ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਸ਼੍ਰੀ ਗੁਰੂ ਗ੍ਰੰਥ "ਸਾਹਿਬ" ਜਾਂ ਸਿੱਖ ਰਹਿਤ ਮਰਿਆਦਾ "ਸਾਹਿਬ"
ਸ਼੍ਰੀ ਗੁਰੂ ਗ੍ਰੰਥ "ਸਾਹਿਬ" ਜਾਂ ਸਿੱਖ ਰਹਿਤ ਮਰਿਆਦਾ "ਸਾਹਿਬ"
Page Visitors: 2540

ਸ਼੍ਰੀ ਗੁਰੂ ਗ੍ਰੰਥ "ਸਾਹਿਬ" ਜਾਂ ਸਿੱਖ ਰਹਿਤ ਮਰਿਆਦਾ "ਸਾਹਿਬ"
  ਗੁਰੂ ਬਚਨ ਹੈ ਸਾਹਿਬ ਦਾ ਹੁਕਮ ਹਮੇਸ਼ਾਂ ਸੇਵਕ ਨੂੰ ਪਿਆਰਾ ਲਗਦਾ ਹੈ। ਸਾਹਿਬ ਜੋ ਹੁਕਮ ਕਰਦਾ ਹੈ ਸੇਵਕ ਉਸੇ ਅਨੁਸਾਰ ਚਲਦਾ ਹੈ।
   ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥ ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ ॥
   ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ
॥ ਪੰਨਾਂ 101
  ਪਰ ਬਦਕਿਸਮਤੀ ਨਾਲ ਜੇ ਸਾਹਿਬ ਦੋ ਹੋਣ ਤੇ ਦੋਨੋਂ ਕਿਸੇ ਵੇਲੇ ਇੱਕ ਦੂਜੇ ਦੇ ਵਿਰੋਧੀ ਹੁਕਮ ਦੇਣ, ਤਾਂ ਸੇਵਕ ਕੀ ਕਰੇਗਾ, ਕਿਸਦਾ ਹੁਕਮ ਮੰਨਣ ਲਈ ਵਚਨਬੱਧ ਹੋਵੇ। ਗੁਰੂ ਇਸੇ ਲਈ ਦੂਜਾ ਸਾਹਿਬ ਨਹੀਂ ਮੰਨਦਾ। ਗੁਰਬਾਣੀ ਬਚਨ:
  - ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥1॥ ਪੰਨਾਂ 350
  - ਤੂ ਏਕੋ ਸਾਹਿਬੁ ਅਵਰੁ ਨ ਹੋਰਿ ॥ ਪੰਨਾਂ 563
  - ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ॥
    ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ
॥ ਪੰਨਾਂ 400
  ਮੇਰਾ ਕਿਸੇ ਸੰਸਥਾ, ਇਕੱਠ ਨਾਲ ਕੋਈ ਵਿਰੋਧ ਨਹੀਂ, ਮੈਨੂੰ ਬੇਸ਼ੱਕ ਬੁਰਾ ਆਖ ਲਉ, ਸਭ ਕੋਲੋਂ ਖਿਮਾ ਮੰਗਦਾ ਬੇਨਤੀ ਕਰਦਾ ਹਾਂ, ਸਿੰਘੋ! ਅਜੇ ਭੀ ਸੰਭਲੋ ਦੁਸ਼ਮਣ ਦੇ ਜਾਲ ਤੋਂ ਹਿੰਮਤ ਅਤੇ ਸਾਬਤ ਕਦਮੀ ਨਾਲ ਬਾਹਰ ਆਓ, ਆਪਣੇ ਇੱਕੋ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
    "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥"
 ਦੇ ਹੁਕਮ ਵਿੱਚ ਰਹਿਣ ਲਈ ਵਚਨਬੱਧ ਹੋਵੋ, ਨਹੀਂ ਤਾਂ ਦੇਵੀ ਦੇਵਾ ਦੀ ਬੁੱਕਲ ਵਿੱਚ ਆਪਣੀ ਹੋਂਦ ਮਿਟਾ ਬੈਠੋਗੇ।
 ਅੱਜ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੋ ਹੋ, ਕੱਲ ਨੂੰ ਕੋਈ ਸਿੱਖ ਰਹਿਤ ਮਰਿਯਾਦਾ "ਸਾਹਿਬ" ਭੀ ਲਿੱਖ ਸਕਦਾ ਹੈ।

    ਬੇਨਤੀ ਕਰਤਾ
    ਦਰਸ਼ਨ ਸਿੰਘ ਖ਼ਾਲਸਾ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.