ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਚੰਡੀ ਦੁਰਗਾ ਦੇਵੀ ਕਿ ਵਹਿਸ਼ਿਆ ਬਨਾਮ ਅਨੂਪ ਕੁਆਰਿ ਗੁਰੂ ਗੋਬਿੰਦ ਸਿੰਘ ਜੀ ਨਾਲ
ਚੰਡੀ ਦੁਰਗਾ ਦੇਵੀ ਕਿ ਵਹਿਸ਼ਿਆ ਬਨਾਮ ਅਨੂਪ ਕੁਆਰਿ ਗੁਰੂ ਗੋਬਿੰਦ ਸਿੰਘ ਜੀ ਨਾਲ
Page Visitors: 2797

ਚੰਡੀ ਦੁਰਗਾ ਦੇਵੀ ਕਿ ਵਹਿਸ਼ਿਆ ਬਨਾਮ ਅਨੂਪ ਕੁਆਰਿ ਗੁਰੂ ਗੋਬਿੰਦ ਸਿੰਘ ਜੀ ਨਾਲ
ਜਦੋਂ ਤੋਂ ਹੀ ਸੁਰਤ ਸੰਭਲੀ ਅਤੇ ਪੜ੍ਹਨ ਲਿਖਣ ਦਾ ਸ਼ੌਕ ਪਿਆ ਹੈ ਇਹ ਸਵਾਲ ਕਈ ਵਾਰ ਮਨ ਵਿਚ ਆਇਆ ਕਿ ਦੇਵੀ ਡਾਂਨਸਰ ਕੁੜੀਆਂ ਵਾਂਗਰ ਕਪੜੇ ਕਿਉਂ ਪਾਉਂਦੀ ਹੈ? ਥੋੜਾ ਜਿਹਾ ਕਪੜਾ ਛਾਤੀਆਂ ਤੇ ਅਤੇ ਥੋੜਾ ਜਿਹਾ ਕਪੜਾ ਨੀਚੇ। ਅਸਲ ਵਿਚ ਇਹੀ ਸਚਾਈ ਸੀ ਅਤੇ ਹੈ। ਜਿਸ ਜ਼ਮਾਨੇ ਵਿਚ ਕਿਸੇ ਵਹਿਸ਼ਿਆ ਨੂੰ ਦੁਰਗਾ ਦੇਵੀ ਕਰਕੇ ਪ੍ਰਚਾਰਿਆ ਗਿਆ ਉਸ ਜ਼ਮਾਨੇ ਵਿਚ ਲਿਖਾਰੀ ਜਾਂ ਮੂਰਤੀਘਾੜਾ ਆਪਣੇ ਬਚਾਓ ਲਈ ਅਤੇ ਸਚਾਈ ਪੇਸ਼ ਕਰਨ ਲਈ ਇਹ ਕੰਮ ਕਰ ਗਿਆ ਹੋਵੇਗਾ ਜਿਵੇਂ ਚੌਟਾਲੇ ਦੇ ਮੁੱਖ ਮੰਤਰੀ ਹੁੰਦਿਆਂ, ਮਾਸਟਰਾਂ ਦੀ ਭਰਤੀ ਕਰਦਿਆਂ, ਵਿਦਿਆ ਮਹਿਕਮੇ ਦੇ ਕਿਸੇ ਅਧਿਕਾਰੀ ਨੇ u.p.(under presure)  ਲਿਖ ਕੇ ਆਪਣੇ ਦਸਤਖਤ ਕਰ ਦਿੱਤੇ ਅਤੇ ਚੌਟਾਲੇ ਵਰਗਿਆਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਵਿਦਿਆ ਮਹਿਕਮੇ ਦਾ ਅਫਸਰ ਆਪਣਾ ਬਚਾਓ ਕਿਵੇਂ ਕਰ ਰਿਹਾ ਹੈ।
