ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
< - = ਜਾਪੁ? = - >
< - = ਜਾਪੁ? = - >
Page Visitors: 2643

<   -   =   ਜਾਪੁ?   =   -   >
ਬ੍ਰਾਹਮਣ 240 ਸਾਲਾਂ ਤੋਂ ਅਤੇ ਅੰਗਰੇਜ਼ 100 ਸਾਲ ਤੋਂ ਇਹ ਸੋਚ ਰਹੇ ਸਨ ਕਿ ਸਿੱਖਾਂ ਦੀ ਢੂਈ ਕਿਵੇਂ ਕੁੱਟੀ ਜਾਵੇ? ਨਾ ਸੂਤ ਆਉਣ ਵਾਲੀ ਕੌਮ ਨੂੰ ਕਿਵੇਂ ਸੂਤ ਕੀਤਾ ਜਾਵੇ? ਗੁਰੂ ਨਾਨਕ ਪੰਥੀਏ ਕਿਵੇਂ ਖਤਮ ਕੀਤੇ ਜਾਣ? ਇਸ ਸਿਧਾਂਤ ਦਾ ਮਲੀਆ-ਮੇਟ ਕਿਵੇਂ ਕੀਤਾ ਜਾਵੇ ? ਬ੍ਰਾਹਮਣ ਨੇ ਆਪਣਾ ਹਲਵਾ-ਮੰਡਾ ਚੱਲਦਾ ਰੱਖਣਾ ਸੀ ਅਤੇ ਅੰਗਰੇਜ਼ਾਂ ਨੇ ਪੰਜਾਬ ਤੇ ਰਾਜ-ਭਾਗ ਸਥਾਪੱਤ ਕਰਨਾ ਸੀ। ਇਸੇ ਸਕੀਮ ਦੇ ਅਧੀਨ ਲੈਫਟੀਨੈਂਟ ਕਰਨਲਜੌਹਨ ਮਾਲਕਮ 1805 ਈ. ਵਿਚ ਅੰਮ੍ਰਿਤਸਰ ਆਇਆ ਤੇ 1812ਈ. ਵਿਚ ਆਪਣੀ ਕਿਤਾਬ , ‘Skitch of Sikhs’ਵਿਚ ‘ਦਸਮੇ ਪਾਤਸ਼ਾਹ ਕਾ ਗ੍ਰੰਥ’ ਦਾ ਜ਼ਿਕਰ ਕੀਤਾ। ਮਤਲਬ ਇਹ ਹੋਇਆ ਕਿ ਜੌਹਨ ਮਾਲਕਮ ਨੇ ਸੱਤਾਂ ਸਾਲਾਂ ਵਿਚ ‘ਦਸਮੇ ਪਾਤਸ਼ਾਹ ਕਾ ਗ੍ਰੰਥ’ ਤਿਆਰ ਕਰਵਾਇਆ।
1812 ਈ. ਤੋਂ ਪਹਿਲਾਂ ਦੀ ਕਿਸੇ ਵੀ ਇਤਹਾਸਕ ਲਿਖਤ ਵਿਚ ਗੁਰੂ ਗੋਬਿੰਦ ਸਿੰਘ ਦੀ ਕਿਸੇ ਲਿਖਤ, ਬਾਣੀ ਹੋਣ ਦਾ ਕੋਈ ਜ਼ਿਕਰ ਨਹੀਂ ਮਿਲਦਾ।
