ਕੈਟੇਗਰੀ

ਤੁਹਾਡੀ ਰਾਇ



ਅੱਜ ਦਾ ਵਿਚਾਰ
ਜਰੂਰੀ ਸੂਚਨਾ ਢੰਡਰੀਆਂ ਵਾਲੇ ਤੇ ਹਮਲੇ ਬਾਰੇ -
ਜਰੂਰੀ ਸੂਚਨਾ ਢੰਡਰੀਆਂ ਵਾਲੇ ਤੇ ਹਮਲੇ ਬਾਰੇ -
Page Visitors: 2603

ਜਰੂਰੀ ਸੂਚਨਾ ਢੰਡਰੀਆਂ ਵਾਲੇ ਤੇ ਹਮਲੇ ਬਾਰੇ -
ਜਥੇਦਾਰ ਜਗੀਰ ਸਿੰਘ ਬੰਬੇ ਤੋਂ ਜੇਹੜਾ ਕਿ ਬਾਬੇ ਜਰਨੈਲ ਸਿੰਘ ਦਾ ਬਹੁਤ ਹੀ ਖਾਸ਼ ਸਿੰਘ ਸੀ ਅਤੇ ਟਕਸਾਲ ਨੂੰ ਸਮਰਪਤ ਸੀ , ਉਸ ਦਾ ਭਤੀਜਾ ਹਰਭਜਨ ਸਿੰਘ ਉਰਫ ਪੱਪੂ ਨਿਵਾਸੀ ਮੂਲੰਡ ਕਲੋਨੀ ਮੁੰਮਬਈ ਤੋਂ ਇਸਦਾ ਸ਼ੂਟਰ ਵਜੌਂ ਖਾਸ ਹਥ ਦਸਿਆ ਜਾ ਰਿਹਾ ਹੈ ਦੂਸਰਾ ਬੰਦਾ ਜਸਪਾਲ ਸਿੱਧੂ ਜੇਹੜਾ ਕਿ ਸਿੱਧੂ ਰੋੜ ਲਾਇੰਸ ਦਾ ਮਾਲਕ ਹੈ ਨਿਵਾਸੀ ਕੋਕਨ ਭਵਨ ਨਵੀ ਮੁੰਮਬਈ ਤੋਂ ਇਹਨਾ ਬੰਦਿਆਂ ਨੇ ਹੀ ਧੁੰਮੇ ਦੇ ਕਹਿਣ ਤੇ ਸਾਰਾ ਕੁਝ ਬੰਦੋਬਸਤ ਕੀਤਾ । ਜੇਹੜਾ ਪੱਪੂ ਹੈ ਇਹ ਧੁੰਮੇ ਦੇ ਨਾਲ ਨਾਲ ਹੀ ਰਹਿੰਦਾ ਹੈ ਅਤੇ ਪੰਜਾਬ ਪੁਲਿਸ ਇਕ ਵਾਰੀ ਮੁੰਮਬਈ ਗਈ ਵੀ ਹੈ ਇਸ ਦੇ ਘਰ ਪਰ ਬਾਅਦ ਚ ਧੁੰਮੇ ਦਾ ਪੰਜਾਬ ਸਰਕਾਰ ਰਾਹੀ ਪ੍ਰੈਸ਼ਰ ਪੈਣ ਤੇ ਪਿਛੇ ਹੱਟ ਗਈ ਹੈ ਕਿਉਂਕੀ ਮਾਸਟਰ ਮਾਈੰਡ ਤਕ ਪਹੁਚਾਣ ਚ ਇਹ ਪੁਲਿਸ ਦੀ ਸਹਾਇਤਾ ਕਰ ਸਕਦੇ ਹਨ । ਹੁਣ ਧੁਂਮਾ ਕਹਿੰਦਾ ਕਿ ਭਾਵੇ ਮੇਰੇ ਤੋਂ ਦੱਸ ਬਂਦੇ ਹੋਰ ਲੈ ਲਵੋ ਪਰ ਪੱਪੁ ਤੇ ਜਸਪਾਲ ਇਹ ਦੋਵੇਂ ਮੈ ਨਹੀ ਦੇਣੇ ।
ਸਿਖ ਵਿਚਾਰ ਮੰਚ
......................................
ਟਿਪਣੀ :-  ਆਕਟੋਪਿਸ ਵਾਂਗ ਬਾਦਲ ਦਿਆਂ ਕਿੰਨੀਆਂ  ਸੁੰਡਾਂ ਹਨ ? ਕੋਈ ਨਹੀਂ ਕਹਿ ਸਕਦਾ ?  ਏਥੇ ਮਾਮਲਾ ਇਕ ਬੰਦੇ ਦੇ ਕਤਲ ਦਾ ਹੈ, ਜਿਸ ਬਾਰੇ ਕਾਨੂਨ ਅਨੁਸਾਰ ਕੋਈ ਗੱਲ ਨਹੀਂ ਕੀਤੀ ਜਾ ਰਹੀ, ਦੋਵਾਂ ਧੜਿਆਂ ਵਿਚ ਸੁਲ੍ਹਾ ਕਰਾਉਣ ਦੀ ਕਵਾਇਦ ਚਲ ਰਹੀ ਹੈ, ਢੱਡਰੀਆਂ ਵਾਲੇ ਦੇ ਬੰਦੇ ਇੰਸਾਫ ਦੀ ਮੰਗ ਕਰ ਰਹੇ ਹਨ, ਜੋ ਜਾਇਜ਼ ਹੈ। ਆਮ ਲੋਕ ਇਹ ਸਮਝਦੇ ਹਨ ਕਿ ਢੱਡਰੀਆਂ ਵਾਲਾ ਗੁਰਮਤਿ ਦਾ ਪਰਚਾਰ ਕਰ ਰਿਹਾ ਹੈ, ਉਸ ਦੀ ਪਿੱਠ ਪੂਰ ਰਹੇ ਹਨ, ਜਦ ਕਿ ਧੁੰਮਾ ਕਹਿ ਰਿਹਾ ਹੈ ਕਿ ਢੱਡਰੀਆਂ ਵਾਲੇ ਨੇ ਦਸਮ-ਗ੍ਰੰਥ ਦੇ ਵਿਰੁੱਧ ਪਰਚਾਰ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਨਿਰਾਦਰੀ ਕੀਤੀ ਹੈ, ਜਿਸ ਦੀ ਉਹ ਮਾਫੀ ਮੰਗੇ, ਅਤੇ ਢੱਡਰੀਆਂ ਵਾਲਾ ਕਹਿ ਰਿਹਾ ਹੈ ਕਿ ਉਸ ਨੇ ਕਦੇ ਵੀ ਦਸਮ-ਗ੍ਰੰਥ ਦੇ ਵਿਰੱਧ ਕੁਝ ਵੀ ਨਹੀਂ ਆਖਿਆ, ਦਮਦਮੀ ਟਕਸਾਲ ਇਸ ਨੂੰ ਸਾਬਤ ਕਰੇ। ਇਵੇਂ ਇਹ ਮਾਮਲਾ ਦੋਵਾਂ ਦਾ ਆਪਸੀ ਬਣਾ ਕੇ ਬਾਦਲ ਦੋਵਾਂ ਦਾ ਰਾਜ਼ੀ-ਨਾਮਾ ਕਰਵਾ ਕੇ ਇਸ ਮਾਮਲੇ ਨੂੰ ਰਫਾ-ਦਫਾ ਕਰਵਾ ਦੇਵੇਗਾ।
   ਆਮ ਲੋਕਾਂ ਵਲੋਂ ਕੀਤੇ ਵਿਰੋਧ ਦੀ ਆੜ ਵਿਚ ਪੰਜਾਬ ਸਰਕਾਰ ਵੋਟਾਂ ਨੂੰ ਮੁੱਖ ਰੱਖ ਕੇ ਕੀ ਕਰਦੀ ਹੈ ਇਹ ਸਮਾ ਹੀ ਦੱਸੇਗਾ, ਫਿਲਹਾਲ ਤਾਂ ਪੰਜਾਬ ਸਰਕਾਰ ਦੀਆਂ ਵਿਫਲਤਾਵਾਂ ਵਲੋਂ ਧਿਆਨ ਹਟ ਗਿਆ ਹੈ। ਸੰਗਤ ਨੂੰ ਚਾਹੀਦਾ ਹੈ ਕਿ ਚੋਣਾਂ ਨੂੰ ਮੁੱਖ ਰੱਖਦਿਆਂ, ਬਾਦਲ ਸਰਕਾਰ ਨੂੰ ਕੋਈ ਅਜਿਹਾ ਮੌਕਾ ਨਾ ਦੇਵੇ, ਜਿਸ ਨਾਲ ਉਹ ਪੰਜਾਬ ਵਿਚ ਫਿਰ ਤੋਂ ਤਸ਼ੱਦਦ ਦਾ ਖੇਲ ਸ਼ੁਰੂ ਕਰ ਸਕੇ। ਜੇ ਸੰਗਤ ਅਜਿਹਾ ਕਰਨ ਵਿਚ ਅਸੱਫਲ ਰਹਿੰਦੀ ਹੈ ਤਾਂ ਉਹ ਸੰਗਤ ਦੀ ਹਾਰ ਹੋਵੇਗੀ, ਜਿਸ ਦਾ ਨਤੀਜਾ ਪਹਿਲਾਂ ਹੀ ਸਾਹ ਵਰੋਲ ਰਹੇ ਪੰਜਾਬ ਲਈ ਬਹੁਤ ਭਿਆਨਕ ਹੋ ਸਕਦਾ ਹੈ। ਇਕ ਵਾਰ ਫਿਰ ਅਪੀਲ ਹੈ ਕਿ  ‘ਬਚੋ’ ਇਨ੍ਹਾਂ ਦੋਵਾਂ ਦਸਮ-ਗ੍ਰੰਥੀਆਂ ਨੇ ਇਕ ਹੋ ਜਾਣਾ ਹੈ, ਤੁਸੀਂ ਸੋਚ ਸਮਝ ਕੇ ਪੈਰ ਪੁੱਟੋ।      
                                   ਅਮਰ ਜੀਤ ਸਿੰਘ ਚੰਦੀ 
                                          2-6-16
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.