ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ
ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ
Page Visitors: 2555

ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ
ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥
 ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ

ਬੀਤੇ ਵਰਤਮਾਨ ਵਿੱਚ ਰਾਮ ਰਹੀਮ ਦੇ ਕੇਸ ਵਿੱਚੋਂ ਭੀ ਜੇ ਸਿੱਖ ਨੂੰ ਕੋਈ ਅਕਲ ਨਾ ਆਈ ਤਾਂ ਇਸ ਤੋਂ ਵੱਡੀ ਹੋਰ ਕੀ ਬਦਕਿਸਮਤੀ ਹੋ ਸਕਦੀ ਹੈ!
ਦੇਹਧਾਰੀ ਗੁਰੂਆਂ, ਡੇਰੇਦਾਰਾਂ ਦੇ ਪਿੱਛੇ ਲੱਗਣ ਦਾ ਕੀ ਅੰਤ ਹੈ, ਗੁਰੂ ਦੀ ਚੇਤਾਵਨੀ
"ਦੇਖਹੁ ਪਸਾਰਿ ਨੈਨ"
 ਅਨੁਸਾਰ... ਭਲਿਓ! ਸਭ ਡੇਰਿਆਂ ਦੀ ਇਹੋ ਹਾਲਤ ਹੈ, ਇਹ ਤਾਂ ਪ੍ਰਵਾਰ ਵਾਲਾ ਅਖਵਾਉਂਦਾ ਸੀ, ਜਿਨ੍ਹਾਂ ਡੇਰਿਆਂ 'ਤੇ ਬਿਹੰਗਮ ਨਾਮ ਹੇਠ ਛੜੇ ਛਾਂਟ ਨੌਜਵਾਨ ਲੋਕ ਬਦਾਮ ਚੂਰੀਆਂ ਖਾ ਕੇ ਰਹਿੰਦੇ ਹਨ, ਉਨ੍ਹਾਂ ਦੀ ਅੰਦਰੂਨੀ ਹਾਲਤ ਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ।
ਅੱਜ ਮੈਂਨੂੰ ਇਸ ਗੱਲ ਨੇ ਸੋਚੀਂ ਪਾਇਆ ਅਤੇ ਤੁਹਾਨੂੰ ਭੀ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਇਹ ਡੇਰੇਦਾਰ, ਅਖੌਤੀ ਦਸਮ ਗ੍ਰੰਥ (ਬਚਿੱਤਰ ਨਾਟਕ) ਨੂੰ ਕਿਉਂ ਮੰਨਦੇ ਅਤੇ ਪੜ੍ਹਦੇ ਹਨ, ਕਿਉਂਕਿ ਇਹ ਸਾਰੀ ਕਾਰਵਾਈ ਅਤੇ ਸਿੱਖਿਆ ਇਨ੍ਹਾਂ ਨੂੰ ਉਸੇ ਗ੍ਰੰਥ ਵਿੱਚੋਂ ਮਿਲਦੀ ਹੈ।
ਭਲੇ ਗੁਰਸਿੱਖ ਵੀਰੋ! ਅੱਜ ਦੇ ਹਾਲਾਤਾਂ ਤੋਂ ਸਿੱਖਿਆ ਲਓ, ਇਨ੍ਹਾਂ ਡੇਰੇਦਾਰਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਇੱਕੋ ਇੱਕ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੱੜ ਲੱਗੋ ਜਿਸਦੀ ਸਿੱਖਿਆ ਹੈ
 "ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥"...
 ਪਰ ਡੇਰਿਆਂ ਦਾ ਪੁਜਾਰੀ ਸਿੱਖ ਅਜੇ ਭੀ ਨਾ ਸਮਝਿਆ ਤਾਂ ਫਿਰ
"ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥167॥" (ਸਲੋਕ ਭਗਤ ਕਬੀਰ ਜੀਉ ਕੇ) ਅੰਕ 1373
ਇਸ ਲਈ ਭਲਿਓ! ਅਜੇ ਭੀ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਆ ਜਾਵੋ!




 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.