ਕੈਟੇਗਰੀ

ਤੁਹਾਡੀ ਰਾਇ



ਹਰਮਿੰਦਰ ਸਿੰਘ ਭੱਟ
ਪੰਜਾਬ ਵਿਚ ਵਗਦਾ ਨਸ਼ਿਆਂ ਦਾ ਛੇਵਾਂ ਦਰਿਆ
ਪੰਜਾਬ ਵਿਚ ਵਗਦਾ ਨਸ਼ਿਆਂ ਦਾ ਛੇਵਾਂ ਦਰਿਆ
Page Visitors: 2639

ਪੰਜਾਬ ਵਿਚ ਵਗਦਾ ਨਸ਼ਿਆਂ ਦਾ ਛੇਵਾਂ ਦਰਿਆ
ਮੇਰੇ ਪੰਜਾਬ ਦੇ ਨੌਜਵਾਨ ਵੀਰਾ ਉੱਠ ਜਾਗ ਸੰਭਲ ਤੇ ਨਸ਼ੇ ਵਿਚ ਰੁੜ੍ਹ ਰਹੇ ਪੰਜਾਬ ਨੂੰ ਸੰਭਾਲ !
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਇਹ ਖ਼ਤ ਉਨ੍ਹਾਂ ਵੀਰਾਂ-ਭੈਣਾਂ ਦੇ ਨਾਂ ਜੋ ਨਸ਼ਿਆਂ ਵਿਚ ਆਪਣੀ ਕੀਮਤੀ ਜਵਾਨੀ ਰੋਲ ਰਹੇ ਹਨ !
ਪੰਜਾਬ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਸੂਰਬੀਰਾਂ, ਸਾਹਿਤਕਾਰਾਂ ਦੀ ਪਾਵਨ ਪਵਿੱਤਰ ਧਰਤੀ ਹੈ, ਪੰਜਾਬ ਦੀ ਧਰਤੀ ਨੇ ਅਨੇਕਾਂ ਹੀ ਪੂਜਨੀਕ ਅਤੇ ਆਪਣੀ ਕਾਬਲੀਅਤ ਭਰੇ ਗੁਣਾਂ ਰਾਹੀ ਅੰਬਰਾਂ ਨੂੰ ਛੂਹਣ ਵਾਲੀਆਂ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ। ਪਰ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਦਿਨ ਪਰ ਦਿਨ ਵੱਧ ਰਹੇ ਕਲਯੁਗ ਵਿਚ..... ਕੀ ਪੰਜਾਬ ਦੀ ਧਰਤੀ ਨੇ ਨਸ਼ੇੜੀ ਨੌਜਵਾਨ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਹਨ ?
ਪੰਜਾਬ ਜਿਸ ਦੇ ਹਰ ਜਰੇ ਵਿਚੋਂ ਬਾਬੇ ਨਾਨਕ (ਰੱਬੀ ਜੋਤਾਂ), ਕਬੀਰ ਤੇ ਫਰੀਦ ਵਰਗੇ ਫ਼ਕੀਰ ਪੈਦਾ ਹੋਏ ਜਿਨ੍ਹਾਂ ਨੇ ਸਿਰਫ਼ ਤੇ ਸਿਰਫ਼ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਕੀਤਾ ਤੇ ਬਾਕੀ ਨਸ਼ਿਆਂ ਨੂੰ ਸਿੱਖਿਆਵਾਂ ਵਿਚ ਵਰਜਿਆ।  ਪੰਜਾਬ ਦੇ ਕਣ-ਕਣ ਨੇ ਭਾਰਤ ਦੇ ਮਿਹਨਤੀ ਦੁੱਲੇ ਪੈਦਾ ਕੀਤੇ। ਪਰ ਅੱਜ ਇਹੀ ਪੰਜਾਬ ਦੀ ਧਰਤੀ ਨਸ਼ਿਆਂ ਦੇ ਹੜ੍ਹ ਵਿਚ ਰੁੜ੍ਹ ਰਹੀ ਹੈ। 
ਕੁਰਕੁਸੇਤਰ ਵਿਚ ਜਿੱਥੇ ਮਹਾਂਭਾਰਤ ਦਾ ਯੁੱਧ ਹੋਇਆ ਸੀ ਅੱਜ ਵੀ ਉੱਥੇ 100 ਕਿੱਲੋਮੀਟਰ ਦੀ ਹੱਦ ਤੱਕ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ। 
ਮੱਕੇ ਮਦੀਨੇ ਦੇ ਆਸ ਪਾਸ ਵੀ ਕੋਈ ਸ਼ਰਾਬ ਦਾ ਠੇਕਾ ਨਹੀ ਦੱਸਿਆ ਜਾਂਦਾ।
ਹਰਿਦੁਆਰ ਅਤੇ ਰਿਸ਼ੀ ਕੇਸ ਸ਼ਹਿਰਾਂ ਵਿਚ ਵੀ ਕੋਈ ਠੇਕਾ ਨਹੀਂ ਜੇਕਰ ਸ਼ਰਾਬ ਕਿਸੇ ਕੋਲ ਫੜੀ ਜਾਏ ਤਾਂ ਕਾਨੂੰਨ ਜੁਰਮ ਹੈ ਪਰ ਫਿਰ ਕਿਉਂ ਸਰਬ ਧਰਮਾਂ ਦੇ ਸਾਂਝੇ ਧਾਰਮਿਕ ਅਸਥਾਨ ਅੰਮ੍ਰਿਤਸਰ ਵਿਖੇ ਸ੍ਰੀ ਹਰਮਿੰਦਰ ਸਾਹਿਬ ਵਿਚ ਕੋਈ ਹੱਦ ਬੰਨ੍ਹ ਨਹੀਂ ।
ਕਿ ਇਹ ਸਾਡਾ ਧਾਰਮਿਕ ਅਸਥਾਨ ਨਹੀਂ ?
