ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਸੱਚੀ ਬਾਣੀ ਅਤੇ ਕੱਚੀ ਬਾਣੀ ਦੀ ਪਰਖ... ਫੈਸਲਾ ਗੁਰੂ ਦਾ
ਸੱਚੀ ਬਾਣੀ ਅਤੇ ਕੱਚੀ ਬਾਣੀ ਦੀ ਪਰਖ... ਫੈਸਲਾ ਗੁਰੂ ਦਾ
Page Visitors: 2513

ਸੱਚੀ ਬਾਣੀ ਅਤੇ ਕੱਚੀ ਬਾਣੀ ਦੀ ਪਰਖ... ਫੈਸਲਾ ਗੁਰੂ ਦਾ
 ਪ੍ਰੋ. ਦਰਸ਼ਨ ਸਿੰਘ ਖ਼ਾਲਸਾ 26 Apr 2018
    ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ (ਮਹਲਾ 1) ਪੰਨਾਂ 723
    ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ (ਮਹਲਾ 1) ਪੰਨਾਂ 723
    ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ (ਮਹਲਾ 1 ਕੁਚਜੀ) ਪੰਨਾਂ 763
    ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ (ਗਉੜੀ ਕੀ ਵਾਰ ਮਹਲਾ 4) ਪੰਨਾਂ 308
    ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥ (ਮਹਲਾ 3 ਅਨੰਦ) ਪੰਨਾਂ 920
    ਗੁਰੂ ਦਾ ਫੈਸਲਾ ਸੱਚੀ ਬਾਣੀ ਦੀ ਨਿਸ਼ਾਨੀ, ਸਤਿਗੁਰੂ ਕੀ ਬਾਣੀ ਹਰਿ ਕਰਤਾ ਆਪ ਮੁਹੋਂ ਕਢਾਉਂਦਾ ਹੈ।
    ਦੂਜੇ ਪਾਸੇ ਬਚਿੱਤਰ ਨਾਟਕ ਦਾ ਲਿਖਾਰੀ ਆਪ ਕਹਿੰਦਾ ਹੈ ਕਿ ਮੈਂ ਬਾਣੀ ਨਹੀਂ ਕਵਿਤਾ ਲਿਖਦਾ ਹਾਂ, ਪਹਿਲਾਂ ਭਗਵਤੀ ਦੇਵੀ ਦਾ ਧਿਆਨ ਕਰਦਾ ਹਾਂ, ਜੋ ਲਿਖਾਉਂਦੀ ਹੈ ਉਹ ਲਿਖਦਾ ਹਾਂ
    "ਪ੍ਰਿਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਬਿਧ ਨਾਨਾ।" ਅਤੇ
    “ਸਾਧ ਅਸਾਧ ਜਾਨਿਓ ਨਹੀਂ ਬਾਦ ਸਬਾਦ ਬਿਬਾਦ।
 ਗ੍ਰੰਥ ਸਕਲ ਪੂਰਨ ਕੀਓ ਸ੍ਰੀ ਭਗਵਤ ਕਿਰਪਾ ਪ੍ਰਸਾਦ
।”..
. ਫਿਰ ਹੇ ਚੰਡੀ ਬੇਸ਼ਕ ਤੂੰ ਸ਼ਰਾਬ ਦੇ ਨਸ਼ੇ ਵਿੱਚ ਅਟਪਟੇ ਬੋਲ ਬੋਲਦੀ ਹੈਂ ਫਿਰ ਭੀ ਮੈਂ ਤੇਰੀ ਕਿਰਪਾ ਬਿਨਾਂ ਇੱਕ ਅੱਖਰ ਨਹੀਂ ਬੋਲ ਸਕਦਾ, ਮੇਰੇ 'ਤੇ ਕਿਰਪਾ ਕਰੋ।
    "ਬਿਨੁ ਚੰਡ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅੱਛਰ ਹਉ ਕਰਿ ਹੌਂ ।"
    ਮੇਰੀ ਹਰ ਕਵਿਤਾ ਭਗਵਤੀ ਦੁਰਗਾ ਚੰਡੀ ਮੇਰੇ ਮੁਹੋਂ ਕਢਾਉਂਦਾ ਹੈ, ਤਾਂ ਬੋਲਦਾ ਹਾਂ।
  ਗੁਰੂ ਸ਼ਬਦ ਤੋਂ ਵਿਛੜ ਚੁਕੇ ਭੁਲੇ ਸਿੰਘੋ! ਹੁਣ ਗੁਰਬਾਣੀ ਦੀ ਰੌਸ਼ਨੀ ਵਿੱਚ ਫੈਸਲਾ ਕਰੋ, ਤੁਸੀਂ ਕਿਸ ਬਾਣੀ ਨੂੰ ਸੱਚ ਕੀ ਬਾਣੀ ਅੰਮ੍ਰਿਤ ਦਾਤਾ ਸਮਝਦੇ ਹੋ? ਯਕੀਨ ਕਰੋ ਸੱਚ ਕੀ ਬਾਣੀ ਨਾਲ ਹੀ ਸੱਚ ਅੰਮ੍ਰਿਤ ਬਣੇਗਾ।
 ਗੁਰੂ ਫੁਰਮਾਨ :
 ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥ (ਸਿਰੀਰਾਗ ਕੀ ਵਾਰ ਮਹਲਾ 4 ) ਪੰਨਾਂ 83
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.