ਕੈਟੇਗਰੀ

ਤੁਹਾਡੀ ਰਾਇ



ਦਰਸ਼ਨ ਸਿੰਘ ਖਾਲਸਾ
< ..............ਏਕਤਾ ..................>
< ..............ਏਕਤਾ ..................>
Page Visitors: 2549

<    ..............ਏਕਤਾ ..................>   
ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥
ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥
ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ

ਸਚੁ ਸਪੂਰਣ ਨਿਰਮਲਾ ਤਿਸੁ ਵਿਚਿ ਕੂੜੁ ਨ ਰਲਦਾ ਰਾਈ।
ਕਾਂਜੀ ਦੁਧੁ ਕੁਸੁਧੁ ਹੋਇ ਫਿਟੈ ਸਾਦਹੁ ਵੰਨਹੁ ਜਾਈ

ਕਾਂਜੀ ਅਤੇ ਦੁਧ ਇਕੱਠੇ ਨਹੀਂ ਹੋ ਸਕਦੇ __ਕਾਂਜੀ ਅਤੇ ਦੁਧ ਦਾ ਸੁਆਦ ਸਿਧਾਂਤ ਵਖ ਵਖ ਹੈ
ਏਕਤਾ ਲਫਜ਼ ਬੜਾ ਪਿਆਰਾ ਹੈ ਸਭ ਨੂੰ ਮਿਠਾ ਲਗਦਾ ਹੈ ਮਨੁਖ ਨੂੰ ਏਕਤਾ ਕਰਣ ਲਈ ਕੋਈ ਕੁਰਬਾਨੀ ਭੀ ਕਰਨੀ ਪਵੇ ਤਾਂ ਕਰ ਦੇਣੀ ਚਾਹੀਦੀ ਹੈ।
ਪਰ ਕੁਰਬਾਨੀ ਦੇਣ ਤੋਂ ਪਹਿਲੇ ਇਕ ਵੀਚਾਰ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿਤੇ ਐਸਾ ਨਾ ਹੋਵੇ ਝੂਠ ਨਾਲ ਸਮਝੌਤਾ ਕਰਣ ਲਈ ਸੱਚ ਦੀ ਕੁਰਬਾਨੀ ਦੇ ਬੈਠੇਂ ।
 ਦੇਵੀ ਦੇਵਤਿਆਂ ਨਾਲ ਸਮਝੌਤਾ ਕਰਣ ਲਈ ਅਕਾਲ ਪੁਰਖ ਦੀ ਕੁਰਬਾਨੀ ਦੇ ਬੈਠੇਂ।
 ਸਮਝੌਤਾ ਵਾਦੀ ਮਨੁਖੀ ਸੋਚ ਵਿਚੋਂ ਜਨਮ ਲੈਣ ਵਾਲੀ ਰਹਿਤ ਮਰੀਯਾਦਾ ਨਾਲ ਸਮਝੌਤਾ ਕਰਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦੇ ਸਿਧਾਂਤ ਦੀ ਕੁਰਬਾਨੀ ਦੇ ਬੈਠੇਂ ।
ਅਕਸਰ ਕਈ ਵਾਰ ਏਕਤਾ ਦਾ ਮਿਠਾ ਸਬਦ ਘਾਤਕ ਸਾਬਤ ਹੋਂਦਾ ਹੈ, ਐਸੀ ਹੀ ਕੁਹਾੜੇ ਅਤੇ ਦਸਤੇ ਦੀ ਏਕਤਾ ਭੀ ਹੈ, ਕਦੀ ਹਿੰਦੀ ਚੀਨੀ ਭਾਈ ਭਾਈ ਦਾ ਨਾਹਰਾ ਬੜਾ ਪ੍ਰਚਲਤ ਕੀਤਾ ਗਿਆ ਸੀ, ਹਿੰਦੂ ਸਿਖ ਭਾਈ ਭਾਈ ਅਤੇ ਆਖਰ ਇਸੇ ਨਾਹਰੇ ਦੇ ਰੂਪ ਵਿਚ ਬਾਦਲ ਅਕਾਲੀ ਦਲ ਨੇ ਬੀ ਜੇ ਪੀ ਆਰ ਐਸ ਐਸ ਨਾਲ ਨਹੁ ਮਾਸ ਦਾ, ਪਤੀ ਪਤਨੀ ਦਾ ਰਿਸ਼ਤਾ ਬਣਾਇਆ ਸੀ ਜੋ ਵਫਾਦਾਰੀ ਨਾਲ ਨਿਭਾ ਰਿਹਾ ਹੈ, ਜਿਸਦਾ ਨਤੀਜਾ ਅਜ ਜੈਨ ਅਤੇ ਬੁਧ ਧਰਮ ਵਾਂਗੂਂ ਮਰਜ ਹੋਣ ਦੇ ਕੰਢੇ ਤੇ ਖੜੀ ਕੌਮ ਦੇਖੀ ਜਾ ਸਕਦੀ ਹੈ, ਫਿਰ ਬਾਦਲ ਨੂੰ ਕਿਉਂ ਕੋਸਦੇ ਹੋ ਉਸਨੇ ਭੀ ਤਾਂ ਗੁਰੂ ਸਿਧਾਂਤ ਛਡ ਕੇ ਮੱਥੇ ਟਿਕਾ, ਹਵਨ, ਅਤੇ ਰਮਾਇਣਾ ਦੇ ਪਾਠ ਨਾਲ ਸਮਝੌਤਾ ਹੀ ਕੀਤਾ ਸੀ ।
