ਕੈਟੇਗਰੀ

ਤੁਹਾਡੀ ਰਾਇ



ਸੁਰਿੰਦਰ ਸਿੰਘ ਖ਼ਾਲਸਾ ਨਿਊਜ਼ ਟੀਮ
ਮਾਨ ਅਤੇ ਉਸ ਦੇ, ਕੌਮ ‘ਤੇ ਥੋਪੇ ਗਏ ਤਿਨ ਬੂਝੜਾਂ ਦੀ ਅਸਲੀਅਤ ਸਾਮ੍ਹਣੇ ਆਈ
ਮਾਨ ਅਤੇ ਉਸ ਦੇ, ਕੌਮ ‘ਤੇ ਥੋਪੇ ਗਏ ਤਿਨ ਬੂਝੜਾਂ ਦੀ ਅਸਲੀਅਤ ਸਾਮ੍ਹਣੇ ਆਈ
Page Visitors: 2753

ਮਾਨ ਅਤੇ ਉਸ ਦੇ, ਕੌਮ ‘ਤੇ ਥੋਪੇ ਗਏ ਤਿਨ ਬੂਝੜਾਂ ਦੀ ਅਸਲੀਅਤ ਸਾਮ੍ਹਣੇ ਆਈ
ਖ਼ਾਲਸਾ ਨਿਊਜ਼ ਟੀਮ
ਪਿਛਲੇ ਸਾਲ ਜਦੋਂ ਦਾ ਅਖੌਤੀ ਸਰਬੱਤ ਖਾਲਸਾ ਹੋਇਆ ਹੈ ਖ਼ਾਲਸਾ ਨਿਊਜ਼ ਨੇ ਉਦੋਂ ਵੀ ਲਿਖਿਆ ਸੀ ਕਿ ਇਹ ਮਾਨ ਅਤੇ ਮਾਨ ਦੇ ਥੋਪੇ ਤਿੰਨ ਬੂਝੜ ਬਾਦਲ ਦੀ ਹੀ ਬੀ ਟੀਮ ਹਨ, ਤਾਂ ਕਈਆਂ ਨੇ ਬੁਰਾ ਮਨਾਇਆ ਸੀ। ਸਿਰਫਿਰੇ ਮਾਨ ਨੇ ਭਾਈ ਹਵਾਰਾ ਨੂੰ ਅਕਾਲ ਤਖ਼ਤ ਦਾ ਜੱਥੇਦਾਰ ਥਾਪ ਕੇ ਸਿੱਖਾਂ ਦੇ ਅੱਖੀਂ ਘੱਟਾ ਪਾਇਆ, ਪਰ ਆਪਣਾ ਉੱਲੂ ਸਿੱਧਾ ਕੀਤਾ। ਕੀ ਦੇਣ ਹੈ ਮਾਨ ਦੀ ਅਤੇ ਤਿੰਨ ਬੂਝੜਾਂ ਦੀ ਕੌਮ ਨੂੰ ? ਸਿਵਾਏ ਫੋਕੇ ਦਮਗੱਜੇ ਮਾਰਨ ਤੋਂ? ਦਾਦੂਵਾਲ ਦੀ ਗੱਦਾਰੀ ਦਾ ਕਿਸ ਨੂੰ ਨਹੀਂ ਪਤਾ! ਗੁੰਡਾ ਅਜਨਾਲੇ ਬਾਰੇ ਹੁਣ ਕੋਈ ਗੱਲ ਲੁਕੀ ਛਿੱਪੀ ਨਹੀਂ! ਮੰਡ ਮਾਨ ਦੀ ਪਾਰਟੀ ਦਾ ਆਪਣਾ ਬੰਦਾ...
ਭਾਂਵੇਂ ਬਾਦਲ ਦੇ ਥਾਪੇ ਪੱਪੂ ਹੋਣ ਭਾਂਵੇਂ ਮਾਨ ਦੇ ਬੂਝੜ... ਫਰਕ ਕੋਈ ਨਹੀਂ ਹੈ... ਦੇਖ ਹੀ ਲਿਆ ਹੈ ਸਾਰਿਆਂ ਨੇ... ਸਿਰਫ ਭੰਬਲਭੂਸਾ ਵੱਧਿਆ ਹੈ, ਹੋਰ ਕੱਖ ਨਹੀਂ ਜੇ। ਪਰ ਮੂਰਖ ਸਿੱਖਾਂ ਨੂੰ ਕੌਣ ਸਮਝਾਵੇ! ਹੁਣ ਹੋਰ ਪੰਜ ਪਿਆਰੇ ਵੀ ਆਪਣਾ ਦਫਤਰ ਖੋਲੀ ਬੈਠੇ ਨੇ... ਉਨ੍ਹਾਂ ਨੇ ਵੀ ਆਪਣੇ ਫਤਵੇ ਸਣਾਉਣੇ ਨੇ... ਹੈ ਨਾ ਗਧੀਗੇੜ ? ਵਰਜੀਨੀਆ ਦਾ ਸਿੱਖਾਂ ਨੂੰ 20 ਅਗਸਤ ਨੂੰ ਹਾਜ਼ਿਰ ਹੋਣ ਲਈ ਕਹਿਣਾ... ਬੜਾ ਹਾਸੋਹੀਣਾ ਹੈ... ਜਿਹੜੇ ਬਾਦਲ ਦੇ ਪੱਪੂਆਂ ਤੋਂ ਨਹੀਂ ਡਰਦੇ... ਸਿਰਫਿਰੇ ਮਾਨ ਦੇ ਬੂਝੜਾਂ ਤੋਂ ਡਰਦੇ ਆ ਭਲਾ !!! ਤੇ ਸੁਖਬੀਰ ਬਾਦਲ ਨੂੰ ਬੁਲਾਵਾ ਭੇਜਿਆ, ਅਖੇ ਪੇਸ਼ ਹੋਵੇ... ਹਾ ਹਾ ਹਾ... ਮਜ਼ਾਕ ਦੀ ਵੀ ਹੱਦ ਹੁੰਦੀ ਹੈ... ਪਰ ਬੇਵਕੂਫੀ ਦੀ ਨਹੀਂ !!! ਹਰ ਕਿਸੇ ਨੂੰ ਆਪਣੇ ਥੱਲੇ ਲੱਗੇ ਜਥੇਦਾਰ ਚਾਹੀਦੇ ਹਨ... ਅਬ ਆਏਗਾ ਖੇਲ ਕਾ ਮਜ਼ਾ... ਬਾਦਲ ਦੀਆਂ ਤਿੰਨੋਂ ਟੀਮਾਂ ਦਾ ਭੇੜ ਹੋਵੇਗਾ... ਤੇ ਹਾਰ ਸਿੱਖਾਂ ਦੀ ਹੋਵੇਗੀ।
ਮਾਨ ਦੇ ਬੂਝੜਾਂ ਨੇ ਭਾਈ ਹਵਾਰੇ ਦਾ ਰਹਿਤ ਮਰਿਆਦਾ ਬਾਰੇ ਬਿਆਨ ਵੀ ਰੱਦ ਕਰ ਦਿੱਤਾ!!! ਇਸ ਤੋਂ ਕੀ ਸਾਬਿਤ ਹੁੰਦਾ ਹੈ? ਇਹੀ ਨਹੀਂ, ਕਿ ਮਾਨ ਨੇ ਭਾਈ ਹਵਾਰੇ ਨੂੰ ਆਪਣੇ ਬਚਾਅ ਲਈ ਹੀ ਵਰਤਿਆ...
ਸਿੱਖਾਂ ਨੂੰ ਖੁਆਰ ਹੋਣ ਤੋਂ ਕੋਈ ਨਹੀਂ ਬਚਾ ਸਕਦਾ... ਕਿਉਂਕਿ ਇਹ ਕਦੀ ਬਾਦਲ ਦੇ ਬਣੇ ਪੱਪੂਆਂ ਕੋਲ ਫਰਿਆਦਾਂ ਲੈ ਕੇ ਭੱਜੇ ਫਿਰਦੇ ਸੀ, ਹੁਣ ਇਨ੍ਹਾਂ ਬੂਝੜਾਂ ਕੋਲ ਭੱਜੀ ਫਿਰਨਗੇ, ਤੇ ਅੱਧੇ ਪਚੱਦੇ ਪੰਜ ਪਿਆਰਿਆਂ ਕੋਲ... ਗੁਰੂ ਦੀ ਗੱਲ ਸੁਣਨ ਨੂੰ ਕੋਈ ਰਾਜ਼ੀ ਨਹੀਂ...
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ 158ਅੰਕ 1372
ਸੁਰਿੰਦਰ ਸਿੰਘ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.