ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਨਾਮ ਜਪੋ - ਕਿਰਤ ਕਰੋ - ਵੰਡ ਛਕੋ
ਨਾਮ ਜਪੋ - ਕਿਰਤ ਕਰੋ - ਵੰਡ ਛਕੋ
Page Visitors: 4372

ਨਾਮ ਜਪੋ - ਕਿਰਤ ਕਰੋ - ਵੰਡ ਛਕੋ
ਕੋਈ ਵਿਰਲਾ ਹੀ ਹੋਵੇਗਾ ਜੋ ਇਸ ਸਿਧਾਂਤ ਤੋਂ ਵਾਕਿਫ ਨਾ ਹੋਵੋ। ਹਰ ਕੋਈ ਇਸ ਸਿਧਾਂਤ ਨੂੰ ਜਾਂਣਦਾ ਅਤੇ ਸਮਝਦਾ ਹੈ ਆਉ ਇਸ ਸਿਧਾਂਤ ਨੂੰ ਗੁਰਮਤਿ ਦੀ ਦ੍ਰਿਸਟੀ ਵਿਚ ਸਮਝਣ ਦਾ ਜਤਨ ਕਰੀੲੇ।
ਨਾਮ ਜਪੋ -
ਅਕਸਰ ਵੇਖਣ ਵਿਚ ਆਉਂਦਾ ਹੈ ਕਿ ਇਕ ਅੱਖਰ ਦੇ ਵਾਰ ਵਾਰ ਰਟਨ ਨੂੰ ਨਾਮ ਆਖਿਆ ਜਾਂਦਾ ਹੈ, ਜਦ ਕਿ 'ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਨਾ ਹੀ ਅਸਲ ਵਿਚ 'ਨਾਮ ਹੈ। ਇਕਲੇ ਇਕ ਅੱਖਰ ਦੇ ਵਾਰ ਵਾਰ ਰਟਨ ਵਾਲੀ ਪ੍ਰਣਾਲੀ ਗੁਰਬਾਣੀ ਅਨੁਸਾਰ ਖਰੀ ਨਹੀਂ ਉਤਰਦੀ।
ਗੁਰਬਾਣੀ ਅਨੁਸਾਰ ਨਾਮੁ ਦੀ ਪਰਿਭਾਸ਼ਾ ਇਹ ਹੈ ਕੇ …
ਜੇਹਾ ਡਿਠਾ ਮੈ ਤੇਹੋ ਕਹਿਆ ॥ ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ
{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ:੯੭}
ਜੇ ਕਿਸੇ ਨੇ ਸਾਹਿਬ ਨੂੰ ਦਿਆਲੂ ਆਖਿਆ ਤਾ ਸਾਹਿਬ ਦੀ ਦਿਆਲਤਾ ਵੇਖ ਦਿਆਲੂ ਆਖਿਆ। ਜੇ ਕਿਸੇ ਨੇ ਸਾਹਿਬ ਨੂੰ ਗੋਬਿੰਦ ਆਖਿਆ ਤਾ ਸਾਹਿਬ ਦੀ ਸਾਰੀ ਕਾਇਨਾਤ ਦੀ ਬਣਤਰ ਨੂੰ ਵੇਖ ਕੇ ਗੋ-ਬਿੰਦ ਆਖਿਆ। ਜੇ ਕਿਸੇ ਨੇ ਸਾਹਿਬ ਨੂੰ ਕ੍ਰਿਪਾਲੂ ਆਖਿਆ ਤਾ ਸਾਹਿਬ ਦੀ ਕਿਰਪਾ ਦਾ ਪਾਤਰ ਬਣ ਕ੍ਰਿਪਾਲੂ ਆਖਿਆ।
ਇਸ ਲਈ ਗੁਰਬਾਣੀ ਨੇ ਨਾਮੁ ਬਾਰੇ ਆਖ ਦਿੱਤਾ
ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ
{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ:੧੨੩੯}
ਸਾਰੀ ਗੁਰਬਾਣੀ ਅਸਲ ਵਿਚ ਨਾਮੁ ਹੈ।
ਕਿਰਤ ਕਰੋ -
ਕਿਰਤ ਕਰੋ ਦੇ ਅੱਖਰੀ ਅਰਥ ਹਨ ਕੰਮ ਕਰਨਾ, ਕਾਜ ਕਰਨਾ ।
ਹੁਣ ਇਥੇ ਲੋੜ ਹੈ ਕਾਜ ਦੀ ਪਛਾਣ ਦੀ ਕਿਉ ਕੇ ਕਾਜ ਤਾ ਵਿਕਰਮੀ ਵਾਲਾ ਵੀ ਕਰਦਾ ਹੈ ਅਤੇ ਸੁਕਰਮੀ ਵਾਲਾ ਵੀ ਕਰਦਾ ਹੈ। ਹੋਰ ਸੌਖੇ ਲਵਜਾ ਵਿਚ ਚੋਰ ਦੀ ਚੋਰੀ ਕਰਨਾ ਵੀ ਤਾ ਉਸਦਾ ਕਾਜ ਹੈ।
ਸੋ ਆਉ ਗੁਰੂ ਜੀ ਕੋਲੋਂ ਪੁੱਛਦੇ ਹਾਂ ਕੇ ਕਿਹੜੀ ਕਿਰਤ ਕਰਨੀ ਹੈ
ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥
ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ

{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ:੪੬੬}
ਦਰਅਸਲ ਸਿੱਖੀ ਦੇ ਵਿਹੜੇ ਵਿਚ "ਸੁਕ੍ਰਿਤ" ਪ੍ਰਧਾਨ ਹੈ ਕਿਉਂਕਿ ਸੁਕ੍ਰਿਤ ਪਿੱਛੇ ਸੁਕਰਮ ਖੜਾ ਹੋਂਦਾ ਹੈ।
ਵੰਡ ਛਕੋ -
ਵੰਡ ਛਕੋ ਤੋਂ ਭਾਵ ਹੈ ਵੰਡ ਕੇ ਛਕਣਾ, ਪਰ ਵੰਡ ਛਕਣ ਦਾ ਸਬੰਧ ਦਸਵੰਦ ਨਾਲ ਜਿਆਦਾ ਜੋੜ ਕੇ ਵੇਖਿਆ ਜਾਂਦਾ ਹੈ ਇਥੇ ਇਕ ਗੱਲ ਹੋਰ ਵਿਚਾਰਨ ਯੋਗ ਹੈ ਕੇ ਜੋ ਕਮਾਈ ਅਸੀਂ ਕੀਤੀ ਹੈ ਭਾਵ ਗੁਰਬਾਣੀ ਅਭਿਆਸ ਤੇ ਗੁਰਬਾਣੀ ਦੇ ਧਾਰਨੀ ਹੋਣ ਦੀ ਸੁਕ੍ਰਿਤ ਕਮਾਈ ਹੈ ਇਹਨਾਂ ਨੂੰ ਅਗੇ ਵੰਡਣਾ ਬਹੁਤ ਲਾਜਮੀ ਹੈ।
ਗੁਰਬਾਣੀ ਦਾ ਫੁਰਮਾਨ ਹੈ
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥
 ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥
 ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
 ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
 ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥
 ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ

{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ:੭੬੫}
ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਅਾਵੈ ਵਧਦੋ ਜਾਈ
{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ:੧੮੬}
ਆਤਮਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.