ਕੈਟੇਗਰੀ

ਤੁਹਾਡੀ ਰਾਇ



ਹਰਪਾਲ ਸਿੰਘ ਫਿਰੋਜ਼ਪੁਰੀਆ
' ਫੈਸ਼ਨਪ੍ਸਤੀ ਕਿ ਬਦਸੂਰਤੀ '
' ਫੈਸ਼ਨਪ੍ਸਤੀ ਕਿ ਬਦਸੂਰਤੀ '
Page Visitors: 2618

'' ਫੈਸ਼ਨਪ੍ਸਤੀ ਕਿ ਬਦਸੂਰਤੀ ''
ਵੱਡੇ ਵੱਡੇ ਕੱਟੇ ਹੋਏ ਵਾਲ ,ਕੰਨਾਂ ਵਿੱਚ ਨੱਤੀਆਂ ਤੇ ਕਲੀਨ ਸ਼ੇਵ ਮੁੰਡੇ ਨੂੰ ਆਪਣੇ ਘਰ ਵਿੱਚ ਵੇਖ ਕੇ , ਇੱਕ ਬੱਚੇ ਨੇ ਸਵਾਲ ਕੀਤਾ ।
'' ਤੁਸੀਂ ਮੇਰੀ ਦੀਦੀ ਕੇ ਬੁਆਏ ਫਰੈਂਡ ਹੋ , ਜਾਂ ਭਈਆ ਕੀ ਗਰਲ ਫਰੈਂਡ ??
ਅਜਬ ਮੀਆਂ ਮਨੁੱਖਸ਼ ਹੈਂ ,
ਨਾ ਹੀਉਂ ਮੇ ਨਾ ਸ਼ੀਉਂ ਮੈਂ ।

ਸਿਆਣੇ ਕਹਿੰਦੇ ਆ ,,, ਖਾਈਏ ਮਨ ਭਾਉਦਾ , ਕਰੀਏ ਜੱਗ ਭਾਉਦਾ ।
ਪਰ ਸਾਡੇ ਅੱਜ਼ਕਲ ਦੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਸਿਆਣਿਆਂ ਦੀਆਂ ਗੱਲਾਂ ਤਾਂ ਸਮਝ ਨਹੀਂ ਆਉਂਦੀਆ। ਉਹ ਤਾਂ ,ਗੀਤਾਂ ਦੇ ਵਿੱਚ ਸ਼ੂਟਿੰਗ ਕਰ ਰਹਿਆ ਦੀ ਜਾਂ ਫਿਲਮਾਂ ਦੇ ਹੀਰੋ ਹੀਰੋਇਨਾ ਦੀ ਭਾਸ਼ਾ ਸਮਝਦੇ ਆ । ਇਹੋ ਕਾਰਨ ਹੈ ਕਿ ਸਾਡੀ ਨੌਜਵਾਨ ਪੀਡ਼੍ਹੀ ਸਕੂਲਾਂ ਕਾਲਜਾਂ ਵਿੱਚ ਪੜਣ ਲਿਖਣ ਘੱਟ ਤੇ ਆਸ਼ਕੀ ਮਸ਼ੂਕੀ , ਆਪਣੇ ਤਰ੍ਹਾਂ ਤਰ੍ਹਾਂ ਦੇ ਕੱਪਡ਼ਿਆਂ ਤੇ ਆਪਣੇ ਸਟਾਇਲਾ ਦੀ ਪਰਦਰਸ਼ਨੀ , ਨਸ਼ੇ ਤੇ ਗੁੰਡਾ ਗਰਦੀ ਕਰਨ ਵੱਧ ਜਾਂਦੀ ਏ । ਫੈਸ਼ਨਪ੍ਸਤੀ ਦਾ ਵਰਦਾਨ ਵੀ ਇਹਨਾਂ ਨੇ ,,,ਫਿਲਮਾਂ ਤੇ ਗੀਤਾਂ ਤੋਂ ਹੀ ਲਿਆ ਏ ।
