ਦਾਸਤਾਨ-ਏ-ਹੈਵਾਨੀਅਤ (ਭਾਗ 04)
2012 ਵਿਚ ਹੀ ਗਲਿਆਰਾ ਚੌਕੀ ਦਾ ਸਟਾਫ ਬਦਲ ਗਿਆ, ਰਾਜੂ ਭਈਏ ਦੇ ਖਿਲਾਫ ਕਿਸੇ ਨੇ ਫਿਰ ਦਰਖਾਸਤ ਲਿਖ ਕੇ ਕੰਿਸ਼ਨਰ ਨੂੰ ਦੇ ਦਿੱਤੀ। ਇਹ ਦਰਖਾਸਤ ਕਿਸੇ ਸੁਧਾਰ ਕਮੇਟੀ ਵਲੋਂ ਦਿੱਤੀ ਗਈ ਸੀ, ਪਰ ਅਖੀਰ ਵਿਚ ਲਿਖਣ ਵਾਲੇ ਦਾ ਨਾਂ ਅਮਨਦੀਪ ਸਿੰਘ ਹੀ ਲਿਖਿਆ ਹੋਇਆ ਸੀ, ਕਿਉਂਕਿ ਗਲਿਆਰਾ ਚੌਕੀ ਵਿਚ ਏ.ਐਸ.ਆਈ. ਬਲਜੀਤ ਸਿੰਘ ਸਮੇਤ ਹਾਲੇ ਵੀ ਕਈ ਪੁਰਾਣੇ ਮੁਲਾਜ਼ਿਮ ਸਨ। ਇਸ ਲਈ ਚੌਕੀ ਵਾਲਿਆਂ ਦਰਖਾਸਤ ਲਿਖਣ ਦਾ ਸ਼ੱਕ ਮੇਰੇ ਤੇ ਹੀ ਕੀਤਾ, ਤੇ ਸ਼ਾਮ ਦੇ ਟਾਈਮ ਡੀਊਟੀ ਤੇ ਮੌਜੂਦ ਏ.ਐਸ.ਆਈ. ਸੁਖਦੇਵ ਸਿੰਘ ਨੇ ਚੌਕੀ ਆ ਕੇ ਮੈਨੂੰ ਦਰਖਾਸਤ ਬਾਰੇ ਦੱਸਣ ਲਈ ਕਿਹਾ, ਪਰ ਮੇਰੇ ਚੌਕੀ ਜਾਣ ਤੋਂ ਪਹਿਲਾਂ, ਚੌਕੀ ਵਾਲਿਆਂ ਨੇ ਰਾਜੂ ਭਈਏ ਨੂੰ ਕੁੱਟ ਮਾਰ ਕਰ ਕੇ ਦਰਬਾਰ ਸਾਹਿਬ ਚੋਂ ਕੱਢ ਦਿੱਤਾ ਸੀ, ਮੈ ਚੌਕੀ ਜਾ ਕੇ ਦਰਖਾਸਤ ਪੜ੍ਹੀ, ਜਿਸ ਵਿਚ ਰਾਜੂ ਭਈਏ ਦੇ ਪਿਛੋਕੜ ਬਾਰੇ ਐਨਾ ਕੁਝ ਲਿਖਿਆ ਹੋਇਆ ਸੀ ਜੋ ਮੈਂ ਵੀ ਨਹੀਂ ਸੀ ਜਾਣਦਾ। ਇਹ ਗੱਲਾਂ ਤਾਂ ਉਸ ਦੇ ਬਹੁਤ ਕਰੀਬੀ ਹੀ ਜਾਣ ਸਕਦੇ ਸਨ। ਜਿੱਥੋਂ ਤਕ ਮੇਰਾ ਖਿਆਲ ਹੈ ਕਿ ਰਾਜੂ ਭਈਏ ਨੂੰ ਦਰਬਾਰ ਸਾਹਿਬ ਚੋਂ ਕੱਢਣ ਦੇ ਪਲੈਨ ਪਿੱਛੇ ਗਲਿਆਰਾ ਚੌਕੀ ਦੇ ਇਕ ਅੰਮ੍ਰਿਤਧਾਰੀ ਮੁਲਾਜ਼ਮ ਦਾ ਹੱਥ ਸੀ ਕਿਉਂਕਿ ਉਹ ਵੀ ਮੇਰੇ ਵਾਙ ਰਾਜੂ ਭਈਏ ਦੀਆਂ ਕਰਤੂਤਾਂ ਤੋਂ ਬੜਾ ਦੁਖੀ ਸੀ। ਕਮਿਸ਼ਨਰ ਨੂੰ ਦਿੱਤੀ ਦਰਖਾਸਤ ਬਾਰੇ ਸਭ ਤੋਂ ਪਹਿਲਾਂ ਉਹ ਹੀ ਮੈਨੂੰ ਮਿਲਿਆ ਸੀ, ਤੇ ਰਾਜੂ ਭਈਏ ਤੇ ਵਿਛਾਏ ਜਾਲ ਬਾਰੇ ਹੀ ਮੇਰੇ ਨਾਲ ਜ਼ਿਆਦਾ ਗੱਲ ਕੀਤੀ ਸੀ।
ਸੁਧਾਰ ਨਾਂ ਦੀ ਕਮੇਟੀ ਦਾ ਤਾਂ ਦਰਬਾਰ ਸਾਹਿਬ ਵਿਚ ਕੋਈ ਵਜੂਦ ਹੀ ਨਹੀਂ ਸੀ। ਉਸ ਤੋਂ ਬਾਅਦ 2013 ਵਿਚ ਮੈਨੂੰ ਡਰਾਈਵਰ ਦੇ ਖਿਲਾਫ ਪੱਕਾ ਸਬੂਤ ਮਿਲਿਆ, ਮੈਨੂੰ ਇਕ ਲੜਕਾ ਮਿਲਿਆ , ਜਿਸ ਦਾ ਨਾਮ ਜਸਵਿਦਰ ਸਿੰਘ (ਜੱਸਾ) ਪਿੰਡ ਪੱਤੜ ਕਲਾਂ ਨੇੜੇ ਕਰਤਾਰ ਪੁਰ (ਜ਼ਿਲਾ ਜਲੰਧਰ) ਸੀ, ਉਹ ਇਕ ਹਫਤਾ ਪਹਿਲਾਂ ਹੀ ਦਰਬਾਰ ਸਾਹਿਬ ਆਇਆ ਸੀ, ਉਹ ਘਰ ਵਾਲਿਆਂ ਨਾਲ ਕਿਸੇ ਗੱਲੋਂ ਨਰਾਜ਼ ਹੋ ਕੇ ਆਇਆ ਸੀ। ਉਹ ਦਸਵੀਂ ਕਲਾਸ ਵਿਚ ਪੜ੍ਹਦਾ ਸੀ, ਉਸ ਨੇ ਮੈਨੂੰ ਦੱਸਿਆ ਕਿ ਇਕ ਦਿਨ ਰਾਤ ਨੂੰ (ਚਾਰ ਦਿਨ ਪਹਿਲਾਂ) ਮੈਨੂੰ ਘਰ ਵਾਲਿਆਂ ਦੀ ਯਾਦ ਆਈ ਸੀ ਤੇ ਰਾਤ ਦਸ ਵਜੇ ਮੈਂ ਫੋਨ ਕਰਨ ਲਈ ਗੁਰੂ ਰਾਮਦਾਸ ਸਰਾਂ ਤੋਂ ਬਾਹਰ ਨਿਕਲਿਆ ਤਾਂ ਮੈਨੂੰ ਡਰਾਈਵਰ ਮਿਲ ਗਿਆ, ਤੇ ਮੈਨੂੰ ਕਹਿਣ ਲੱਗਾ ਕਿ ਮੇਰੇ ਕੋਲ ਦੋ ਮੋਬਾਇਲ ਫੂਂਨ ਹਨ, ਮੇਰੇ ਨਾਲ ਚੱਲ ਇਕ ਮੈਂ ਤੈਨੂੰ ਦੇ ਦਿੰਦਾ ਹਾਂ। ਮੈਂ ਫੋਨ ਦੇ ਲਾਲਚ ਵਿਚ ਆ ਕੇ ਉਸ ਨਾਲ ਚਲਾ ਗਿਆ, ਉਹ ਗਲੀਆਂ ਵਿਚ ਹੀ ਘੁੰਮਦਿਆਂ ਮੈਨੂੰ ਕਿਸੇ ਵੀਰਾਨ ਜਿਹੀ ਥਾਂ ਲੈ ਗਿਆ। ਮੈਨੂੰ ਉਸ ਤੇ ਸ਼ੱਕ ਹੋ ਗਿਆ ਕਿ ਕਿਤੇ ਲਿਜਾ ਕੇ ਮੈਨੂੰ ਵੇਚ ਦੇਵੇਗਾ, ਤੇ ਮੈਂ ਪਿਸ਼ਾਬ ਕਰਨ ਦੇ ਬਹਾਨੇ ਓਥੋਂ ਭੱਜ ਆਇਆ। ਜੱਸਾ ਜਦੋਂ ਮੈਨੂੰ ਮਿਲਿਆ, ਤਾਂ ਉਹ ਫਿਰ ਕਿਸੇ ਅਣਜਾਣ ਨਾਲ ਜਾਣਾ ਚਾਹੁੰਦਾ ਸੀ।
ਉਸ ਨੇ ਮੈਨੂੰ ਦੱਸਿਆ ਕਿ ਮੈਂ ਇਕ ਅੰਕਲ ਨਾਲ ਜਾਣਾ ਹੈ, ਉਸ ਅੰਕਲ ਨੇ ਜੰਮੂ ਤੋਂ ਕਿਸੇ ਬੰਦੇ ਕੋਲੋਂ 5 ਲੱਖ ਰੁਪਏ ਲੈਣਾ ਹੈ। ਮੈਂ ਉਸ ਨੂੰ ਕਿਹਾ ਕਿ ਤੂੰ ਕਿਸੇ ਅਣਜਾਣ ਬੰਦੇ ਨਾਲ ਨਾ ਜਾ, ਤੈਨੂੰ ਕੋਈ ਲਿਜਾ ਕੇ ਵੇਚ ਦੇਵੇਗਾ, ਜਿੰਨਾ ਚਿਰ ਰਹਿਣਾ ਹੈ ਮੇਰੇ ਕੋਲ ਰਹਿ। ਉਹ ਮੇਰੀ ਗੱਲ ਮੰਨ ਗਿਆ, ਤਕਰੀਬਨ ਦੋ ਦਿਨ ਬਾਅਦ ਮੈਂ ਗੁਰੂ ਰਾਮਦਾਸ ਸਰਾਂ ਵਿਚ, ਗੁਮਸ਼ੁਦਾ ਲੋਕਾਂ ਵਿਚ ਉਸ ਦੀ ਫੋਟੋ ਲੱਗੀ ਵੇਖੀ ਤੇ ਉਸ ਤੋਂ ਨੰਬਰ ਲਿਖ ਲਿਆ, ਘਰ ਆ ਕੇ ਦੱਸਿਆ ਤਾਂ ਉਸ ਨੇ ਕਿਹਾ ਕਿ ਇਹ ਉਸ ਦੇ ਡੈਡੀ ਦਾ ਨੰਬਰ ਹੈ। ਮੈਂ ਉਸੇ ਵੇਲੇ ਉਸ ਦੇ ਢੈਡੀ (ਕਰਨੈਲ ਸਿੰਘ) ਨੂੰ ਫੋਨਨ ਕਰ ਦਿੱਤਾ। ਉਸ ਦੇ ਡੈਡੀ ਤੇ ਚਾਚਾ ਉਸ ਦਿਨ ਉਸ ਨੂੰ ਲੱਭਣ ਅੰਮ੍ਰਿਤਸਰ ਆਏ ਹੋਏ ਸਨ। ਮੈਂ ਦਰਬਾਰ ਸਾਹਿਬ ਦੇ ਬਾਹਰ ਜੱਸੇ ਨੂੰ ਉਨ੍ਹਾਂ ਨਾਲ ਮਿਲਾ ਦਿੱਤਾ ਤੇ ਡਰਾਈਵਰ ਵਲੋਂ ਜੱਸੇ ਨੂੰ ਲੈ ਜਾਣ ਬਾਰੇ ਵੀ ਉਨ੍ਹਾਂ ਨਾਲ ਗੱਲ ਕੀਤੀ। ਮੈਂ ਕਿਹਾ ਕਿ ਜੱਸਾ ਹੀ ਉਸ ਦੇ ਖਿਲਾਫ ਇਕੋ-ਇਕ ਗਵਾਹ ਹੈ, ਨਹੀਂ ਤਾਂ ਉਸ ਨੇ ਕੋਈ ਸਬੂਤ ਕਦੇ ਵੀ ਨਹੀਂ ਛੱਡਿਆ। ਜੱਸੇ ਦੀ ਗਵਾਹੀ ਦੇਣ ਨਾਲ ਉਸ ਵਲੋਂ ਲਜਾਏ ਗਏ ਹੋਰ ਬੱਚਿਆ ਦਾ ਵੀ ਭੇਤ ਖੁਲ੍ਹ ਸਕਦਾ ਹੈ, ਉਸ ਦੇ ਡੈਡੀ ਨੇ ਕਿਹਾ ਜਿੱਥੇ ਤੂੰ ਕਹੇਂਗਾ ਜੱਸਾ ਜ਼ਰੂਰ ਗਵਾਹੀ ਦੇਵੇਗਾ ਤੇ ਉਹ ਜੱਸੇ ਨੂੰ ਲੈ ਕੇ ਚਲੇ ਗਏ।
ਮੈਂ ਅਮਰ ਜੀਤ ਸਿੰਘ ਬਡਗੁਜਰਾਂ (ਪੰਚ ਪ੍ਰਧਾਨੀ ਫਤਿਹਗੜਹ ਸਾਹਿਬ) ਨੂੰ ਫੋਨ ਕਰ ਕੇ ਦੱਸਿਆ ਕਿ ਡਰਾਈਵਰ ਦੇ ਖਿਲਾਢ ਪੱਕਾ ਸਬੂਤ ਮਿਲ ਗਿਆ, ਤੇ ਹੁਣ ਉਸ ਨੂੰ ਜ਼ਰੂਰ ਬਕਣਾ ਪਵੇਗਾ ਕਿ ਉਹ ਬੱਚਿਆਂ ਨੂੰ ਕਿਥੇ ਲੈ ਕੇ ਜਾਂਦਾ ਹੈ ? ਅਮਰ ਜੀਤ ਸਿੰਘ ਦੇ ਕਹਿਣ ਤੇ ਮੈ ਜੱਸੇ ਦੇ ਡੈਡੀ ਨੂੰ ਐਸ.ਐਚ.ਓ. ਨਾਲ ਗੱਲ ਕਰਨ ਲਈ ਬੁਲਾ ਲਿਆ। ਅਸੀਂ ਗਲਿਆਰੇ ਚੌਕੀ ਜਾ ਕੇ ਐਸ.ਐਚ.ਓ. ਭਗਵਾਨ ਸਿੰਘ ਨੂੰ ਮਿਲੇ ਤੇ ਸਾਰੀ ਗੱਲ-ਬਾਤ ਦੱਸੀ । ਜੱਸੇ ਦੇ ਡੈਡੀ ਨੇ ਕਿਹਾ ਕਿ ਜਦੋਂ ਡਰਾਈਵਰ ਫੜ ਲਿਆ ਗਿਆ ਤਾਂ ਮੈਂ ਜੱਸੇ ਨੂੰ ਗਵਾਹੀ ਲਈ ਲੈ ਆਵਾਂਗਾ, ਪਰ ਐਸ.ਐਚ.ਓ. ਸਮੇਤ ਗਲਿਆਰੇ ਦੇ ਕਿਸੇ ਵੀ ਮੁਲਾਜ਼ਮ ਨੇ ਡਰਾਈਵਰ ਦੇ ਫੜੇ ਜਾਣ ਬਾਰੇ ਨਾ ਦੱਸਿਆ, ਮੈਂ ਫੋਨ ਕਰ ਕੇ ਅਮਰ ਜੀਤ ਸਿੰਘ ਨੂੰ ਦੱਸਿਆ ਕਿਗਲਿਆਰੇ ਵਾਲੇ ਤਾਂ ਉਸ ਨੂੰ ਫੜ ਨਹੀਂ ਰਹੇ, ਤਾਂ ਅਮਰ ਜੀਤ ਸਿੰਘ ਨੇ ਕਿਹਾ ਕਿ ਤੂੰ ਮੰਡੀ ਗੋਬਿੰਦ ਗੜ੍ਹ ਆ ਜਾਵੀਂ, ਆਪਾਂ ਕਰਨੈਲ ਸਿੰਘ ਪੰਜੋਲੀ ਨੂੰ ਮਿਲਾਂਗੇ। ਉਨ੍ਹਾਂ ਦੇ ਦੱਸੇ ਹੋਏ ਦਿਨ ਮੁਤਾਬਕ, ਮੈ ਮੰਡੀ ਗੋਬਿੰਦਗੜ੍ਹ ਪਹੁੰਚ ਗਿਆ, ਉਹ ਮੈਨੂੰ ਪੰਜੋਲੀ ਦੇ ਘਰ ਲੈ ਗਏ।