ਕੈਟੇਗਰੀ

ਤੁਹਾਡੀ ਰਾਇ



ਦਰਸ਼ਨ ਸਿੰਘ ਖਾਲਸਾ
ਗੁਰੂ ਨਾਨਕ ਵਲੋਂ ਅਰੰਭੇ ਮਨੁਖੀ ਅਜ਼ਾਦੀ ਸਂਘਰਸ਼ ਤੇ ਤਾਬੜ ਤੋੜ ਹਮਲੇ
ਗੁਰੂ ਨਾਨਕ ਵਲੋਂ ਅਰੰਭੇ ਮਨੁਖੀ ਅਜ਼ਾਦੀ ਸਂਘਰਸ਼ ਤੇ ਤਾਬੜ ਤੋੜ ਹਮਲੇ
Page Visitors: 2603

ਗੁਰੂ ਨਾਨਕ ਵਲੋਂ ਅਰੰਭੇ ਮਨੁਖੀ ਅਜ਼ਾਦੀ ਸਂਘਰਸ਼ ਤੇ ਤਾਬੜ ਤੋੜ ਹਮਲੇ
ਕਦੀ ਬ੍ਰਹਮਨ ਨੇ ਮਨੁਖ ਦੀ ਗੁਰੂ ਪ੍ਰਤੀ ਸ਼ਰਧਾ ਦਾ ਨਜਾਇਜ਼ ਫਾਇਦਾ ਉਠਾਂਦਿਆਂ ਅਪਣੇ ਨਾਲ ਗੁਰੂ ਸ਼ਬਦ ਜੋੜ ਕੇ ਦੁਨੀਆਂ ਨੂੰ ਲੁਟਿਆ ਮਨੁਖਤਾ ਦਾ ਜੀਵਨ ਗੁਲਾਮ ਕੀਤਾ ਲੋਕਾਂ ਦੀਆਂ ਧੀਆਂ ਭੇਣਾ ਦੇਵ ਦਾਸੀਆਂ ਦੇ ਰੂਪ ਵਿਚ ਮੰਦਰਾਂ ਵਿਚ ਰੱਖ ਕੇ ਐਸ਼ ਕੀਤੀ ਹਰ ਗੁਨਾਹ ਕਰਨ ਦੇ ਬਾਹਦ ਭੀ ਬ੍ਰਾਹਮਨ ਦੋਸ਼ ਮੁਕਤ ਰਿਹਾ। ਲੋਕ ਬ੍ਰਹਮਨ ਦੇ ਇਸ ਜੁਲਮ ਦੇ ਸਾਹਮਣੇ ਬੇਅਵਾਜ਼ ਬੇਬਸ ਸਿਰ ਝੁਕਾਂਦੇ ਰਹੇ ।ਗੁਰੂ ਨਾਨਕ ਨੇ ਇਸ ਮਨੁਖੀ ਗੁਲਾਮੀ ਜ਼ੁਲਮ ਅਤੇ ਅਨਿਆਏ ਦੇ ਖਿਲਾਫ ਅਵਾਜ਼ ਉਠਾਈ ਅਤੇ ਇਨਕਲਾਬੀ ਬਿਗਲ ਵਜਾਇਆ।
ਪਰ ਬ੍ਰਾਹਮਨਇਜ਼ਮ ਨੇ ਉਸ ਦਿਨ ਤੋਂ ਹੀ ਗੁਰੂ ਨਾਨਕ ਵਲੋਂ ਅਰੰਭੇ ਇਸ ਮਨੁਖੀ ਅਜ਼ਾਦੀ ਸਂਘਰਸ਼ ਤੇ ਤਾਬੜ ਤੋੜ ਹਮਲੇ ਸ਼ੁਰੂ ਕਰ ਦਿਤੇ ਜੋ ਲਗਾਤਾਰ ਜਾਰੀ ਹਨ।