  ਮੈਨੂੰ ਤਾਂ ਇਹ ਫਿਕਰ ਹੈ ਕਿਤੇ ਦਿਨ ਬਦਿਨ ਗੁਰੂ ਸਿਧਾਂਤ ਦੀ ਰੌਸ਼ਣੀ ਵਿਚ ਜਾਗ ਰਹੀ ਸਿਖੀ ਨੂੰ ਇਸ ਏਕਤਾ ਲਈ ਰਹਿਤ ਮਰੀਯਾਦਾ ਦੀ ਗੋਦੀ ਵਿਚ ਪਾ ਕੇ ਮੁੜ ਭਗਉਤੀ ਅਤੇ ਚੌਪਈ ਦੀਆਂ ਲੋਰੀਆਂ ਨਾਲ ਸੁਆ ਦੇਣ ਦਾ ਸਮਝੌਤਾ ਨਾ ਕਰ ਬੈਠਿਓ।
 ਮੁੜ ਰਹਿਤ ਮਰੀਯਾਦਾ ਦੇ ਥਾਲ ਵਿਚ ਪਈ ਭਗੁੳਤੀ ਦੁਰਗਾ ਮਾਹਕਾਲ ਦੀ ਉਪਾਸ਼ਨਾ ਨਾ ਪ੍ਰਵਾਣ ਕਰ ਬੈਠਿਓ। ਅਤੇ     
   ‘ ਇਕਾ ਬਾਣੀ ਇਕ ਗੁਰ ਇਕੋ ਸਬਦ ਵੀਚਾਰ
 ਦੀ ਕੁਰਬਾਨੀ ਨਾ ਦੇ ਬੈਠੋ।
ਖਿਮਾ ਮੰਗਦਾ ਹੋਇਆ ਬੇਨਤੀ ਕਰਦਾ ਹਾਂ ਵੀਰੋ ਮੈ ਏਕਤਾ ਦਾ ਵਿਰੋਧੀ ਨਹੀਂ ਹਾਂ ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੰਘਾਸਣ ਅਤੇ ਗੁਰਬਾਣੀ ਨਾਲ ਪਰਣਾਏ ਹੋਇ ਹਰ ਵੀਰ ਦਾ ਸਤਿਕਾਰ ਕਰਦਾ ਹਾਂ ਅਤੇ ਹੱਥ ਜੋੜ ਬੇਨਤੀ ਕਰਦਾ ਹਾਂ ਆਓ ਵੀਰੋ ਏਕਤਾ ਕਰੀਏ, ਐਸੇ ਵੀਰਾਂ ਨਾਲ ਏਕਤਾ ਲਈ ਸਭ ਕੁਛ ਹਾਜ਼ਰ ਹੈ। ਜੇਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦੀ ਵਿਚ ਬੈਠ ਕੇ ਏਕਤਾ ਦੀ ਗਲਵੱਕੜੀ ਪਾ ਸੱਕਣ।
ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੰਘਾਸਣ ਅਤੇ ਗੁਰਬਾਣੀ ਸਿਧਾਂਤ ਦੀ ਕੀਮਤ ਤੇ ਵਿਅਕਤੀ ਗਤ ਸਮਝੌਤਾ ਮੇਰੇ ਵੱਸ ਦੀ ਗਲ ਨਹੀਂ ਵੀਰੋ ਜੀਵਨ ਦਾ ਸਮਾ ਥੋਹੜਾ ਹੈ ਭਾਵੈਂ ਇਕੱਲਾ ਰਹਿ ਜਾਵਾਂ ਤਾਂ ਭੀ ਅਪਣੇ ਆਖਰੀ ਸੁਆਸਾਂ ਤੱਕ ਗੁਰੂ ਅਦਬ ਲਈ ਹੋਕਾ ਦੇਂਦਾ ਰਹਾਂ ਗਾ।
 ਕਦੀ ਇਹ ਸਮਾ ਬਾਬਾ ਕਬੀਰ ਤੇ ਭੀ ਆਇਆ ਹੋਵੇਗਾ ਜਦੋਂ ਕਬੀਰ ਜੀ ਨੇ ਕਿਹਾ।
  ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥
 ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ
॥165॥
ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ ___
__ਦਰਸ਼ਨ ਸਿੰਘ ਖਾਲਸਾ

 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.