ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਸਿੱਖ ਨੀਂਦ ‘ਚ ਗੁਆਚ ਚੁਕਾ ਹੈ ਅਤੇ ਨਾਟਕ ਨੂੰ ਹੀ ਸੱਚ ਮੰਨੀ ਬੈਠਾ ਹੈ
ਸਿੱਖ ਨੀਂਦ ‘ਚ ਗੁਆਚ ਚੁਕਾ ਹੈ ਅਤੇ ਨਾਟਕ ਨੂੰ ਹੀ ਸੱਚ ਮੰਨੀ ਬੈਠਾ ਹੈ
Page Visitors: 2797

ਸਿੱਖ ਨੀਂਦ ‘ਚ ਗੁਆਚ ਚੁਕਾ ਹੈ ਅਤੇ ਨਾਟਕ ਨੂੰ ਹੀ ਸੱਚ ਮੰਨੀ ਬੈਠਾ ਹੈ
ਪ੍ਰੋ. ਦਰਸ਼ਨ ਸਿੰਘ ਖਾਲਸਾ
09 ਮਾਰਚ 2015 ਨੂੰ ਸ. ਮਨਜੀਤ ਸਿੰਘ ਤਰਨਤਾਰਨੀ, ਜੋ ਕਿ ਚੀਫ ਖ਼ਾਲਸਾ ਦੀਵਾਨ ਦੇ ਪ੍ਰਬੰਧਕ ਰਹਿ ਚੁਕੇ ਹਨ, ਹੁਰਾਂ ਦੇ ਸੱਦੇ 'ਤੇ ਤਰਨਤਾਰਨ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗੁਰਮਤਿ ਵੀਚਾਰਾਂ ਕੀਤੀਆਂ।
ਉਨ੍ਹਾਂ ਨੇ "
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥
 ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥
ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥
ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ
॥੨੭॥" {ਪੰਨਾ 920}
ਦਾ ਗਾਇਨ ਅਤੇ ਗੁਰਮਤਿ ਵੀਚਾਰਾਂ ਕੀਤੀਆਂ।
ਉਨ੍ਹਾਂ ਨੇ ਕਿਹਾ ਕਿ ਗੁਰੂ ਸਾਨੂੰ ਤੱਤ ਨਾਲ ਮਿਲਾਉਂਦਾ ਹੈ, ਪਰ ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਵਿੱਚ ਹੀ ਲੋਕਾਂ ਨੂੰ ਭਰਮਾਂ 'ਚ ਫਸਾਈ ਰੱਖਦੇ ਹਨ। ਉਸ ਗੁਰੂ ਤੋਂ ਬਿਨਾ ਤੱਤ ਦੀ ਸਾਰ ਸਮਝ ਨਹੀਂ ਲੱਗ ਸਕਦੀ। ਉਨ੍ਹਾਂ ਨੇ ਆਲਸ ਅਤੇ ਨੀਂਦ ਬਾਰੇ ਖੁੱਲ ਕੇ ਵੀਚਾਰ ਕੀਤੀ, ਅਤੇ ਦੱਸਿਆ ਕਿ ਅੱਜ ਦਾ ਸਿੱਖ ਨੀਂਦ ਵਿੱਚ ਹੀ ਹੈ, ਅਤੇ ਵਹਿਮਾਂ ਭਰਮਾਂ 'ਚ ਹੀ ਗਲਤਾਨ ਹੋਇਆ ਪਿਆ ਹੈ। ਭਰਮ ਉਹ ਹੈ ਜੋ ਦਿਸਦਾ ਹੈ, ਪਰ ਅਸਲੀਅਤ ਤੋਂ ਦੂਰ ਹੁੰਦਾ ਹੈ, ਅਤੇ ਇਸਦਾ ਬਦਲਵਾਂ ਰੂਪ ਹੈ ਨਾਟਕ, ਜੋ ਕਿ ਅਸਲੀ ਦਿਸਦਾ ਹੈ, ਪਰ ਅਸਲ ਹੁੰਦਾ ਨਹੀਂ। ਸਿੱਖਾਂ ਦੇ ਧਰਮ ਸਥਾਨਾਂ 'ਤੇ ਕਾਬਿਜ਼ ਮੁਖੀ ਵੀ ਨਾਟਕੀ ਹਨ, ਅਤੇ ਬਹੁਤੇ ਸਿੱਖ ਇਨ੍ਹਾਂ ਨਾਟਕਕਾਰਾਂ ਨੂੰ ਅਸਲੀ ਸਮਝ ਕੇ ਇਨ੍ਹਾਂ ਨੂੰ ਸੱਚ ਮੰਨੀ ਬੈਠੇ ਹਨ। ਉਨ੍ਹਾਂ ਕਿਹਾ ਕਿ ਸਿੱਖ ਨੂੰ ਨੀਂਦ ਤੋਂ ਬਾਹਰ ਆਉਣਾ ਪੈਣਾ ਹੈ, ਅਤੇ ਨਾਟਕ ਤੇ ਨਾਟਕਕਾਰਾਂ ਤੋਂ ਸਾਵਧਾਨ ਰਹਿਣਾ ਪੈਣਾ ਹੈ।
 With thanks from khalsa News

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.