ਕੀ ਸਾਡੇ ਥਾਂ-ਥਾਂ ਬਣਾਏ ਗੁਰਦੁਆਰਿਆਂ ਦੀ ਕੋਈ ਮਾਣ ਮਰਯਾਦਾ ਨਹੀਂ?
ਕੀ ਉਸ ਪ੍ਰਭੂ ਦੇ ਬਣਾਏ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕੋਈ ਮਾਣ ਮਰਯਾਦਾ ਨਹੀਂ?.....
..ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਸ ਪ੍ਰਭੂ ਦੇ ਬਣਾਏ ਹਰੀ ਰੂਪ ਕਾਇਆ ਨੂੰ ਸ਼ਰਾਬ ਤੇ ਹੋਰ ਨਸ਼ਿਆਂ ਰਾਹੀ ਗੰਦਾ ਕਰੀ ਜਾਣਾ ਨਿਰੰਤਰ ਜਾਰੀ ਹੈ ।
ਨਸ਼ਾ ਹੁਣ ਸਿਰਫ਼ ਪਿੰਡਾਂ ਦੇ ਅਨਪੜ੍ਹਾਂ ਤੱਕ ਹੀ ਸੀਮਤ ਨਹੀਂ ਬਲਕਿ ਇਹ ਪੜ੍ਹੀ ਲਿਖੀ ਨੌਜਵਾਨ ਪੀੜੀ ਤੱਕ ਆਪਣੀਆਂ ਜੜਾਂ ਫੈਲਾ ਚੁੱਕਾ ਹੈ। ਸਿੱਖਿਆ ਦੇ ਮੰਦਰ ਕਹੇ ਜਾਣ ਵਾਲੇ ਸਕੂਲਾਂ ਤੱਕ ਫੈਲ ਚੁੱਕਿਆ ਹੈ। ਪੰਜਾਬ ਦਾ ਮਿਹਨਤੀ ਵਰਗ ਵੀ ਇਸ ਦੇ ਸੇਵਨ ਤੋਂ ਵਾਂਝਾ ਨਹੀਂ।
  ਕਿਉਂਕਿ ਹੁਣ ਪੰਜਾਬ ਦੇ ਹਰ ਪਿੰਡ ਵਿਚ ਇੱਕ ਠੇਕਾ ਸ਼ੁਰੂ ਵਿਚ ਤੇ ਇੱਕ ਅੰਤ ਵਿਚ ਹੋਰ ਵਾਧਾ ਕਰਦੇ ਜਾ ਰਹੇ ਹਨ ਭਾਵੇਂ ਇਹ ਸ਼ਰਾਬ ਜਾਨਲੇਵਾ ਕਿਉਂ ਨ ਹੋਵੇ ਇਸ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਰਿਸੀ ਮੁਨੀ ਆਖਦੇ ਸਨ ਕਿ ਪੰਜਾਬ ਵਿਚ ਦੁੱਧ ਤੇ ਦਹੀਂ ਦੀਆਂ ਨਦੀਆਂ ਚੱਲਦੀਆਂ ਹਨ।  ਪਰ ਅਜੋਕੇ ਸਮੇਂ ਪੰਜਾਬ ਵਿਚ ਦੁੱਧ ਦੀ ਥਾਂ ਸ਼ਰਾਬ ਨੇ ਲੈ ਲਈ ਹੈ । ਪਹਿਲਾਂ-ਪਹਿਲਾਂ ਸੌਂਕ-ਸੌਂਕ ਵਿਚ ਨੌਜਵਾਨ ਇਸ ਨੂੰ ਵਿਆਹ ਸ਼ਾਦੀਆਂ ਤੇ ਪਾਰਟੀਆਂ ਤੇ ਲੈਂਦੇ ਸਨ ਪਰ ਹੋਲੀ-ਹੋਲੀ ਇਹ ਇਹਨਾਂ ਦੇ ਹੱਡੀ ਰਚ ਜਾਂਦੀ ਹੈ ਜੋ ਕਿ ਹੋ ਗਈ ਹੈ ਜਿਸ ਦੀ ਕੀਮਤ ਇਹ ਆਪਣੇ ਘਰ ਬਾਰ ਬੀਬੀ ਬੱਚੇ ਤੇ ਇੱਜ਼ਤ ਗੁਆ ਕੇ ਚੁਕਾਉਂਦੇ ਹਨ।