ਇਕ ਵਾਰ ਕਿਸੇ ਅੰਧਵਿਸ਼ਵਾਸ਼ੀ ਭਗਤ ਨੇ ਕਿਸੇ ਪ੍ਰਚਾਰਕ ਦੀਆਂ ਗੱਲਾਂ ਤੋਂ ਪ੍ਰਭਾਵਤ ਹੋ ਕਿ ਕਥਾ ਤੋਂ ਬਾਅਦ ਮੱਲੋ ਮੱਲੀ ਕਥਾ-ਵਾਚਕ ਨੂੰ ਘਰ ਲਿਜਾ ਕੇ ਖਾਣਾ ਖੁਆਉਣਾ ਚਾਹਿਆ। ਕਥਾ ਵਾਚਕ ਨੇ ਬਥੇਰਾ ਕਿਹਾ ਭਾਈ ਜੇ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਹਨ ਤਾਂ ਆਪਾਂ ਗੱਲਾਂ ਹੀ ਹੋਰ ਕਰ ਲੈਂਦੇ ਹਾਂ ਪਰ ਖਾਣਾ ਮੈਂ ਲੰਗਰ ਵਿਚ ਹੀ ਛੱਕ ਲੈਂਦਾ ਹਾਂ ਪਰ ਉਹ ਅੰਧ ਵਿਸ਼ਵਾਸ਼ੀ ਨਾ ਮੰਨਿਆ। ਹਾਲੇ ਬੈਠਣ ਵਾਲੇ ਕਮਰੇ ਵਿਚ ਬੈਠੇ ਹੀ ਸੀ ਕਿ ਭਗਤ ਜੀ ਅਵਾਜ਼ ਦੇ ਕੇ ਆਪਣੀ ਪਤਨੀ ਨੂੰ ਕਹਿਣ ਲੱਗੇ ਕਿ ਗਿਆਨੀ ਜੀ ਆਏ ਹਨ ਪ੍ਰਸ਼ਾਦਾ ਤਿਆਰ ਕਰੋ ਤੇ ਉਹ ਆਪ ਗਿਆਨੀ ਜੀ ਵਾਸਤੇ ਪਾਣੀ ਲੈਣ ਚਲਾ ਗਿਆ। ਭਗਤ ਜੀ ਦੇ ਵਾਪਸ ਪਰਤਦਿਆਂ ਨੂੰ ਗਿਆਨੀ ਜੀ ਨੇ ਕਮਰੇ ਵਿਚ ਲੱਗੀਆਂ ਤਸਵੀਰਾਂ ਤੇ ਨਜ਼ਰ ਮਾਰ ਲਈ। ਗਿਆਨੀ ਜੀ ਨੇ ਪਾਣੀ ਦਾ ਗਲਾਸ ਖਾਲੀ ਕਰਦਿਆਂ ਸਾਰ ਹੀ ਅੰਧ-ਵਿਸ਼ਵਾਸ਼ੀ ਭਗਤ ਜੀ ਨੂੰ ਸਵਾਲ ਕੱਢ ਮਾਰਿਆ ਕਿ ਕੰਧ ਤੇ ਆਹ ਦੋ ਤਸਵੀਰਾਂ ਕੀਹਦੀਆਂ ਹਨ? ਭਗਤ ਜੀ ਬੜੇ ਉਤਸ਼ਾਹ ਨਾਲ ਦੱਸਣ ਲੱਗੇ ਕਿ ਆਹ ਤਸਵੀਰ ਬਾਬਾ ਬਾਲਕ ਨਾਥ ਜੀ ਦੀ ਹੈ ਅਤੇ ਆਹ ਦੁਰਗਾ ਦੇਵੀ ਜੀ ਦੀ ਹੈ। ਗਿਆਨੀ ਜੀ ਕਹਿਣ ਲੱਗੇ ਕਿ ਬਾਬਾ ਬਾਲਕ ਨਾਥ ਜੀ ਨੇ ਵੀ ਇਕ ਸਿਰਫ ਲੰਗੋਟੀ ਹੀ ਪਾਈ ਹੈ ਤੇ ਤੁਹਾਡੀ ਦੇਵੀ ਨੇ ਕੋਈ ਖਾਸ ਕਪੜਾ ਨਹੀਂ ਪਾਇਆ। ਭਾਈ ਜੇ ਤੁਹਾਡੇ ਬਾਬਾ ਜੀ ਨੇ ਦੇਵੀ ਦਾ ਬਲਾਤ  ਕਾਰ ਕਰ ਦਿੱਤਾ ਤਾਂ ਕੀ ਹੋਵੇਗਾ? ਬਸ ਫਿਰ ਕੀ ਸੀ ਭਗਤ ਜੀ ਨੂੰ ਸੱਤੀਂ ਕਪੜੀਂ ਅੱਗ ਲੱਗ ਗਈ ਤੇ ਪਤਨੀ ਨੂੰ ਅਵਾਜ਼ ਮਾਰ ਕੇ ਕਹਿਣ ਲੱਗਾ,“ਪ੍ਰਸ਼ਾਦੇ ਦੀ ਲੋੜ ਨਹੀਂ, ਨਾ ਪਕਾਈਂ” ਤੇ ਗਿਆਨੀ ਜੀ ਨੂੰ ਝੱਟ ਦੇਣੇ ਗੁਰਦੁਆਰੇ ਛੱਡ ਆਇਆ।
ਤੁਹਾਨੂੰ ਸੱਭ ਨੂੰ ਪਤਾ ਹੈ ਕਿ ਦੋ ਕੁ ਸਾਲ ਪਹਿਲਾਂ ਜੇ.ਐਨ.ਯੂ. (ਜਵਾਹਰ ਲਾਲ ਯੂਨੀਵਰਸਿਟੀ) ਦੇ ਵਿਹੜੇ ਵਿਚ ਕੋਈ ਰੌਲਾ-ਰੱਪਾ ਪਿਆ ਸੀ। ਕੁੱਝ ਵਿਦਿਆਰਥੀਆਂ ਨੁੰ ਕੁਟਿਆ-ਮਾਰਿਆ ਗਿਆ, ਕੁੱਝ ਕੁ ਤੇ ਦੇਸ਼ ਧਰੋਹੀ ਦੇ ਪਰਚੇ ਦਾਇਰ ਕੀਤੇ ਗਏ। ਵਿਦਿਆਰਥੀਆਂ ਅਤੇ ਦਿੱਲੀ ਦੀ ਆਮ ਆਦਮੀ ਸਰਕਾਰ ਨੇ ਵੀ ਰੌਲਾ ਪਾਇਆ ਕਿ ਅਸਲੀ ਰੀਕਾਰਡਿੰਗ ਪੇਸ਼ ਕੀਤੀ ਜਾਵੇ। ਪਰ ਇਹ ਨਹੀਂ ਹੋਇਆ ਕਿਉਂਕਿ ਇਹ ਮਾਮਲਾ ਕਿਸੇ ਸਾਜਿਸ਼ ਤੇ ਤਹਿਤ ਕੀਤਾ ਗਿਆ ਸੀ। ਅਸਲ ਵਿਚ ਉਹ ਕਹਾਣੀ ਕੀ ਸੀ? ਜੇ. ਐਨ.ਯੂ ਦੇ ਕੁੱਝ ਵਿਦਿਆਰਥੀਆਂ ਨੇ ਇਕ ਕਿਤਾਬ “WHAT IS THE MAHISHASUR AND DURGA MYTH”? ਲਿਖੀ। ਇਹ ਕਹਾਣੀ ਗੀਤਾ ਵਿਚ ਵੀ ਹੈ ਅਤੇ ਮਾਰਕੰਡੇ ਪੁਰਾਣ ਵਿਚ ਵੀ। MAHISH ਦਾ ਮਤਲਬ ਹੈ ਮੱਝ, ਬਹਿਸ ਤੇ ASUR ਦਾ ਮਤਲਬ ਹੈ ਦਲਿਤ, ਜਿਹੜੇ ਸ਼ਰਾਬ ਨਹੀਂ ਪੀਂਦੇ। SUR ਸੁਰ ਹੈ ਦੇਵਤੇ, ਪੰਡਿਤ ਲੋਕ ਅਤੇ ਉਹ ਜੋ ਸੁਰ/ਸ਼ਰਾਬ ਦਾ ਸੇਵਨ ਕਰਦੇ ਹਨ। ਪੰਡਿਤ ਲੋਕ ਲੋਕਾਂ ਸਾਹਮਣੇ ਦੇਵਤੇ ਹਨ ਪਰ ਅੰਦਰ ਵੜਕੇ ਉਹ ਸਾਰੇ ਐਬ ਕਰਦੇ ਹਨ ਜੋ ਬਦਮਾਸ਼ ਲੋਕ ਕਰਦੇ ਹਨ।  ਇਨ੍ਹਾ ਵਿਦਿਆਰਥੀਆਂ ਨੇ ਬੰਗਾਲ ਬਿਹਾਰ ਵਿਚ ਲੋਕਾਂ ਨੁੰ ਜਾਗਰਤ ਕਰਨ ਲਈ ਬਹੁਤ ਵੱਡੀਆਂ ਵੱਡੀਆਂ ਸਭਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਜਿਵੇ ਇਨ੍ਹਾਂ ਸਭਾਵਾਂ ਦੀ ਪ੍ਰਸੰਸਾ ਹੋਣ ਲੱਗੀ ਅਤੇ ਇਕੱਠ ਹਜ਼ਾਰਾਂ ਦੀ ਤੈਦਾਦ ਦਾ ਹੋਣ ਲੱਗਾ ਤਾਂ ਭਾਰਤ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਹੁਣ ਸਾਡੇ ਹਿੰਦੂਤਵਾ ਦਾ ਕੀ ਹੋਵੇਗਾ? ਇਸ ਕਰਕੇ ਸਰਕਾਰ ਨੇ ਆਪਣੇ ਵਿਦਿਆਰਥੀਆਂ ਕੋਲੋਂ ਨਾਹਰੇਬਾਜ਼ੀ ਕਰਵਾਈ, ਰੀਕਾਰਡਿੰਗ ਐਡਿਟ ਕਰਕੇ ਪਬਲਿਕ ਵਿਚ ਪੇਸ਼ ਕੀਤੀ ਗਈ, ਮੁਆਮਲੇ ਦਰਜ਼ ਕੀਤੇ ਗਏ ਅਤੇ ਇਸ ਲਹਿਰ ਨੂੰ ਦਬਾਇਆ ਗਿਆ।
 ਇਸ ਕਿਤਾਬ ਦਾ ਸਾਰ ਅੰਸ਼ ਇਹ ਹੈ ਕਿ ਦਰਵੜਾਂ ਦਾ ਬਹੁਤ ਹੀ ਤਕੜਾ ਜਰਨੈਲ, ਮਹਿਖਾਸੁਰ, ਜਿਸ ਨੂੰ ਆਰੀਅਨ ਲੋਕ ਹਰਾ ਨਹੀਂ ਸਨ ਪਾ ਰਹੇ ਉਨ੍ਹਾਂ ਨੇ ਕਿਸੇ ਵਹਿਸ਼ਿਆ ਨਾਲ ਗੱਲ-ਬਾਤ ਕਰਕੇ ਮਹਿਖਾਸੁਰ (ਮਹਿਸ਼ਾਸੁਰ ਉਨ੍ਹਾ ਦੀ ਬੋਲੀ) ਦੇ ਦੁਆਲੇ ਚੱਕਰ ਪਾਇਆ। ਉਸ ਦੁਰਗਾ ਨਾਮੀ ਵਹਿਸ਼ਿਆ ਨੇ ਨੌਂ ਦਿਨਾਂ ਬਾਅਦ ਇਸ ਮਹਿਖਾਸੁਰ ਜਰਨੈਲ ਦਾ ਸਿਰ ਵੱਡ ਕੇ ਆਰੀਆਨ ਲੋਕਾਂ ਦੇ ਆਹਮਣੇ ਪੇਸ਼ ਕਰ ਦਿੱਤਾ ਅਤੇ ਆਰੀਅਨ ਲੋਕਾਂ ਦੇ ਉਸ ਵੇਲੇ ਜਿਹੜੇ ਵੀ ਦਰਾਵੜ ਲੋਕ ਹੱਥ ਆਏ ਉਨ੍ਹਾ ਨੇ ਉਨ੍ਹਾ ਦੇ ਸਿਰ ਵੱਡ ਕੇ ਮਾਲਾ ਦੇ ਰੂਪ ਵਿਚ ਇਸ ਵਹਿਸ਼ਿਆ ਦੇ ਗੱਲ ਵਿਚ ਪਾ ਦਿੱਤੇ। ਇਸ ਤੋਂ ਬਾਅਦ ਹੀ ਉਸ ਨੂੰ ਦੁਰਗਾ ਦੇਵੀ/ ਚੰਡੀ ਦੇਵੀ ਦੇ ਰੂਪ ਵਿਚ ਪੂਜਣਾ ਸ਼ੁਰ ਕਰ ਦਿੱਤਾ ਅਤੇ ਨਵਰਾਤਰੇ ਵੀ ਇਸ ਖੇਡ ਦੀ ਕਾਢ ਹੈ। ਮਾਰਕੰਡੇ ਪੁਰਾਣ ਵਿਚ ਵੀ ਦੇਵੀ ਦੀ ਦੈਤਾਂ ਨਾਲ ਲੜਾਈ ਦਰਜ਼ ਹੈ ਅਤੇ ਦਸਮ ਗ੍ਰੰਥ ਵਿਚ ਪੰਨਾ 74 ਤੇ ਚੰਡੀ ਦੀ ਵਾਰ ਸ਼ੁਰੂ ਹੁੰਦੀ ਹੈ ਅਤੇ ਪਹਿਲਾ ਅਧਿਆਇ ਹੀ ਮਹਿਖਾਸੁਰ ਨਾਲ ਦੁਰਗਾ ਦੀ ਲੜਾਈ ਦਾ ਹੈ। ਪਹਿਲੀ ਚੰਡੀ ਦੀ ਵਾਰ ਆਪ ਬੋਲ ਬੋਲ ਕੇ ਦੱਸ ਰਹੀ ਹੈ ਕਿ ਮੈਂ ਮਾਰਕੰਡੇ ਪੁਰਾਣ ਵਿਚੋਂ ਨਿਕਲੀ ਹਾਂ ਤੇ ਦੂਜੀ ਚੰਡੀ ਦੀ ਵਾਰ ਇਹ ਦੱਸਦੀ ਹੈ ਕਿ ਮੈਂ ਬਚਿੱਤ੍ਰ ਨਾਟਕ ਵਿਚੋਂ ਆਈ ਹਾਂ ਅਤੇ ਦਸਮ ਗ੍ਰੰਥ ਦੇ ਪੰਨਾ 119 ਤੋਂ 