ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਗੁਰੂ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਕੱਟੜ ਨਹੀਂ ਸਗੋਂ ਉਸ ਦੇ ਸਿਧਾਂਤਾਂ ਵਿਚ ਪਰਪੱਕ ਹਨ ਜੋ ਕਦੇ ਵੀ ਗੁਰੂ ਸਿਧਾਂਤਾਂ ਤੋਂ ਮੂੰਹ ਨਹੀਂ ਮੋੜਦੇ -
ਗੁਰੂ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਕੱਟੜ ਨਹੀਂ ਸਗੋਂ ਉਸ ਦੇ ਸਿਧਾਂਤਾਂ ਵਿਚ ਪਰਪੱਕ ਹਨ ਜੋ ਕਦੇ ਵੀ ਗੁਰੂ ਸਿਧਾਂਤਾਂ ਤੋਂ ਮੂੰਹ ਨਹੀਂ ਮੋੜਦੇ -
Page Visitors: 2617

ਗੁਰੂ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਕੱਟੜ ਨਹੀਂ ਸਗੋਂ ਉਸ ਦੇ ਸਿਧਾਂਤਾਂ ਵਿਚ ਪਰਪੱਕ ਹਨ ਜੋ ਕਦੇ ਵੀ ਗੁਰੂ ਸਿਧਾਂਤਾਂ ਤੋਂ ਮੂੰਹ ਨਹੀਂ ਮੋੜਦੇ  -
ਕੀ ਹੈ ਕੱਟੜਤਾ ਅਤੇ ਪਰਪੱਕਤਾ ????
ਇਹ ਦੋਵੇਂ ਲਫ਼ਜ ਅਸੀ ਬਹੁਤਾਤ ਵਾਰ ਸੁਣੇ ਹਨ ਪਰ ਅਸੀ ਇਸ ਦੇ ਸਹੀ ਮਾਇਨਿਆ ਤੋਂ ਅਣਜਾਣ ਹੈ। ਜਿਸ ਤਰ੍ਹਾਂ ਇੱਕ ਔਰਤ ਆਪਣੇ ਪਤੀ ਤੋਂ ਬਿਨ੍ਹਾਂ ਸਮਾਜ ਦੇ ਹਰ ਮਰਦ ਨੂੰ ਆਪਣੀ ਉਮਰ ਮੁਤਾਬਿਕ ਭਰਾ, ਵੀਰ, ਬੱਚਾ, ਪਿਤਾ ਬਾਪ ਸਮਾਨ ਮੰਨਦੀ ਹੈ ਦੱਸੋ ਕੀ ਉਹ ਔਰਤ ਇੱਥੇ ਕੱਟੜ ਹੈ ਜਾਂ ਇੱਕ ਚੰਗੇ ਸਿਧਾਂਤ ਨਿਯਮ ਵਿੱਚ ਪਰਪੱਕ ਹੈ ਪਤੀ ਬਰਤਾ ਸਿਧਾਂਤ ਤੇ ਪਹਿਰਾ ਦੇ ਰਹੀ ਹੈ। ਉਸ ਹੀ ਤਰ੍ਹਾਂ ਫਿਰ ਅਸੀ 'ਇਕਾ ਬਾਣੀ ਇਕੁ ਗੁਰੁ ਇਕੋ ਸਬਦਿ ਵੀਚਾਰਿ' ਗੁਰੂ ਸਿਧਾਂਤਾ ਵਿੱਚ ਪਰਪੱਕ ਗੁਰੂ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਗੁਰੂ ਕੇ ਸਿੱਖਾਂ ਨੂੰ ਕੱਟੜ ਆਖ ਕੇ ਕਿਉਂ ਨਿਵਾਜਿਆ ਜਾਂਦਾ ਹੈ?
