ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਅਜ਼ਾਦੀ … ਅਜ਼ਾਦੀ … ਅਜ਼ਾਦੀ … ਅਜ਼ਾਦੀ
ਅਜ਼ਾਦੀ … ਅਜ਼ਾਦੀ … ਅਜ਼ਾਦੀ … ਅਜ਼ਾਦੀ
Page Visitors: 2599

ਅਜ਼ਾਦੀ … ਅਜ਼ਾਦੀ … ਅਜ਼ਾਦੀ … ਅਜ਼ਾਦੀ
ਅੱਜ ਹਰ ਕੋਈ ਅਜ਼ਾਦੀ … ਅਜ਼ਾਦੀ … ਅਜ਼ਾਦੀ … ਕਰ ਰਿਹਾ ਹੈ। ਓਇ ਭਲਿਓ ਜਿਨ੍ਹਾਂ ਨੂੰ ਅਜ਼ਾਦੀ ਮਿਲ ਗਈ ਹੋਵੇ, ਉਨ੍ਹਾਂ ਨੂੰ ਅਜ਼ਾਦੀ ਦਿਵਸ ਦੀਆਂ ਮੁਬਾਰਕਾਂ। ਪਰ ਭਲਿਓ ਤੁਸੀ ਕਾਹਦੀ ਅਜ਼ਾਦੀ ਮਨਾ ਰਹੇ ਹੋ …?
ਭਲਿਓ ਸਾਡੀ ਧਰਤੀ {ਪੰਜ਼ਾਬ} ਨੂੰ ਤੇ ਇੰਨਾਂ ਨੇ ਵੰਡ ਕੇ ਰੱਖ ਦਿਤਾ ਤੁਸੀ ਕਾਹਦੀ ਅਜ਼ਾਦੀ ਮਨਾਂ ਰਹੇ ਹੋ …?। ਭਲਿਓ ਅਸੀ ਅਜ਼ਾਦ ਨਹੀਂ, ਅਸੀ 'ਤੇ ਗੁਲਾਮ ਹਾਂ, ਕਦੇ ਦੇਸ਼ ਦੇ 'ਤੇ ਕਦੇ ਕੌਮ ਦੇ ਆਗੂਆਂ ਦੇ। ਜਿਸ ਦੇਸ਼ ਲਈ ਅਸੀ ਇੰਨੀਆਂ ਕੁਰਬਾਨੀ ਦਿੱਤੀਆਂ ਉਸ ਹੀ ਨੇ ਸਾੱਨੂੰ 'ਜ਼ਰਾਇਮ ਪੇਸ਼ਾ ਕੌਮ ਆਖਿਆ, ਓਇ ਭਲਿਓ ਦਸੋ ਤੁਸੀ ਕਾਹਦੇ ਅਜ਼ਾਦ ਹੋ …?
ਦਸੋ ਭਲਿਓ ਮੈਂ ਕਿਵੇਂ ਅਜ਼ਾਦੀ ਮਨਾਵਾਂ…?
ਤੁਸੀ ਤੇ ਮੇਰੇ ਬਾਪੂ ਨਾਨਕ ਦੇ ਜਨਮ ਅਸਥਾਨ ਤੋਂ ਹੀ ਮੈਨੂੰ ਵਿਛੋੜ ਦਿੱਤਾ, ਦਸੋ ਮੈਂ ਰੋਹ ਕਰਾਂ ਜਾਂ ਅਜ਼ਾਦੀ ਮਨਾਵਾਂ…?
ਦਸੋ ਭਲਿਓ ਮੈਂ ਕਿਵੇਂ ਅਜ਼ਾਦੀ ਮਨਾਵਾਂ…?
ਤੁਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜਨਮ ਅਸਥਾਨ ਲਾਹੌਰ ਚੂਨਾ ਮੰਡੀ ਤੋਂ ਹੀ ਮੈਨੂੰ ਵਿਛੋੜ ਦਿੱਤਾ, ਦਸੋ ਮੈਂ ਰੋਹ ਕਰਾਂ ਜਾਂ ਅਜ਼ਾਦੀ ਮਨਾਵਾਂ…?
ਦਸੋ ਭਲਿਓ ਮੈਂ ਕਿਵੇਂ ਅਜ਼ਾਦੀ ਮਨਾਵਾਂ…?
੧੯੮੪ ਬਲੂ ਸਟਾਰ ਅਾਪਰੇਸ਼ਨ ਵਿਚ ਸਾਡਾ ਵਿਰਾਸਤ ਦਾ ਖਜਾਨਾ ਤੋਸ਼ਾ ਖਾਨਾ ਲੁਟਿਆ ਗਇਆ ਜੋ ਸਾੱਨੂੰ ਅੱਜ ਤਕ ਵਾਪਸ ਨ ਮਿਲਿਆ, ਦਸੋ ਮੈਂ ਰੋਹ ਕਰਾਂ ਜਾਂ ਅਜ਼ਾਦੀ ਮਨਾਵਾਂ…?
ਦਸੋ ਭਲਿਓ ਮੈਂ ਕਿਵੇਂ ਅਜ਼ਾਦੀ ਮਨਾਵਾਂ…?
੧੯੮੪ ਵਿਚ ਹੋਈ ਨਸਲਕੁਸ਼ੀ ਦਾ ਕੀ ਸਾੱਨੂ ਇੰਨਸਾਫ਼ ਮਿਲਿਆ …?, ਦਸੋ ਮੈਂ ਰੋਹ ਕਰਾਂ ਜਾਂ ਅਜ਼ਾਦੀ ਮਨਾਵਾਂ…?
ਦਸੋ ਭਲਿਓ ਮੈਂ ਕਿਵੇਂ ਅਜ਼ਾਦੀ ਮਨਾਵਾਂ…?
ਕੀ ਸਾਰੀ ਮਨੁੱਖਤਾ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਫੜਿਆ ਗਿਆ …?,
 ਦਸੋ ਮੈਂ ਰੋਹ ਕਰਾਂ ਜਾਂ ਅਜ਼ਾਦੀ ਮਨਾਵਾਂ…?
ਓਇ ਭਲਿਓ ਇਹ ਦੇਸ਼ 'ਦੇਸ਼ ਨਾ ਹੁੰਦਾ … ਜੇ ਬਾਪੂ ਗੁਰੂ ਗੋਬਿੰਦ ਸਿੰਘ ਨ ਹੁੰਦਾ।
ਭਲਿਓ … ਤਿੰਨ ਰੰਗਾਂ ਵਾਲਾ ਨਹੀਂ …,
ਸਾਡਾ ਇਕੋ ਰੰਗ ਦਾ ਝੰਡਾ …।
ਸਮਾਂ ਆਇਆ ਤਾਂ ਦੁਬਾਰਾ ਲਾਲ ਕਿੱਲੇ ਚੜਹਾਂ ਹੀ ਦੇਵਾਂਗੇ …।
ਹਲੇ ਮਿਲੀ ਨਹੀਂ ਅਜ਼ਾਦੀ …,
ਜਦੋਂ ਮਿਲੀ ਤੇ ਮਨਾ ਵੀ ਲਵਾਂਗੇ …।


ਆਤਮਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.