ਕੈਟੇਗਰੀ

ਤੁਹਾਡੀ ਰਾਇ



ਬੰਟੂ ਪੰਧੇਰ ਕਲਹਾਰ
plezzzzzzzzz ਇਕ ਵਾਰੀ ਜਰੂਰ ਧਿਆਨ ਨਾਲ ਪੜੋ।
plezzzzzzzzz ਇਕ ਵਾਰੀ ਜਰੂਰ ਧਿਆਨ ਨਾਲ ਪੜੋ।
Page Visitors: 2799

plezzzzzzzzz ਇਕ ਵਾਰੀ ਜਰੂਰ ਧਿਆਨ ਨਾਲ ਪੜੋ।
ਇਹ ਲਿਖੇ ਸ਼ਬਦ ਲੰਡਨ ਦੇ ਇਕ ਪਾਦਰੀ ਨੇਂ ਇਕ ਉਘੇ ਸਿਖ ਸਿਆਸਤਦਾਨ ਤੇ ਵਿਦਵਾਨ ਸਜਣ ਨੂੰ ਲੰਡਣ ਵਿਚ ਆਖੇ ਹਨ
ਸਿਖੋ ਜੋ ਮਰਜੀ ਕਰੋ ਪਰ ਜਾਣਾ ਤਾਂ ਤੁਸੀ ਨਰਕਾਂ ਨੂੰ ਈ ਆ।ਜਦੋਂ ਦੋ ਕਰੋੜ ਸਿਖ ਨਰਕਾਂ ਨੂੰ ਜਾਣਗੇ ਤਾਂ ਭੀੜ ਤਾਂ ਉਥੇ ਹੋ ਹੀ ਜਾਏਗੀ ਪਰ ਹੋਣਾ ਇਹੋ ਹੀ ਆ ,ਮੈਂ ਪੜੀ ਹੈ ਤੁਹਾਡੀ ਸਿਖ ਹਿਸਟਰੀ, ਮੈ ਪੜੀ ਹੈ ਤੁਹਾਡੀ ਗੁਰਬਾਣੀ,ਜਿੰਨਾ ਵੀ ਮੈਨੂੰ ਤਜਰਬਾ ਮਿਲਿਆ ਹੈ ਮੈ ਬਹੁਤ ਪੜਿਆ ਹੈ ਇਸ ਧਰਮ ਬਾਰੇ ਏਨਾ ਤਾਂ ਤੁਸੀ ਸਿਖਾਂ ਨੇ ਵੀ ਨਈਂ ਪੜਿਆ ਹੋਣਾਂ।
ਅਸੀਂ ਇਕ ਕਰਾਈਸਟ(christ) ਦੇ ਸੂਲੀ ਚੜਨ ਦੀ ਗਲ ਲੈ ਕੇ ਆਪਣਾ ਧਰਮ ਸਾਰੀ ਦੁਨੀਆ ਚ ਫੈਲਾ ਲਿਆ,ਤੁਹਾਡਾ ਤਾਂ ਇਤਿਹਾਸ ਹਜਾਰਾਂ ਕਰਾਈਸਟਾਂ ਨਾਲ ਭਰਿਆ ਪਿਆ ਹੈ ਕਿਹੜਾ ਧਰਮ ਹੈ ਜਿਸਦੇ ਆਗੂ ਉਬਲਦੀਆਂ ਦੇਗਾਂ ਵਿਚ ਬੈਠੇ ਹੋਣ ਤੇ ਤਤੀਆਂ ਤਵੀਆਂ ਤੇ ਭੁਜੇ ਹੋਣ,ਕਿਹੜਾ ਹੋਰ ਧਰਮ ਹੈ ਜਿਸ ਦੇ ਆਗੂ ਨੇ ਚੌਰਾਹੇ ਵਿਚ ਸੀਸ ਕਟਵਾ ਦਿਤੇ ਹੋਣ। ਕਿਹੜੇ ਧਰਮ ਦੇ ਆਸ਼ਕ ਨੇਂ ਬੰਦ ਬੰਦ ਕਟਵਾਏ। ਕਿਹੜਾ ਕੋਈ ਆਰੇ ਨਾਲ ਚੀਰਿਆ ਗਿਆ ਹੋਵੇ ।ਕਿਹੜੇ ਧਰਮ ਦੇ ਰਹਿਨੁਮਾਂ ਨੇਂ ਬਚੇ ਨੀਹਾਂ ਵਿਚ ਚਿਣਵਾਏ ਹੋਣ।ਗਜ਼ਬ ਦੀ ਗਲ ਸਿਰਫ 500 ਸਾਲ ਪੁਰਾਣਾ ਇਤਿਹਾਸ ਤੇ ਉਹ ਵੀ ਲਹੂ ਨਾਲ ਲਿਖਿਆ ਹੋਵੇ ਤੇ ਉਂਜ ਤੁਹਾਡੀ ਗੁਰਬਾਣੀ ਵਿਚ ਮੁਹਬਤ ਏ ਮਨੁਖਾਂ ਦੀ ਸੇਵਾ ਕਰਨ ਦਾ ਆਦੇਸ਼ ਏ ਮੁਹਬਤ ਦੇ ਬੰਦ ਗਾਉਦੇ ਤੁਸੀ ਤਲਵਾਰ ਚੁਕ ਲੈਂਦੇ ਓ।
ਅਜੀਬ ਮਜਹਬ ਹੈ ਤੁਹਾਡਾ ਤੁਸੀ ਇਨੇ ਕੀਮਤੀ ਇਤਿਹਾਸ ਨੂੰ ਸਿਰਫ ਦੋ ਕਰੋੜ ਛਾਤੀਆਂ ਵਿਚ ਕੈਦ ਕਰਕੇ ਰਖਿਆ ਹੋਇਆ ਐ, ਦੋ ਕਰੋੜ ਵੀ ਕਾਹਨੂ ਮੈਨੂੰ ਤਾਂ ਇਹ ਵੀ ਡਰ ਹੈ ਕਿ ਅਜ ਦੇ ਪੜੇ ਲਿਖੇ ਲੋਕ ਤਾਂ ਆਪਣੇਂ ਬਚਿਆਂ ਨੂੰ ਇਹ ਦਾਸਤਾਂ ਸੁਣਾਉਦੇ ਵੀ ਨੀ ਹੋਣੇ, ਤੇ ਜਿਹੜੇ ਨਹੀ ਪੜੇ ਤੁਹਾਡੇ ਪਿੰਡਾਂ ਵਾਲੇ ਲੋਕ ਉਹ ਉਂਜ ਹੀ ਇਹਨਾਂ ਵਿਚ ਹੋਰ ਮਿਲਾਵਟ ਦਾ ਪਾਣੀਂ ਮਿਲਾਉਂਦੇ ਤੁਰੀ ਜਾਣਗੇ ।ਵਿਸ਼ਵਾਸ ਤੇ ਅੰਧਵਿਸ਼ਵਾਸ ਵਿਚ ਬੜਾ ਫਰਕ ਆ ।
ਬਾਈਬਲ ਨੂੰ ਅਸੀ ਕਰੋੜਾਂ ਦੀ ਤਾਦਾਦ ਵਿਚ ਮੁਫਤ ਵੰਡਦੇ ਹਾਂ ਜਾਂ ਦੋ ਚਾਰ ਰੁਪਏ ਉਸਦੀ ਕੀਮਤ ਰਖਦੇ ਹਾਂ, ਮੈ ਸੁਣਿਆ ਐ ਕਿ ਤੁਹਾਡੀ sgpc ਦੀ ਸਾਲਾਨਾਂ ਆਮਦਨ ਕਰੋੜਾ ਰੁਪਏ ਹੈ ਉਹ ਪੈਸੇ ਤੁਹਾਨੂੰ ਸਿਖ ਇਤਿਹਾਸ ਦੇ ਪਰਚਾਰ ਲਈ ਵਰਤਣੇ ਚਾਹੀਦੇ ਹਨ ।
ਦੁਨੀਆ ਦੀਆਂ ਸਾਰੀਆ ਜ਼ੁਬਾਨਾ ਵਿਚ ਅਸੀਂ ਬਾਈਬਲ ਛਾਪੀ ਹਿੰਦੋਸਤਾਨ ਦੀਆਂ ਸਾਰੀਆਂ ਜ਼ੁਬਾਨਾਂ ਪੰਜਾਬੀ ਵਿਚ ਵੀ, ਮੈਂ ਤਾਂ ਸੁਣਿਆ ਐ ਕਿ ਤੁਸੀ ਸਿਖ ਹਿਸਟਰੀ ਪੰਜਾਬੀ ਵਿਚ ਛਾਪ ਕੇ ਹਰ ਪਿੰਡ ਤੇ ਘਰ ਘਰ ਨਹੀਂ ਪਹੁੰਚਾਈ ਕਿੰਨੇ ਅਕਿਰਤਘਣ ਹੋ ਤੁਸੀ ਆਪਣੇ ਗੁਰੂਆਂ ਤੇ ਸ਼ਹੀਦਾਂ ਲਈ।ਤੁਸੀ ਸਾਰਿਆਂ ਨੇਂ ਨਰਕਾਂ ਨੂੰ ਜਾਣਾ ਹੈ।ਮੈਨੂੰ ਇਹ ਚਿੰਤਾ ਹੈ ਕਿ ਕੰਬਖਤੋ ਭੀੜ ਕਰ ਦਿਓਗੇ ਓਥੇ।