ਗੁਰੂ ਜੀ ਦੇ ਸਮਕਾਲੀ ਭਾਈ ਨੰਦ ਲਾਲ ਗੋਇਆ ਦੀਆਂ ਤਿੰਨ ਲਿਖਤਾਂ : ਰਹਿਤਨਾਮਾ ਨਾਮਾ, ਤਨਖਾਹਨਾਮਾ ਤੇ ਸਾਖੀ ਰਹਿਤ ਕੀ, ਕਵੀ ਸੈਨਾਪਤਾ (ਸੈਣਾ ਸਿੰਘ) ਗੁਰ ਸੋਭਾ ਗ੍ਰੰਥ ਜੋ ਗੁਰੂ ਜੀ ਦੇ ਅਕਾਲ ਚਲਾਣਾ ਕਰਨ ਤੋਂ ਸਿਰਫ ਤਿੰਨ ਸਾਲ ਬਾਅਦ ਦੀ ਕ੍ਰਿਤ ਮੰਨੀ ਜਾਂਦੀ ਹੈ, ਪਰਚੀਆਂ ਸੇਵਾਦਾਸ  ਕ੍ਰਿਤ (1711-1738), ਕੁਇਰ ਸਿੰਘ  ਗੁਰਬਿਲਾਸ ਪਾਤਸ਼ਾਹੀ 10 ਕ੍ਰਿਤ (1751-?) ਤਕ ਕਿਸੇ ਵੀ ਲਿਖਤ ਵਿਚ ‘ਦਸਮੇ ਪਾਤਸ਼ਾਹ ਕਾ ਗਰੰਥ’ ਹੋਣ ਦੀ ਸੂਹ ਨਹੀਂ ਮਿਲਦੀ। ਅੱਜ ਤਕ ਜਿਤਨੀਆਂ ਵੀਮਹੱਤਵ ਪੂਰਨ ਪੁਰਾਤਨਹੱਥ ਲਿਖਤ ‘ਦਸਮ ਗ੍ਰੰਥ’ ਦੀਆਂਬੀੜਾਂ ਉਪਲੱਬਧ ਹੋਈਆਂ ਹਨ ਉਹ ਸਾਰੀਆਂ ਦੀਆਂ ਸਾਰੀਆਂ ਮਹਾਂਰਾਜਾ ਰਣਜੀਤ ਸਿੰਘ ਤੇ ਰਾਜ-ਭਾਗ ਵਾਲੇ ਇਲਾਕੇ ਤੋਂ ਬਾਹਰੋਂ ਹੀ ਮਿਲੀਆਂ ਹਨ।
ਜਾਣੀਕੇ ਫੂਲਕੀਆਂ ਸਟੇਟਾਂ ਵਾਲੇ, ਪਟਿਆਲੇ ਵਾਲੇ , ਦਿਲੀ ਵਾਲੇ ਅਤੇ ਅੰਗਰੇਜ਼ਾਂ ਦੇ ਰਜ-ਭਾਗ ਵਾਲੇ ਆਪਣੇ ਇਲਾਕੇ ਵਿਚੋਂ ਪ੍ਰਾਪਤ  ਹੋਈਆਂ ਹਨ।
‘ਗੁਰੂ ਗ੍ਰੰਥ ਸਾਹਿਬ’ ਜੀ ਦੇ ਉਲਟ ਕੋਈ ਸ਼ਰੀਕ ਪੈਦਾ ਕਰਨਾ ਤੇ ਸਥਾਪਤ ਕਰਨਾ ਹੀ ਇਨ੍ਹਾ ਦਾ ਮਕਸਦ ਸੀ। ਦਸਮ ਗ੍ਰੰਥ, ਬਚਿਤ੍ਰ ਨਾਟਕ, ਸਰਬ ਲੋਹ ਗ੍ਰੰਥ, ਗੋਬਿੰਦ ਗੀਤਾ, ਸੁਖਮਨਾ, ਸਹੰਸਰਨਾਮਾ, ਵਾਰ ਮਾਲ ਕੌਸ ਕੀ ਆਦਿ ਗ੍ਰੰਥਾਂ ਨੂੰ ਇਸੇ ਲੜੀ ਵਿਚ ਰੱਖਿਆ ਜਾਣਾ ਚਾਹੀਦਾ ਹੈ ਤੇ ਇਨ੍ਹਾ ਲਿਖਤਾਂ ਦੇ ਅਰਥ ਵੀ ਇਸ ਪ੍ਰਯੋਜਨ ਨੂੰ ਮੁੱਖ ਰੱਖ ਕੇ ਕੀਤੇ ਜਾਣੇ ਚਾਹੀਦੇ ਹਨ। ‘ਦਸਮ ਗ੍ਰੰਥ’ ਦੀ ਲਿਖਤ ਇਸ ਤਰ੍ਹਾਂ ਸ਼ੂਰੂ ਹੁੰਦੀ ਹੈ:
ੴ  ਸਤਿਗੁਰ ਪ੍ਰਸਾਦਿ॥
 ਸ੍ਰੀ ਵਾਹਿਗੁਰੂ ਜੀ ਕੀ ਫਤਹ॥