127 ਤਕ ਜਿਹੜੀ ਚੰਡੀ ਦੀ ਵਾਰ ਦਰਜ਼ ਹੈ ਤੇ ਇਸ ਦੀ ਪਹਿਲੀ ਪਉੜੀ ਜਿਸ ਨੂੰ ਅਸੀਂ ਆਪਣੀ ਅਰਦਾਸ ਦਾ ਮੁਢਲਾ ਹਿਸਾ ਬਣਾ ਕੇ ਇਸ ਵਹਿਸ਼ਿਆ ਨਾਮੀ ਦੁਰਗਾ ਦੀ ਪੂਜਾ ਕਰੀ ਜਾ ਰਹੇ ਹਾਂ ਇਹ ਸਾਰਾ ਕੁੱਝ ਉਨ੍ਹਾ ਦਾ ਹੈ ਸਾਡਾ ਨਹੀਂ।  ਇਹ ਅਸਲੀਅਤ ਹੈ ਕਿ ਇਹ ਸਾਰਾ ਕੁੱਝ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਨਹੀਂ ਪਰ ਸਾਨੂੰ ਤਾਂ ਸੰਤਾਂ ਮਹਾਂਪੁਰਸ਼ਾਂ ਨੇ ਆਪਣੀਆਂ ਅੱਖਾਂ ਬੰਦ ਕਰਕੇ ਜਿਉਣ ਦਾ ਉਪਦੇਸ਼ ਦਿੱਤਾ ਹੈ।
    ਇਸ ਕਰਕੇ ਅਸੀਂ ਅੱਖਾਂ ਖੋਲ੍ਹ ਕੇ ਸਿਆਣੇ ਅਤੇ ਸੂਝਵਾਨ ਨਹੀਂ ਬਣਨਾ।
ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਲਿਖਾਰੀ ਭਾਈ ਸੰਤੋਖ ਸਿੰਘ ਨੇ ਤਾਂ ਬਹੁਤ ਵਿਸਥਾਰ ਪੂਰਬਕ ਬਿਆਨ ਕੀਤਾ ਹੈ ਕਿ ਜਦੋਂ ਦੈਂਤ ਦੇਵੀ ਦੇ ਪਿੱਛੇ ਭੱਜੇ ਆ ਰਹੇ ਸਨ ਤਾਂ ਅੱਜ-ਕੱਲ੍ਹ ਦੇ ਹੇਮਕੁੰਟ ਦੇ ਸਥਾਨ ਤੇ ਇਕ ਬ੍ਰਾਹਮਣ ਤਪੱਸਵੀ ਤਪ ਕਰ ਰਿਹਾ ਸੀ। ਜੋ ਸ਼ੇਰ ਦੀ ਖੱਲ ਉਸ ਨੇ ਆਸਨ ਰੂਪ ਵਿਚ ਹੇਠ ਵਿਛਾਈ ਹੋਈ ਸੀ ਉਸ ਨੂੰ ਝਾੜਿਆ ਗਿਆ ਤਾਂ ਦੁਸ਼ਟ ਦਮਨ, ਜਿਸ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਦਾ ਪਿਛਲਾ ਜਨਮ ਮੰਨੀ ਬੈਠੇ ਹਾਂ, ਪੈਦਾ ਹੋਇਆ। ਉਸ ਨੇ ਦੈਂਤਾਂ ਨੂੰ ਮਾਰ ਮੁਕਾਇਆ ਤੇ ਦੇਵੀ ਨੇ ਪ੍ਰਸੰਨ ਹੋ ਕੇ ਦੁਸ਼ਟ ਦਮਨ ਨੂੰ ਇਉਂ ਚੱਟਿਆਂ ਜਿਵੇਂ ਨਵੇਂ ਪੈਦਾ ਹੋਏ ਵੱਛੇ ਨੂੰ ਗਊ ਮਾਤਾ ਚੱਟਦੀ ਹੈ। ਦੇਵੀ ਨੇ ਪ੍ਰਸੰਨ ਹੋ ਕਿ ਗੁਰੂ ਜੀ(ਪਿਛਲੇ ਜਨਮ ਵਿਚ ਦੁਸ਼ਟ ਦਮਨ) ਨੂੰ ਇਕ ਖੰਡਾ ਦਿੱਤਾ ਅਤੇ ਕਿਹਾ ਕਿ ਜਦੋਂ ਤੁਸੀਂ ਮਾਤ ਲੋਕ ਵਿਚ ਜਾ ਕੇ ਆਪਣਾ ਖਾਲਸਾ ਪੰਥ ਦੀ ਸਾਜਨਾ ਕਰੋਗੇ ਤਾਂ ਮੈਂ ਆ ਕੇ ਤੁਹਾਡੀ ਮੱਦਦ ਕਰੂੰਗੀ। ਕੋਈ ਪੁੱਛਣ ਵਾਲਾ ਹੋਵੇ ਬਈ ਤੂੰ ਅੱਜ ਤਾਂ ਆਪਣੀ ਰੱਖਿਆ ਆਪ ਕਰ ਨਹੀਂ ਸਕੀ ਕੱਲ੍ਹ ਨੂੰ ਕਿਸੇ ਦੀ ਮੱਦਦ ਖਾਕ ਕਰੇਂਗੀ? ਪੁੱਛੀਏ ਤਾਂ ਅਸੀਂ ਕਿਸੇ ਨੂੰ ਤਾਂ ਜੇ ਸਾਡੇ ਕੋਲ ਬਬੇਕ ਬੁੱਧ ਹੋਵੇ। ਪਿਛਲੇ 200 ਸਾਲਾਂ ਦੀਆਂ ਸਰਕਾਰਾਂ ਨੇ ਸਾਨੂੰ ਤਾਂ ਮਿੱਟੀ ਦੇ ਮਾਧੋ ਬਣਾ ਧਰਿਆ ਹੈ ਤੇ ਅਸੀਂ ਅੱਜ ਮਿੱਟੀ ਦੇ ਮਾਧੋ ਬਣੇ ਰਹਿਣਾ ਹੀ ਪਸੰਦ ਕਰਦੇ ਹਾਂ। ਜਾਣੀਕੇ ਸਾਡੇ ਵਿਚ ਕੋਈ ਤੰਤ ਬਾਕੀ ਨਹੀਂ ਰਿਹਾ। ਮੈਂ ਕਈ ਵਾਰ ਸਵਾਲ ਪੈਦਾ ਕਰ ਚੁਕਿਆ ਹਾਂ ਕਿ ਜਦੋਂ ਗੁਰੂ ਜੀ ਨੇ ਮਾਤ ਲੋਕ ਵਿਚ ਗੋਬਿੰਦ ਰਾਇ ਦੇ ਰੂਪ ਵਿਚ ਜਨਮ ਲਿਆ ਤਾਂ ਓਹੀ ਖੰਡਾ ਆਪਣੀ ਮਾਤਾ ਦੇ ਪੇਟ ਵਿਚੋਂ ਪੈਦਾ ਹੁੰਦੇ ਹੋਏ ਉਹ ਨਾਲ ਕਿਵੇਂ ਲੈ ਕੇ ਆਏ? ਦੂਸਰਾ ਇਹੀ ਦੇਵੀ ਹੈ ਜਿਸ ਨੂੰ ਅਸੀਂ ਮਾਤਾ ਸਾਹਿਬ ਕੌਰਾਂ ਕਰਕੇ ਮੰਨਦੇ ਹਾਂ। ਇਹੀ ਆ ਕੇ ਖੰਡੇ- ਬਾਟੇ ਦੀ ਪਾਹੁਲ ਵਿਚ ਪਤਾਸੇ ਪਾਉਂਦੀ ਹੈ ਨਹੀਂ ਤਾਂ ਇਹ ਪਾਹੁਲ ਨੇ ਅਧੂਰੀ ਰਹਿ ਜਾਣਾ ਸੀ। ਭਲਿਓ ਸਿੱਖ ਭਰਾਵੋ ਕੁੱਝ ਤਾਂ ਸੋਚੋ! ਜਿਸ ਗੁਰੂ ਨੇ ਸਾਰੀ ਵਿਉਂਤ ਬਣਾਈ ਕਿ 1699 ਦੀ ਵੈਸਾਖੀ ਨੂੰ ਖਾਲਸਾ ਫੌਜ ਬਣਾਉਣੀ ਹੈ ਉਸ ਨੂੰ ਨਹੀਂ ਪਤਾ ਕਿ ਖੰਡੇ-ਬਾਟੇ ਦੀ ਪਾਹੁਲ ਕਿਵੇਂ ਤਿਆਰ ਕਰਨੀ ਹੈ। 