ www.punjabipedia.org ਅਤੇ www.scapepunjab.com ਮੁੱਖ ਤੋਰ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪੰਜਾਬੀ ਭਾਸ਼ਾ ਵਿੱਚ ਸਮੱਗਰੀ ਉਪਲਬਧ ਕਰਵਾਉਣ  ਵਿੱਚ ਸਫ਼ਲ ਰਹੀਆ ਹਨ।
   ਪੰਜਾਬੀ ਯੂਨੀਵਰਸਟੀ ਵਲੋਂ ਪੰਜਾਬੀ ਪੀਡਿਆ ਜੋ ਵੀਕੀਪੀਡਿਆ ਦੀ ਤਰਜ ਤੇ ਬਣਾਈ ਵੈੱਬਸਾਈਟ ਹੈ ਉਸ ਦਾ ਉਦਘਾਟਨ ਯੁਨੀਵਰਸਟੀ ਉਪ-ਕੁਲਪਤੀ ਡਾ. ਜਸਪਾਲ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੁਆਰਾ ਕੀਤਾ ਗਿਆ। ਇਸ ਗਿਆਨਮਈ ਵੈੱਬਸਾਈਟ ਨੂੰ ਵਿਸ਼ੇਸ਼ ਮਹੱਤਤਾ ਦਿੰਦੇ ਹੋਏ ਪੰਜਾਬੀ ਯੂਨੀਵਰਸਟੀ ਵਿੱਚ  ਇੱਕ ਅੱਲਗ ਤੋਂ ਵਿਭਾਗ ਬਣਾਇਆ ਗਿਆ ਹੈ।  ਇਸ ਵੈੱਬਸਾਈਟ ਦਾ ਮਨੋਰਥ ਵੱਧ ਤੋਂ ਵੱਧ ਪੰਜਾਬੀ ਸਮੱਗਰੀ ਅਰਥ,ਪਰਿਭਾਸ਼ਾ, ਵਿਆਖਿਆ ਪੰਜਾਬੀ ਭਾਸ਼ਾ ਵਿੱਚ ਉਪਲਬਧ ਕਰਵਾਉਣਾ ਹੈ। ਇਸ ਤੋਂ ਇਲਾਵਾ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਵਿੱਚ ਬਣੇ 13 ਪੰਜਾਬੀ ਸਾਫਟਵੇਅਰਾ ਪੰਜਾਬੀ ਯੂਨੀਵਰਸਟੀ ਦੁਆਰਾ ਜਾਰੀ ਕੀਤੇ ਗਏ ਜਿਨ੍ਹਾਂ ਵਿੱਚੋ ‘ਸੋਧਕ’ ਨਾਮਕ ਸਾਫਟਵੇਅਰ ਜਿਸ ਦਾ ਮੁੱਖ ਕਾਰਜ਼ ਪੰਜਾਬੀ ਦੀ ਸਮਗਰੀ ਵਿੱਚ ਗੱਲਤੀਆ ਕਢਣਾ ਹੈ ਮੁੱਖ ਤੋਰ ਤੇ ਛਾਇਆਂ ਰਿਹਾ। ਇਸ ਤੋਂ ਇਲਾਵਾ ‘ਸ਼ਬਦ-ਸ਼੍ਰੇਣੀ ਸੂਚਕ’ ਨਾਮ ਦਾ ਸਾਫ਼ਟਵੇਅਰ ਪੰਜਾਬੀ ਸਮਗਰੀ ਵਿੱਚ ਵਿਸ਼ੇਸ਼ ਸ਼ਬਦ-ਸ਼੍ਰੇਣੀ ਦੇ ਆਧਾਰ ‘ਤੇ ਢੁਕਵੇਂ ਟੇਕ ਲਾਉਂਦਾ ਹੈ। ‘ਸਾਰੰਸ਼ ਸਿਰਜਕ’ ਸਾਫ਼ਟਵੇਅਰ ਪੰਜਾਬੀ ਸਮਗਰੀ ਦਾ ਸੰਖੇਪ    ਕਰਨਾ  ਹੈ।  ‘ਪਾਰਸ’    ਅਤੇ      ‘ਬੋਲ ਰੂਪ’  ਸਾਫ਼ਟਵੇਅਰ ਪੰਜਾਬੀ ਕੰਪਿਊਟਰੀ ਲਿਖਤੀ ਸਮਗਰੀ ਨੂੰ  ਸੁਣਾ ਸਕਦਾ ਹੈ। ਇਹ ਸਾਰੇ ਸਾਫਟਵੇਅਰ ਪੰਜਾਬੀ ਯੂਨੀਵਰਸਟੀ ਦੀ ਵੈੱਬਸਾਈਟ ਤੋ ਮੁਫ਼ਤ ਵਿੱਚ ਡਾਉਨਲੋਡ ਕਰ ਸਕਦੇ ਹੋ। ਪੰਜਾਬੀ ਯੂਨੀਵਰਸਟੀ ਦੇ ਹੀ ਡਾ. ਰਾਜਵਿੰਦਰ ਸਿੰਘ ਅਤੇ ਚਰਨਜੀਵ ਸਿੰਘ ਦੁਆਰਾ ‘ਗੀ-ਲੀਪੀ-ਕਾ’ ਸਾਫ਼ਟਵੇਅਰ ਦੁਆਰਾ ਯੁਨੀਕੋਡ ਵਿੱਚ ਟਾਈਪ ਕਰਨ ਨੂੰ ਹੋਰ ਸੁਖਾਲਾ ਕੀਤਾ ਗਿਆ । ਡਾ. ਸੀ.ਪੀ ਕੰਬੋਜ ਦੁਆਰਾ ਵੀ ਪੰਜਾਬੀ ਭਾਸ਼ਾ ਨੂੰ ਵਿਕਸਤ ਕਰਨ ਲਈ ਮੋਬਾਈਲ ਉੱਪਰ ਟਾਈਪਿੰਗ ਪੈਡ ਬਣਾਇਆ ਗਿਆ। ਜਿਸ ਵਿੱਚ ਪੰਜਾਬੀ ਸੰਦੇਸ਼ ਟਾਈਪ ਕਰਨ ਦੇ ਨਾਲ ਨਾਲ ਸ਼ਬਦ ਸੁਝਾਅ ਵੀ ਆਉਂਦੇ ਹਨ ਅਤੇ ਇਸ ਦੀ ਵਰਤੋਂ ਨਾਲ ਹੀ ਅਸੀ ਪੰਜਾਬੀ ਲਿਪੀ ਵਿੱਚ ਐਸ.ਐਮ.ਐਸ ਵੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਯੂਨੀਵਰਸਟੀ ਵਿੱਚ ਪੰਜਾਬੀ ਯੂਨੀਕੋਡ ਨੂੰ ਲਾਜ਼ਮੀ ਅਤੇ ਪੰਜਾਬੀ ਦਾ ਤਕਨਾਲੋਜੀ ਵਿੱਚ ਵਿਕਾਸ ਅਤੇ ਪਸਾਰ ਲਈ ਸੈਮੀਨਾਰ ਅਤੇ ਵਰਕਸ਼ਾਪ ਵੀ ਲਗਾਈਆਂ ਗਈਆ।
    ਲੁਧਿਆਣਾ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜਨਮੇਜਾ ਜੋਹਲ ਦੀ ਪ੍ਰਧਾਨਗੀ ਹੇਠ ਵੀ ਪੰਜਾਬੀ ਦੇ ਤਕਨੀਕੀ ਪਸਾਰ ਨੂੰ ਜਾਰੀ ਰਖਦੇ ਹੋਏ ਕਾਰਜ ਕੀਤੇ ਗਏ ਇਸ ਵਿੱਚ ਮੁੱਖ ਤੋਰ ਤੇ ਕੇਂਦਰੀ ਪੰਜਾਬੀ ਸਭਾ ਦੀ ਚੋਣ ਚਰਚਾ ਵਿੱਚ ਰਹੀ ਜਿਸ ਨੂੰ ਤਕਨਾਲੋਜੀ ਨਾਲ ਜੋੜ ਕਿ ਆਨ-ਲਾਈਨ ਚੋਣਾ ਕਰਵਾਈਆ ਗਈਆ। ਇਸ ਤੋਂ ਇਲਾਵਾ ਇੱਕ ਬਹੁਤ ਘੱਟ ਮਾਪ ਦਾ ਯੁਨੀਕੋਡ ਟਾਈਪਿੰਗ ਸਾਫ਼ਟਵੇਅਰ ਤਿਆਰ ਕੀਤਾ ਗਿਆ ਜੋ ਮੁਫ਼ਤ ਹੈ। 4 ਪੰਜਾਬੀ ਕਿਤਾਬਾਂ ਦੀਆਂ ਆਡੀਓ ਕਿਤਾਬਾਂ ਬਣਾਈਆ ਗਈਆ ਤਾਂ ਜੋ ਅਸੀ ਚਲਦੇ ਫਿਰਦੇ ਵੀ ਪੰਜਾਬੀ ਭਾਸ਼ਾ ਸਾਹਿਤ ਤੋਂ ਜਾਣੁ ਹੋ ਸਕੀਏ । ਇਸ ਨੂੰ ਲੋਕਾਂ ਦਾ ਭਰਪੂਰ ਸਾਥ ਮਿਲਿਆ ਅਤੇ ਇਨ੍ਹਾਂ ਦੀ 2000 ਸੀ.ਡੀ. ਮੁਫ਼ਤ ਵਿੱਚ ਵੰਡੀਆ ਗਈਆ। 3 ਨਵੇਂ ਫੌਂਟ ਡਿਜ਼ਾਈਨ ਬਣਾਏ ਗਏ ਅਤੇ ਸਤਲੁਜ ਫੌਂਟ ਵਿੱਚ ਸੋਧ ਕੀਤੀ ਗਈ।
   ਪੰਜਾਬੀ ਭਾਸ਼ਾ ਨੂੰ ਤਕਨੀਕੀ ਪੱਧਰ ਤੇ ਉੱਚਾ ਚੁਕਣ ਲਈ ਫਗਵਾੜਾ ਵਿੱਚ ਸਕੇਪ ਸੰਸਥਾ ਦਾ ਨਿਰਮਾਣ ਕੀਤਾ ਗਿਆ ਜਿਸ ਵਿੱਚ ਪੰਜਾਬੀ ਤਕਨੀਕੀ ਵਿਕਾਸ ਦਾ ਸੁਹਿਰਦ ਉਪਰਾਲਾ ਕੀਤਾ ਗਿਆ। ਇਸ ਸੰਸਥਾ ਦੁਆਰਾ ਪੰਜਾਬੀ ਯੁਨੀਕੋਡ ਕੀ-ਬੋਰਡ ਡਰਾਈਵਰ, ਪੰਜਾਬੀ ਆਨ-ਲਾਈਨ ਵਿਆਕਰਨ ਸੁਧਾਈ। ਆਨ-ਲਾਈਨ-ਟਾਈਪਿੰਗ ਪੈਡ ਤਿਆਰ ਕੀਤੇ ਗਏ। ਇਸ ਸੰਸਥਾ ਦੁਆਰਾ ਆਨ-ਲਾਈਨ ਅਤੇ ਆਫ਼-ਲਾਈਨ ਪੰਜਾਬੀ ਸ਼ਬਦ ਕੋਸ਼ ਡਾ. ਅਮਰਜੀਤ ਸਿੰਘ  ਦੀ ਅਗਵਾਈ ਵਿੱਚ ਤਿਆਰ ਕੀਤਾ ਗਿਆ। ਮਨਦੀਪ ਸਿੰਘ ਅਤੇ ਰਾਜ ਸੰਧੂ ਨੇ ਪੰਜਾਬੀ ਦੇ ਤਕਨੀਕੀ ਵਿਕਾਸ ਨੂੰ ਮੁੱਖ ਰਖਦੇ ਹੋਏ ਸਕੇਪ ਪੰਜਾਬ ਨਾਮਕ ਈ-ਮੈਗਜ਼ੀਨ ਦੀ ਸ਼ੁਰੂਆਤ ਕੀਤੀ ਜਿਸ ਮੈਗਜ਼ੀਨ ਦਾ ਮਨੋਰਥ ਪੰਜਾਬੀ ਭਾਸ਼ਾ ਦਾ ਸਾਹਿਤਕ, ਭਾਸ਼ਾਈ ਅਤੇ ਤਕਨੀਕੀ ਪਸਾਰ ਅਤੇ ਪ੍ਰਫੁੱਲਤਾ ਹੈ। ਇਸ ਨੂੰ ਦੇਸ਼ਾ ਅਤੇ ਵਿਦੇਸ਼ਾ ਵਿੱਚ ਬਹੁਤ ਸ਼ਲਾਘਾ ਮਿਲੀ। ਸਕੇਪ ਪੰਜਾਬ ਦੀ ਮੁੱਖ ਵੈੱਬਸਾਈਟ ਰਾਹੀਂ  ਪੰਜਾਬੀ ਸਾਹਿਤ ਦੇ ਫੈਲਾਅ ਨੂੰ ਮੁੱਖ ਤਜਵੀਜ਼ ਦਿੱਤੀ ਗਈ ਜਿਸ ਵਿੱਚ ਵੱਖਰੇ ਵੱਖਰੇ ਸਾਹਿਤਕਾਰਾ ਨੇ ਆਪਣੀਆਂ ਰਚਨਾਵਾ ਭੇਜਕੇ ਯੋਗਦਾਨ ਦਿੱਤਾ ਜੋ ਆਨਲਾਈਨ ਪਾਠਕਾਂ ਲਈ ਉਪਲਬਧ ਹਨ। ਇਸ ਤੋਂ ਇਲਾਵਾ ਪੰਜਾਬੀ ਟਾਈਪਿੰਗ ਸਿਖਾਉਣ ਲਈ ਇਜ਼ੀ ਟਾਈਪਿੰਗ ਟਿਊਟਰ ਦਾ ਵੀ ਨਿਰਮਾਣ ਕਿਤਾ ਗਿਆ ਜੋ ਰਮਿੰਗਟਨ ਅਤੇ ਫੋਨੇਟਿਕ ਦੋਵਾਂ ਤਰ੍ਹਾਂ ਦੀ ਟਾਈਪਿੰਗ ਸਿੱਖ ਸਕਦੇ ਹਾਂ। ਤੁਸੀ ਇਹ ਸਭ ਕੁੱਝ ਸਕੇਪ ਪੰਜਾਬ ਦੀ ਈ-ਮੈਗਜ਼ੀਨ ਤੋਂ ਮੁਫ਼ਤ ਡਾਉਨਲੋਡ ਕਰ ਸਕਦੇ ਹੋ। ਇਸ ਸੰਸਥਾ ਦੁਆਰਾ  ਪੰਜਾਬੀ ਭਾਸ਼ਾ ਨੂੰ ਤਕਨੀਕੀ ਤੋਰ ਤੇ ਕੰਮ ਕਰ ਰਹੇ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
   ਨਿੱਜੀ ਤੋਰ ਤੇ ਕਿਤੇ ਪੰਜਾਬੀ ਤਕਨੀਕੀ ਵਿਕਾਸ ਦੇ ਕਾਰਜ਼ਾ ਵਿੱਚ ਪੰਜਾਬੀ ਸਰਚ ਇੰਜਣ ਨੂੰ ਮੁੱਖ ਜਗਾਹ ਮਿੱਲੀ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ   ਸਤਪਾਲ ਸਿੰਘ ਸੋਢੀ  ਵਲੋਂ ਸਥਾਨਕ ਤੋਰ ਤੇ ਸਰਚ ਇੰਜਣ ਤਿਆਰ ਕਰਨ ਦਾ ਵੀ ਦਾਵਾ ਕੀਤਾ ਗਿਆ ਹੈ ਜਿਸ  ਦੇ ਇੰਟਰਨੈੱਟ ਉਪਰ ਆਉਣ ਤੇ ਪੰਜਾਬੀ ਸਮੱਗਰੀ ਲਭਣ ਵਿੱਚ ਬਹੁਤ ਸੋਖ  ਹਵੇਗੀ। ਇਸ ਸਾਲ ਮੋਬਾਈਲ ਐਪ ਦੇ ਵਿੱਚ ਵੀ ਪੰਜਾਬੀ ਨੂੰ ਬਹੁਤ ਜਗਾਹ ਮਿੱਲੀ ਹੈ। ਪਾਨੀਨੀ ਕੀਪੈਡ ਪੰਜਾਬੀ ਦੁਆਰਾ ਅਸੀਂ ਮੋਬਾਈਲ ਉਪਰ ਪੰਜਾਬੀ ਵਿੱਚ ਟਾਈਪ ਕਰ ਸਕਦੇ ਹਾਂ (ਜੇਕਰ ਤੁਹਾਡਾ ਫ਼ੋਨ ਪੰਜਾਬੀ ਦੇ ਅਨੁਕੂਲ ਹੈ)। ਸੇਂਖੋ ਟੈਕਨਾਲੋਜੀ ਨੇ ਇੱਕ ਆਲ ਪੰਜਾਬੀ ਰੇਡਿਓ ਨਾਮਕ ਐਪ ਬਣਾਈ ਹੈ ਜਿਸ ਦੇ ਨਾਲ ਤੁਸੀ ਆਪਣੇ ਫੋਨ ਉਪਰ ਪੰਜਾਬੀ ਦੇ ਵੱਖਰੇ-ਵੱਖਰੇ ਦੇਸ਼ਾ ਵਿਦੇਸ਼ਾ ਵਿੱਚ ਚੱਲ ਰਹੇ ਰੇਡਿਓ ਚੈਨਲਾ ਨੂੰ ਸੁਣ ਸਕਦੇ ਹਾਂ। ਆਈ.ਟੀ.ਟੀ ਬੰਮਬੇ ਦੇ ਵਿਦਿਆਰਥੀਆ ਨੇ ਇੱਕ ਸਵਰਚੱਕਰ ਨਾਂ ਦੀ ਐਪ ਬਣਾਈ ਹੈ ਜਿਸ ਵਿੱਚ ਕਿਸੇ ਗੁਰਮੁਖੀ ਦੇ ਅੱਖਰ ਤੇ ਕਲਿਕ ਕਰਨ ਤੇ ਉਸ ਦੇ ਨਾਲ ਮਿਲਦੇ ਸਵਰ ਤੁਸੀ ਵੇਖ ਸਕਦੇ ਹੋ। ਐਂਡਰੋਡਜ਼ੇਨ ਨੇ ਪੰਜਾਬੀ ਕਹਾਵਤਾ ਨਾਮਕ ਐਪ ਬਣਾਈ ਹੈ ਜਿਸ ਵਿੱਚ ਤੁਸੀ ਪੰਜਾਬੀ ਕਹਾਵਤਾ ਵੇਖ ਸਕਦੇ ਹੋ। ਸਿੱਖ ਡਾਈਰੀ ਨਾਮਕ ਐਪ ਦੇ ਵਿੱਚ ਸਿੱਖ ਧਰਮ ਦੀਆਂ ਗਤੀਵਿਧੀਆ, ਖਬਰਾਂ ਅਤੇ ਇਤਿਹਾਸ ਉਪਰ ਜਾਣਕਾਰੀ ਉਪਲੱਬਧ ਹੈ। ਇਸ ਤੋਂ ਇਲਾਵਾ ਹੋਰ ਕਈ ਨਿੱਜੀ ਪਧਰ ਤੇ ਕੰਮ ਹੋਏ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਭਾਸ਼ਾ ਦੇ ਪਸਾਰ ਤੇ ਮੀਲ ਦੇ ਪੱਥਰ ਸਾਬਤ ਹੋਣਗੇ।
ਪਰਵਿੰਦਰ ਜੀਤ ਸਿੰਘ,ਫਗਵਾੜਾ
ਮੋ 9872007176
ਈ-ਮੇਲ : scapepunjab@gmail.com

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.