ਜਾਪੁ॥
 ਸ੍ਰੀ ਮੁਖਵਾਕ ਪਾਤਸ਼ਾਹੀ 10॥
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥ ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ॥ਅਚਲ ਮੂਰਤਿ ਅਨਭਵ ਪ੍ਰਕਾਸ ਅਮਿਤੋਜਿ ਕਹਿੱਜੈ॥ ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ॥ ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ। ਤਵ ਸਰਬ ਨਾਮ ਕੱਥੈ ਕਵਨ ਕਰਮ ਨਾਮ ਬਰਣਤ ਸੁਮਤਿ॥1॥
ਕਵੀ ਲਿਖਦਾ ਹੈ: ਲੋਕ ਕਹਿੰਦੇ ਹਨ ਕਿ ਪ੍ਰਮਾਤਮਾ ਦਾ ਕੋਈ ਚਿੰਨ੍ਹ, ਚੱਕ੍ਰ, ਵਰਨ, ਜਾਤਿ, ਗੋਤ, ਰੂਪ, ਰੰਗ,ਰੇਖ, ਭੇਖ ਨਹੀਂ।ਲੋਕ ਉਸ ਨੂੰ ਅਚਲ ਸਰੂਪੀ, ਸੁਤਹ ਗਿਆਨ ਦਾ ਪ੍ਰਕਾਸ਼ਕ ਅਤੇ ਅਮਿਤ ਸ਼ਕਤੀਆਂ ਵਾਲਾ ਕਹਿੰਦੇ ਹਨ। ਉਹ ਕਰੋੜਾਂ ਇੰਦਰਾਂ ਦਾ ਇੰਦਰ ਅਤੇ ਰਾਜਿਆਂ ਦਾ ਰਾਜਾ ਹੈ। ਉਸ ਨੂੰ ਤਿੰਨਾਂ ਭਵਣਾਂ ਦੇ ਰਾਜੇ, ਦੇਵਤੇ, ਦੈਂਤ ਅਤੇ ਬਣਾਂ ਦੇ ਤੀਲੇ ਵੀ ਬੇਅੰਤ ਬੇਅੰਤ ਕਹਿੰਦੇ ਹਨ। ਕੋਈ ਵੀ ਉਸਦੇ ਸਾਰੇ ਨਾਮ ਨਹੀਂ ਗਿਣ ਸਕਦਾਪਰ
ਹੁਣ ਮੈਂ ਆਪਣੀ ਚੰਗੀ ਮੱਤ ਨਾਲ ਤੇਰੇ ਨਾਮ ਗਿਣਨ/ ਦੱਸਣ ਲੱਗਾ ਹਾਂ
ਸ਼ਿਵ ਪੁਰਾਣ ਦੇ ਪੰਨਾ 519 ਤੋਂ ਲੈ ਕੇ ਇਹ ਸਾਰੇ ਨਾਮ ‘ਸ਼ਿਵ ਮਹਾਂ ਸਤੋਤ੍ਰ’ ਵਿਚ ਦਰਜ਼ ਹਨ ਜੋ ‘ਜਾਪੁ’ ਵਿਚ ਆਏ ਹਨ। ਜਿਵੇਂ: ਅਰੂਪ ਹੈਂ॥ ਅਨੂਪ ਹੈਂ॥ ਅਜੂਪ ਹੈਂ॥ ਅਭੂਪ ਹੈਂ॥29॥ ਅਲੇਖ ਹੈਂ॥ ਅਭੇਖ ਹੈਂ॥ ਅਨਾਮ ਹੈਂ॥ ਅਕਾਮ ਹੈਂ॥॥30॥ਅਧੇਯ ਹੈਂ॥ ਅਭੈਯ ਹੈਂ॥ ਅਜੀਤ ਹੈਂ॥ ਅਭੀਤ ਹੈਂ॥॥31॥ ਤ੍ਰਿਮਾਨ ਹੈਂ॥ ਨਿਧਾਨ ਹੈਂ॥ ਤ੍ਰਿਬਰਗ ਹੈਂ॥ ਅਸਰਗ ਹੈਂ॥32॥