ਭਾਰਤ ਵਿੱਚ ਇਹੋ ਜਿਹੀ ਸ਼ਕਲ ਜਿਸਨੂੰ ਦੇਖ ਕੇ ਨਰ ( He ) ਅਤੇ ਨਾਰ ( She ) ਦਾ ਪਤਾ ਹੀ ਨਹੀਂ ਲੱਗਦਾ , ਸ਼ਾਇਦ ਸਭ ਤੋਂ ਪਹਿਲਾਂ ਮਾਈਕਲ ਜੈਕਸਨ ਨੇ ਬਣਾਈ ਸੀ । ਅੱਜ਼ਕਲ ਇਹੋ ਜਿਹੀਆਂ ਬੇਅੰਤ ਸ਼ਕਲਾਂ ਬਜਾਰਾਂ ਵਿੱਚ ਵਿੰਗੇ ਟੇਡੇ ਹੋ ਕੇ ਤੁਰੀਆਂ ਫਿਰਦੀਆਂ ਜਾਂ ਕਿਸੇ ਗੈਰ ਜਿਹੇ ਤਰੀਕੇ ਨਾਲ ਕਿਸੇ ਗਲੀ ਮੁਹੱਲੇ ਜਾਂ ਬੱਸ , ਟਰੇਨ ਵਿੱਚ ਖਲੋਤੀਆਂ ਮਿਲ ਜਾਣਗੀਆਂ ।
ਸਿਆਣੇ ਕਹਿੰਦੇ ਨੇ , ਵਹਿਮ ਦਾ ਕੋਈ ਇਲਾਜ ਨਹੀਂ ।
ਅੱਜ ਦੀ ਨੌਜਵਾਨ ਪੀਡ਼੍ਹੀ ਨੂੰ ਇਹ ਵਹਿਮ ਹੋ ਗਿਆ ਏ ਕਿ ਇਹ ਸਾਰਾ ਕੁੱਝ ਕਰਕੇ ਅਸੀਂ ਸੋਹਣੇ ਲੱਗਦੇ ਹਾਂ । ਜਦਕਿ , ਸਚਾਈ ਇਹ ਹੈ ,, ਅਜੇਹੇ ਲੋਕ ਆਪਣੀ ਥੋੜੀ ਬਹੁਤੀ ਜਿਹਡ਼ੀ ਇੱਜ਼ਤ ਹੁੰਦੀ ਏ , ਉਹ ਵੀ ਗਵਾ ਬੈਠਦੇ ਆ । ਮੈਂ ਕਾਫੀ ਸਮੇਂ ਬਾਅਦ ਆਪਣੇ ਇੱਕ ਦੋਸਤ ਦੇ ਘਰ ਗਿਆ , ਉੁੱਥੇ ਮੈਂ ਆਪਣੇ ਇੱਕ ਹੋਰ ਸਾਝੇ ਦੋਸਤ ਬਾਰੇ ਪੁੱਛਿਆ , ਤਾਂ ਵਿਚੋਂ ਹੀ ਉਸਦੀ ਮਾਂ ਬੋਲ ਪਈ । ਕਹਿੰਦੀ ,,, ਮੈਂ ਨਹੀਂ ਇਸ ਨੂੰ ਉਹਦੇ ਕੋਲ ਜਿਆਦਾ ਬਹਿਣ ਖਲੋਣ ਦਿੰਦੀ ।
ਪੁੱਛਣ ਤੇ ਕਹਿਣ ਲੱਗੀ ।
ਉਹ ਤਾਂ ਬੜਾ ਵਿਗੜਿਆ ਫਿਰਦਾ ਏ ,,ਪੂਰਾ ਜਲੂਸ ਕੱਢੀ ਫਿਰਦਾ ਏ ।
ਮੈਂ ਕਿਹਾ ,, ਕੇਸ ਕਟਾਤੇ ਹੋਣੇ ??
