ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਇਹ ਬੁਖਲਾਏ ਹੋਇ ਵੀਰ ਸਿਖ ਸੰਗਤਾਂ ਨੂੰ ਗੁਮਰਾਹ ਕਰਨ ਲਈ ਜੇਹੜੀ ਗਲ ਕਰ ਰਹੇ ਹਨ ਕੇ
ਇਹ ਬੁਖਲਾਏ ਹੋਇ ਵੀਰ ਸਿਖ ਸੰਗਤਾਂ ਨੂੰ ਗੁਮਰਾਹ ਕਰਨ ਲਈ ਜੇਹੜੀ ਗਲ ਕਰ ਰਹੇ ਹਨ ਕੇ
Page Visitors: 2584

ਇਹ ਬੁਖਲਾਏ ਹੋਇ ਵੀਰ ਸਿਖ ਸੰਗਤਾਂ ਨੂੰ ਗੁਮਰਾਹ ਕਰਨ ਲਈ ਜੇਹੜੀ ਗਲ ਕਰ ਰਹੇ ਹਨ ਕੇ,
 ਗੁਰੁ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਹੋਣ ਵਾਲੇ ਸਿਖ ਕੌਮ ਵਿਚ ਵੰਡੀਆ ਪਾ ਰਹੇ ਹਨ ਇਹ ਗੱਲ ਅਜ ਕੇਸਾਧਾਰੀ ਬ੍ਰਾਹਮਨ ਜਥੇਦਾਰ ਨੇ ਭੀ ਕਹੀ ਹੈ ਇਸ ਗੱਲ ਲਈ ਕੁਝ ਸਵਾਲ ਮੈ ਵੀਰਾਂ ਦੇ ਸਾਹਮਣੇ ਰੱਖ ਚੁਕਾ ਹਾਂ। ਕਿਉਂਕੇ ਮੈ ਸਮਝਦਾ ਹਾਂ ਅਜ ਜਿਵੇਂ ਕੌਮ ਵਿਚ ਸੰਪਰਦਾਵਾਂ ਵਿਚ ਤਖਤਾਂ ਵਿਚ ਮ੍ਰੀਯਾਦਾ ਦੇ ਨਾਮ ਤੇ ਵੰਡੀਆ ਪੈ ਚੁਕੀਆਂ ਹਨ ਅਤੇ ਕੌਮ ਖੇਰੂਂ ਖੇਰੂ ਹੋ ਚੁਕੀ ਹੈ ਉਸਦਾ ਮੁਢਲਾ ਕਾਰਨ ਗੁਰਬਾਣੀ ਦਸਦੀ ਹੈ,
 ਜਬ ਇਨਿ ਅਪੁਨੀ ਅਪਨੀ ਧਾਰੀ ॥
 ਤਬ ਇਸ ਕਉ ਹੈ ਮੁਸਕਲੁ ਭਾਰੀ

 ਵੱਖ ਵੱਖ ਸਾਧਾਂ ਦੀ, ਸੰਪਰਦਾਵਾਂ ਦੀ, ਨਿਹੰਗਾਂ ਦੀ, ਜਥਿਆਂ ਦੀ, ਤਖਤਾਂ ਦੀ, ਬ੍ਰਹਮਨਇਜ਼ਮ ਦੇ ਪ੍ਰਭਾਵ ਹੇਠ ਮਨੁਖੀ ਪੰਥਾਂ ਦੀ ਅਪਣੀ ਅਪਣੀ ਅਕਲ ਨਾਲ ਸਿਰਜੀ ਮ੍ਰੀਯਾਦਾ ਕਾਰਨ ਹੀ ਵੰਡੀਆਂ ਪਈਆਂ ਹਨ। ਜੇ ਏਹਨਾ ਵੰਡੀਆਂ ਨੂੰ ਮਿਟਾ ਕੇ ਕੌਮ ਵਿਚ ਮ੍ਰੀਯਾਦਾ ਦੇ ਮਸਲੇ ਤੇ ਏਕਤਾ ਚਾਹੁਂਦੇ ਹੋ ਤਾਂ ਭਲਿਓ ਗੁਰੂ ਗ੍ਰੰਥ ਸਾਹਿਬ
“ਸਾਂਝਾ ਸਾਹਿਬ ਬਾਪ ਹਮਾਰਾ”
 ਸਾਡਾ ਤੁਹਾਡਾ ਸਭ ਦਾ ਸਾਂਝਾ ਬਾਪੂ ਹੈ ਅਪਣੀ ਅਪਣੀ ਅਕਲ ਦਾ ਹੰਕਾਰ ਛੱਡ ਕੇ ਬਾਪੂ ਦੀ ਗੋਦੀ ਵਿਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੁਕਮ ਦੀ ਰੌਸਨੀ ਵਿਚ ਮ੍ਰੀਯਾਦਾ ਸਿਰਜ ਲਉ ਅਤੇ ਗੁਰੂ ਅੱਗੇ ਸਿਰ ਝੁਕਾਕੇ ਸਾਰੇ ਪ੍ਰਵਾਣ ਕਰ ਲਉ ਬਸ ਏਕਤਾ ਹੋ ਜਾਵੇਗੀ।
 ਇਹ ਪਛਾਨਣ ਦੀ ਲੋੜ ਹੈ ਕੇ ਵੰਡੀਆਂ ਚਾਹਨ ਅਤੇ ਪਾਣ ਵਾਲੇ ਲੋਕ ਇਕੋ ਇਕ ਸ਼ਬਦ ਗੁਰੂ ਦੀ ਗੋਦੀ ਵਿਚ ਬੈਠਣ ਲਈ ਕਿਉਂ ਤਿਆਰ ਨਹੀਂ ਹਨ।
 ਸਿੰਘੋ ਸੱਚ ਜਾਣਿਓ ਏਹਨਾ ਕੌਮੀ ਵੰਡੀਆਂ ਨੂੰ ਖਤਮ ਕਰਨ ਲਈ ਹੋਰ ਹਰ ਕਿਸੇ ਸੰਤ ਪੰਥ ਦੇ ਮੱਕੜ ਜਾਲ ਵਿਚੋਂ ਨਿਕਲ ਕੇ,
ਇਕੋ ਇਕ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਗੋਦੀ ਵਿਚ ਆ ਜਾਣਾ ਹੀ ਆਖਰੀ ਹੱਲ ਹੈ।
ਦਰਸ਼ਨ ਸਿੰਘ ਖਾਲਸਾ




 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.