ਕੈਟੇਗਰੀ

ਤੁਹਾਡੀ ਰਾਇ



ਜਤਿੰਦਰ ਸਿੰਘ
ਮਛੁਲੀ ਜਾਲੁ ਨ ਜਾਣਿਆ !
ਮਛੁਲੀ ਜਾਲੁ ਨ ਜਾਣਿਆ !
Page Visitors: 2738

ਮਛੁਲੀ ਜਾਲੁ ਨ ਜਾਣਿਆ !
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥
ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ
॥ ਅੰਕ 155
ਮਛੁਲੀ ਨੇ ਜਾਲ ਨੂੰ ਨਾ ਪਛਾਣਿਆ (ਸਮਝਿਆ) ਅਤੇ ਨਾ ਹੀ ਡੂੰਘੇ ਸਮੁੰਦਰ ਨੂੰ ਸਮਝਿਆ, ਕਿ ਇਹ ਸਮੁੰਦਰ ਹੀ ਉਸ ਦਾ ਜੀਵਨ ਹੈ। ਆਪਣੇ ਵਲੋਂ ਬਹੁਤ ਸਿਆਣੀ, ਸਮਝਦਾਰ ਅਤੇ ਚਾਲਾਕ ਬਣਦੀ ਹੈ। ਸੋਚਦੀ ਸੀ ਕਿ ਜਾਲ ਨੂੰ ਭੇਦ ਸਕਦੀ ਹੈ, ਤੇ ਓਸ ਵਿੱਚੋਂ ਆਪਣੀ ਖੁਰਾਕ ਲੈ ਕੇ ਨਿਕਲ ਜਾਵੇਗੀ। ਜੋ ਕਿ, ਮਛਲੀ ਨੂੰ ਏਸ ਤਰਾਂ ਨਹੀਂ ਸੀ ਕਰਨਾ ਚਾਹੀਦਾ; ਮਛਲੀ ਨੇ ਜਾਲ 'ਤੇ ਭਰੋਸਾ ਕੀਤਾ ਜਿਸ ਕਰਕੇ ਉਹ ਫ਼ੜੀ ਗਈ ਤੇ ਮਰ ਗਈ।
ਬਿਲਕੁਲ ਇਹੀ ਹਾਲਤ ਅੱਜ ਸਿੱਖ (ਮਛਲੀ) ਦੀ ਹੈ, ਏਸ ਨੇ ਭੀ ਵਿਰੋਧੀਆਂ ਦੀਆਂ ਚਾਲਾਂ (ਜਾਲ = ਬਚਿੱਤਰ ਨਾਟਕ ਗਰੰਥ, ਬਾਲੇ ਵਾਲੀ ਜਨਮ ਸਾਖੀ, ਜਥੇਦਾਰੀ ਸਿਸਟਮ, ਪੁਜਾਰੀ ਸ਼੍ਰੇਣੀਆਦਿ) ਨੂੰ ਨਾ ਪਛਾਣਿਆ। ਨਾ ਹੀ ਗੁਰੂ ਗ੍ਰੰਥ ਸਾਹਿਬ (ਅਥਾਹ ਗਿਆਨ ਦਾ ਸਮੁੰਦਰ - ਜੋ ਸਿੱਖ (ਮਛਲੀ) ਦਾ ਜੀਵਨ ਸੀ) ਨਾਲ ਸਾਂਝ ਪਾਈ। ਆਪਣੇ ਵਲੋਂ ਸਿੱਖ (ਮਛਲੀ) ਬਹੁਤ ਸਿਆਣੀ, ਤੇਜ਼-ਤਰਾਰ, ਬੜੀ ਬਹਾਦੁਰ ਅਤੇ ਸ਼ਹੀਦਾਂ ਦੀ ਕੌਮ ਸਮਝਦੀ ਹੈ। ਲੋਚਦੀ ਸੀ ਕਿ ਲੀਡਰ ਬਣ ਕੇ ਵਿਰੋਧੀਆਂ ਤੋਂ ਕੁਝ ਸਿੱਖਾ ਲਈ ਉਨ੍ਹਾਂ ਦੇ ਹੱਕ ਲੈ ਦੇਵੇਗੀ; ਏਸ ਕਰਕੇ ਵਿਰੋਧੀਆਂ ਨਾਲ ਸਾਂਝ ਪਾ ਲਈ; ਓਸ ਨੇ ਭਰੋਸਾ ਕੀ ਕੀਤਾ ਉਨ੍ਹਾਂ ਵਿਰੋਧੀਆਂ ਨਾਲ ਹੀ ਰਲ ਗਈ ਅਤੇ ਸਾਰੀ ਕੌਮ ਨੂੰ ਖੂਹ (ਮੌਤ ਦੇ ਮੂੰਹ) ਵਿੱਚ ਧਕੇਲ ਦਿਤਾ।