  ਭੁੱਕੀ ਅਫ਼ੀਮ ਤੇ ਭੰਗ ਪੰਜਾਬ ਦਾ ਪੁਰਾਣਾ ਨਸ਼ਾ ਹਨ। ਪਹਿਲਾਂ ਤਾਂ ਇਹਨਾਂ ਦਾ ਵਪਾਰ ਸਿਰਫ਼ ਬੰਦੇ ਕਰਦੇ ਸਨ ਪਰ ਹੁਣ ਔਰਤਾਂ ਵੀ ਵਿਚ ਸ਼ਾਮਿਲ ਹਨ।
ਸਾਡੀ ਨੌਜਵਾਨ ਪੀੜੀ ਸੁਆਦ-ਸੁਆਦ ਤੇ ਹਵਾਖ਼ੋਰੀ ਵਿਚ ਇਸ ਦੀ ਆਦੀ ਹੋ ਜਾਂਦੀ ਹੈ ਤੇ ਤਰਸਯੋਗ ਹਾਲਾਤ ਉਦੋਂ ਪੈਦਾ ਹੁੰਦੇ ਹਨ ਜਦੋਂ ਅਮਲੀ ਆਪਣਾ ਅਮਲ ਪੂਰਾ ਕਰਨ ਲਈ ਘਰ ਦੇ ਭਾਂਡੇ ਤੱਕ ਵੇਚ ਦਿੰਦੇ ਹਨ ਅਤੇ ਉਹ ਨਸ਼ੇੜੀ ਮੂੰਹ ਤੋਂ ਮੱਖੀ ਉਡਾਉਣ ਦੇ ਕਾਬਿਲ ਨਹੀਂ ਰਹਿੰਦਾ।
ਹੁਣ ਗੱਲ ਕਰੀਏ ਮਹਿੰਗੇ ਨਸ਼ੇ ਜਿਵੇਂ ਚਿੱਟਾ, ਸਮੈਕ, ਫੇਨਸੀ, ਕੈਪਸੂਲ, ਗੋਲੀਆਂ, ਆਇਉਡੈਕਸ ਆਦਿ ।
  ਕਹਿੰਦੇ ਨੇ ਜਿਸ ਨੂੰ ਸਮੈਕ/ਚਿੱਟਾ ਦੀ ਆਦਤ ਪੈ ਜਾਵੇ ਉਸ ਤੇ ਹੋਰ ਕੋਈ ਨਸ਼ਾ ਕੰਮ ਨਹੀਂ ਕਰਦਾ। ਜਿਸ ਦੀ ਇੱਕ ਡੋਜ਼ 500 ਤੋਂ 1000 ਰੁ: ਤੱਕ ਦੀ ਹੈ।  ਨੌਜਵਾਨ ਪੀੜੀ ਵਿਚ ਤਾਂ ਹੁਣ ਸੁਣਨ ਵਿਚ ਮਿਲ ਰਿਹਾ ਹੈ ਕਿ ਗੰਦੀਆਂ ਜੁਰਾਬਾਂ ਉਸ ਦਾ ਪਾਣੀ ਪੀਣਾ ਆਦਿ ਵਰਗੇ ਹੋਰ ਨਸ਼ੇ ਫਲ-ਫ਼ੁਲ ਰਹੇ ਹਨ। ਇਹਨਾਂ ਤੋਂ ਇਲਾਵਾ ਹੋਰ ਵੀ ਕਈ ਨਸ਼ੇ ਮੈਡੀਕਲ, ਦੁਕਾਨਾਂ ਯੁਨਵਰਸਿਟੀਆ ਵਿਚ ਸਰ ਆਮ ਵਿਕ ਰਹੇ ਹਨ।
ਕੀ ਇਹਨਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਹੈ?
