ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਚੰਦ ਦੀ ਚਾਨਣੀ, ਦੋਸਤਾਂ ਦੀਆਂ ਬਾਤਾਂ
ਚੰਦ ਦੀ ਚਾਨਣੀ, ਦੋਸਤਾਂ ਦੀਆਂ ਬਾਤਾਂ
Page Visitors: 2489

ਚੰਦ ਦੀ ਚਾਨਣੀ, ਦੋਸਤਾਂ ਦੀਆਂ ਬਾਤਾਂ
ਮੇਰੇ ਪ੍ਰਚਾਰਕ ਵੀਰੋ ਜਿਵੇਂ ਕਦੀ ਰਾਤ ਨੂੰ ਕੋਠਿਆ ਦੀਆਂ ਛੱਤਾਂ ਤੇ ਮੰਜੇ ਡਾਹ ਕੇ ਆੜੀ {ਦੋਸਤ } ਚੰਦ ਦੀ ਚਾਂਦਨੀ ਵਿਚ ਮਿਲ ਬੈਠ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸਨ ਬਾਤਾਂ ਪਾਉਂਦੇ ਸਨ ਇਓਂ ਉਹਨਾ ਦੀ ਰਾਤ ਲੰਘ ਜਾਂਦੀ ਸੀ ਅੱਜ ਭੀ ਸਾਡੇ ਸਾਹਮਣੇ ਅਗਿਆਣਤਾ ਦੁਭਦਾ ਭਰਮ ਮਨਮਤ ਦੀ ਅੰਧੇਰੀ ਰਾਤ ਛਾ ਚੁਕੀ
ਹੈ ਭਲਿਓ ਇਹ ਰਾਤ ਨਹੀਂ ਬੀਤਨੀ ਜੇ ਆਪਾਂ ਗੁਰੂ ਦੇ ਉਸਾਰੇ ਹੋਇ ਸਿਧਾਂਤਕ ਕੋਠੇ ਦੀ ਉਚੀ ਛੱਤ ਤੇ ਗੁਰਬਾਣੀ ਦੀ ਲੋਅ ਵਿਚ ਮਿਲ ਬੈਠ ਕੇ ਗੁਰੂ ਦੀਆਂ ਬਾਤਾਂ ਦਿਲ ਦੀਆਂ ਗਲਾਂ ਸਾਝੀਆਂ ਨਹੀਂ ਕਰਾਂ ਗੇ।ਇਸ ਲਈ ਇਸ ਮਿਲਨੀ ਦਾ ਅਰੰਭ ਕਰਦਾ ਹੋਇਆਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਸੁਣਾਈ ਹੋਈ ਇਕ ਬਾਤ ਤੁਹਾਡੇ
ਨਾਲ ਸਾਂਝੀ ਕਰ ਰਿਹਾ ਹਾਂ।ਗੁਰੂ ਨੇ ਦੱਸਿਆ ਦੈਂਤ ਪੁਤਰ ਪ੍ਰਹਿਲਾਦ ਹਿੰਦੁਇਜ਼ਮ ਦੇ ਕਰਤੱਵ ਗਾਇਤਰੀ ਤਰਪਣ ਆਦ ਛੱਡ ਕੇ ਅਪਣੇ ਗੁਰੂ ਸ਼ਬਦ ਨਾਲ ਜੁੜ
ਗਿਆ, ਗੁਰੂ ਸਬਦ ਨੇ ਪ੍ਰਹਿਲਾਦ ਦੀ ਦੁਭਦਾ ਮੇਟ ਕੇ ਪ੍ਰਭੂ ਭਗਤੀ ਨਾਲ ਜੋੜ ਦਿਤਾ। ਮੂਰਖ ਲੋਕ ਦੁਭਦਾ ਵਿਚ ਜਨਮ ਬਿਰਥਾ ਗਵਾ ਰਹੇ ਸਨ ਅਤੇ ਪ੍ਰਹਿਲਾਦ ਦੀ ਨਿੰਦਾ ਕਰਦੇ, ਪ੍ਰਹਿਲਾਦ ਨੂੰ ਮੌਤ ਦਾ ਡਰ ਦੇਂਦੇ ਸਨ।
ਪਰ ਪ੍ਰਹਿਲਾਦ ਪ੍ਰਭੂ ਭਗਤੀ ਛੱਡ ਕੇ ਦੁਭਦਾ ਨਾ ਪੜਦਾ ਅਤੇ ਨਾ ਮੌਤ ਤੋਂ ਡਰਦਾ ਸੀ।
ਬੱਸ ਪ੍ਰਹਿਲਾਦ ਦੇ ਇਸ ਵਿਸ਼ਵਾਸ ਕਾਰਨ ਹੀ ਪ੍ਰਭੂ ਉਸਦਾ ਰਖਵਾਲਾ ਹੋਇਆ।
ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ ॥1॥ ਰਹਾਉ ॥
ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ ॥
ਸਦਾ ਨਿਰਮਲ ਹੈ ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ
॥2॥
ਮੂਰਖ ਦੁਬਿਧਾ ਪੜ੍ਹਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ ॥
ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ
॥3॥
ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥
ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ
॥4॥
ਦੋਸਤੋ ਇਸ ਅੰਧੇਰੀ ਰਾਤੇ ਅੱਜ ਦੇ ਹਰਣਾਕਸ਼ ਸਾਨੂੰ ਭੀ ਮੌਤ ਦੇ ਡਰ ਨਾਲ ਦੁਭਦਾ ਪੜਨ ਲਈ ਮਜਬੂਰ ਕਰਦੇ ਹਨ ।ਅਤੇ ਕੁਛ ਸੰਡੈ ਮਰਕੈ ਵਰਗੇ ਦੋਸਤ ਮੌਤ ਦੇ ਡਰ ਨਾਲ ਸਾਨੂੰ ਇਹ ਰਾਏ ਭੀ ਦੇਂਦੇ ਹਨ “ਤੂੰ ਰਾਮ ਕਹਨ ਕੀ ਛੋਡੁ ਬਾਨਿ” ਕੁਛ ਦੋਸਤ ਸੰਡੈ ਮਰਕੈ ਵਰਗਿਆਂ ਦੇ ਪ੍ਰਭਾਵ ਹੇਠ ਸੱਚ ਤੋਂ ਮੂਹ ਮੋੜ ਕੇ ਦੁਭਦਾ ਪ੍ਹੜਨ ਭੀ ਲੱਗ ਪੈਂਦੇ ਹਨ। ਪਰ ਦੋਸਤੋ ਗੁਰੂ ਦਾ ਦੱਸਿਆ ਪ੍ਰਹਿਲਾਦ ਦਾ ਜਵਾਬ ਸਾਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ।
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥
ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ
॥3॥
ਦਰਸ਼ਨ ਸਿੰਘ ਖਾਲਸਾ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.