ਕੈਟੇਗਰੀ

ਤੁਹਾਡੀ ਰਾਇ



ਬੰਟੂ ਪੰਧੇਰ ਕਲਹਾਰ
ਗੁਰੂ ਅਮਰਦਾਸ ਦਾਸ ਜੀ ਦਾ ਆਗਮਨ ਪੁਰਬ
ਗੁਰੂ ਅਮਰਦਾਸ ਦਾਸ ਜੀ ਦਾ ਆਗਮਨ ਪੁਰਬ
Page Visitors: 2782

ਗੁਰੂ ਅਮਰਦਾਸ ਦਾਸ ਜੀ ਦਾ ਆਗਮਨ ਪੁਰਬ  
ਅੱਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਥਾਵਿਆਂ ਦੇ ਥਾਂਵ ਤੇ ਨਿਓਟਿਆ ਦੀ ਓਟ, ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਦਾਸ ਜੀ ਦਾ ਆਗਮਨ ਪੁਰਬ ਹੈ। ਅੱਜ ਉਸ ਮਹਾਨ ਰਹਿਬਰ, ਜਿਸਨੇ ਸਿੱਖ ਧਰਮ ਦੀ ਅਧਿਆਤਮਕ ਰੌਸ਼ਨੀ ਨੂੰ ਚਹੁੰ ਕੂੰਟਾਂ ‘ਚ ਪਹੁੰਚਾਉਣ ਲਈ ਆਪਣਾ ਅਹਿਮ ਯੋਗਦਾਨ ਪਾਇਆ, ਉਨ੍ਹਾਂ ਵੱਲੋਂ ਚੁੱਕ ਗਏ ਇਨਕਲਾਬੀ ਕਦਮਾਂ ਨੂੰ ਯਾਦ ਕਰਨ ਦਾ ਸਮਾਂ ਹੈ, ਜਿਨ੍ਹਾਂ ਨੇ ਸਿੱਖ ਧਰਮ ਦੀ ਵਿਲੱਖਣਤਾ ਦੇ ਰੰਗ ਨੂੰ ਹੋਰ ਗੂੜ੍ਹਾ ਕੀਤਾ ਸੀ। ਜਗਤ ਬਾਬਾ, ਸਾਹਿਬ ਸ੍ਰੀ ਗੁਰੂ ਨਾਨਕ ਜੀ ਨੇ ਜਿਸ ਮਹਾਨ ਇਨਕਲਾਬ ਦੀ, ਜਿਹੜਾ ਮਨੁੱਖਤਾ ‘ਚ ਬਰਾਬਰੀ ਲਈ ਹਰ ਤਰ੍ਹਾਂ ਦੇ ਸ਼ੋਸ਼ਣ ਦਾ ਟਾਕਰਾ ਕਰਨ ਲਈ ਆਰੰਭਿਆ ਸੀ, ਗੁਰੂ ਅਮਰਦਾਸ ਜੀ ਨੇ ਉਸ ਨੀਂਹ ਨੂੰ ਹੋਰ ਪਕੇਰਾ ਕੀਤਾ।
ਸਾਨੂੰ ਸਭ ਨੂੰ ਇਸ ਦਿਨ ਇਸ ਕਰਮ ਨੂੰ ਹੋਰ ਅਗਾਂਹ ਵਧਾਓਣ 'ਚ ਯੋਗਦਾਨ ਪਾਓਨਾ ਚਾਹੀਦਾ ਹੈ।   
ਬੰਤ੍ਤੁ ਪੰਧੇਰ ਕਲਾਹਾਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.