ਇਕੋ ਇਕ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾ ਤੇ ਪਹਿਰਾ ਦੇਣ ਵਾਲਾ ਅਤੇ 'ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ ਦਾ ਪ੍ਰਚਾਰ ਕਰਨ ਵਾਲਾ ਕੱਟੜ ਹੈ ਜਾਂ ਸਿਧਾਂਤਾ ਵਿਚ ਪਰਪੱਕ।
ਇੰਨਾ ਗਿਆਨ ਦੀਆਂ ਗੱਲਾਂ ਨੂੰ ਸਮਝਣ ਤੋ ਅਸਮਰੱਥ ਜਾਂ ਆਪਣੇ ਨਿੱਜੀ ਲੋਭ ਲਾਲਚਾਂ ਦੇ ਲਈ ਹਰ ਸਿਧਾਂਤ ਦਾ ਗਲਾ ਘੁੱਟਣ ਵਾਲੇ ਸੁਆਰਥੀ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਹਨ ਜੀ ਇਹ ਤਾਂ ਕੱਟੜ ਨੇ ਇਹ ਤਾਂ ਕੱਟੜ ਚਲਦੇ ਹਨ, ਸਿਧਾਂਤਾਂ ਦੀ ਪਰਪੱਕਤਾ ਤੇ ਕੱਟੜਪੁਣੇ ਵਿੱਚ ਬਹੁਤ ਫਰਕ ਹੁੰਦਾ।
ਕੱਟੜਤਾ ਉਹ ਹੁੰਦੀ ਹੈ ਜਿਸ ਗੱਲ ਵਿੱਚ ਕੋਈ ਤੱਤ ਨਾ ਹੋਵੇ ਜਿਸ ਨਾਲ ਸਗੋ ਕਿਸੇ ਦਾ ਨੁਕਸਾਨ ਹੀ ਹੋਵੇ ਪਰ ਉਸ ਉਪਰ ਅੜੀ ਕਰਕੇ ਬੈਠ ਜਾਣ ਵਾਲਾ ਬੰਦਾ ਜਾਂ ਆਪਣੇ ਵੱਲੋ ਬਣਾਏ ਕਿਸੇ ਗਲਤ ਨਿਯਮਾਂ ਨੂੰ ਜੋਰ ਧੱਕੇਸ਼ਾਹੀ ਨਾਲ ਕਿਸੇ ਉਪਰ ਲਾਗੂ ਕਰਨਾ ਉਸਨੂੰ ਕੱਟੜਤਾ ਕਿਹਾ ਜਾਂਦਾ ਹੈ
ਚੰਗੇ ਨਿਯਮ ਸਿਧਾਂਤਾਂ ਵਿੱਚ ਪਰਪੱਕ ਹੋਣ ਨੂੰ ਉਹਨਾਂ ਸਿਧਾਂਤਾਂ ਦਾ ਪਾਲਣ ਕਰਦਿਆਂ ਆਪਣੀ ਜਾਨ ਤੱਕ ਕੁਰਬਾਨ ਕਰ ਦੇਣ ਨੂੰ ਕੱਟੜਤਾ ਨਹੀ ਕਿਹਾ ਜਾਂਦਾ। ਗੁਰੂ ਸਾਹਿਬਾਨਾਂ ਅਤੇ ਹੋਰ ਅਣਗਿਣਤ ਬੇਅੰਤ ਸਿੱਖਾਂ ਨੂੰ ਕੀ ਅਸੀ ਕੱਟੜ ਕਹਾਂਗੇ ਜੋ ਚੰਗੇ ਨਿਯਮ ਸਿਧਾਂਤਾਂ ਦੀ ਪਾਲਣ ਕਰਦਿਆਂ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਗਏ ਤੇ ਸਾਨੂੰ ਵੀ ਤਾਕੀਦ ਕਰ ਗਏ ਕਿ ਇੰਨ੍ਹਾਂ ਸਿਧਾਂਤ ਦੀ ਪਾਲਣਾਂ ਕਰਦਿਆਂ ਜੇ ਤੁਹਾਨੂੰ ਆਪਣਾ ਸਿਰ ਵੀ ਲੁਹਾਣਾ ਪੈ ਜਾਏ ਤਾਂ ਪਿਛਾਂਹ ਨਹੀ ਹਟਣਾ।
    ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
    ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ

ਓਇ ਭਲਿਓ ਗੁਰੂ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਕੱਟੜ ਨਹੀਂ ਸਗੋਂ ਉਸ ਦੇ ਸਿਧਾਂਤਾ ਵਿਚ ਪਰਪੱਕ ਹਨ ਜੋ ਕਦੇ ਵੀ ਗੁਰੂ ਸਿਧਾਂਤਾਂ ਤੋਂ ਮੂੰਹ ਨਹੀਂ ਮੋੜਦੇ ਭਾਵੈਂ ਇਸ ਸਿਧਾਂਤਾਂ ਦਾ ਪ੍ਰਚਾਰ ਕਰਨ ਲਗਿਆ ਜਿੰਨੇ ਮਰਜੀ ੳੁਨਾਂ ਤੇ ਹਮਲੇ ਹੋਵਣ ਅਤੇ ਕੱਟੜ ਉਹ ਹਨ ਜੋ ਧੱਕੇਸ਼ਾਹੀ ਨਾਲ ਅਪਣੇ ਫੈਸਲਿਆਂ ਨੂੰ ਕੌਮ ਤੇ ਲਾਗੂ ਕਰਦੇ ਹਨ।
ਆਤਮਜੀਤ ਸਿੰਘ, ਕਾਨਪੁਰ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.