ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਲ਼ੋਕੋ ਕੂੜ ਕਲਮਾਂ ਨੇ ਸਿਖੀ ਦਾ ਸਿਰ ਕਲਮ ਕਰ ਦਿਤਾ
ਲ਼ੋਕੋ ਕੂੜ ਕਲਮਾਂ ਨੇ ਸਿਖੀ ਦਾ ਸਿਰ ਕਲਮ ਕਰ ਦਿਤਾ
Page Visitors: 2537

ਲ਼ੋਕੋ ਕੂੜ ਕਲਮਾਂ ਨੇ ਸਿਖੀ ਦਾ ਸਿਰ ਕਲਮ ਕਰ ਦਿਤਾ
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥
ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ
॥ ਪੰਨਾ 84
ਸਿਰ ਹੀ ਪਛਾਣ ਹੋਂਦੀ ਹੈ। ਕਾਤਲ ਜਦੋਂ ਮਕਤੂਲ ਦੀ ਪਛਾਣ ਖਤਮ ਕਰਨਾ ਚਾਹੇ ਤਾਂ ਸਿਰ ਲੈ ਜਾਂਦਾ ਹੈ, ਫਿਰ ਧੜ ਦੀ ਕੋਈ ਪਛਾਣ ਨਹੀਂ ਰਹਿਂਦੀ, ਕਾਦਰ ਵਲੋਂ ਚੇਤਨਤਾ ਮੱਤ ਗਿਆਨ ਸਭ ਕੁਛ ਸਿਰ ਵਿਚ ਹੀ ਤਾਂ ਰੱਖਿਆ ਗਿਆ ਹੈ, ਜਦੋਂ ਪਾਗਲ ਪਨ ਕਰਕੇ ਮਨੁਖ ਦੀ ਚੇਤਨਤਾ ਮੱਤ ਸੂਝ ਨਾ ਰਹੇ ਤਾਂ ਲੋਗ ਕਹਿਂਦੇ ਨੇ ਇਸਦਾ ਸਿਰ ਫਿਰ ਗਿਆ ਹੈ।
  ਕਹਿਂਦੇ ਨੇ ਜਦੋਂ ਸ਼ਿਵ ਨੇ ਅਪਣੇ ਪੁਤਰ ਦੇ ਧੜ ਤੇ ਹਾਥੀ ਦਾ ਸਿਰ ਲਾਂ ਦਿਤਾ ਉਸ ਦਿਨ ਤੋਂ ਹਾਥੀ ਦਾ ਸਿਰ ਹੀ ਗਨੇਸ਼ ਦੀ ਪਛਾਣ ਬਣ ਗਈ।ਮੈ ਦੇਖ ਰਿਹਾ ਹਾਂ ਸਦੀਆਂ ਤੋ ਕੁਛ ਕਲਮਾ ਸਿਖੀ ਲਈ ਸ਼ਿਵ ਮੌਤ ਦਾ ਦੇਵਤਾ ਬਣ ਗਈਆਂ ਹਨ, ਜਿਹਨਾ ਜ਼ਾਲਮ ਕਲਮਾ ਨੇ ਸਿਖੀ ਦਾ ਸਿਰ ਕਲਮ ਕਰਕੇ ਧੜ ਬੇਪਛਾਣ ਕਰ ਦਿਤਾ। ਹੁਣ ਹਰ ਕੋਈ ਇਸ ਧੜ ਤੇ ਅਪਣੀ ਪਸੰਦ ਦਾ ਸਿਰ ਲਾਕੇ ਸਿਖੀ ਨੂੰ ਅਪਣੀ ਮਰਜ਼ੀ ਦੀ ਪਛਾਣ ਬਣਾ ਲੈਂਦਾ ਹੈ।
  ਜਿਸ ਸਿਖੀ ਨੂੰ ਗੁਰੂ “ਜੀਅ ਨਾਲ ਸਮਾਰੇ” ਕਹਿਂਦਾ ਸੀ।ਉਹ ਗੁਰੁ ਦੀ ਸਿਖੀ ਬੇਪਛਾਣ ਹੋਕੇ ਗੁਆਚ ਗਈ।ਹਾਲਾਂ ਕੇ ਗੁਰੁ ਨੇ ਗੁਰਬਾਣੀ ਰਾਹੀ ਸਿਖੀ ਦੀ ਤਸਵੀਰ ਬਣਾਕੇ ਜਾਰੀ ਕਰ ਦਿਤੀ ਹੈ, ਕੇ ਸੰਸਾਰ ਦੇ ਲੋਕੋ ਜੇ ਤੁਹਾਨੂੰ ਇਸ ਗੁਰਬਾਣੀ ਦੀ ਤਸਵੀਰ ਨਾਲ ਮਿਲਦੀ ਜੁਲਦੀ ਸਿਖੀ ਕਿਤੇ ਲੱਭ ਜਾਏ ਤਾਂ ਜ਼ਰੂਰ ਸੰਭਾਲ ਲਉ। ਜੇਹੜਾ ਗੁਰਬਾਣੀ ਵਿਚਲੀ ਸਿਖੀ ਦੀ ਤਸਵੀਰ ਨਾਲ ਮਿਲਦੀ ਸਿਖੀ ਭਾਲ ਕੇ ਇਕੱਤਰ ਕਰੇ ਗਾ, ਐਸੇ ਸੇਵਕ ਲਈ ਗੁਰੁ ਬਚਨ ਕਰਦਾ ਹੈ “ਸੇਵਕ ਕਉ ਗੁਰੁ ਸਦਾ ਦਇਆਲ” ਅਤੇ ਜਿਹਨਾ ਕਲਮਾ ਨੇ ਕੂੜ ਕਾਲਖ ਦੀ ਸਿਆਹੀ ਨਾਲ ਕੂੜ ਗ੍ਰੰਥ ਲਿਖ ਲਿਖ ਕੇ ਸਿਖੀ ਨੂੰ ਬੇਪਛਾਣ ਕੀਤਾ ਹੈ, ਉਹਨਾ ਦੀ ਸਜਾ ਭੀ ਗੁਰੁ ਨੇ ਐਲਾਣ ਕਰ ਦਿਤੀ।
ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ॥ ਦੂਜੈ ਭਾਇ ਸੁਖੁ ਪਾਏ ਨ ਕੋਈ ॥
ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ
॥ਪੰਨਾ123
ਦਰਸ਼ਨ ਸਿੰਘ ਖਾਲਸਾ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.