ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
Page Visitors: 2666

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਪਿਛਲੇ ਦਿਨ ਵਿਚ ਫ਼ਰੈਂਕਫ਼ਰਟ ਵਿਚ ਵਾਪਰੀ ਮੰਦਭਾਗੀ ਘਟਨਾ ਜਿਸਦੀ ਹਰ ਥਾਂ ਨਿੰਦਾ ਹੋ ਰਹੀ ਅਤੇ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਏ ਉਤਨੀ ਹੀ ਘੱਟ ਹੈ। ਕਿ ਇਸ ਘਟਨਾਵਾਂ ਨੂੰ ਵੇਖ ਕੇ ਕੋਈ ਮਨੁੱਖ ਜਾਂ ਅਾੳੁਣ ਵਾਲੀ ਪਨੀਰੀ ਸਿਖੀ ਵਿਚਾਰਧਾਰਾ ਨਾਲ ਜੁੜੇਗੀ।
ਹੁਣ ਇਹ ਘਟਨਾਵਾਂ ਅਾਮ ਬਣ ਚੁੱਕੀਆਂ ਹਨ … ਇਹ ਕੋਈ ਪਹਿਲੀ ਘਟਨਾ ਨਹੀਂ ਪਿਛਲੇ ੧੪ ਮਹੀਨਆਂ ਵਿਚ ਵਾਪਰੀ ਇਹ ੪ ਘਟਨਾ ਹੈ, ਜੋ ਸੱਚ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਤੇ ਵਾਪਰ ਰਹੀ ਹੈ। ਸਿਰਫ ਇਨ੍ਹਾਂ ੧੪ ਮਹੀਨਆਂ ਵਿਚ ਸੱਚ ਦਾ ਪ੍ਰਚਾਰ ਕਰਨ ਵਾਲੇ
ਪ੍ਰਚਾਰਕਾਂ 'ਤੇ ਹਮਲੇ ਹੀ ਨਹੀਂ ਹੋਏ ਕਈ ਵਾਰ ਇਨ੍ਹਾਂ ਪ੍ਰਚਾਰਕਾਂ ਦੇ ਪ੍ਰਚਾਰ ਕਰਨ ਤੋਂ ਵੀ ਰੋਕਿਆ ਕਿ ਇਨ੍ਹਾਂ ਦਾ ਗੁਰਦੁਆਰਿਆਂ ਵਿਚ ਪ੍ਰਚਾਰ ਵੀ ਨ ਹੋ ਸਕੇ।
'ਕਿ ਇਹ ਬਿਧਿ ਸੁਨ ਕੇ ਕੋਈ ਸਿੱਖੀ ਵਿਚਾਰਧਾਰਾ ਵਿਚ ਪ੍ਰਵੇਸ਼ ਕਰੇਗਾ, ਸਿਰਫ ਇਨ੍ਹਾਂ ਹੀ ਨਹੀਂ ਅਕਲੋਂ ਖਾਲੀ ਧੂਤਿਆਂ ਦੀ ਵਜ਼ਹ ਨਾਲ ਇਟਲੀ ਵਿਚ 'ਕਿਰਪਾਨ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ।
ਪਹਿਲਾਂ ਹਮਲਾ ਮਾਰਚ ੨੦੧੬ ਵਿਚ ਇਨ੍ਹਾਂ ਧੂਤਿਆਂ ਵੱਲੋਂ ਪੰਜਾਬ ਦੀ ਧਰਤੀ 'ਤੇ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਤੇ ਕੀਤਾ ਗਿਆ …
ਦੂਜ਼ਾ ਹਮਲਾ ਮਈ ੨੦੧੬ ਵਿਚ ਇਨ੍ਹਾਂ ਧੂਤਿਆਂ ਵਲੋਂ 'ਭਾਈ ਰਣਜੀਤ ਸਿੰਘ ਜੀ ਢੱਡਰੀਅਾਂ ਵਾਲਿਆਂ ਤੇ ਕੀਤਾ ਗਿਆ …
ਤੀਜ਼ਾ ਹਮਲਾ ਮਾਰਚ ੨੦੧੭ ਵਿਚ ਇਨ੍ਹਾਂ ਧੂਤਿਆਂ ਵਲੋਂ 'ਮਲੇਸ਼ੀਆ ਵਿਚ ਪ੍ਰੋਂ ਇੰਦਰ ਸਿੰਘ ਜੀ ਤੇ ਕੀਤਾ ਗਿਆ …
ਚੌਥਾ ਹਮਲਾ ਮਈ ੨੦੧੭ ਵਿਚ ਇਨ੍ਹਾਂ ਧੂਤਿਆਂ ਵਲੋਂ 'ਫ਼ਰੈਂਕਫ਼ਰਟ {ਜਰਮਨ} ਵਿਚ ਭਾਈ ਪੰਥਪ੍ਰੀਤ ਸਿੰਘ ਜੀ ਤੇ ਕੀਤਾ ਗਿਆ …
ਇਨ੍ਹਾਂ ਧੂਤਿਆਂ ਵਲੋਂ ਸਿਰਫ ਇਨ੍ਹਾਂ ਪ੍ਰਚਾਰਕਾਂ 'ਤੇ ਹੀ ਹਮਲਾ ਨਹੀਂ ਕੀਤਾ ਗਿਆ …
ਇਹ ਧੂਤੇ 'ਕਾਨਪੁਰ ਵਿਚ ਵੀ ਸਿੱਖਾਂ ਨੂੰ ਆਪਸ ਵਿਚ ਲੜਆਉਣ ਵਸਤੇ ਆਏ ਸੀ, ਪਰ ਕਾਨਪੁਰ ਦੇ ਜਾਗਰੂਕ ਵੀਰਾਂ ਦੀ ਸੂਝ-ਬੂਝ ਨਾਲ ਇਹ ਅਪਣੀ ਚਾਲਾਂ ਵਿਚ ਕਾਮਯਾਬ ਨ ਹੋ ਸਕੇ।
ਓਇ ਭਲਿਓ 'ਕਿ ਇਸ ਬਿਧਿ ਨੂੰ ਸੁਣ ਕੇ ਕੋਈ ਸਿੱਖੀ ਦੀ ਵਿਚਾਰਧਾਰ ਵਿਚ ਪ੍ਰਵੇਸ਼ ਕਰੇਗਾ, ਤੁਹਾਡੀ ਇਸ ਬਿਧਿ ਨੂੰ ਸੁਣ ਕੇ ਅਾੳੁਣ ਵਾਲੀ ਪੀੜ੍ਹੀ ਸਿੱਖੀ ਤੋਂ ਅੱਲਗ ਥੱਲਗ ਹੋ ਜਾਵੇਗੀ। ਭਲਿਓ ਸਿੱਖ ਤਾਂ ਹਮੇਸ਼ਾ ਬਹਿ ਕੇ ਵਿਚਾਰ ਕਰਦਾ ਹੈ :
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
 ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ

ਭਲਿਓ ਇਹੋ ਜਿਹੇ ਲੋਕਾਂ ਅਤੇ ਧੂਤਿਆਂ ਤੋਂ ਸੁਚੇਤ ਹੋਣ ਦੀ ਲੋੜ ਹੈ ਜੋ ਸਿੱਖਾਂ ਨੂੰ ਆਪਸ ਵਿਚ ਲੜਾ ਕੇ ਦੋ ਫਾੜ ਕਰਨ ਦਾ ਜਤਨ ਕਰ ਰਹੇ ਹਨ।
ਆਤਮਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.