ਜੇ ਤਾਂ ਲਿਖਾਰੀ ਆਪਣੀ ਚੰਗੀ ਮੱਤ ਨਾਲ  ਸਿਰਫ ਨਾਮ ਹੀ ਲਿਖ ਦਿੰਦਾ ਤਾਂ ਵੀ ਠੀਕ ਸੀ। ਪਰ ਸਾਰੇ ਨਾਵਾਂ ਦੇ ਨਾਲ ‘ਹੈਂ”  ਲਿਖ ਕੇ ਸਵਾਲੀਆ ਚਿੰਨ ਖੜਾ ਕਰ ਗਿਆ ਕਿ ਤੂੰ ਕੀ ਹੈ?ਡਾ. ਰਤਨ ਸਿੰਘ ਜੱਗੀ ਵਰਗਿਆਂ ਨੇ ਵੀ ‘ਹੈਂ’ ਵਿਚ ਲੱਗੀ ਬਿੰਦੀ ਨੂੰ ਆਪਣੀਆਂ ਐਨਕਾਂ ਨਾਲ ਤੱਕਣੋ ਨਜ਼ਰ ਅੰਦਾਜ਼ ਕੀਤਾ ਕਿਉਂਕਿ ਉਨ੍ਹਾ ਵੀ ਬਾਬਾ ਵਿਰਸਾ ਸਿੰਘ ਵਾਲੀਆਂ ਕਰੋੜ ਕਰੋੜ ਰੁਪੈ ਵਾਲੀਆਂ ਐਨਕਾਂ ਲਾਈਆਂ ਹੋਈਆਂ ਹਨ।
ਅਨਾਸ ਹੈਂ॥ਉਦਾਸ ਹੈਂ॥ ਅਧੰਧ ਹੈਂ॥ ਅਬੰਧ ਹੈਂ॥136॥ ਅਭਗਤ ਹੈਂ॥ ਬਿਰਕਤ ਹੈਂ॥ਅਨਾਸ ਹੈਂ॥ ਪ੍ਰਕਾਸ਼ ਹੈਂ॥137॥
ਨਿਚਿੰਤ ਹੈਂ॥ਸੁਨਿੰਤ ਹੈਂ॥ ਅਲਿੱਖ ਹੈਂ॥ ਅਦਿੱਖ ਹੈਂ॥138॥ਅਲੇਖ ਹੈਂ॥ ਅਭੇਖ ਹੈਂ॥ ਅਢਾਹ ਹੈਂ॥ ਅਗਾਹ ਹੈਂ॥ 139॥
ਭਗਵਤੀ ਛੰਦ॥ ਤਵਪ੍ਰਸਾਦਿ॥ ਕਿ ਜ਼ਾਹਰ ਜ਼ਹੂਰ ਹੈਂ॥ ਕਿ ਹਾਜ਼ਰ ਹਜ਼ੂਰ ਹੈਂ॥ ਹਮੇਸੁਲ ਸਲਾਮ ਹੈਂ॥ ਸਮਸਤੁਲ ਕਲਾਮ ਹੈਂ॥150॥ ਅਕਲੰ ਕ੍ਰਿਤ ਹੈਂ॥ ਸਰਬਾ ਕ੍ਰਿਤ ਹੈਂ॥ ਕਰਤਾ ਕਰ ਹੈਂ॥ ਹਰਤਾ ਹਰ ਹੈਂ॥183॥ ਕਰੁਣਾਲਯ ਹੈਂ ॥ ਅਰਿ ਘਾਲਯ ਹੈਂ ॥ ਖਲ ਖੰਡਨ ਹੈਂ ॥ ਮਹਿ ਮੰਡਨ ਹੈਂ ॥੧੭੧॥
ਇਸ ਤਰ੍ਹਾਂਕੁੱਲ ਮਿਲਾ ਕੇ 238 ਵਾਰੀਂ ਸਵਾਲ ਕੀਤਾ ਗਿਆ ਹੈ ਕਿ ਤੂੰ ਕੀ ਹੈਂ?