20000 (ਵੀਹ ਹਜ਼ਾਰ) ਨੂੰ ਚਲੋ ਇਕ ਇਕ ਪੱਗ, ਦੋ ਦੋ ਚੋਲੇ, ਦੋ ਦੋ ਕਛਿਹਰੇ, ਇਕ ਕੰਘਾ, ਇਕ ਕੜਾ ਅਤੇ ਇਕ ਕ੍ਰਿਪਾਨ ਤਾਂ ਜ਼ਰੂਰ ਹੀ ਦਿੱਤੀ ਹੋਵੇਗੀ। ਇਤਨਾ ਸਮਾਨ ਰਾਤੋ ਰਾਤ ਨਹੀਂ ਬਣ ਜਾਂਦਾ। ਉਸ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਇਸ ਵਿਉਂਤਬੰਦੀ ਨੂੰ ਪੂਰਾ ਕਰਨ ਲਈ ਇਕ ਜਾਂ ਦੋ ਸਾਲ ਪਹਿਲਾਂ ਹੀ ਅਰੰਭਿਆ ਗਿਆ ਹੋਵੇਗਾ। ਇਹ ਸਾਰਾ ਸਮਾਨ ਕਈ ਸੈਂਕੜੇ ਗੱਡਿਆਂ ਤੇ ਲੱਦ ਕੇ ਲਿਆਂਦਾ ਗਿਆ ਹੋਵੇਗਾ ਤੇ ਕਈ ਮਹੀਨੇ ਇਸ ਨੂੰ ਤਿਆਰ ਕਰਨ ਤੇ ਲੱਗੇ ਹੋਣਗੇ।
 ਆਪਾਂ ਗੁਰੂ ਜੀ ਨੂੰ ਕਿਉਂ ਭੁੱਲੜ ਸਾਬਤ ਕਰਨ ਤੇ ਤੁਲੇ ਹੋਏ ਹਾਂ ?
ਆਓ ਹੁਣ ਆਪਾਂ 16ਵੇਂ ਚਰਿਤ੍ਰ ਅਤੇ ਦਸਮ ਗ੍ਰੰਥ ਦੇ ਪੰਨਾ 831 ਤੇ 25ਵੇਂ ਬੰਦ ਵੱਲ ਨਜ਼ਰ ਮਾਰਦੇ ਹਾਂ। “ਰਾਮਜਨੀ ਗ੍ਰਹਿ ਜਨਮ ਬਿਧਾਤੈ ਮੁਹਿ ਜਨਮ ਦਿਯਾ। ਰਾਮਜਨੀ ਉਪਰ 10 ਲਿਖ ਕੇ ਇਸਦਾ ਮਤਲਬ ਇਸੇ ਪੰਨੇ ਤੇ ਲਿਖਿਆ ਹੋਇਆ ਹੈ ਵੇਸਵਾ। ਤਵ ਮਿਲਬੇ ਹਿਤ ਭੇਖ ਜੋਗ ਕੋ ਮੈਂ ਲਿਯਾ॥ ਤੁਰਤ ਸੇਜ ਹਮਰੀ ਅਬ ਆਨਿ ਸੁਹਾਇਯੈ॥ ਹੋ ਹਵੈ ਦਾਸੀ ਤਵ ਰਹੋਂ ਨ ਮੁਹਿ ਤਰਸਾਇਯੈ॥25॥ ਇਸ ਵੇਸਵਾ ਨੇ ਆਪਣੀ ਕਾਮ ਪੂਰਤੀ ਦੀ ਇੱਛਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਰੱਖ ਦਿੱਤੀ। ਪਿਆਰਾ ਸਿੰਘ ਪਦਮ, ਹਰਪਾਲ ਸਿੰਘ ਪੰਨੂੰ, ਡਾ. ਅਨੁਰਾਗ ਸਿੰਘ, ਡਾ. ਜੋਧ ਸਿੰਘ, ਨਿਹੰਗ ਸ਼ੇਰ ਸਿੰਘ, ਨਿਹੰਗ ਧਰਮ ਸਿੰਘ ਅਤੇ ਹੋਰ ਕਈ ਸਾਰੇ ਜੋ ਇਸ 16ਵੇਂ ਚਰਿਤ੍ਰ ਅਤੇ 22, 23, 24ਵੇਂ ਚਰਿਤ੍ਰ ਨੂੰ ਗੁਰੂ ਜੀ ਦੀ ਹੱਡ-ਬੀਤੀ ਦੱਸਦੇ ਹਨ ਇਨ੍ਹਾ ਨੂੰ ਪੁੱਛੋ ਕਿ,
ਗੁਰੂ ਜੀ ਯੋਧਿਆਂ ਦੀ ਛਾਉਣੀ, ਅਨੰਦਪੁਰ ਸਾਹਿਬ ,ਚ ਜ਼ੁਲਮ ਵਿਰੁਧ ਲੋਹਾ ਲੈਣ ਲਈ ਸੈਨਾ ਦੀਆਂ ਤਿਆਰੀਆਂ ਵਿਚ ਰੁਝੇ ਹੋਏ ਹਨ ਕਿ ਵੇਸਵਾ ਗਮਨੀ ਵਿਚ?
