ਕੈਟੇਗਰੀ

ਤੁਹਾਡੀ ਰਾਇ



ਸਵਰਨ ਸਿੰਘ ਟਹਿਣਾ
ਆਮਦਨੀ ਅਠੱਨੀ……..ਖਰਚਾ ਰੁਪਈਆ !
ਆਮਦਨੀ ਅਠੱਨੀ……..ਖਰਚਾ ਰੁਪਈਆ !
Page Visitors: 2622

ਆਮਦਨੀ ਅਠੱਨੀ……..ਖਰਚਾ ਰੁਪਈਆ !
ਸੈਰ ਮੌਕੇ ਉਹੀ ਬਿਹਾਰੀ ਮਜ਼ਦੂਰ ਸਾਥੀਆਂ ਸਮੇਤ ਅੱਜ ਅਗਲੇ ਖੇਤ 'ਚ ਝੋਨਾ ਲਾਉਂਦਾ ਮਿਲ ਗਿਆ। ਮੈਨੂੰ ਦੇਖ ਹੱਸਿਆ, 'ਕੈਸੇ ਹੋ ਬਾਬੂ, ਹਰ ਰੋਜ਼ ਆਤਾ ਹੈ ਆਪ ਤੋ ਇਧਰ।'
ਮੈ ਹਾਂ 'ਚ ਸਿਰ ਹਿਲਾਇਆ।
ਕੋਲ ਆ ਕੇ ਉਹਨੇ ਜੇਬ 'ਚੋਂ ਹਾਥੀ ਛਾਪ ਜਰਦਾ ਕੱਢਿਆ, ਮਲਿਆ ਤੇ ਉਤਲੇ ਬੁੱਲ 'ਚ ਰੱਖਿਆ, 'ਬਾਬੂ ਏਕ ਬਾਤ ਪੂਛਨੀ ਥੀ, ਕਲ ਭੂਲ ਗਯਾ ਥਾ। ਸੁਨਾ ਹੈ ਪੰਜਾਬ ਮੇ ਖੁਦਕੁਸ਼ੀ ਬਹੁਤ ਹੋ ਰਹਾ ਹੈ। ਇਤਨੀ ਬੜੀ ਜ਼ਮੀਨ ਵਾਲੇ ਲੋਗ ਕਿਉਂ ਮਰ ਰਹੇ ਹੈ। ਹਮਾਰੇ ਪਾਸ ਨਾ ਜ਼ਮੀਨ, ਨਾ ਗਾਓ ਮੇ ਇਤਨੇ ਬੜੇ ਮਕਾਨ, ਨਾ ਟਰੈਕਟਰ, ਨਾ ਐਸੀ ਸ਼ਾਦੀਆਂ, ਨਾ ਕੱਪੜੇ, ਫਿਰ ਬੀ ਹਮ ਜੀਤਾ ਹੂੰ...।'
ਮੈ ਪੂਰੀ ਗੰਢ ਖੋਲਣ ਦੀ ਥਾਂ ਸਿਰਫ਼ ਏਨਾ ਕਿਹਾ, 'ਸਰਕਾਰ ਕੀ ਨੀਤੀ ਗ਼ਲਤ ਹੈ। ਫਸਲੋਂ ਕਾ ਰੇਟ ਸਹੀ ਨਹੀਂ ਮਿਲਤਾ। ਆਮਦਨੀ ਅਠੰਨੀ ਹੈ, ਖਰਚਾ ਰੁਪੱਈਆ।'
ਉਹ ਖਚਰੀ ਹਾਸੀ ਹੱਸਿਆ, 'ਬਾਬੂ ਕਿਉਂ ਪਰਦਾ ਡਾਲਤੇ ਹੋ। ਸਰਕਾਰ ਤੋ ਨਿਤੀਸ਼ ਕੁਮਾਰ ਕੀ ਭੀ ਬਾਦਲ ਜੈਸੀ ਹੀ ਹੈ।
ਅਗਰ ਆਮਦਨੀ ਅਠੰਨੀ ਹੈ ਤੋ ਮਹਿੰਗਾ ਟਰੈਕਟਰ ਕਿਉਂ ਰਖੇ ਹੈ, ਮਹਾਰਾਜਾ ਕੀ ਤਰਹ ਕਿਉਂ ਰਹਤਾ ਹੈ।
ਸਰੀਰ ਕੋ ਮਿੱਟੀ ਕਿਉਂ ਨਹੀਂ ਲਗਨੇ ਦੇਤਾ।
ਸ਼ਾਦੀ ਸਸਤੀ ਕਿਉਂ ਨਹੀਂ ਕਰਤਾ।
ਪਾਂਚ ਕਿਸਾਨ ਇਕੱਠਾ ਹੋ ਕਰ ਏਕ ਟਰੈਕਟਰ ਕਿਉਂ ਨਹੀਂ ਚਲਾਤਾ।
ਹਮ ਚੌਦਾਂ ਬੰਦੇ ਹੈ, ਆਪ 'ਭਈਆ' ਬੋਲਤੇ ਹੋ, ਮਗਰ ਹਮ ਭਾਈ ਬਨ ਕਰ ਰਹਤੇ ਹੈ।
ਅਗਰ ਏਕ ਏਕ ਹੋ ਕਰ ਧਾਨ ਲਗਾਏ ਤੋ ਕਿਆ ਲਗਾ ਲੇਗੇ।
ਹਮ ਨਿਤੀਸ਼ ਸੇ ਉਮੀਦ ਨਹੀਂ, ਖੁਦ ਪਰ ਯਕੀਨ ਰਖਤੇ ਹੈ।
ਦੁਖ ਮੇ ਹੂੰ ਯਾਂ ਸੁਖ ਮੇ, ਕਭੀ ਖੁਦ ਨਹੀਂ ਮਰੂੰਗਾ।'
ਸਵਰਨ ਸਿੰਘ ਟਹਿਣਾ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.