ਵੱਕਤ ਦੇ ਖਤਰੇ ਦਾ ਅਨਭਵ ਕਰਕੇ ਸਿਖੀ ਨੂੰ ਸੁਰਖਸ਼ਤ ਕਰਨ ਲਈ ਦਸਮ ਪਿਤਾ ਨੇ ੧੭੦੮ ਵਿਚ ਓਹੋ ਸੱਚੇ ਧਰਮ ਦੀ ਗੋਦੀ ਵਿਚ ਆਤਮਕ ਜੀਵਨ ਲਈ ਅਜ਼ਾਦੀ ਦੀ ਲਲਕਾਰ ਦਾ ਸੰਦੇਸ਼ ਧੁਰੋਂ ਆਈ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਹਮੇਸ਼ਾਂ ਲਈ ਗੁਰੂ ਸਿੰਘਾਸਣ ਤੇ ਬਿਠਾ ਦਿਤਾ ਤਾਂ ਕੇ ਕਦੀ ਭੀ ਹੋਰ ਕੋਈ ਬ੍ਰਾਹਮਨਇਜ਼ਮ ਗੁਰੂ ਬਣਕੇ ਸਿਖ ਦੇ ਜੀਵਨ ਵਿਚ ਦੁਰਮਤ ਦੀ ਜ਼ਹਿਰ ਨਾ ਘੋਲ ਸੱਕੇ।
ਪਰ ਦੁਖਾਂਤ ਜਦੋਂ ਘਲੂ ਘਾਰੇ ਵਾਪਰੇ ਸਿਖਾਂ ਦੇ ਸਿਰਾਂ ਦੇ ਮੁਲ ਰੱਖੇ ਗਏ ਸਿੰਘ ਸ਼ੇਰਾਂ ਵਾਂਗੂਂ ਜੰਗਲਾਂ ਦੇ ਵਸਨੀਕ ਹੋ ਗਏ ।ਦੂਜੇ ਪਾਸੇ ਗੁਰੂ ਨਾਨਕ ਦੇ ਬਚਨਾ ਅਨਸਾਰ ਬ੍ਰਾਂਹਮਨ "ਅੰਤਰ ਪੂਜਾ ਪੜ੍ਹੇ ਕਤੇਬਾਂ ਸੰਜਮ ਤੁਰਕਾਂ ਭਾਈ" ਵਾਲੇ ਸੁਭਾ ਅਨਸਾਰ ਵੱਕਤ ਦੀਆਂ ਸਰਕਾਰਾਂ ਨਾਲ ਘਿਓ ਖਿਚੜੀ ਹੋਕੇ ਗੁਰੂ ਨਾਨਕ ਦੀ ਸਿਖੀ ਲਈ ਖਤਰ ਨਾਕ ਗੋਂਦਾਂ ਗੁੰਦਦਾ ਰਿਹਾ । ਬਸ ਉਹਨੀ ਦਿਨੀ ਗੁਰੂ ਅਤੇ ਗੁਰੂ ਦੇ ਸਮਕਾਲੀ ਸਿਖਾਂ ਦੇ ਨਾਮ ਹੇਠ ਬਚਿਤਰ ਨਾਟਕ {ਅਖੌਤੀ ਦਸਮ ਗ੍ਰੰਥ} ਸਮੇਤ ਅਨੇਕਾਂ ਗ੍ਰੰਥ, ਰਹਿਤ ਨਾਮੇ, ਹੁਕਮ ਨਾਮੇ, ਲਿਖੇ ਤੇ ਲਿਖਾਏ ਗਏ ਜਿਹਨਾ ਰਾਹੀਂ ਗੁਰੂ ਦੇ ਜੀਵਨ ਅਤੇ ਗੁਰੂ ਸਿਧਾਂਤ ਵਿਚ ਕਲਮ ਰਾਹੀ ਜ਼ਹਿਰ ਘੋਲਿਆ ਗਿਆ ਤਾਂਕੇ ਸਿਖ ਜਾ ਤਾਂ ਗੁਰੂ ਤੋਂ ਬਦਜ਼ਨ ਹੋ ਜਾਵੇ ਜਾਂ ਗੁਰੂ ਸਿਧਾਂਤ ਦੀ ਪਵਿਤਰਤਾ ਗੁਆ ਬੈਠੇ।