ਦੇਖੋ !! ਪਿਛਲੇ 10-15 ਸਾਲਾਂ ਦਾ ਸਰਵੇ ਦਸਦਾ ਹੈ ਕਿ ਹਰ ਸਾਲ ਸਿੱਖਾਂ ਦੀ ਗਿਣਤੀ ਲਗਾਤਾਰ 1.5 ਲਖ ਦੇ ਕਰੀਬ ਘਟਦੀ ਜਾ ਰਹੀ ਹੈ। ਸਿੱਖ (ਮਛਲੀ) ਨੇ ਇਤਿਹਾਸ ਤੋਂ ਭੀ ਸਬਕ ਨਾ ਲਿਆ, ਉਨ੍ਹਾਂ ਸੱਚ ਦੇ ਵਿਰੋਧੀਆਂ ਨੇ ਬੁੱਧ ਧਰਮ ਨੂੰ ਭੀ ਏਸੇ ਤਰਾਂ ਭਾਰਤ ਵਿੱਚੋਂ ਨੇਸਤੋ ਨਾਬੂਤ ਕਰਕੇ ਖਤਮ ਕਰ ਦਿਤਾ ਸੀ। ਬੋਧੀਆਂ ਨੇ ਤਾਂ ਹਜ਼ਾਰ ਸਾਲ ਰਾਜ ਭੀ ਕੀਤਾ, ਸਭ ਤੋਂ ਤਾਕਤਵਰ ਸਨ, ਪਰ ਬਿਪਰ ਜੋ ਸੱਚ ਦਾ ਪੱਕਾ ਵੈਰੀ ਸੀ ਓਸ ਨੇ ਜੋ ਚਾਲਾਂ ਚਲੀਆਂ :-
1. ਬੁੱਧ ਧਰਮ ਵਿੱਚ ਘੁਸਪੈਠ ਕੀਤੀ
2. ਧਰਮ ਗ੍ਰੰਥਾਂ ਵਿੱਚ ਅਤੇ ਇਤਿਹਾਸ ਵਿੱਚ ਰੱਲਾ ਕੀਤਾ
3. ਨਵੇਂ ਨਵੇਂ ਵਿਵਾਦਿਤ ਧਰਮ ਗਰੰਥ ਪੈਦਾ ਕੀਤੇ
4. ਮਸਲਿਆਂ ਨੂੰ ਵਧਾਇਆ ਅਤੇ ਉਨ੍ਹਾਂ ਨੂੰ ਕਦੇ ਹਲ ਨਹੀਂ ਹੋਣ ਦਿਤਾ
5. ਆਪਸ ਵਿੱਚ ਫੁੱਟ ਪਾਈ, ਝਗੜਿਆਂ ਨੂੰ ਬਲ ਦਿਤਾ
6. ਉਨ੍ਹਾਂ ਦਾ ਰੂਪ ਧਾਰ ਕੇ ਗਲਤ ਕੰਮ ਕੀਤੇ
7. ਬੋਧੀਆਂ ਨੂੰ ਬਦਨਾਮ ਕੀਤਾ, ਅਤੇ ਦੰਗੇ ਭੜਕਾਏ
...ਬਿਲਕੁਲ ਓਹੀ ਤਰੀਕੇ ਸਿੱਖਾਂ ਦੇ ਉਤੇ ਅਪਨਾਏ ਜਾ ਰਹੇ ਹਨ, ਜਿਸ ਕਰਕੇ ਬਹੁਤ ਸਾਵਧਾਨ ਹੋਣ ਦੀ ਲੋੜ ਹੈ।
                     ਹਲ ਕੀ ਹੋਵੇ ?
     ਅਸੀਂ ਕੇਵਲ ਤਾਂ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨੀਏ; ਗੁਰਬਾਣੀ, ਜੋ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਓਸੇ 'ਤੇ ਭਰੋਸਾ ਲੈ ਕੇ ਆਈਏ; ਆਪਸ ਵਿੱਚ ਸੰਗਠਿਤ ਹੋਈਏ। ਹਉਮੈ ਤੋਂ ਬਚ ਕੇ ਰਹੀਏ। ਘੁਸਪੈਠੀਆਂ ਦੀ ਪਛਾਣ ਕਰੀਏ । ਹਰੇਕ ਗੱਲ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾਈਏ। ਗੁਰਬਾਣੀ ਦੇ ਦਾਇਰੇ ਤੋਂ ਕਦੇ ਬਾਹਰ ਨਾ ਜੇਈਏ
ਧੰਨਵਾਦ
ਖਾਲਸਾ ਪੰਥ ਦਾ ਦਾਸ
ਜਤਿੰਦਰ ਸਿੰਘ
92912 80490 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.