ਦੋਸਤ ਦੀ ਮਾਂ ਕਹਿਣ ਲੱਗੀ ,, ਉਹ ਤਾਂ ਸਾਰੇ ਕਟਾਈ ਜਾਂਦੇ ਆ ਅੱਜ਼ਕਲ ।
ਇੱਕ ਤਾਂ ਉਹ ਬੁੜੀਆਂ ਦੇ ਨੱਕ ਵਾਲਾ ਕੋਕਾ ਕੰਨ ਵਿੱਚ ਪਾਈ ਫਿਰਦਾ , ਉਪਰੋਂ ਦਾੜੀ ਇੰਝ ਕਟਾਈ ਫਿਰਦਾ ਜਿਵੇਂ ਬਿੱਲੀ ਨੇ ਮੂੰਹ ਤੇ ਪੰਜਾਂ ਮਾਰਿਆ ਹੋਵੇ ਤੇ ਸਿਰ ਦੇ ਵਾਲ ਵੀ ਬੜੇ ਪੁੱਠੇ ਜਿਹੇ ਢੰਗ ਦੇ ਕਟਾਕੇ ਜੈਜੀ ਬੀ ਬਣਿਆ ਫਿਰਦਾ ।
ਅੈਨਾ ਭੈੜਾ ਲੱਗਦਾ , ਹਰਪਾਲ ,,, ਕੀ ਦੱਸਾਂ !!!
ਮੈਂ ਤਾਂ ,,, ਇੱਕ ਦਿਨ , ਕਹਿ ਦਿੱਤਾ ।
ਵੇ ,,ਆ ਕੀ ਸ਼ਕਲ ਵਿਗਾਡ਼ ਕੇ ਜਲੂਸ ਕੱਢੀ ਫਿਰਦਾ ।
ਅਗੋਂ ਚੰਦਰਾਂ ਕਹਿੰਦਾ ,, ਇਹ ਫੈਸਨ ਆ ।
ਮੈਂ ਕਿਹਾ ,, ਅੱਗ ਲਗੇ ਤੇਰੇ ਅੈਹੋ ਜਿਹੇ ਫੈਸਨ ਨੂੰ ।
ਮੇਰੇ ਮਨ ਵਿੱਚ ਆਇਆ ਕਿ ਹੋਰ ਸਿਆਣੇ ਲੋਕਾਂ ਕੋਲੋਂ ਵੀ ਜਾਨਣਾ ਚਾਹੀਦਾ , ਉਹ ਫੈਸ਼ਨਪ੍ਸਤਾ ਬਾਰੇ ਕੀ ਕਹਿੰਦੇ ਆ ?
ਮੈਨੂੰ ਤੁਹਾਡੇ ਨਾਲ ਇਹ ਗੱਲ ਸਾਝੀ ਕਰਦਿਆਂ ਸ਼ਰਮ ਆ ਰਹੀ ਏ ।
ਕੁੜੀਆਂ ਬਾਰੇ ਇੱਕ ਬੀਬੀ ਕਹਿ ਰਹੀ ਸੀ।
ਅੱਜ਼ਕਲ ਦੀਆਂ ਕੁੜੀਆਂ ਜਦੋਂ ਜੀਨਾਂ ਤੇ ਟੀ ਸ਼ਰਟਾਂ ਪਾ ਕੇ ਮੋਟਰ ਸਾਇਕਲ ਤੇ ਬੈਠਦੀਆਂ ਨੇ ਜਾਂ ਗੁਰਦੁਆਰੇ , ਮੰਦਿਰ ਆਦਿ ਥਾਵਾਂ ਤੇ ਮੱਥਾ ਟੇਕਦੀਆਂ ਨੇ ਤਾਂ ਕਈ ਵਾਰ ਪਿੱਛੋਂ ਨੰਗੀਆਂ ਹੋ ਰਹੀਆਂ ਹੁੰਦੀਆਂ ਨੇ ।
ਇਹ ਸਾਰਾ ਕੁੱਝ ਦੇਖ ਕੇ ਸਾਨੂੰ ਸ਼ਰਮ ਆ ਜਾਂਦੀ ਏ , ਪਰ ਉਨ੍ਹਾਂ ਨੂੰ ਰਤਾ ਨਹੀਂ ਆਉਂਦੀ । ਕਈ ਤਾਂ ਇਸ ਪਰੇਸ਼ਾਨੀ ਤੋਂ ਬਚਣ ਲਈ , ਧਾਰਮਿਕ ਥਾਵਾਂ ਤੇ ਜਾਣਾ ਹੀ ਛੱਡ ਦਿੰਦੀਆਂ ਨੇ ਤੇ ਕਈ ਖਲੋ ਕੇ ਹੀ ਜਾਂ ਬਾਹਰੋਂ ਹੀ ਮਾੜਾ ਜਿਹਾ ਸਿਰ ਝੁਕਾ ਕੇ ਫਰਜ਼ ਪੂਰਤੀ ਕਰ ਦਿੰਦੀਆਂ ਨੇ । ਭਾਵੇਂ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਨੂੰ ਸਮਝਾਉਂਦੀ ਏ ।
'' ਬਾਬਾ ਹੋਰੁ ਪੈਨਣੁ ਖੁਸੀ ਖਆਰੁ ॥
ਜਿਤੁ ਪੈਧੈ ਤਨੁ ਪੀੜੀਅੈ ਮਨ ਮਹਿ ਚਲਹਿ ਵਿਕਾਰ
॥੧॥ਰਹਾਉ॥
ਲੋਕਾਂ ਦੇ ਵਿਚਾਰ ਸੁਨ ਕੇ ਮੈਨੂੰ ਮਹਿਸੂਸ ਹੋਇਆ ਕਿ ਇਹਨਾਂ ਦੇ ਕੁੱਝ ਵੱਸ ਨਹੀਂ , ਨਹੀਂ ਤੇ ਸਿਆਣੇ ਤੇ ਇੱਜ਼ਤਦਾਰ ਤਾਂ ,
ਅਜੋਕੇ ਦੌਰ ਦੇ ਫੈਸ਼ਨਪ੍ਸਤਾਂ ਨੂੰ ਦੇਸ਼ ਨਿਕਾਲਾ ਦੇ ਦੇਣ ।
ਸਾਰਾ ਕੁੱਝ ਜਾਣ ਕੇ ਮੈਨੂੰ ਪਰਿੰਸੀਪਲ ਹਰਭਜਨ ਸਿੰਘ ਦੀ ਇਹ ਲਾਈਨ ਯਾਦ ਆ ਗਈ ''
ਫੈਸ਼ਨਪ੍ਸਤੀ , ਇੱਕ ਵਧਦੀ ਹੋਈ ਬਦਸੂਰਤੀ ਆ ।
ਮੈਨੂੰ ਹੁਣ ਤੱਕ ਇਹ ਪਤਾ ਲੱਗਾ ਏ , ਕਿ ਭਾਵੇਂ ਕਿਸੇ ਵੀ ਕਿਸਮ ਦੇ ਲੋਕ ਹੋਣ , ਮੁੰਡੇ ਜਾਂ ਕੁੜੀਆਂ ਹੋਣ । ਉਹ ਸਾਦਗੀ ਵਿੱਚ ਰਹਿ ਕੇ ਆਪਣੇ ਵਿਹਾਰ ਵਿੱਚ ਰੁੱਝੇ ਰਹਿਣ ਵਾਲੇ ਲੋਕਾਂ ਨੂੰ ਜਿਆਦਾ ਪਸੰਦ ਕਰਦੇ ਨੇ ।
ਕਿਉਂਕਿ , ਸਾਦਗੀ ਵਿਚੋਂ ਇਨਸਾਨੀਅਤ ਝਲਕਦੀ ਏ ਤੇ ਫੈਸ਼ਨਪ੍ਸਤੀ ਵਿਚੋਂ ਹੈਵਾਨੀਅਤ ਝਲਕਦੀ ਏ ।
ਲੋਕ ਇਨਸਾਨਾਂ ਦਾ ਸਾਥ ਭਾਲਦੇ ਆ ਤੇ ਹੈਵਾਨਾਂ ਤੋਂ ਦੂਰੀ, ਖਾਸ ਕਰਕੇ ਆਪਣੀਆਂ ਜਵਾਨ ਧੀਆਂ ਤੋਂ ।