ਇਓਂ ਚਲਦਿਆਂ ਵੀਹਵੀਂ ਸਦੀ ਦੇ ਅਰੰਭ ਵਿਚ ਹੀ ਬ੍ਰਹਮਨਇਜ਼ਮ ਦੀ ਜੱਥੇਬੰਦਕ ਜਮਾਤ ਆਰ ਅੇਸ ਅੇਸ  ਦੀ  ਕਾਇਮੀ ਸਮੇ ਇਕ ਸਭ ਤੋਂ ਵੱਡਾ ਹਮਲਾ ਹੋਇਆ ਕੇ ਬ੍ਰਹਮਨ ਵਲੋਂ ਭੇਜੇ ਹੋਇ ਕੁਛ ਲੋਕ ਸਿਖ ਭੇਸ ਵਿਚ ਬ੍ਰਾਹਮਨਇਜ਼ਮ ਵਲੋਂ ਉਹ ਪੁਰਾਨੀ ਜ਼ਾਲਮ ਜੀਵਨ ਸ਼ੇਲੇ ਲੈ ਕੇ ਗੁਰੂ ਨਾਨਕ ਦੀ ਸਿਖੀ ਵਿਚ ਪ੍ਰਵੇਸ਼ ਕਰ ਗਏ।ਅਤੇ ਬੜੀ ਸਾਜਸ਼ ਨਾਲ ਏਹਨਾ ਦਾ ਨਾਮ ਬਦਲਵੇਂ ਰੂਪ ਵਿਚ ਗੁਰ ਬ੍ਰਹਮਨ ਥੀਆ ਦੀ ਥਾਵੇਂ ਗੁਰੂ ਪੰਥ ਰੱਖ ਦਿਤਾ ਗਿਆ।
ਹਾਲਾਂ ਕੇ ਗੁਰੂ ਗ੍ਰੰਥ ਸਾਹਿਬ ਕਿਤੇ ਭੀ ਇਸ ਮਨੁਖੀ ਸਮੂਹ ਨੂੰ ਗੁਰੂ ਪੰਥ ਨਹੀਂ ਪਰਵਾਣ ਕਰਦਾ ।
ਗੁਰੂ ਗ੍ਰੰਥ ਸਾਹਿਬ ਮੁਤਾਬਕ ਗੁਰੂ ਦਾ ਦੱਸਿਆ ਹੋਇਆ ਰਸਤਾ ਹੀ ਪੰਥ ਹੈ।
ਬਿਲਕੁਲ ਬਰਹਮਨ ਨੇ ਜਿਵੇਂ ਗੁਰੂ ਨਾਮ ਹੇਠ ਲੋਕਾਂ ਨੂੰ ਬੇਜ਼ਬਾਨ ਅਤੇ ਬੇਬਸ ਕਰਕੇ ਗੁਲਾਮ ਬਣਾ ਰਖਿਆ ਸੀ ਉਸੇ ਤਰਾਂ ਇਸ ਆਪੂ ਬਣੇ ਗੁਰੂ ਪੰਥ ਨੇ ਸਿਖੀ ਨੂੰ ਬੇਜ਼ਬਾਨ ਅਤੇ ਬੇਬਸ ਹੋਕੇ ਗੁਰੂ ਪੰਥ ਦੇ ਹਰ ਫੇਸਲੇ ਹਰ ਹੁਕਮ ਅਗੇ ਸਿਰ ਝੁਕਾਣ ਲਈ ਹਦਾਇਤ ਜਾਰੀ ਕੀਤੀ ਹੋਈ ਹੈ।
ਜੇ ਅੱਜ ਗੁਰੂ ਪੰਥ ਸਿਆਸਤ ਦੀ ਕੁਰਸੀ ਤੇ ਬੈਠਾ ਹੋਵੇ ਤਾਂ ਬੇਸ਼ਕ ਨੂਰ ਮਹਿਲੀਏ, ਸਿਰਸੇ ਵਾਲੇ ਸਾਧ, ਨਰਕ ਧਾਰੀਆਂ ਦਾ ਚੇਲਾ ਹੋਵੇ, ਭਾਵੇਂ ਆਰ ਅੇਸ ਅੇਸ ਦਾ ਮੈਬਰ ਹੋਵੇ ਤਾਂ ਭੀ ਉਹ ਪੰਥਕ ਸਰਕਾਰ ਹੈ ਉਹ ਫਖਰੇ ਕੌਮ ਹੈ।
ਜੇਕਰ ਗੁਰਮਤ ਦੇ ਵਿਰੁਧ ਸਿਖੀ ਦੇ ਜੜੀਂ ਤੇਲ ਦੇਣ ਵਾਲਾ ਘਾਤਕ ਫੇਸਲਾ ਭੀ ਕਰੇ ਤਾਂ ਉਹ ਪੰਥਕ ਫੇਸਲਾ ਹੈ ਅਤੇ ਹਰ ਸਿਖ ਨੇ ਲਾਜ਼ਮੀ ਮੰਨਣਾ ਹੈ।
