ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਕੀ ਰੱਬ ਵੀ ਕਿਸੇ ਨੂੰ ਜੰਮ ਕੇ ਪਛਤਾ ਸਕਦਾ ਹੈ ?
ਕੀ ਰੱਬ ਵੀ ਕਿਸੇ ਨੂੰ ਜੰਮ ਕੇ ਪਛਤਾ ਸਕਦਾ ਹੈ ?
Page Visitors: 2644

ਕੀ ਰੱਬ ਵੀ ਕਿਸੇ ਨੂੰ ਜੰਮ ਕੇ ਪਛਤਾ ਸਕਦਾ ਹੈ ?
ਜੇ ਨਹੀਂ … 'ਤੇ ਬਚਿਤਰ ਨਾਟਕ ਗ੍ਰੰਥ ਦਾ ਲਿਖਾਰੀ ਆਖ ਰਿਹਾ ਹੈ 'ਕਿ ਰੱਬ ਇਸਤਰੀ ਨੂੰ ਜੰਮ ਕੇ ਪਛਤਾਉਂਦਾ ਹੈ
ਇਨ ਇਸਤ੍ਰਿਨ ਕੇ ਚਰਿਤ ਅਪਾਰਾ ।
 ਸਜਿ ਪਛੁਤਾਨਯੋ ਇਨ ਕਰਤਾਰਾ
।  {ਅਖੌਤੀ ਦਸਮ ਗ੍ਰੰਥ}
ਓਇ ਭਲਿਓ ਜਿਹੜਾ ਮਾਲਕ ਪ੍ਰਭੂ ਕੁਦਰਤ ਨੂੰ ਸਾਜ ਕੇ ਉਸ ਵਿਚ ਆਪ ਬੈਠਾ ਹੋਵੇ ਉਹ ਕਿਸੀ ਨੂੰ ਸਾਜ ਕੇ ਕਿਵੇਂ ਪੱਛਤਾ ਸਕਦਾ ਹੈ
ਆਪੀਨ੍‍ੈ ਅਾਪੁ ਸਾਜਿਓ ਆਪੀਨ੍‍ੈ ਰਚਿਓ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
 ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
 ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥          
 ਕਰਿ ਆਸਣੁ ਡਿਠੋ ਚਾਉ
॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ: ੪੬੩}
ਉਹ ਮਾਲਕ ਪ੍ਰਭੂ ਤਾਂ ਕੁਦਰਤ ਨੂੰ ਸਾਜ ਕੇ ਉਸ ਵਿਚ ਆਪ ਵਸਿਆ ਹੋਇਆ ਹੈ, ਭਲਿਓ
ਕੁਦਰਤਿ ਕਰਿ ਕੈ ਵਸਿਆ ਸੋਇ ॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ: ੮੩}
ਇਕ ਪਾਸੇ ਅਖੌਤੀ ਦਸਮ ਗ੍ਰੰਥ ਦਾ ਰੱਬ ਇਸਤਰੀ ਨੂੰ ਜੰਮ ਕੇ ਪਛਤਾਉਂਦਾ ਹੈ ਅਤੇ ਰੱਬ ਤੇ ਹੀ ਸਵਾਲ ਖੜਾ ਕਰ ਦਿੰਦਾ ਹੈ 'ਕਿ ਰੱਬ ਵੀ ਕਿਸੇ ਨੂੰ ਜੰਮ ਕੇ ਪੱਛਤਾ ਸਕਦਾ ਹੈ, ਜੇ ਰੱਬ ਪੱਛਤਾ ਹੀ ਰਿਹਾ ਹੈ ਤਾਂ ਇਸਤਰੀ ਨੂੰ ਸਾਜਣਾ ਛੱਡ ਹੀ ਕਿਉਂ ਨਹੀਂ ਦੇਂਦਾ। ਦੂਜੇ ਪਾਸੇ 'ਗੁਰੂ ਗ੍ਰੰਥ ਸਾਹਿਬ' ਜੀ ਜਿਸ ਵਿਚ ਨਿਰੋਲ ਪਰਮਾਤਮਾ ਦੀ ਸਿਫਤ ਸਲਾਹ ਦਰਜ ਹੈ ਬਾਣੀ ਆਖ ਰਹੀ ਹੈ ਕਿ ਉਹ ਮਾਲਕ ਪ੍ਰਭੂ ਕੁਦਰਤ ਨੂੰ ਸਾਜ ਕੇ ਉਸ ਵਿਚ ਆਪ ਵਸਿਆ ਹੋਇਆ ਹੈ, ਉਹ ਕਿਵੇਂ ਕਿਸੇ ਨੂੰ ਸਾਜ ਕੇ ਪੱਛਤਾ ਸਕਦਾ ਹੈ।
ਭਲਿਓ ਹੁਣ ਫੈਸਲਾ ਤੁਹਾਡੇ ਹੱਥ ਹੈ ਤੁਸੀ ਕਿਸ ਗ੍ਰੰਥ ਨਾਲ ਜੁੜਨਾ ਹੈ
ਆਤਮਜੀਤ ਸਿੰਘ, ਕਾਨਪੁਰ





 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.