ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਫੁੱਲ ਕਦੋਂ ਕਿਸੇ ਤੇ ਚੜ੍ਹਾਏ ਜਾਂਦੇ ਹਨ ???
ਫੁੱਲ ਕਦੋਂ ਕਿਸੇ ਤੇ ਚੜ੍ਹਾਏ ਜਾਂਦੇ ਹਨ ???
Page Visitors: 2593

ਫੁੱਲ ਕਦੋਂ ਕਿਸੇ ਤੇ ਚੜ੍ਹਾਏ ਜਾਂਦੇ ਹਨ ???
 ਆਤਮਜੀਤ ਸਿੰਘ ਕਾਨਪੁਰ
ਮੈਂ ਬਹੁਤਾਤ ਵਾਰ ਵੇਖਿਆ ਹੈ ਫੁੱਲ ਬੇ ਜਾਨ ਲਾਸ਼ਾਂ ਜਾਂ ਜੋ ਇਸ ਦੁਨਿਆ ਤੋਂ ਵਿਦਾ ਹੋ ਚੁੱਕੇ ਉਨਾਂ ਦੀ ਤਸਵੀਰਾਂ ਅੱਗੇ ਚੜ੍ਹਾਏ ਜਾਂਦੇ ਹਨ … ਪਰ ਅੱਜ ਦਾ ਸਿੱਖ ਕਿੱਧਰ ਨੂੰ ਤੁਰ ਚਲਿਆ ????
ਕੁੱਝ ਵੀ ਕਰਨ ਤੋਂ ਪਹਿਲਾਂ ਆਪਣੀ ਮਤਿ ਨੂੰ ਕਿਥੇ ਗਵਾਂ ਲੈਂਦਾ ਹੈ, ਸੋਚਦਾ ਹੀ ਨਹੀਂ ਹੈ ਕਿ ਉਹ ਕੀ ਕਰ ਰਿਹਾ ਹੈ …
ਭਲਿਆ ਸਾਡਾ ਗੁਰੂ ਜਾਗਦਾ ਹੈ "ਸਤਿਗੁਰ ਜਾਗਤਾ ਹੈ ਦੇਉ" ਅਤੇ ਉਨਾਂ ਫੁੱਲਾਂ ਨੂੰ ਤੂੰ ਤੋੜ ਕੇ ਬੇਜਾਨ ਕਰ ਦਿੰਦਾ ਹੈ ਜਿੰਨਾ ਵਿਚ ਜਿੰਦ ਹੈ, ਗੁਰਬਾਣੀ ਦਾ ਫੁਰਮਾਨ ਹੈ :
ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫
ੴ ਸਤਿਗੁਰ ਪ੍ਰਸਾਦਿ ॥
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ
॥੧॥
ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥
ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥
ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ
॥੨॥
ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ
॥੩॥
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ
॥੪॥
ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥
ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ
॥੫॥੧॥੧੪॥ {ਪੰਨਾ 479}
ਭਲਿਓ ਫੁੱਲਾਂ ਦੀ ਸਜਾਵਟ ਨਾਲ ਸਿੱਖੀ ਦੇ ਵੇੜ੍ਹੇ ਵਿੱਚ ਕਿਹੜੀ ਜਾਗ੍ਰਤੀ ਆਉਣੀ ਹੈ? … ੬੦੦ ਕੁਇੰਟਲ ਫੁੱਲਾਂ ਦੀ ਸਜਾਵਟ ਦੀ ਥਾਂ 'ਤੇ, ਸੰਗਤ ਦੇ ਸਾਹਮਣੇ ਨਿਰੋਲ ਗੁਰਬਾਣੀ ਦਾ ਸੱਚ ਰੱਖੋ, ਜਿਸ ਨਾਲ ਆਉਣ ਵਾਲੀ ਪੀੜ੍ਹੀ ਜਾਗ੍ਰਤ ਹੋ ਸਕੇ।
.........................
ਟਿੱਪਣੀ:- ਜਿੰਨਾ ਚਿਰ ਸਿੱਖ ਗੁਰਬਾਣੀ ਨਾਲ ਜੁੜ ਕੇ ਜਾਗਣਗੇ ਨਹੀਂ, ਤਦ ਤੱਕ ਸਿੱਖਾਂ ਦੇ ਦਸਵੰਧ ਦਾ ਉਹ ਪੈਸਾ, ਜੋ ਸਿੱਖਾਂ ਦੀ ਤਰੱਕੀ ਤੇ ਲੱਗਣਾ ਹੈ, ਸਿੱਖੀ ਭੇਸ ਵਿਚ ਸਿੱਖੀ ਨੂੰ ਖਤਮ ਕਰਨ ਦੇ ਚਾਹਵਾਨ, ਉਸ ਨੂੰ ਇਵੇਂ ਹੀ ਰੋੜ੍ਹ ਕੇ ਸਿੱਖਾਂ ਨੂੰ ਵਿਖਾਵੇ ਨਾਲ ਜੋੜ ਕੇ, ਕੁਰਾਹੇ ਪਾਉਂਦੇ ਰਹਣਗੇ।
ਅਮਰ ਜੀਤ ਸਿੰਘ ਚੰਦੀ    
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.