ਪੰਜੋਲੀ ਨੇ ਕਿਹਾ, ਦਰਬਾਰ ਸਾਹਿਬ ਵਿਚ ਜੋ ਕੁਝ ਹੋ ਰਿਹਾ ਹੈ, ਉਸ ਬਾਰੇ ਕੋਈ ਕੁਝ ਨਹੀਂ ਕਹੇਗਾ। ਮੈਂ ਪੰਜੋਲੀ ਦੀ ਜੱਸੇ ਦੇ ਡੈਡੀ ਨਾਲ ਗੱਲ ਵੀ ਕਰਵਾਈ। ਪੰਜੋਲੀ ਨੇ ਮੈਨੂੰ ਮੱਕੜ ਦੇ ਉਸ ਵੇਲੇ ਦੇ ਪੀ.ਏ. (ਮੰਜੀਤ ਸਿੰਘ) ਨੂੰ ਮਿਲਣ ਲਈ ਕਿਹਾ, ਦੂਜੇ ਦਿਨ ਮੈਂ ਜਾ ਕੇ ਪੀ.ਏ. ਨੂੰ ਮਿਲਿਆ ਤਾਂ ਉਸ ਨੇ ਸੀ.ਸੀ.ਟੀ.ਵੀ. ਕੈਮਰੇ ਵਾਲੇ ਓਂਕਾਰ ਸਿੰਘ ਨੂੰ ਦਫਤਰ ਵਿਚ ਬੁਲਾ ਲਿਆ, ਤੇ ਕਿਹਾ ਕਿ ਸਾਰੇ ਬੰਦੇ ਇਨ੍ਹਾਂ ਨੂੰ ਦਿਖਾ ਦੇਵੀਂ, ਇਹ ਆਪ ਫੜ ਲੈਣਗੇ, ਪਰ ਕੈਮਰੇ ਵਾਲੇ ਟਾਲ-ਮਟੋਲ ਕਰਦੇ ਰਹੇ। ਮੈਂ ਕੈਮਰੇ ਵਾਲਿਆਂ ਕੋਲ ਦੋ ਮੁੰਡੇ ਹੋਰ ਵੀ ਲੈ ਕੇ ਗਿਆ, ਜੋ ਡਰਾਈਵਰ ਕੋਲੋਂ ਭੱਜ ਕੇ ਆਏ ਸਨ, ਪਰ ਕੈਮਰੇ ਵਾਲਿਆਂ ਨੇ ਡਰਾਈਵਰ ਸਮੇਤ ਕਿਸੇ ਵੀ ਬੰਦੇ ਨੂੰ ਨਾ ਫੜਿਆ, ਤੇ ਅਖੀਰ ਉਨ੍ਹਾਂ ਨੇ ਗਲਿਆਰੇ ਦੇ ਇਕ ਮੁਲਾਜ਼ਮ ਬਲਬੀਰ ਸਿੰਘ ਨਾਲ ਮੇਰੀ ਗੱਲ ਕਰਵਾ ਦਿੱਤੀ ਕਿ ਜਦੋਂ ਕੋਈ ਬੰਦਾ ਦਿਸੇ, ਬਲਬੀਰ ਸਿੰਘ ਨੂੰ ਫੋਨ ਕਰ ਦੇਵੀਂ। ਪਰ ਬਲਬੀਰ ਸਿੰਘ ਨੇ ਕਦੇ ਵੀ ਮੇਰਾ ਫੋਨ ਨਾ ਸੁਣਿਆ, ਜੇ ਸੁਣਦਾ ਤਾਂ ਲਾਰਾ ਲਾ ਦੇਂਦਾ। ਇਸ ਤਰ੍ਹਾਂ ਇਹ ਆਪਰੇਸ਼ਨ ਵੀ ਫੇਲ ਹੋ ਗਿਆ
ਅਮਨਦੀਪ ਸਿੰਘ- ਸਿੱਖ ਸਮਾਜ
ਅਮਨਦੀਪ ਸਿੰਘ, ਸਿੱਖ ਸਮਾਜ
ਦਾਸਤਾਨ-ਏ-ਹੈਵਾਨੀਅਤ (ਭਾਗ 04)
Page Visitors: 2704