ਅਜਿਹੇ ਨਸ਼ਿਆਂ ਦੁਆਰਾ ਸਾਡਾ ਪੰਜਾਬੀ ਨੌਜਵਾਨ ਹਰ ਪੱਖ ਤੋਂ ਖ਼ਾਲੀ ਹੁੰਦਾ ਜਾ ਰਿਹਾ ਹੈ।
ਜੇਕਰ ਇਹੀ ਹਾਲ ਰਿਹਾ ਤਾਂ ਸਾਡਾ ਪੰਜਾਬ ਨਸ਼ਿਆਂ ਦੇ ਹੜ੍ਹ ਅੰਦਰ ਰੁੜ੍ਹ ਜਾਏਗਾ।
ਹੋਰ ਹੜ੍ਹਾਂ ਦਾ ਤਾਂ ਨੁਕਸਾਨ ਅਸੀਂ ਪੂਰਾ ਕਰ ਸਕਦੇ ਹਾਂ।ਪਰ ਨਸ਼ੇ ਦੇ ਹੜ੍ਹ ਵਿਚ ਹੜਿ੍ਹਆ ਪੰਜਾਬ ਕਦੇ ਵੀ ਨਹੀਂ ਸੰਭਲ ਪਾਵੇਗਾ।
ਪੰਜਾਬ ਵਿਚ ਸਭ ਤੋਂ ਜ਼ਿਆਦਾ ਵਿੱਕਰੀ ਸ਼ਰਾਬ ਦੀ ਹੁੰਦੀ ਹੈ ਕਿਉਂਕਿ ਸਰਕਾਰ ਸ਼ਰਾਬ ਨੂੰ ਆਮਦਨ ਦਾ ਸਰੋਤ ਸਮਝਦੀ ਹੈ।ਪੰਜਾਬ ਨੂੰ ਨਸ਼ੇਖ਼ੋਰ ਬਣਾਉਣ ਵਿਚ ਸਭ ਤੋਂ ਵੱਧ ਹੱਥ ਸਾਡੇ ਲੀਡਰਾਂ ਦਾ ਹੈ।  ਸਰਕਾਰ ਚਾਹੇ ਕੋਈ ਵੀ ਹੋਵੇ ਚੋਣਾਂ ਸਮੇਂ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਦਾ ਖੁੱਲ੍ਹਾਂ ਭੰਡਾਰਾਂ ਚੱਲਦਾ ਹੈ।  ਜੋ ਪੰਜਾਬ ਨੂੰ ਅੰਦਰੋਂ ਅੰਦਰੀਂ ਹਰ ਪੱਖ ਤੋਂ ਕੰਗਾਲ ਕਰਦਾ ਜਾ ਰਿਹਾ ਹੈ।  ਸਾਡਾ ਮੀਡੀਆ ਵੀ ਇਸ ਲਈ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ। ਕੋਈ ਨਾਟਕ, ਗੀਤ, ਅੇਡਵਰਟਾਇਜਮੈਂਟ ਹੋਵੇ ਚਾਰੇ ਪਾਸੇ ਸਿਰਫ਼ ਤੇ ਸਿਰਫ਼ ਨਸ਼ੇ ਤੇ ਹਥਿਆਰਾਂ ਬਾਰੇ ਹੀ ਚਰਚਾ ਹੁੰਦੀ ਹੈ। ਸਾਡੀ ਨੌਜਵਾਨ ਪੀੜੀ ਆਪਣੇ ਰੋਲ ਮਾਡਲ ਅਨੁਸਾਰ ਚੱਲਣ ਲਈ ਉਤਾਵਲੀ ਰਹਿੰਦੀ ਹੈ।
ਸੋ ਨੌਜਵਾਨ ਵੀਰੋ ਉੱਠੋ ਸੰਭਲੋ ਤੇ ਨਸ਼ੇ ਵਿਚ ਰੁੜ੍ਹ ਰਹੇ ਪੰਜਾਬ ਨੂੰ ਸੰਭਾਲੋ। ਨਸ਼ਾ ਕਰੋ, ਨਾਮ ਦਾ, ਕਿਰਤ ਦਾ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕਹੇ ਅਨੁਸਾਰ ਨਾਮ ਜਪੋ, ਵੰਡ ਕੇ ਛਕੋ ਤੇ ਕਿਰਤ ਕਰੋ ਜਿਸ ਨਾਲ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਬਣ ਸਕੇ।
ਕੰਗਾਲੀ ਦੇ ਰਾਹ ਪਏ ਪੰਜਾਬ ਨੂੰ ਸੰਭਾਲੋ ।
ਭੁੱਲ ਚੁੱਕ ਦੀ ਖਿਮਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਹਰਮਿੰਦਰ ਸਿੰਘ ਭੱਟ
9914062205
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.