ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਡਾਕਟਰ ਰੋਗੀ ਦੁਆਈ
ਡਾਕਟਰ ਰੋਗੀ ਦੁਆਈ
Page Visitors: 2526

ਡਾਕਟਰ   ਰੋਗੀ   ਦੁਆਈ
ਕੋਈ ਬੀਮਾਰ ਇਲਾਜ ਲਈ ਕਿਸੇ ਸਿਆਣੇ ਡਾਕਟਰ ਕੋਲ ਜਾਕੇ ਕਹਿਣ ਲੱਗਾ ਡਾਕਟਰ ਸਾਹਿਬ ਮੇਰੀ ਹਾਲਤ ਠੀਕ ਨਹੀਂ ,ਦੁਆਈ ਭੀ ਖਾ ਰਿਹਾ ਹਾਂ ਪਰ ਦਿਨ ਬਾ ਦਿਨ ਰੋਗ ਵਧ ਰਿਹਾ ਹੈ ਹੁਣ ਤੇ ਮੌਤ ਕਿਨਾਰੇ ਪੁਜ ਗਿਆ ਹਾਂ ਕੋਈ ਬਚਾਅ ਦੱਸੋ।
ਡਾਕਟਰ-ਭਲਿਆ ਉਹ ਦੁਆਈ ਨਾਲ ਲਿਆਇਆ ਹੈਂ ਜਿਸਦੇ ਖਾਂਦਿਆਂ ਭੀ ਤੇਰਾ ਰੋਗ ਵਧ ਰਿਹਾ ਹੈ।
ਰੋਗੀ ਹਾਂ ਜੀ –ਆਹ ਦੇਖੋ ਦੁਆਈ ਹਮੇਸ਼ਾਂ ਕੋਲ ਰੱਖਦਾ ਹਾਂ।
ਡਾਕਟਰ ਦੁਆਈ ਟੈਸਟ ਕਰਕੇ ਕਹਿਂਦਾ ਹੈ ਭਲਿਆ ਇਸ ਦੁਆਈ ਵਿਚ ਤਾਂ ਬੜੀ ਖਤਰਨਾਕ ਜ਼ਹਿਰ ਦੀ ਮਿਲਾਵਟ ਹੈ ਜਿਸਨੇ ਤੈਨੂੰ ਇਸ ਹਾਲਤ ਤੇ ਪਹੁਂਚਾ ਦਿਤਾ ਹੈ, ਜਿਸਨੇ ਤੈਨੂੰ ਇਹ ਦੁਆਈ ਦਿਤੀ ਹੈ ਉਸ ਡਾਕਟਰ ਕੋਲ ਜਾ ਅਤੇ ਇਸ ਦੁਆਈ ਦੇ ਖਤਰਨਾਕ ਅਸਰ ਬਾਰੇ ਦੱਸ ਤਾਂਕੇ ਦੁਆਈ ਬਦਲ ਦੇਵੇ।
ਰੋਗੀ ਪਹਿਲੇ ਦੁਆਈ ਦੇਣ ਵਾਲੇ ਡਾਕਟਰ ਕੋਲ ਜਾਂਦਾ ਹੈ।
ਰੋਗੀ –ਡਾਕਟਰ ਸਾਹਿਬ ਇਹ ਜੇਹੜੀ ਤੁਸੀ ਦੁਆਈ ਦਿਤੀ ਸੀ ਪਰਖਣ ਤੇ ਪਤਾ ਲੱਗਾ ਹੈ ਇਸ ਦੁਆਈ ਵਿਚ ਖਤਰਨਾਕ ਜ਼ਹਿਰ ਦੀ ਮਿਲਾਵਟ ਹੈ, ਜਿਸ ਨਾਲ ਮੈ ਦਿਨ ਬਾ ਦਿਨ ਮੌਤ ਦੇ ਮੂਹ ਜਾਰਿਹਾ ਹਾਂ।
ਡਾਕਟਰ ਰੋਗੀ ਨੂੰ – ਭਲਿਆ ਇਹ ਦੁਆਈ ਮੈ ਥੋਹੜੀ ਬਣਾਈ ਹੈ ਬਨਾਣ ਵਾਲੀ ਕੰਪਨੀ ਨੂੰ ਕਹਾਂ ਗਾ ਕੇ ਉਹ ਇਸ ਦੁਆਈ ਨੂੰ ਸ਼ੁਧ ਕਰੇ, ਪਰ ਉਤਨੀ ਦੇਰ ਇਹ ਜਹਿਰੀਲੀ ਮਿਲਾਵਟ ਵਾਲੀ ਦੁਆਈ ਲਗਾਤਾਰ ਖਾਈ ਜਾ।
ਰੋਗੀ –ਡਾਕਟਰ ਸਾਹਿਬ ਇਹ ਦੁਆਈ ਕਦੋਂ ਤੱਕ ਸ਼ੁਧ ਹੋ ਜਾਵੇਗੀ?
