ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਸਿਧਾਂਤ-ਪੂਜ ਬਣੋ, ਬੰਦਾ-ਪੂਜ ਨਹੀ :
ਸਿਧਾਂਤ-ਪੂਜ ਬਣੋ, ਬੰਦਾ-ਪੂਜ ਨਹੀ :
Page Visitors: 2619

ਸਿਧਾਂਤ-ਪੂਜ ਬਣੋ, ਬੰਦਾ-ਪੂਜ ਨਹੀ :
ਅਜੋਕੇ ਹਾਲਾਤ ਜੋ ਸ਼ੋਸ਼ਲ ਮੀਡੀਆ ਤੇ ਵਾਪਰ ਰਹੇ ਹਨ ਉਸ ਵਿਚ ਕਈ ਮਨੁੱਖ ਸਿਧਾਂਤ ਦੀ ਥਾਂ ਤੇ ਬੰਦਾ ਪੂਜ ਬਣ ਕੇ ਬਹਿ ਗਏ ਹਨ। ਭਾਈ ਗੁਰਦਾਸ ਜੀ ਦਾ ਬਚਨ ਹੈ :
ਸਤਿਗੁਰ ਸਾਹਿਬ ਛਾਡਿ ਕੈ ਮਨਮੁਖ ਹੋਇ ਬੰਦੇ ਦਾ ਬੰਦਾ। “
‘ਬੰਦਾ-ਪੂਜ` ਹੋਣ ਦਾ ਸਭ ਤੋਂ ਵੱਡਾ ਲੱਛਣ ਇਹ ਹੈ ਕਿ ਬੰਦਾ-ਪੂਜ ਵਿਅਕਤੀ ਅਪਣੇ ਆਗੂ (ਜਿਸਦੇ ਉਹ ਪੈਰੋਕਾਰ ਹੁੰਦੇ ਹਨ) ਦੀ ਗਲਤੀਆਂ, ਕਮਜ਼ੋਰੀਆਂ ਨੂੰ ਵੀ ਅਨਗੋਲਿਆ ਕਰਦੇ ਰਹਿੰਦੇ ਹਨ। ਜੇ ਹੋਰ ਕੋਈ ਗੁਰਸਿੱਖ ਉਹਨਾਂ ਦੇ ਆਗੂਆਂ ਦੀਆਂ ਗਲਤੀਆਂ ਜਾਂ ਕਮਜ਼ੋਰੀਆਂ ਨੂੰ ਪ੍ਰਗਟ ਕਰਦਾ ਹੈ ਤਾਂ ਉਸ ਵਿਰੁਧ ਇਹ ਕੂੜ ਬੋਲ ਬੋਲਦੇ ਹਨ।
ਗੁਰਮਤਿ ਸਿਧਾਂਤਾਂ ਉਪਰ ਦ੍ਰਿੜ ਮਨੁੱਖ ਇਹ ਗੁਰਵਾਕ ਹਮੇਸ਼ਾ ਧਿਆਨ ਵਿੱਚ ਰੱਖਦਾ ਹੈ:
   ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ 
ਭਾਵ ਇੱਕ ਅਕਾਲਪੁਰਖ ਤੋਂ ਸਿਵਾ ਹਰ ਕੋਈ ਭੁਲਣਹਾਰ, ਗਲਤੀਆਂ ਤੇ ਕਮਜ਼ੋਰੀਆਂ ਦਾ ਪੁਤਲਾ ਹੈ। ਐਸਾ ਮਨੁੱਖ ਕਿਸੇ ਬੰਦੇ ਦੇ ਅੰਨਾ ਹੋ ਕੇ ਮਗਰ ਨਹੀਂ ਲਗਦਾ ਬਲਕਿ ਉਸ ਵਲੋਂ ਕੀਤੇ ਸਿਧਾਂਤਕ ਕੰਮਾਂ ਦਾ ਸਮਰਥਨ (ਗੁਰਮੱਤਿ ਸਮਰਥਨ) ਕਰਦਾ ਹੈ। ਐਸਾ ਮਨੁੱਖ ਕਿਸੇ ਦਾ ਵੀ ‘ਅੰਨ੍ਹਾ ਸ਼ਰਧਾਲੂ`, ‘ਅੰਨ੍ਹਾ-ਸਮਰਥਕ` ਨਹੀਂ ਹੋ ਸਕਦਾ। ਜਿਹੜਾ ਵੀ ਮਨੁੱਖ ਅੰਨ੍ਹਾ-ਸਮਰਥਕ, ਅੰਨ੍ਹਾ ਸ਼ਰਧਾਲੂ ਬਣ ਗਿਆ, ਸਮਝੋ ਉਹ ‘ਬੰਦਾ-ਪੂਜ` ਹੋ ਗਿਆ। ਬੰਦਾ ਪੂਜ ਮਨੁੱਖ ਕੁੱਝ ਵੀ ਹੋ ਸਕਦਾ ਹੈ, ਪਰ ਗੁਰਸਿੱਖ, ਗੁਰਮੁਖ ਨਹੀਂ ਹੋ ਸਕਦਾ। ‘ਦਾਦੂ ਦੀ ਕਬਰ` ਵਾਲਾ ਕੌਤਕ ਵੀ ਇਹੀ ਸਿਖਿਆ ਦਿੰਦਾ ਹੈ।
ਭੁਲ ਕਰਨਾ ਜਾਂ ਭੁਲ ਹੋ ਜਾਣਾ ਇਤਨਾ ਗਲਤ ਨਹੀਂ ਹੈ, ਪਰ ਉਸ ਭੁਲ ਨੂੰ ਨਾ ਮੰਨਣਾ ਜਾਂ ਉਸ ਭੁਲ ਬਾਰੇ ਧਿਆਨ ਦਿਵਾਉਣ ਵਾਲੇ ਨੂੰ ਊਲ-ਜ਼ਲੂਲ ਬੋਲਣਾ, ਗਾੱਲਹਾਂ ਕੱਢਣਾ ਬਿਲਕੁਲ ਗਲਤ ਹੈ। ਅਪਣੀ ਆਲੋਚਨਾ ਸਹਿਨ ਨਾ ਕਰ ਸਕਣ ਵਾਲਾ ਮਨੁੱਖ ‘ਸਿਧਾਂਤਕ` ਨਹੀਂ ਹੋ ਸਕਦਾ। ਉਸ ਦਾ ਤਾਂ ਲੱਛਣ ਹੀ ਇਹ ਹੈ ਕਿ ਉਹ ਅਪਣੀ ਆਲੋਚਨਾ ਬਹੁਤ ਠਰੰਮੇ ਨਾਲ, ਸਹਿਜ ਨਾਲ ਸੁਣਦਾ ਹੈ। ਜੋ ਅਪਣੇ ਕੋਲੋਂ ਹੋਈ ਗਲਤੀ ਨੂੰ ਧੰਨਵਾਦ ਸਹਿਤ ਸੁਧਾਰ ਲੈਂਦਾ ਹੈ। ਜੇ ਗਲਤੀ ਨਾ ਹੋਈ ਹੋਵੇ ਤਾਂ ‘ਦਲੀਲ` ਨਾਲ ਸਪਸ਼ਟੀਕਰਨ ਦਿੰਦਾ ਹੈ। ਪਰ ‘ਅੱਗ ਬਬੂਲਾ` ਕਦੀਂ ਵੀ ਨਹੀਂ ਹੁੰਦਾ।
ਹੁਣ ਜੇ ਅਜੋਕੇ ਸ਼ੋਸ਼ਲ ਮੀਡੀਆ ਦੇ ਹਾਲਾਤਾਂ ਵੱਲ ਨਜ਼ਰ ਮਾਈਏ ਤੇ ਇਹ ਹੀ ਸਭ ਕੁਝ ਵਾਪਰ ਰਿਹਾ ਹੈ, ਅਲੋਚਕ ਅਪਣੀ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ ਸਗੋਂ ਗੁਰਮਤਿ ਅਨੁਸਾਰ ਗੱਲਤੀ ਦੱਸਣ ਵਾਲੇ ਨੂੰ ਗਾੱਲਹਾਂ ਕੱਢ ਰਿਹਾ ਹੈ।
ਸੋ ਭਲਿਓ ਬੰਦਾ-ਪੂਜ ਨਹੀਂ, ਸਿਧਾਂਤ-ਪੂਜ ਬਣੋ।
ਆਤਮਜੀਤ ਸਿੰਘ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.