ਕਰੁਣਾਲਯ ਅਤੇ ਘਾਲਯ ਇਕ ਦੁਸਰੇ ਦੇ ਵਿਰੋਧੀ ਤੱਤ ਹਨ। ਜਿਹੜਾ ਵੀ ਕੋਈ ਕਿਸੇ ਤੇ ਤਰਸ ਕਰਦਾ ਹੈ ਉਹ ਉਸ ਨੂੰ ਮਾਰਦਾ ਨਹੀਂ। ਜਿਹੜਾ ਖੰਡਨ ਕਰਦਾ ਹੈ ਉਹ ਮੰਡਨ ਨਹੀਂ ਕਰਦਾ। ਜਿਹੜਾ ਕਲਹਾ ਕਰਤਾ ਹੈ, ਉਦਮੂਲ ਮਚਾਉਂਦਾ ਹੈ ਉਹ ਸ਼ਾਂਤ ਸਰੂਪ ਨਹੀਂ ਹੁੰਦਾ। ਉਪਰਲੇ ਸਾਰੇ ਬੰਦਾਂ ਵਿਚ ਸਿਰਫ ਸਵਾਲ ਹੀ ਪਾਏ ਹਨ ਕਿ ਤੂੰ ਕੀ ਹੈਂ। 
ਕਿ ਰੋਜ਼ੀ ਦਹਿੰਦ ਹੈਂ। ਕਿ ਰਾਜ਼ਿਕ ਰਹਿੰਦ ਹੈਂ॥ ਕਰੀਮੁਲ ਕਮਾਲ ਹੈਂ॥ ਕਿ ਹੁਸਨਲ ਜਮਾਲ ਹੈਂ॥152॥ ਕਿ ਹਿੰਦੀ ਅਤੇ ਕੀ ਗੁਰਮੁਖੀ। ਅਵਾਜ਼ ਵੀ ਬਰਾਬਰ ਤੇ ਮਤਲਬ ਵੀ ਬਰਾਬਰ ਹਨ। ਪਰ ਉਰਦੂ ਵਿਚ ਇਸੇ ਨੂੰ ਕਿਆ ਕਹਿੰਦੇ ਹਾਂ।ਲਹਿੰਦੀ ਪੰਜਾਬੀ (ਮੁਲਤਾਨੀ) ਵਿਚ ‘ਕਿ ਕਹਿੰਦਾ ਹੈਂ’ ਵੀ ਅਨਿਸਚਿਤ ਕਾਲ ਦਾ ਪ੍ਰਗਟਾਵਾ ਕਰਦਾ ਹੈ।ਕਬਿ ਹਿੰਦੀ ਵਿਚ ਲਿਖਿਆ ਜਾਂਦਾ ਹੈ ਪਰ ਬੁਲਾਇਆ ਕਬੀ ਹੀ ਜਾਂਦਾ ਹੈ। ਇਸੇ ਤਰ੍ਹਾਂ ਕਿ ਕੀ ਹੈ ਤੇ ਹੈਂ ਵੀ ਸੁਆਲੀਆ ਚਿੰਨ। ‘ਜਾਪੁ’ ਵਿਚ ‘ਕਿ’ 91 ਵਾਰੀ ਲਿਖਿਆ ਮਿਲਦਾ ਹੈ।
ਹੁਣ ਆਪਾਂ ਵੀਚਾਰਦੇ ਹਾਂ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਕਿਵੇਂ ਟਕਰਾਉਂਦੇ ਹਨ।
ਰੂਪ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣੁ ਤੇ ਪ੍ਰਭ ਭਿੰਨ॥
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ
॥1॥ਪੰਨਾ 283॥
ਮੁਕਤ ਭਏ ਪ੍ਰਭ ਰੂਪ ਨ ਰੇਖੰ॥ ਪੰਨਾ 223॥
ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ॥ ਪੰਨਾ 816॥
ਇਹ ਸਿਧਾਂਤ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦਾ ਹੈ।
ਅਕਾਲ ਉਸਤਤ ਵਿਚੋਂ ਸਾਨੂੰ ਪ੍ਰਮਾਣ ਮਿਲਦੇ ਹਨ ਜੋ ‘ਜਾਪੁ’ ਦੇ ਉਪਰਲੇ ਬੰਦ ਦੇ ਬਿਲਕੁੱਲ ਵਿਪ੍ਰੀਤ ਹਨ:
ਨ ਰਾਗੰ  ਨ ਰੰਗੰ ਨ ਰੂਪੰ ਨ ਰੇਖੰ। ਨ ਮੋਹੰ ਨ ਕ੍ਰੋਹੰ ਨ ਦ੍ਰਹੰ ਨ ਦਵੈਖੰ। ਨ ਕਰਮੰ ਨ ਭਰਮੰ ਨ ਜਨਮੰ ਨ ਜਾਤੰ। ਨ ਮਿਤ੍ਰੰ ਨ ਸਤ੍ਰੰ ਨ ਪਿਤ੍ਰ ਨ ਮਾਤੰ।1।91। ਦ.ਗ੍ਰੰ. ਪੰਨਾ 20॥
ਜੇਕਰ ਪਰਮਾਤਮਾ ਦਾ ਕੋਈ ਰੂਪ ਨਹੀਂ ਰੰਗ ਨਹੀਂ, ਰੇਖ ਨਹੀਂ ਭੇਖ ਨਹੀਂ, ਕੋਈ ਮਿਤ੍ਰ ਨਹੀਂ ਤੇ ਸ਼ੱਤਰੂ ਵੀ ਨਹੀਂ,  ਉਸਦਾ ਕੋਈ ਮਾਂ ਨਹੀਂ ਬਾਪ ਨਹੀਂ, ਉਹ ਕਿਸੇ ਨਾਲ ਕਰੋਧ ਨਹੀਂ ਕਰਦਾ ਤੇ ਵੱਖਰੇਵਾਂ ਵੀ ਨਹੀਂ ਕਰਦਾ ਤਾਂ ਫਿਰ ‘ਜਾਪੁ’ ਦ. ਗ੍ਰੰ.  ਪੰਨਾ 3 : ਨਮੋ ਨਿਤ ਨਾਰਾਇਣੇ ਕਰੂਰ ਕਰਮੇ॥ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ॥54॥ ਤਾਂ ਫਿਰ ਮਾੜੇ (ਕਰੂਰ) ਕਰਮਾਂ ਵਾਲੇ ਨੂੰ ਨਮਸਕਾਰ ਕਿਉਂ? ਜੇ ਉਹ ਪ੍ਰੇਤ ਹੈ ਤਾਂ ਉਹ ਅਪ੍ਰੇਤ ਕਿਵੇਂ ਹੋਇਆ?
ਡਾ. ਹਰਭਜਨ ਸਿੰਘ ਡੇਹਰਾਦੂਨ ਵਾਲੇ ਵਰਗੇ ਤਾਂ ਕਹਿੰਦੇ ਹਨ ਕਿ ਅੰਧੇਰਾ ਵੀ ਉਸ ਨੇ ਬਣਾਇਆ ਹੈ ਤੇ ਚਾਨਣ ਵੀ ਉਸਨੇ, ਉਸ ਅੰਧੇਰੇ ਵਿਚ ਵੀ ਹੇ ਤੇ ਚਾਨਣ ਵਿਚ ਵੀ। ਡਾ. ਹਰਭਜਨ ਸਿੰਘ ਜੀ ਗੁਰਬਾਣੀ ਵਿਚ ਚਾਨਣ ਗਿਆਨ ਵਾਸਤੇ ਵਰਤਿਆ ਗਿਆ ਹੈ ਤੇ ਅੰਧੇਰਾ ਮੂਰਖਤਾ ਵਾਸਤੇ। ਅਸੀਂ ਗਿਆਨ/ ਚਾਨਣ ਨੂੰ ਤਾਂ ਸਲਾਮ ਕਰਦੇ ਹਾਂ ਪਰ ਮੂਰਖਤਾ ਨੂੰ ਨਹੀਂ। ਅਸੀਂ ਪ੍ਰਮਾਤਮਾ/ ਸੱਚ ਨੂੰ ਤਾਂ ਸਲਾਮ, ਨਮੋ ਨਮੋ ਕਰ ਸਕਦੇ ਹਾਂ ਪਰ ਕਰੂਰ/ਮਾੜੇ ਕਰਮਾਂ ਵਾਲੇ ਪ੍ਰਮਾਤਮਾ ਨੂੰ ਨਹੀਂ।