ਡਾਕਟਰ ਭਲਿਆ ਇਹ ਨਹੀਂ ਪਤਾ ਕਦੋਂ ਤੱਕ ਅੱਗੇ ਭੀ ਬਹੁਤ ਸਾਰੇ ਰੋਗੀ ਦੁਆਈ ਦੀ ਸ਼ੁਧਤਾ ਉਡੀਕਦੇ ਉਡੀਕਦੇ ਚੱਲ ਵੱਸੇ ਤੂੰ ਭੀ ਉਡੀਕ।
ਡਾਕਟਰ ਸਾਹਿਬ ਫਿਰ ਮੈਨੂੰ ਇਹ ਹੀ ਕਹਿ ਦੇਵੋ ਕੇ ਜਿਤਨੀ ਦੇਰ ਦੁਆਈ ਸ਼ੁਧ ਨਹੀਂ ਹੋਂਦੀ ਉਤਨੀ ਦੇਰ ਮੈ ਇਹ ਜਹਿਰੀਲੀ ਦੁਆਈ ਬਿਲਕੁਲ ਨਾ ਖਾਵਾਂ, ।
ਡਾਕਟਰ ਨਾ ਬਈ ਮੈ ਇਹ ਨਹੀਂ ਕਹਿ ਸਕਦਾ, ਜੇ ਸ਼ੁਧ ਹੋਦਿਆਂ ਤੱਕ ਇਹ ਦੁਆਈ ਬੰਦ ਕਰਨ ਲਈ ਕਹਿ ਦੇਵਾਂ ਅਤੇ ਸਾਰੇ ਮੁਰੀਜ਼ ਇਹ ਦੁਆਈ ਛੱਡ ਦੇਣ, ਤਾਂ ਕੰਪਣੀ ਹੀ ਬੰਦ ਹੋ ਜਾਵੇ ਗੀ ਅਤੇ ਮੇਰੀ ਕਮਿਸ਼ਣ ਭੀ ਬੰਦ ਹੋ ਜਾਵੇਗੀ ਇਸ ਲਈ ਇਹ ਜ਼ਹਿਰੀਲੀ ਦੁਆਈ ਖਾਈ ਜਾ ਅਤੇ ਦੁਆਈ ਦੀ ਸ਼ੁਧਤਾ ਤੱਕ ਮੌਤ ਦੀ ਉਡੀਕ ਕਰ।
ਸਿਖੀ ਨਾਲ ਭੀ ਏਹੋ ਕੁਛ ਹੋ ਰਿਹਾ ਹੈ।
ਸਿਖ ਅਤੇ ਗੁਰੁ ਦੇ ਨਾਮ ਹੇਠ ਲਿਖਿਆ ਗਿਆ ਅਤੇ ਅਖੌਤੀ ਪੰਥ ਦੇ ਸਾਈਨਾ ਹੇਠ ਸਿਖੀ ਨੂੰ ਪ੍ਰਵਾਣ ਕਰਨ ਲਈ ਕਿਹਾ ਗਿਆ, ਬਹੁਤ ਸਾਰਾ ਬਚਿਤਰ ਨਾਟਕ ,ਸਿਖ ਮਰੀਆਦਾ ਆਦ ਲਟਰੇਚਰ ਜਿਸ ਵਿਚੋਂ ਕੌਮ ਤੰ-ਦਰੁਸਤੀ ਮਨ-ਦਰੁਸਤੀ ਲੋੜਦੀ ਰਹੀ ਪਰ ਅੱਜ ਜਾਗਰਤ ਸੋਚ ਦੇ ਪਰਖਣ ਨਾਲ ਮਨਮਤੀ ਜ਼ਹਿਰ ਦੀ ਮਿਲਾਵਟ ਵਾਲਾ ਸਾਬਤ ਹੋਗਿਆ। 