ਕੈਟੇਗਰੀ

ਤੁਹਾਡੀ ਰਾਇ



ਜੀਵਨ ਚਹਿਲ
ਗੁਰਬਾਣੀ ਦੀ ਬੇਅਦਬੀ ਦਾ ਦੋਸ਼ ਵੀ ਇਕ ਹਥਿਆਰ !
ਗੁਰਬਾਣੀ ਦੀ ਬੇਅਦਬੀ ਦਾ ਦੋਸ਼ ਵੀ ਇਕ ਹਥਿਆਰ !
Page Visitors: 2746

ਗੁਰਬਾਣੀ ਦੀ ਬੇਅਦਬੀ ਦਾ ਦੋਸ਼ ਵੀ ਇਕ ਹਥਿਆਰ !
ਜਦ ਦਾ ਆਪ ਪਾਰਟੀ ਨੂੰ ਘੇਰਨ ਲਈ ਬੇਅਦਬੀ ਵਾਲਾ ਬ੍ਰਹਮ ਸ਼ਤਰ ਵਰਤਿਆ ਗਿਆ, ਉਦੋਂ ਤੋਂ ਹੀ ਕਈ ਸੱਜਣ ਮੋੜਵੇਂ ਵਾਰ ਰਾਹੀਂ ਮਜੀਠੀਏ ਨੂੰ ਗੁਰਬਾਣੀ ਵਿਗਾੜਣ ਦਾ ਦੋਸ਼ੀ ਠਹਿਰਾ ਰਹੇ ਹਨ। ਅਸਲੀਅਤ ਇਹ ਹੈ ਕਿ ਦੋਸ਼ੀ ਨਾਂ ਮਜੀਠੀਆ ਸੀ, ਨਾ ਆਪ ਵਾਲੇ।
ਪਹਿਲੀ ਗੱਲ ਮਜੀਠੀਏ ਵੱਲੋਂ ਬੋਲੇ ਗਏ ਸ਼ਬਦ "ਨਿਸਚੈ ਕਰ ਜੇਤਲੀ ਕੀ ਜੀਤ.. " ਗੁਰਬਾਣੀ ਹੈ ਨਹੀਂ। ਇਹ ਸਤਰਾਂ ਅਖੌਤੀ ਦਸਮ ਗ੍ਰੰਥ ਵਿੱਚੋਂ ਹਨ।
ਦੂਸਰਾ ਮਸਲਾ ਉਦੋਂ ਵੀ ਸਿਆਸੀ ਸੀ, ਧਾਰਮਿਕ ਨਹੀਂ, ਹੁਣ ਬਾਦਲ ਸਾਹਿਬ ਆਪ ਦਾ ਕੱਦ ਛਾਂਗਣਾ ਚਾਹੁੰਦੇ ਹਨ, ਉਦੋਂ ਮਜੀਠੀਏ ਦਾ।
ਅਸਲ ਗੱਲ ਇਹ ਸੀ ਕਿ ਬਾਦਲ ਸਾਹਿਬ ਨੂੰ ਲੱਗਣ ਲੱਗ ਪਿਆ ਸੀ ਕਿ ਮਜੀਠੀਆ ਜੀ, ਸੁਖਬੀਰ ਨਾਲੋਂ ਸਿਆਸੀ ਕੱਦ ਕੱਢੀ ਜਾ ਰਹੇ ਹਨ, ਇਸ ਲਈ ਜਦ ਵੀ ਮੌਕਾ ਲਗਦਾ ਸੀ, ਮਜੀਠੀਆ ਜੀ ਨੂੰ ਜ਼ਰਾ ਕੁ ਟਿਕਾਣੇ ਕਰ ਦਿੰਦੇ ਸਨ। ਇਹੋ ਹਾਲ ਨਵਜੋਤ ਸਿੱਧੂ ਦਾ ਕੀਤਾ ਸੀ। ਜਦ ਉਸ ਨੇ ਕਿਹਾ ਸੀ ,
"ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥" ਉਦੋਂ ਸਿੱਧੂ ਬੀ.ਜੇ.ਪੀ ਦਾ ਮੁੱਖ ਮੰਤਰੀ ਚਿਹਰਾ ਬਣਨ ਦੇ ਚੱਕਰ 'ਚ ਸੀ। ਪਰ ਬੇਅਦਬੀ ਦੇ ਹਥਿਆਰ ਨਾਲ ਐਸਾ ਫੁੰਡਿਆ ਕਿ ਭੀਮ ਦੇ ਸੁੱਟੇ ਹਾਥੀਆਂ ਵਾਂਗ ਮੁੜਕੇ ਪੰਜਾਬ ਦੀ ਸਿਆਸਤ ਵਿੱਚ ਨਹੀਂ ਰੜਕਿਆ।