ਲੰਦਨ ਦੇ ਪਾਦਰੀ ਦੁਆਰਾ ਕਹੇ ਇਹ ਸ਼ਬਦਾਂ ਵਿਚ ਕੋਈ ਸ਼ਕ ਨਹੀਂ।ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ  ਸਾਡੀ ਸਮੁਚੀ ਲੀਡਰਸ਼ਿਪ ਸੁਤੀ ਪਈ ਹੈ।ਨਾਂ ਤਾਂ ਸਿਖਾਂ ਦਾ ਆਪਣਾ ਕੋਈ ਅਖਬਾਰ ਐ,ਨਾ। ਕੋਈ ਪਰੈਸ, ਨਾ ਕੋਈ ਪਲੇਟਫਾਰਮ।ਜੇ ਕੋੲੀ ਹੈ ਤਾ ਸਿਖ ਅਾਗੂ ਹੀ ੳੁਸਨੁ ਚਲਣ ਨਹੀ ਦਿੰਦੇ  ਸਿਖਾਂ ਨੂੰ ਉਹਨਾ ਲੋਕਾਂ ਦੀਆਂ ਲਿਖਤਾ ਤੇ ਨਿਰਭਰ ਕਰਨਾਂ ਪੈ ਰਿਹਾ ਹੈ ਜੋ ਤਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ  ।
ਸਮੁਚੀ ਸਿਖ ਲੀਡਰਸ਼ਿਪ ਸਿਆਸਤ ਵਿਚ ਐਸੀ ਖੁਬੀ ਪਈ ਹੈ ਕਿ ਉਸ ਕੋਲ ਪਰਚਾਰ ਕਰਨ ਦਾ ਸਮਾ ਹੀ ਨਹੀਂ।
ਪਿਆਰੀ ਸਾਧ ਸੰਗਤ ਜੀ ਇਹ ਹੁਣ ਆਪਾਂ ਨੂੰ ਹੰਬਲਾ ਮਾਰਨਾ ਪਏਗਾ।
ਸਿੰਘੋ ਸਿਖ ਦਾ ਕਿਰਦਾਰ ਬਹੁਤ ਉਚਾ ਹੈ ਸਾਰੇ ਹੀ ਇਸਨੂੰ ਠੇਸ ਪਹੁਚਾ ਰਹੇ ਹਨ।
ਆਓ ਹੁਣ ਵੀ ਸੰਬਲ ਜਾਈਏ ਕਿ ਗੁਰੂ ਸਾਹਿਬ ਸਾਨੂੰ ਕਿਸ ਤਰਾ ਦਾ ਜੀਵਨ ਬਤੀਤ ਕਰਨ ਬਾਰੇ ਕਹਿ ਰਹੇ ਹਨ।ਉਸਨੂੰ ਅਪਣਾ ਕੇ ਆਪਣਾ ਜੀਵਨ ਸਫਲ ਕਰੀਏ।।
ਸਿਖ ਧਰਮ ਦਾ ਪਰਚਾਰ ਹਰ ਕੋਨੇ ਚ ਕਰੋ ਤਾਂ ਜੋ ਲੋਕਾਂ ਨੂੰ ਸਿਖ ਦਾ ਪਤਾ ਲਗ ਸਕੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਬੰਟੂ ਪੰਧੇਰ ਕਲਹਾਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.