ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਘੜਸਾਣਾ
’ਹਉਂਮੇ’ ਅਤੇ ’ਅਹੰਕਾਰ’
’ਹਉਂਮੇ’ ਅਤੇ ’ਅਹੰਕਾਰ’
Page Visitors: 2685

’ਹਉਂਮੇ’ ਅਤੇ ’ਅਹੰਕਾਰ’
’ਹਉਂਮੇ’ ਅਤੇ ’ਅਹੰਕਾਰ’ ਨੂੰ ਕੁੱਝ ਸੱਜਨ ਇਕੋ ਹੀ ਮੰਨਦੇ ਹਨ।ਐਪਰ ਗੁਰਬਾਣੀ-ਅਧਿਐਨ ਤੋਂ ਵਿਦਤ ਹੁੰਦਾ ਹੈ ਕਿ ‘ਹਉਂਮੇ’ ਇੱਕ ਵੱਖਰੀ ਸ਼ੈਅ ਹੈ ਅਤੇ ‘ਅਹੰਕਾਰ’ ਵੱਖਰੀ।
‘ਹਉਂਮੇ’ ‘ਹਉਂ’ ਅਤੇ ‘ਮੈਂ’ ਦਾ ਸਮਾਸੀ ਸ਼ਬਦ ਹੈ।ਜਿਸ ਦਾ ਅਰਥ ਹੈ ‘ਅਕਾਲ ਪੁਰਖ ਜੀ ਤੋਂ ਅਡੱਰੀ ਹੋਂਦ ਦਾ ਅਹਿਸਾਸ’।ਜੀਵ ਅਕਾਲ ਪੁਰਖ ਦੀ ਅੰਸ਼ ਹੈ,ਐਪਰ ਜਦੋਂ ਇਹ ਉਸ ਤੋਂ ਆਪਣੇ ਆਪ ਨੂੰ ਅਡਰਾ ਸਮਝਦਾ ਹੈ,ਇਹੀ ਹੈ ‘ਹਉਂਮੇ’।
ਜੀਵ ਅਤੇ ਅਕਾਲ ਪੁਰਖ ਵਿਚਕਾਰ ‘ਹਉਂਮੇ’ ਦਾ ਪੜਦਾ ਹੀ ਹੈ,ਜਦੋਂ ਇਹ ਦੂਰ ਹੁੰਦਾ ਹੈ,ਤਦੋਂ ਜੀਵ ਦੀ ਆਪਣੀ ਕੋਈ ਹੋਂਦ ਨਹੀਂ ਰਹਿੰਦੀ।
‘ਅਹੰਕਾਰ’ ਇੱਕ ਪੰਜਾਂ (ਕਾਮ,ਕ੍ਰੋਧ,ਲੋਭ,ਮੋਹ,ਅਹੰਕਾਰ) ਵਿੱਚੋਂ ਇੱਕ ਪ੍ਰਬਲ ਵਿਸ਼ਾ ਹੈ। ਸਮਾਜ ਵਿੱਚ ਇੱਕ ਜੀਵ ਦੀ ਦੂਜੇ ਜੀਵ ਪ੍ਰਤੀ ਆਕੜ ਘਿਰਣਾ ਦੇ ਸੂਚਕ ਨੂੰ ਅਹੰਕਾਰ ਕਹੀਦਾ ਹੈ। ਭਾਵੇਂ ਕਿ,ਦੋਹਾਂ ਦੀ ਮੂਲ-ਧਾਰਾ ‘ਮੈਂ-ਮੇਰੀ’ ਹੈ।ਐਪਰ ਅੰਤਰ ਬਹੁਤ ਹੈ।
ਉਪਰੋਕਤ ਦੋਹਾਂ ’ਹਉਂਮੇ’ ਅਤੇ ‘ਅਹੰਕਾਰ’ ਨੂੰ ਗੁਰਬਾਣੀ ਵੱਖਰਾ-ਵੱਖਰਾ ਪਰਭਾਸ਼ਿਤ ਕਰਦੀ ਹੈ,ਜਿਵੇਂ:
ਐਸੋ ਗੁਨੁ ਮੇਰੋ ਪ੍ਰਭ ਜੀ ਕੀਨ॥
 ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ
॥ (ਪੰ:/੭੧੬)
ਉਪਰੋਕਤ ਪੰਗਤੀ ਵਿੱਚ ‘ਪੰਚ ਦੋਖ’ ਦਾ ਭਾਵ,ਪੰਜ ਕਾਮਾਦਿਕ ਵੈਰੀ ਹੈ,ਜਿਸ ਵਿੱਚ ‘ਅਹੰਕਾਰ’ ਭੀ ਆ ਜਾਂਦਾ ਹੈ।‘ਅੰਹ ਰੋਗ’ ਦਾ ਭਾਵ ,’ਹੰਗਤਾ,ਹਉਂਮੇ’ ਤੋਂ ਹੈ। ਇਸ ਕਾਰਣ ਹੀ ‘ਰੋਗ’ ਦਾ ‘ਗ’ ਅਕਰਾਂਤ (ਅੰਤ-ਮੁਕਤ) ਹੈ।‘ਹਉਮੇਂ’ ਇਸਤਰੀ ਲਿੰਗ ਭਾਵ ਵਾਚਕ ਨਾਂਵ ਹੈ।
ਭੁੱਲ-ਚੁਕ ਦੀ ਖਿਮਾਂ
ਹਰਜਿੰਦਰ ਸਿੰਘ ‘ਘੜਸਾਣਾ’
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.