ਪਤਾ ਲੱਗਾ ਏ ਕਿ ਅੱਧੀ ਅੱਧੀ ਰਾਤ ਨੂੰ ਘਰੇ ਆਉਣਾ ਵੀ ਅੱਜ ਦਾ ਫੈਸਨ ਬਣ ਗਿਆ ਏ । ਗਲਾਂ ਵਿੱਚ ਆਪੋ ਆਪਣੇ ਧਰਮ ਦੇ ਵੱਡੇ ਵੱਡੇ ਚਿੰਨ੍ਹ ਪਾਉਣੇ । ਪਾਟੀਆਂ ਪੈਂਟਾਂ, ਤਰ੍ਹਾਂ ਤਰ੍ਹਾਂ ਦੇ ਡਿਜਾਇਨਾਂ ਵਾਲੀਆਂ ਰੰਗ ਬਰੰਗੀਆਂ ਸ਼ਰਟਾਂ , ਮਹਿੰਗੇ ਤੋਂ ਮਹਿੰਗੇ ਫੋਨ ਰੱਖਣੇ ਆਦਿ ਸਾਰਾ ਕੁੱਝ ਅੱਜ਼ਕਲ ਫੈਸ਼ਨ ਵਿੱਚ ਆ ਜਾਂਦਾ ਏ ।
ਮੈਂ ਤਾਂ ਇਹ ਵੀ ਦੇਖਿਆ ਏ ਕਿ ਕਈ ਮਾਈ ਦੇ ਲਾਲ ਤੇ ਧੀ ਰਾਣੀਆਂ ਤੋੜ ਕੇ ਡੱਕਾ ਦੂਹਰਾ ਨਹੀ ਕਰਦੀਆਂ , ਆਪਣੀ ਫੈਸ਼ਨ ਪੂਰਤੀ ਲਈ ਗਰੀਬ ਮਾਪਿਆਂ ਦੇ ਗਲਿ ਗੂਠ ਦਈ ਰੱਖਦੇ ਨੇ ।
ਮੈਂ ਹੈਰਾਨ ਹਾਂ ਕਿ ਧਰਮੀ ਕਹਾਏ ਜਾਂਦੇ ਲੋਕ ਵੀ ਫੈਸਨ ਤੋਂ ਨਹੀਂ ਬਚ ਪਾਏ । ਉਹ ਵੀ ਤਰ੍ਹਾਂ ਤਰ੍ਹਾਂ ਦੀ ਕਢਾਈ ਤੇ ਰੰਗਾਂ ਵਾਲੇ ਚੋਲੇ , ਹਜੂਰੀਏ ਤੇ ਗਾਤਰੇ ਪਾਉਣ ਵਿੱਚ ਵਿਸ਼ਵਾਸ ਰੱਖਦੇ ਨੇ । ਦੁਮਾਲਿਆਂ ਦੇ ਉਪਰ ਵੀ ਤਰ੍ਹਾਂ ਤਰ੍ਹਾਂ ਦੇ ਚਿੰਨ੍ਹ ਲਾਏ ਜਾ ਰਹੇ ਨੇ । ਬੀਬੀਆਂ ਨੇ ਸਿਰ ਤੇ ਦੁਮਾਲਾ ਸਜਾਇਆ ਹੁੰਦਾ ਏ , ਬਾਕੀ ਸਾਰਾ ਹਾਰ ਸ਼ਿੰਗਾਰ ਤੇ ਫੈਸ਼ਨ ਆਮ ਬੀਬੀਆਂ ਵਾਲਾ ਹੀ ਹੁੰਦਾ ਏ । ਕਈ ਵਾਰ ਤਾਂ ਇਹ ਭੈਣਾਂ ਆਮ ਬੀਬੀਆਂ ਨਾਲੋਂ ਵੀ ਅੱਗੇ ਲੰਘ ਜਾਂਦੀਆਂ ਨੇ ।
ਮੈਂ ਸੋਚ ਰਿਹਾ ਸੀ ,,,, ਇਹ ਤਾਂ ਵਿਚਾਰੇ ,,, ਸਾਰਾ ਕੁੱਝ , ਲੋਕਾਂ ਵਿੱਚ ਹਰਮਨ ਪਿਆਰਾ ਬਨਣ ਲਈ ਕਰਦੇ ਨੇ , ਪਰ ਇਹਨਾਂ ਨਾਲ ਤਾਂ ਉਹ ਹੋ ਰਹੀ ਏ ,,
ਅਖੇ '' ਨਾਹਤੀ ਧੋਤੀ ਰਹਿ ਗਈ , ਪੂਛ ਤੇ ਮੱਖੀ ਬਹਿ ਗਈ ।''