        ਗੁਰਬਾਣੀ ਦਾ ਰੱਬ ‘ਅਜੂਨੀ’ ਹੈ ਤੇ ਦਸਮ ਗ੍ਰੰਥ ਦਾ ਰੱਬ ‘ਆਜਾਨ ਬਾਹੁ॥ ਸਾਹਾਨ ਸਾਹੁ’॥88॥ ਦ. ਗ੍ਰੰ. ਪੰਨਾ 5 ਤੇ ਆਜਾਨ ਦੇ ਨਾਲ 9 ਪਾ ਕੇ ਫੁੱਟ ਨੋਟ ਦਿੱਤਾ ਹੋਇਆ ਹੈ: ਗੋਡਿਆਂ ਤਕ ਬਾਹਾਂ। ਗੁਰੂ ਸਾਹਿਬਾਨ ਵਲੋਂ ਸੰਕਲਪੇ ਰੱਬ ਦਾ ਚਿਤ੍ਰ ਤਾਂ, “ਰੂਪ ਨ ਰੇਖ ਨ ਰੰਗੁ ਕਿਛੁ” ਹੈ ਤਾਂ ਗੋਡਿਆਂ ਤਕ ਬਾਹਾਂ ਕਿਸ ਦੀਆਂ ਹਨ?  ਇਸੇ ਪੰਨੇ ਤੇ : ਤਾਤ ਮਾਤ ਨ ਜਾਤ ਜਾਕਰਿ ਜਨਮ ਮਰਨ ਬਿਹੀਨ॥ ਚੱਕ੍ਰ ਬੱਕ੍ਰ ਫਿਰੈ ਚਤ੍ਰ ਚੱਕ ਮਾਨਈ ਪੁਰ ਤੀਨ॥82॥ ਇਸਦੇ ਅਰਥ ਡਾ. ਰਤਨ ਸਿੰਘ ਜੱਗੀ ਜੀ ਕਰਦੇ ਹਨ: ਜਿਸ ਦਾ ਪਿਤਾ, ਮਾਤਾ ਅਤੇ ਜਾਤਿ ਨਹੀਂ ਹੈ ਅਤੇ ਜੋ ਜਨਮ-ਮਰਨ ਦੇ ਚੱਕਰ ਤੋਂ ਰਹਿਤ ਹੈ; ਜਿਸ (ਦੇ ਹੁਕਮ) ਦਾ ਤੇਜ਼ੀ ਨਾਲ ਘੁੰਮਦਾ ਹੋਇਆ (ਬਕ੍ਰ) ਚੱਕਰ ਚੌਹਾਂ ਚੱਕਾਂ ਵਿਚ ਭੌਂਦਾ  ਫਿਰਦਾ ਹੈ ਅਤੇ (ਜਿਸ ਦਾ ਹੁਕਮ) ਤਿੰਨਾਂ ਲੋਕਾਂ ਵਿਚ ਮੰਨਿਆ ਜਾਂਦਾ ਹੈ।82।
   ਸਵਾਲ ਬਣਦਾ ਹੈ ਕਿ ਜੇਕਰ ਉਸਦਾ ਹੁਕਮ ਤੇ ਚੱਕਰ ਚੌਹਾਂ ਚੱਕਾਂ ਵਿਚ ਚੱਲਦਾ ਹੈ ਤਾਂ ਫਿਰ ਤਿੰਨਾਂ ਲੋਕਾਂ ਵਿਚ ਹੀ ਉਸਦਾ ਹੁਕਮ ਕਿਉਂ ਮੰਨਿਆ ਜਾਂਦਾ ਹੈ? ਅਸਲ ਵਿਚ ਇਸਦੇ ਅਰਥ ਬਣਦੇ ਹਨ ਕਿ ਉਹ ਸਿਆਣਾ/ਚੱਤ੍ਰ ਚੱਕ੍ਰ ਬੱਕ੍ਰ ਪਹਿਨ ਕੇ ਤਿੰਨਾ ਲੋਕਾਂ ਵਿਚ ਘੁੰਮਦਾ ਫਿਰਦਾ ਹੈ। ਮਤਲਬ ਸਾਰੇ ਉਸੇ ਦਾ ਹੀ ਹੁਕਮ ਚੱਲਦਾ ਹੈ। ਪਰ ਫਿਰ ਸਵਾਲ ਉਠਦਾ ਹੈ ਕਿ ਰੱਬ ਦਾ ਜਦੋਂ ਕੋਈ ਵਜੂਦ/ਸ਼ਰੀਰ ਨਹੀਂ ਤਾਂ ਉਹ ਚੱਕ੍ਰ ਬੱਕ੍ਰ ਕਿਵੇਂ ਪਹਿਨੇਗਾ?
     ਡਾ. ਜੱਗੀ ਜੀ ਮੁਤਾਬਕ ਵੀ ਜਦੋਂ ਰੱਬ ਦਾ ਜਨਮ-ਮਰਨ ਰਹਿਤ ਹੈ ਤਾਂ ਫਿਰ ਉਸ ਦੀਆਂ ਗੋਡਿਆਂ ਤਕ ਬਾਹਾਂ ਕਿਵੇਂ ਹੋ ਸਕਦੀਆਂ ਹਨ?