ਜੇਕਰ ਬ੍ਰਾਹਮਨੀ ਸਾਜਸ਼  ਨਾਲ ਸਮਝੌਤੇ ਵਿਚ ਗੁਰੂ ਗ੍ਰੰਥ ਦੇ ਸਿਧਾਂਤ ਦੇ ਵਿਰੁਧ ਗੁਰਬਾਣੀ ਅੰਮ੍ਰਿਤ ਦੇ ਨਾਲ ਮਿਲਾਕੇ ਮਾਹ ਕਾਲ ਦੁਰਗਾ ਭਗਉਤੀ ਦੀ ਉਪਾਸ਼ਣਾ ਕਰਾਣ ਨੂੰ ਰਹਿਤ ਮਰੀਆਦਾ ਦਾ ਨਾਮ ਦੇ ਦੇਵੇ ਤਾਂ ਉਹ ਪੰਥ ਪ੍ਰਵਾਣਤ ਰਹਿਤ ਮਰੀਆਦਾ ਬਣ ਜਾਂਦੀ ਹੈ।ਅੱਜ ਅੰਮ੍ਰਿਤ ਨਿਤਨੇਮ ਅਰਦਾਸ ਗੁਰੂ ਦੀ ਨਾ ਹੋਕੇ ਗੁਰੂ ਪੰਥ ਵਲੋਂ ਬਣਾਈ ਹੀ ਪ੍ਰਵਾਣ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਅੱਜ ਸਾਡੇ ਕੁਛ ਭੁਲੜ ਵੀਰ ਅਤੇ ਕੁਛ ਪ੍ਰਚਾਰਕ ਵੀਰ ਭੀ ਸਮਝਦੇ ਹਨ ਗੁਰੂ ਗ੍ਰੰਥ ਦੀ ਨਹੀਂ ,ਗੁਰੂ ਪੰਥ ਦੀ ਪ੍ਰਵਾਣਗੀ ਹੋਣੀ ਚਾਹੀਦੀ ਹੈ।
ਕਿਉਂਕੇ ਗੁਰੂ ਤਾਂ ਸਦਾ ਦਇਆਲ ਹੈ "ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ" ਪਰ ਗੁਰੂ ਪੰਥ ਛੇਕ ਸਕਦਾ ਹੈ, ਫੈਕਟਰੀਆਂ, ਕਾਰੋਬਾਰ, ਅਖਬਾਰ, ਕਾਲਜ, ਬੰਦ ਕਰਵਾ ਸਕਦਾ ਹੈ ਝੂਠੇ ਕੇਸ ਬਣਾ ਸਕਦਾ ਹੈ, ਛਬੀਲਾਂ ਲਾ ਕੇ ਛੋਟੇ ਛੋਟੇ ਬੱਚੇ ਯਤੀਮ ਕਰ ਸਕਦਾ ਹੈ ਅਤੇ ਫਿਰ ਉਹ ਨਿਰਦੋਸ਼ ਹੈ ਕਿਉਂਕੇ ਉਹ ਗੁਰੂ ਪੰਥ ਹੈ।ਹੁਣ ਦੱਸੋ ਲੋਗ ਕਿਸ ਕੋਲੋਂ ਡਰਨ ,ਕਿਸਦਾ ਹੁਕਮ ਮੰਨਣ ਪੰਜਾਬੀ ਦੀ ਇਕ ਕਹਾਵਤ ਹੈ "ਰੱਬ ਨੇੜੇ ਕੇ ਘਸੁਨ ਨੇੜੇ।ਬਾਕੀ ਫਿਰ
ਦਰਸ਼ਨ ਸਿੰਘ ਖਾਲਸਾ 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.