 ਇਸੇ ਚਰਿਤ੍ਰ ਵਿਚ ਅੱਗੇ ਗੁਰੂ ਜੀ ਦੀ ਬੇਵੱਸੀ ਦਿਖਾਈ ਗਈ ਹੈ ਕਿ ਜੇ ਮੈਂ ਤੇਰੇ ਨਾਲ ਕਾਮ ਕਰਦਾ ਹਾਂ ਤਾਂ ਮੇਰਾ ਧਰਮ ਭੰਗ ਹੋ ਜਾਵੇਗਾ ਨਾਲੇ ਜੇ ਪੁੱਤ ਜੰਮਿਆ ਤਾਂ ਭੰਡ ਪੈਦਾ ਹੋਵੇਗਾ ਜੇ ਕੁੜੀ ਪੈਦਾ ਹੋਈ ਤਾਂ ਵੇਸਵਾ।
 “ ਪੂਤ ਹੋਇ ਤੌ ਭਾਂਡਵਹ ਸੁਤਾ ਤੌ ਬੇਸਯਾ ਹੋਇ।   ਭੋਗ ਕਰੇ ਭਾਜਤ ਧਰਮ ਭਜੇ ਬੰਧਾਵਤ ਸੋਇ । 35 । ਪੰਨਾ 832
 ਮਾਂ ਨਾ ਤਾਂ ਭੰਡ ਪੈਦਾ ਕਰਦੀ ਹੈ ਤੇ ਨਾ ਵੇਸਵਾ। ਇਸ ਸਾਰੇ ਕੁੱਝ ਦਾ ਜ਼ਿਮੇਵਾਰ ਸਾਡਾ ਸਮਾਜ ਹੈ। 16ਵੇਂ ਚਰਿਤ੍ਰ ਵਿਚ ਔਰਤ ਦਾ ਨਾਮ ਰਾਮਜਨੀ ਅਤੇ 22, 23 24ਵੇਂ ਚਰਿਤ੍ਰ ਵਿਚ ਨਾਮ ਅਨੂਪ ਕੁਆਰਿ ਇਕ ਧਨਾਢ ਔਰਤ। ਫਰਕ ਸਿਰਫ ਨਾਮਾਂ ਦਾ ਹੈ ਬਾਕੀ ਕਹਾਣੀ ਓਹੀ ਹੈ। ਚੰਡੀ ਦੀ ਵਾਰ ਵਿਚ ਬੰਦਾ ਮਹਿਖਾਸੁਰ ਹੈ ਔਰਤ ਇਕ ਵੇਸਵਾ ਜੋ ਬਾਅਦ ਵਿਚ ਦੁਰਗਾ ਦੇਵੀ ਬਣਾ ਕੇ ਪੂਜੀ ਜਾਂਦੀ ਹੈ ਤੇ ਨਵਰਾਤਰਿਆਂ ਦੀ ਜਨਮ ਦਾਤੀ ਹੈ। ਚਰਿਰੋਪਾਖਿਯਾਨ ਵਿਚ ਵੀ ਕਹਾਣੀ ਓਹੀ ਹੈ। ਹੁਣ ਮਹਿਖਾਸਰੁ ਦਾ ਨਾਮ ਬਦਲ ਕੇ ਗੋਬਿੰਦ ਰਾਇ ਕਰ ਦਿੱਤਾ ਗਿਆ ਹੈ। ਗੁਰੂ ਪਿਆਰਿਓ ਜਾਗੋ ਹਾਲੇ ਵੀ ਵੇਲਾ ਹੈ ਸੰਭਲਣ ਦਾ ਨਹੀਂ ਤਾਂ ਗੁਰੂ ਗ੍ਰੰਥ ਨੂੰ ਲੱਭਦੇ ਹੀ ਰਹਿ ਜਾਓਗੇ। ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸਿੱਖਾਂ ਦੀਆਂ ਕੁਬਾਨੀਆਂ ਦਾ ਮੁੱਲ ਤਾਂ ਆਪਾਂ ਆਪਣਾ ਆਪ ਵਾਰਕੇ ਵੀ ਨਹੀਂ ਤਾਰ ਸਕਦੇ।
ਕਿਉਂ ਸੌਂ ਕੇ ਉਮਰ ਵਿਹਾਜੀ ਜਾ ਰਹੇ ਹੋ। ਜਾਗੋ!  ਜਾਗਣਾ ਸਿੱਖ ਕੌਮ ਦਾ ਖਾਸਾ ਹੈ ਤੇ ਆਪਣੇ ਵਿਰਸੇ ਨੂੰ ਯਾਦ ਕਰੋ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ
# 647 966 3132, 810 449 1079
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.