ਪੰਜਾਬੀਆਂ ਦੇ ਹਰਮਨ ਪਿਆਰੇ ਵਿਦਵਾਨ ਨਰਿੰਦਰ ਸਿੰਘ ਕਪੂਰ ਲਿਖਦੇ ਹਨ ।
'' ਮਹਾਨ ਲੋਕਾਂ ਦਾ ਰਹਿਣ ਸਹਿਣ ਸਾਦਾ ਹੁੰਦਾ ਹੈ। ''
ਮੇਰੇ ਹਿਸਾਬ ਨਾਲ ਉਨ੍ਹਾਂ ਕੋਲ ਹੋਰ ਅੈਨੇ ਕੰਮ ਹੁੰਦੇ ਨੇ ਕਿ ਇਹਨਾਂ ਵਾਧੂ ਦੇ ਕੰਮਾਂ ਲਈ ਸਮਾਂ ਹੀ ਨਹੀਂ ਹੁੰਦਾ । ਜਾਂ ਕਹਿ ਲਵੋ ਕਿ ਉਹ ਸਮੇਂ ਤੇ ਉਮਰ ਦੇ ਹਿਸਾਬ ਨਾਲ ਆਪਣੇ ਫਰਜ਼ਾਂ ਪ੍ਤੀ ਜਾਗਰੂਕ ਹੁੰਦੇ ਨੇ ।
ਅਖੀਰ ਤੇ ਚਕਬਸਤ ਲਖਨਵੀ ਦੇ ਇਸ ਸ਼ੇਅਰ ਨਾਲ ਕੁੱਝ ਬੇਨਤੀਆਂ ਕਰਦਾ ਹੋਇਆ ਭੁੱਲ ਚੁੱਕ ਦੀ ਮੁਆਫ਼ੀ ਮੰਗਦਾ ਹਾਂ ।
ਨਾਮ ਰਖਾ ਹੈ ਨੁਮਾਇਸ਼ ਕਾ ਤਰੱਕੀ ਵ ਰੀਫਾਰਮ ,
ਤੁਮ ਇਸ ਅੰਦਾਜ਼ ਕੇ ਧੋਖੇ ਮੇਂ ਨਾ ਆਨਾ ਹਰਗਿਜ਼ ।
ਰੰਗ ਹੈ ਜਿਸ ਮੇਂ ਮਗਰ ਬੂਇ ਵਫਾ ਕੁਛ ਭੀ ਨਹੀ
ਅੈਸੇ ਫੂਲੋਂ ਸੇ ਨਾ ਘਰ ਆਪਨਾ ਸਜਾਨਾ ਹਰਗਿਜ਼ ।
ਨਕਲ ਯੋਰਪ ਕੀ ਮੁਨਾਸਿਬ ਹੈ ਮਗਰ ਯਾਦ ਰਹੇ ,
ਖਾਕ ਮੇਂ ਗੈਰਤਿ ਕੌਮੀ ਨਾ ਮਿਲਾਨਾ ਹਰਗਿਜ਼ ।
ਰੁਖ ਸੇ ਪਰਦੇ ਕੋ ਉੁਠਾਇਆ ਤੋਂ ਬਹੁਤ ਖ਼ਬ ਕੀਆ ,
ਪਰਦਾਇ ਸ਼ਰਮ ਕੋ ਦਿਲ ਸੇ ਨਾ ਉਠਾਨਾ ਹਰਗਿਜ਼ ।

ਫੈਸ਼ਨਪ੍ਸਤੀ ਤੇ ਬੇਕਾਰ ਦੀਆਂ ਉਲਝਣਾ ਵਿਚੋਂ ਬਾਹਰ ਨਿਕਲ ਕੇ , ਤੁਹਾਨੂੰ ਆਪਣੀਆਂ ਮੰਜ਼ਿਲਾਂ ਵੱਧਦਾ ਦੇਖਣ ਦਾ ਚਾਹਵਾਨ ।
ਹਰਪਾਲ ਸਿੰਘ ਫਿਰੋਜ਼ਪੁਰੀਆ
88722 19051.
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.