ਅੱਗੇ ਗੱਲ ਹੈ ਕਿਸੇ ਦਸਤਾਵੇਜ਼ ਨੂੰ ਕਿਸੇ ਧਾਰਮਿਕ ਗ੍ਰੰਥ ਨਾਲ ਤੁਲਨਾ ਦੇਣ ਦੀ। ਇਸ ਵਿੱਚ ਬੇਅਦਬੀ ਵਾਲੀ ਕਿਹੜੀ ਗੱਲ ਹੈ?
ਜੇ ਕੋਈ ਵਿਅਕਤੀ ਕਿਸੇ ਦਸਤਾਵੇਜ਼ ਨੂੰ ਕਿਸੇ ਧਾਰਮਿਕ ਪੁਸਤਕ ਵਾਂਗ ਪਵਿੱਤਰ ਸਮਝਣਾ ਚਾਹੁੰਦਾ ਹੈ, ਤਾਂ ਕੋਈ ਕਿਵੇਂ ਹਟਾ ਸਕਦਾ ਹੈ?
ਅਗਲੇ ਦੀ ਮਰਜ਼ੀ ਹੈ, ਜੋ ਚਾਹੇ ਸਮਝੇ ਕਿਸੇ ਨੂੰ ਕੀ?
ਹਾਂ ਜੇ ਕੋਈ ਵਿਅਕਤੀ ਜ਼ਬਰਦਸਤੀ ਕਿਸੇ ਉੱਪਰ ਇਹ ਠੋਸੇ ਕਿ ਬਾਕੀ ਦੇ ਲੋਕ ਵੀ ਉਸ ਵਾਂਗ ਕਿਸੇ ਦਸਤਾਵੇਜ ਨੂੰ ਪਵਿੱਤਰ ਮੰਨਣ ਜਾਂ ਕਿਸੇ ਗ੍ਰੰਥ ਵਾਂਗ ਮੰਨਣ ਤਾਂ ਉਸ ਨੂੰ ਗਲਤ ਕਹਿਣਾ ਬਣਦਾ ਹੈ। ਪਰ ਇਸ ਨੂੰ ਫਿਰ ਵੀ ਬੇਅਦਬੀ ਨਹੀਂ, ਧੱਕੇਸ਼ਾਹੀ ਹੀ ਕਿਹਾ ਜਾ ਸਕਦਾ ਹੈ। ਜਿਵੇਂ ਗਊ ਨੂੰ ਪਵਿੱਤਰ ਕਹਿ ਕੇ ਸਭ ਦੇ ਗਲ ਮੜ੍ਹਿਆ ਜਾ ਰਿਹਾ ਹੈ। ਜ਼ਬਰਦਸਤੀ ਗਊ ਟੈਕਸ ਵਸੂਲਿਆ ਜਾ ਰਿਹਾ ਹੈ।
ਕੀ ਆਪ ਪਾਰਟੀ ਨੇ ਸਭ ਨੂੰ ਧੱਕੇ ਨਾਲ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਹੈ, ਕਿ ਉਨ੍ਹਾਂ ਦਾ ਮੈਨੀਫੈਸਟੋ ਬਾਕੀ ਧਾਰਮਿਕ ਗਰੰਥਾਂ ਵਾਂਗ ਪਵਿੱਤਰ ਹੈ?
 ਜੇ ਉਹਨਾਂ ਲਈ ਪਵਿੱਤਰ ਹੈ, ਤਾਂ ਤਕਲੀਫ ਕਾਹਦੀ?
ਦੂਸਰਿਆਂ ਉੱਪਰ ਠੋਸੇ ਬਿਨਾਂ ਕਿਸੇ ਲਈ ਕੋਈ ਚੀਜ਼ ਵੀ ਪਵਿੱਤਰ ਹੋ ਸਕਦੀ ਹੈ । ਕਿ ਨਹੀਂ?
ਜੀਵਨ ਚਹਿਲ 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.