ਕੈਟੇਗਰੀ

ਤੁਹਾਡੀ ਰਾਇ



ਕਰਨੈਲ ਸਿੰਘ ਪੰਜੋਲੀ
ਇਹ ਅਕਾਲ ਦਾ ਤਖਤ ਹੈ ,ਇਸ ਉੱਤੇ ੳਹੀ ਬੈਠ ਸਕਦਾ ਹੈ ਜੋ ਇਸ ਉੱਤੇ ਬੈਠਣ ਦੇ ਲਾਇਕ ਹੈ!
ਇਹ ਅਕਾਲ ਦਾ ਤਖਤ ਹੈ ,ਇਸ ਉੱਤੇ ੳਹੀ ਬੈਠ ਸਕਦਾ ਹੈ ਜੋ ਇਸ ਉੱਤੇ ਬੈਠਣ ਦੇ ਲਾਇਕ ਹੈ!
Page Visitors: 2734

ਇਹ ਅਕਾਲ ਦਾ ਤਖਤ ਹੈ ,ਇਸ ਉੱਤੇ ੳਹੀ ਬੈਠ ਸਕਦਾ ਹੈ ਜੋ ਇਸ ਉੱਤੇ ਬੈਠਣ ਦੇ ਲਾਇਕ ਹੈ!ਇਹ ਅਕਾਲ ਦਾ ਤਖਤ ਹੈ ,ਇਹ ਤਖਤ ਸੱਚੇ ਗੁਰੂ ਨੇ ਆਪ ਉਸਾਰਿਆ ਹੈ ,ਇਸ ਤਖਤ ਉੱਤੇ ੳਹੀ ਬੈਠ ਸਕਦਾ ਹੈ ਜੋ ਸੱਚਾ ਹੈ ਜੋ ਇਸ ਤਖਤ ਉੱਤੇ ਬੈਠਣ ਦੇ ਲਾਇਕ ਹੈ ! ਇਹ ਤਖਤ ਨਾ ਕਦੇ ਦਿੱਲੀ ਦੇ ਤਖਤ ਅੱਗੇ ਝੁਕਿਆ ਹੈ ਅਤੇ ਹੀ ਨਾ ਕਦੇ ਲਹੌਰ ਦੇ ਤਖਤ ਅੱਗੇ ਝੁਕਿਆ ਹੈ ਕਿਉਂਕ ਇਸ ਤਖਤ ਉੱਤੇ ਬੈਠਣ ਵਾਲੇ ਅੱਜ ਦੇ ਜਥੇਦਾਰਾ ਵਾਗੂੰ ਝੂਠੇ ਅਤੇ ਲਾਲਚੀ ਨਹੀ ਸਨ ! ਇਸ ਤਖਤ ਦੀ ਸਰਬਉੱਚਤਾ ਨੁੰ ਕਾਇਮ ਰੱਖਣ ਵਾਲੇ ਅਕਾਲੀ ਵੀਰ ਵੀ ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੂਰੂ ਦੇ ਪੁੱਤਰ ਮਨਦੇ ਸਨ ਅਤੇ ਇਸੇ ਲਈ ਹੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੁੰ ਇਲਾਹੀ ਹੁਕਮ ਮੰਨ ਕੇ ਵਾਰ ਵਾਰ ਦਿੱਲੀ ਅਤੇ ਲਹੌਰ ਦੇ ਤਖਤ ਦੀ ਇੱਟ ਨਾਲ ਇਟ ਖੜਕਾ ਦਿੰਦੇ ਸਨ ! ਇਹਨਾ ਅਕਾਲੀ ਵੀਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਇਤਿਹਾਸ ਨੁੰ ਆਪਣੇ ਲਹੂ ਨਾਲ ਲਿਖਿਆ ! ਪ੍ਰਤੂੰ ਅੱਜ ਦੇ ਅਕਾਲੀ ਵੀਰਾਂ ਨੂੰ ਗਿਆਨ ਹੈ ਕਿ ਅਕਾਲ ਤਖਤ ਸਾਹਿਬ ਜੀ ਦੇ ਮੌਜੂਦਾ ਜਥੇਦਾਰ ਸਹਿਬ ਪੰਜੇ ਸਿੰਘਾਂ ਦੇ ਸਮੇਤ ਝੂਠ ਬੋਲ ਰਹੇ ਹਨ ਅਤੇ ਹੁਣ ਇਹਨਾ ਨੁੰ ਸਾਰੇ ਹੁਕਮ ਚੰਡੀਗੜ ਤੋਂ ਹੀ ਮਿਲਦੇ ਹਨ ਇਸੇ ਕਰਕੇ ਹੁਣ ਅਕਾਲੀ ਸੱਚੇ ਤਖ਼ਤ ਨੁੰ ਛੱਡ ਕਿ ਚੰਡੀਗੜ ਦੇ ਤਖਤ ਦੇ ਹੁਕਮ ਨੂੰ ਹੀ ਇਲਾਹੀ ਹੁਕਮ ਮੰਨਦੇ ਹਨ ! ਇਹਨਾ ਅਕਾਲੀ ਵੀਰਾਂ ਵਿੱਚ ਇੱਕ ਉਹ ਆਗੁ ਵੀ ਹੈ , ਜਿਸ ਦਾ ਦਾਅਵਾ ਹੈ ਕਿ ਉਸ ਵੱਲੋਂ ਲਿਖੀਆਂ ਗਈਆ 6 ਕਿਤਾਬਾਂ ਸਿੱਖੀ ਸਿਧਾਂਤ ਦੀ ਪਹਿਰੇਦਾਰੀ ਕਰਨ ਦੀ ਪ੍ਰੇਰਣਾ ਦੇਦੀਆਂ ਹਨ , ਇਹ ਅਕਾਲੀ ਆਗੂ ਸ੍ਰੋ ਗੂ ਪ੍ਰ ਕਮੈਟੀ ਦਾ ਪ੍ਰਧਾਨ ਵੀ ਰਿਹਾ ਹੈ ਪ੍ਰਤੂੰ ਇਹ ਹਮੇਸਾ ਹੀ ਸਿਧਾਤਹੀਣ ਫੈਸਲੇ ਕਰਨ ਅਤੇ ਕਰਾਉਣ ਵਿੱਚ ਮੋਹਰੀ ਰਹਿੰਦਾ ਹੈ ਫਿਰ ਇਸ ਨੁੰ ਕਿਤਬਾਂ ਲਿਖਣ ਦਾ ਕੀ ਫਾਇਦਾ ਹੈ ! ਇਹੋ ਜਿਹੇ ਗੈਰ ਸਿਧਾਂਤਕ ਜੀਵਨ ਜਿਉਣ ਵਾਲੇ ਅਕਾਲੀ ਆਗੂ ਤੋ ਸਿਖਾਂ ਦੀ ਨਵੀ ਪੀੜ੍ਹੀ ਕੀ ਸੇਧ ਲਵੇਗੀ ,ਅਤੇ ਇਸ ਤਰਾ ਦੇ ਅਕਾਲੀ ਆਗੂ ਦੇ ਜੀਵਨ ਨੁੰ ਸਿੱਖ ਨੋਜਆਨ ਆਪਣਾ ਰੋਲ ਮਾਡਲ ਕਿਵੇ ਪ੍ਰਵਾਨ ਕਰ ਸਕਦੇ ਹਨ ! ,ਫਿਰ ਸਿੱਖੀ ਦੀ ਨਵੀ ਪੀੜੀ ਬਾਗੀ ਨਹੀ ਹੋਵੇਗੀ ਤਾ ਹੋਰ ਕੀ ਕਰੇਗੀ !  
    ਜਿਹੜਾ ਅਕਾਲ ਤਖਤ ਸਾਹਿਬ ਕਦੇ ਦਿੱਲੀ ਅਤੇ ਲਹੋਰ ਦੇ ਤਖਤ ਅੱਗੇ ਨਹੀ ਸੀ ਝੂਕਿਆ ਅੱਜ ਉਹੀ ਅਕਾਲ ਤਖਤ ਸਾਹਿਬ ਗੈਰ ਸਿਧਾਤਕ ਸਿੱਖਾਂ ਨੇ ਇੱਕ ਐਸੇ ਸਾਧ ਅੱਗੇ ਝੂਕਾ ਦਿੱਤਾ ਜਿਸ ਉੱਤੇ ਬਲਾਤਕਾਰ ਦੇ ਕੇਸ ਚਲਦੇ ਹਨ !ਅਕਾਲੀ ਵੀਰੋ ਜਾਗੋ ,ਝੂਠ ਦੀ ਰਾਜਨੀਤੀ ਗੁਰੂ ਪਾਤਸਾਹ ਨੁੰ ਪ੍ਰਵਾਨ ਨਹੀ ਹੈ ਇਸ ਲਈ ਸਹੀ ਅਤੇ ਸੱਚ ਉੱਤੇ ਪਹਿਰਾ ਦਿਓ ਤਾਕਿ ਤੁਹਾਡੇ ਬੱਚਿਆ ਨੁੰ ਨਮੋਸੀ ਦਾ ਸਹਾਮਣਾ ਨ ਕਰਨਾ ਪਵੇ !

ਕਰਨੈਲ ਸਿੰਘ ਪੰਜੋਲੀ

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.