2009 ਵਿਚ ਮੈ ਇਸ ਨੂੰ ਸ਼ੁਧ ਕਰਨ ਜਾਂ ਖਤਮ ਕਰਨ ਲਈ ਅਵਾਜ਼ ਉਠਾਈ ਪਰ ਬੜੇ ਬੇਆਬਰੂ ਹੋਕਰ ਤੇਰੇ ਕੂਚੇ ਸੇ ਹਮ ਨਿਕਲੇ ਅਨਸਾਰ ਮੈਨੂੰ ਅਪਣੇ ਵਲੋਂ ਬੇਜ਼ਬਾਨ ਕਰਕੇ ਦਰਵਾਜ਼ਿਓਂ ਬਾਹਰ ਕਰ ਦਿਤਾ ਗਿਆ, ਚਲੋ ਮੈ ਤਾਂ ਮਿਲਾਵਟ ਤੋਂ ਨਿਰਾਸ਼ ਹੋ ਕੇ ਇਹ ਦੁਆਈ ਛੱਡ ਦਿਤੀ,ਡਾਕਟਰ ਭੀ ਛੱਡ ਦਿਤਾ, ਅਤੇ ਸਿਖ ਸਮਾਜ ਨੂੰ ਇਸ ਰੋਗ {ਮਨਮਤ} ਦੁਆਈ {ਰਹਿਤ ਮਰੀਆਦਾ}ਅਤੇ ਡਾਕਟਰ {ਅਖੌਤੀ
ਪੰਥ} ਤੋਂ ਸੁਚੇਤ ਕਰਨ ਲੱਗ ਪਿਆ,। ਹੁਣ ਇਹ ਡਾਕਟਰ ਦੁਖੀ ਹਨ । ਇਹ ਨਹੀਂ ਕਹਿਂਦੇ ਕੇ ਜਦੋਂ ਤੱਕ ਮ੍ਰੀਆਦਾ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਲਿਬਾਰਟਰੀ ਵਿਚ ਪਰਖ ਕੇ ਸ਼ੁਧ ਨਹੀਂ ਹੋਂਦੀ ਉਤਨੀ ਦੇਰ ਬੇਸ਼ਕ ਨਾ ਮੱਨੋ ਇਸਨੂੰ ਛੱਡ ਦੇਵੋ।
ਅਜੀਬ ਗੱਲ ਹੈ ਇਹ ਕਹਿ ਰਹੇ ਹਨ ਜਿਤਨੀ ਦੇਰ ਸੁਧਾਈ ਨਹੀਂ ਹੋਂਦੀ ਉਤਨੀ ਦੇਰ ਏਸੇ ਨੂੰ ਮੰਨਣਾ ਪਵੇਗਾ , ਮੈ ਪੂਛਦਾ ਹਾਂ ਪਿਛਲੇ ਸੱਤਰ ਸਾਲਾਂ ਵਿਚ ਤੁਸਾਂ ਅੰਮ੍ਰਿਤ ਨਿਤਨੇਮ ਆਦ ਦੀ ਮਿਲਾਵਟ ਸੁਧ ਨਾ ਕੀਤੀ ਬਲਕੇ ਪਿਛੇ ਬੈਠੀ ਕੰਪਣੀ ਦੇ ਹੁਕਮ ਵਿਚ ਲੁਕ ਛਿਪ ਕੇ ਕਈ ਹੋਰ ਜ਼ਹਿਰਾਂ ਮਿਲਾ ਦਿਤੀਆਂ, 2008 ਵਿਚ ਕੋਮ ਦੇ ਜਜ਼ਬਾਤਾਂ ਨੂੰ ਧੋਖਾ ਦੇਂਦਿਆਂ ਜੱਥੇਦਾਰਾਂ ਨੇ ਬਿਆਨ ਦਿਤਾ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਸ਼ਤਾਬਦੀ ਮਨਾਉਣ ਤੋਂ ਬਾਹਦ ਵਿਦਵਾਨਾ ਦਾ ਇਕੱਠ ਬੁਲਾਕੇ ਬਚਿਤਰ ਨਾਟਕ ਦਾ ਫੇਸਲਾ ਕਰਾਂਗੇ ਸਤਾਬਦੀ ਲੰਘਣ ਤੋਂ ਬਾਹਦ ਪ੍ਰੈਸ ਦੇ ਪੁਛਣ ਤੇ ਕਿਹਾ ਪ੍ਰਧਾਨ ਦੀ ਚੋਣ ਤੋਂ ਬਾਹਦ ਕਰਾਂਗੇ ਪਰਧਾਨ ਦੀ ਚੋਣ ਤੋ ਬਾਹਦ ਆਖਿਆ ਕੇਸ ਗੜ ਦੇ ਜੱਥੇਦਾਰ ਦੇ ਮੁੰਡੇ ਦਾ ਵਿਆਹ ਹੈ ਉਸਤੋਂ ਬਾਹਦ ਕਰਾਂਗੇ ਵਿਆਹ ਲੰਘੇ ਨੂੰ ਪੰਜ ਸਾਲ ਹੋ ਗਏ ਹਨ ਜੱਥੇਦਾਰ ਭੀ ਚਲ ਵਸਿਆ ਨਾ ਫੈਸਲਾ ਹੋਇਆ ਨਾ ਕਰਨਾ ਹੈ। ਸਿਰਫ ਕੌਮ ਨਾਲ ਧੋਖਾ ਹੈ ।ਅੱਜ ਮਰੀਆਦਾ ਦੇ ਮਸਲੇ ਤੇ ਭੀ ਅਪਣੇ ਪਿਆਦਿਆਂ ਕੋਲੋਂ ਏਹੋ ਫਾਰਮੂਲਾ ਪ੍ਰਚਾਰਿਆ ਜਾ ਰਿਹਾ ਹੈ।
ਫੈਸਲਾ ਕਰਣ ਦਾ ਹੱਕ ਅਖੌਤੀ ਪੰਥ ਕੋਲ ਹੈ। ਫੈਸਲਾ ਕਰਾਂ ਗੇ ਕਦੋਂ ਕਰਾਂਗੇ ਇਹ ਪੁਛਣ ਦੱਸਨ ਦੀ ਲੋੜ ਨਹੀਂ ਤੁਸੀ ਉਦੋਂ ਤੱਕ ਇਹ ਜ਼ਹਿਰ ਪੀਂਦੇ ਜਾਓ। ਚੰਗਾ ਹੋਂਦਾ ਜੇ ਪ੍ਰਚਾਰਕ ਵੀਰ ਇਹ ਸਚਾਈ ਕਹਿਂਦੇ ਕੇ ਜਿਤਨੀ ਦੇਰ ਇਸ ਮ੍ਰੀਆਦਾ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਸੋਧਿਆ ਨਹੀਂ ਜਾਂਦਾ ਉਤਨੀ ਦੇਰ ਕੋਮ ਇਨ ਬਿਨ ਇਸ ਮਰੀਆਦਾ ਦੇ ਖਰੜੇ ਨੂੰ ਨਹੀਂ ਮੰਨ ਸਕਦੀ।
ਹੁਣ ਕੌਮ ਤੁਹਾਡੇ ਕੋਲੋਂ ਸੁਧਾਈ ਲਈ ਕਿਤਨਾ ਸਮਾ ਹੋਰ ਉਡੀਕ ਕਰੇ ਤੇ ਇਸ ਜ਼ਹਿਰ ਨੂੰ ਪੀਂਦੀ ਰਹੇ।
ਕਿਉਂਕੇ ਤੁਹਾਨੂੰ ਸਿਖੀ ਦੇ ਤੰਦਰੁਸਤ ਜੀਵਨ ਦਾ ਫਿਕਰ ਨਹੀਂ, ਤੁਹਾਨੂੰ ਫਿਕਰ ਹੈ ਅਪਣੀ ਕੰਪਣੀ ਅਤੇ ਆਰ ਐਸ ਐਸ ਵਲੋਂ ਮਿਲਣ ਵਾਲੀ ਕਮਿਸ਼ਨ ਨਾ ਬੰਦ ਹੋ ਜਾਵੇ। ਪਰ ਯਾਦ ਰੱਖੋ ਹੁਣ ਜਾਗਰਤ ਸਿਖ ਹੋਰ ਉਡੀਕ ਨਹੀਂ ਕਰੇ ਗਾ ਕੇ ਉਠ ਦਾ ਬੁਲ ਕਦੋਂ ਡਿਗਦਾ ਹੈ। ਹੁਣ ਆਪ ਫੈਸਲੇ ਕਰ ਰਿਹਾ ਹੈ ਅਤੇ ਕਰੇਗਾ।ਕਿਉਂਕੇ ਬ੍ਰਾਹਮਨ ਇਜ਼ਮ ਦੀ ਜ਼ਹਿਰ ਤੋਂ ਬਚਾਕੇ ਗੁਰਬਾਣੀ ਸਿਧਾਂਤ ਵਿਚ ਸਿਖੀ ਜੀਵਨ ਦੀ ਤੰਦਰੁਸਤੀ ਜ਼ਰੂਰੀ ਹੈ।
ਜੈਸੇ ਨਾਉ ਬੂਡਤ ਸੈ ਜੋਈ ਨਿਕਸੈ ਸੋਈ ਭਲੋ ਬੂਡਿ ਗਏ ਪਾਛੇ ਪਛਤਾਇਓ ਰਹਿ ਜਾਤ ਹੈ ।
ਜੈਸੇ ਘਰ ਲਾਗੇ ਆਗਿ ਜੋਈ ਭਚੈ ਸੋਈ ਭਲੋ ਜਰਿ ਬੁਝੇ ਪਾਛੇ ਕਛੁ ਬਸੁ ਨ ਬਸਾਤ ਹੈ ।
ਜੈਸੇ ਚੋਰ ਲਾਗੇ ਜਾਗੇ ਜੋਈ ਰਹੈ ਸੋਈ ਭਲੋ ਸੋਇ ਗਏ ਰੀਤੋ ਘਰ ਦੇਖੈ ਉਠਿ ਪ੍ਰਾਤ ਹੈ ।
ਤੈਸੇ ਅੰਤ ਕਾਲ ਗੁਰ ਚਰਨ ਸਰਨਿ ਆਵੈ ਪਾਵੈ ਮੋਖ ਪਦਵੀ ਨਾਤਰ ਬਿਲਲਾਤ ਹੈ
।69।ਭਾ ਗੁ
ਦਰਸ਼ਨ ਸਿੰਘ ਖਾਲਸਾ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.