ਇਸ ਤਰ੍ਹਾਂ ਦੀਆਂ ਹਜ਼ਾਰਾਂ ਗਲਤੀਆਂ ਸਾਨੂੰ ਇਹ ਮੰਨਣ ਲਈ ਮਜ਼ਬੂਰ ਕਰਦੀਆਂ ਹਨ ਕਿ ਦਸਮ ਗ੍ਰੰਥ ਦਾ ਲਿਖਾਰੀ ਮਾਨਸਿਕ ਰੋਗੀ ਹੈ।
ਹੁਣ ‘ਜਪੁ’ ਜਾਂ ‘ਦਸਮ ਗ੍ਰੰਥ ਦੇ ਸ਼ੁਰੂ ਵਿਚ ਲਿਖੀਆਂ ਕੁੱਝ ਪੰਗਤੀਆਂ ਵੱਲ ਨਜ਼ਰ ਮਾਰਦੇ ਹਾਂ। ਸ੍ਰੀ ਮੁਖਵਾਕ ਪਾਤਸ਼ਾਹੀ 10॥ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰਬਾਣੀ ਦੇ ਕਰਤੇ ਵਾਸਤੇ ਪਾਤਸ਼ਾਹ ਲਿਖਿਆ ਨਹੀਂ ਮਿਲਦਾ।ਸ੍ਰੀ ਵਾਹਿਗੁਰੂ ਜੀ ਕੀ ਫਤਹ॥ ਇਸ ਤਰ੍ਹਾਂ ‘ਫਤਹ’ ਲਿਖਿਆ ਵੀ ਨਹੀਂ ਮਿਲਦਾ। ਗੁਰਬਾਣੀ ਵਿਚ ਸਿਰਫ ਇਕ ਵਾਰ ‘ਫਤਿਹ’ ਮਿਲਦਾ ਹੈ ਤੇ ਉਹ ਵੀ ਤੱਤੇ ਨੂੰ ਸਿਹਾਰੀ ਨਾਲ। ਹੁਣ ਸਾਡੇ ਸਾਹਮਣੇ ਸਿੱਖਾਂ ਦੀ ਅਰਦਾਸ ਦੀ ਨਕਲ ਪੇਸ਼ ਕਰ ਦਿੱਤੀ ਗਈ ਹੈ ਤੇ ਇਸੇ ਹੀ ਸ਼ਕਲ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ, ਬਦਲਵਾਂ ਰੂਪ, ਸਿਧਾਂਤ ਹੀਣ, ਆਚਰਣ ਹੀਣ ‘ਗੰਦ ਦਾ ਪੋਥਾ’ ਪੇਸ਼ ਕੀਤਾ ਗਿਆ ਹੈ।
ਅਸਲ ‘ਚ ਸਨਾਤਨੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਵੇਂ ਦਸਵੇਂ ਪਾਤਸ਼ਾਹ ਨੂੰ ਪਹਿਲੇ ਨੌਂ ਗੁਰੂਆਂ ਨਾਲੋਂ ਨਿਖੇੜਿਆ ਜਾਵੇ। ਗ੍ਰੰਥ ਸਾਹਿਬ ਜੀ ਦਾ ਫੁਰਮਾਣ ਹੈ:
ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ॥
ਹਰਿ ਜੀੳ ਤਿਨਿ ਕਾ ਦਰਸਨੁ ਨ ਕਰਹੁ ਪਾਪਿਸਟ ਹਤਿਆਰੀ”

ਜਿਨਾ ਲੋਕਾਂ ਨੇ ਆਪਣੇ ਗੁਰੂ ਨੂੰ, ਉਸ ਦੇ ਬਰਾਬਰ ਹੋਰ ਰੱਖ ਕੇ, ਲਕੋ ਲਿਆ ਹੈ ਉਨ੍ਹਾ ਦਾ ਦਰਸ਼ਨ ਕਰਨਾ ਬਹੁਤ ਮਾੜਾ ਹੈ। ਹੁਣ ਸੋਚਣਾ ਸਿੱਖ ਸੰਗਤ ਨੇ ਹੈ ਕਿ ਡਾ. ਹਰਭਜਨ ਸਿੰਘ, ਡਾ. ਹਰਪਾਲ ਸਿੰਘ ਪੰਨੂੰ, ਡਾ. ਅਨੁਰਾਗ ਸਿੰਘ ਵਰਗਿਆਂ ਨਾਲ ਮੇਲ ਮਿਲਾਪ ਕਰਨਾ ਹੈ ਜਾਂ ਨਹੀਂ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ
 647 966 3132, 810 449 1079
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.