ਕੈਟੇਗਰੀ

ਤੁਹਾਡੀ ਰਾਇ



ਦਰਬਾਰਾ ਸਿੰਘ ਕਾਹਲੋਂ
ਕੈਟੇਲੋਨੀਆ ਦੀ ਅਜ਼ਾਦੀ ਪੂਰੀ ਕੌਮ ਦੀ ਇਕਜੁਟਤਾ ਬਗੈਰ ਸੰਭਵ ਨਹੀਂ
ਕੈਟੇਲੋਨੀਆ ਦੀ ਅਜ਼ਾਦੀ ਪੂਰੀ ਕੌਮ ਦੀ ਇਕਜੁਟਤਾ ਬਗੈਰ ਸੰਭਵ ਨਹੀਂ
Page Visitors: 2508

ਕੈਟੇਲੋਨੀਆ ਦੀ ਅਜ਼ਾਦੀ ਪੂਰੀ ਕੌਮ ਦੀ ਇਕਜੁਟਤਾ ਬਗੈਰ ਸੰਭਵ ਨਹੀਂ
21ਵੀ ਸਦੀ ਦੇ ਦੂਸਰੇ ਦਹਾਕੇ ਦੇ ਅਜੋਕੇ ਦੌਰ ਵਿਚ ਆਖਰ ਸਪੇਨ ਦੀ ਖੁਦਮੁਖ਼ਤਾਰ ਕੌਮੀਅਤ ਕੈਟੇਲੋਨੀਆ ਨੇ 27 ਅਕਤੂਬਰ, 2017 ਨੂੰ ਆਪਣੇ ਸਵੈ ਨਿਰਣੇ ਦੇ ਅਧਿਕਾਰ ਤਹਿਤ ਆਪਣੇ ਆਪ ਨੂੰ ਆਜ਼ਾਦ, ਪ੍ਰਭੂਸੱਤਾ ਸੰਪੰਨ, ਸਮਾਜਵਾਦੀ ਰਾਜ ਐਲਾਨ ਕਰ ਦਿਤਾ ਹੈ। 135 ਮੈਂਬਰ ਕੈਟੇਲੋਨ ਨੈਸ਼ਨਲ ਅਸੈਂਬਲੀ ਵਿਚ 70 ਮੈਂਬਰਾਂ ਨੇ ਇਸਦੇ ਹੱਕ ਵਿਚ, 10 ਨੇ ਵਿਰੋਧ ਵਿਚ, 2 ਨੇ ਖਾਲੀ ਵੋਟ ਪਾਏ। ਜਦਕਿ 55 ਮੈਂਬਰਾਂ ਨੇ ਵੋਟ ਪ੍ਰਕ੍ਰਿਆ ਵਿਚ ਹਿੱਸਾ ਨਾ ਲਿਆ। ਇਵੇਂ ਇਹ ਆਜ਼ਾਦੀ 48 ਦੇ ਮੁਕਾਬਲੇ 52 ਪ੍ਰਤੀਸ਼ਤ ਵੋਟ ਦਾ ਹਮਾਇਤ ਅਧਾਰ ਘੋਸ਼ਿਤ ਕਰ ਦਿੱਤੀ ਗਈ।
ਪਰ ਇਸ ਘੋਸ਼ਣਾ ਦੇ ਦੋ ਘੰਟੇ ਵਿਚ ਹੀ ਮੈਡਰਿਡ (ਰਾਜਧਾਨੀ) ਵਿਖੇ ਪ੍ਰਧਾਨ ਮੰਤਰੀ ਮੈਰੀਨੋ ਰਾਜਾਏ ਨੇ ਸਪੈਨਿਸ਼ ਸੈਨੇਟ ਅੰਦਰ ਸੰਵਿਧਾਨ ਦੀ ਧਾਰਾ 155 ਤਹਿਤ ਇਸ ਅਜ਼ਾਦੀ ਨੂੰ ਰੱਦ ਕਰਦਿਆਂ ਇਸ ਰਾਜ ਨੂੰ ਸਿੱਧੇ ਸਪੈਨਿਸ਼ ਸਾਸ਼ਨ ਅਧੀਨ ਲੈ ਲਿਆ। ਕੈਟੇਲੋਨ ਅਸੈਂਬਲੀ ਭੰਗ ਕਰ ਦਿਤੀ ਅਤੇ 21 ਦਸੰਬਰ, 2017 ਨੂੰ ਮੱਧ ਕਾਲੀ ਚੋਣਾਂ ਦਾ ਐਲਾਨ ਕਰ ਦਿਤਾ।
ਇਸ ਫੈਸਲੇ ਨਾਲ
ਦੇਸ਼ ਅੰਦਰ ਘਰੋਗੀ ਜੰਗ ਦਾ ਖ਼ਤਰਾ ਵਧ ਗਿਆ ਹੈ। ਕੈਟੇਲੋਨੀਆ ਨੂੰ ਆਜ਼ਾਦ ਦੇਸ਼ ਵਜੋਂ ਮਾਨਤਾ ਲਈ ਕੋਈ ਦੇਸ਼ ਨਹੀਂ ਆਇਆ। ਉਲਟਾ ਅਮਰੀਕਾ, ਯੂਰਪੀਨ ਯੂਨੀਅਨ ਅਤੇ ਹੋਰ ਯੂਰਪੀਨ ਦੇਸ਼ ਸਪੇਨ ਦੀ ਪਿੱਠ 'ਤੇ ਖੜ੍ਹੇ ਨਜ਼ਰ ਆਏ ਹਨ।
ਸੰਨ 1978 ਦੇ ਸੰਵਿਧਾਨ ਅਨੁਸਾਰ ਸਪੇਨ ਇਕ ਇਤਿਹਾਸਕ ਕੌਮੀਅਤਾਂ ਅਤੇ ਇਲਾਕਿਆਂ ਦਾ ਗਰੁੱਪ ਹੈ। ਕੈਟੇਲੋਨੀਆ ਇਨ੍ਹਾਂ ਇਤਿਹਾਸਕ ਕੌਮੀਅਤਾਂ ਅਤੇ ਇਲਾਕਿਆਂ ਵਿਚੋਂ ਇਕ ਹੈ ਜੋ ਸੰਵਿਧਾਨ ਅਨੁਸਾਰ ਇਕ ਖੁਦਮੁਖ਼ਤਾਰ ਕੌਮੀਅਤ ਹੈ। ਯੂਰਪੀਅਨ ਬਸਤੀਵਾਦੀ ਸਰਮਾਏਦਾਰੀ ਦਾ ਬਸਤੀਵਾਦੀ ਸਾਮਰਾਜ ਢਹਿ ਢੇਰੀ ਹੋਣ ਦੇ ਬਾਵਜੂਦ ਉਸਦੀ ਬਸਤੀਵਾਦੀ ਮਾਨਸਿਕਤਾ ਜਿਉਂ ਦੀ ਤਿਉਂ ਕਾਇਮ ਹੈ। ਉਹ ਆਪਣੇ ਨਾਲ ਜੁੜੀਆਂ ਕੌਮਾਂ, ਕੌਮੀਅਤਾਂ ਅਤੇ ਇਲਾਕਾਈ ਇਕਾਈਆਂ ਨੂੰ ਅਜ਼ਾਦੀ ਦੇਣ ਦੇ ਹੱਕ ਵਿਚ ਨਹੀਂ ਹਨ ਭਾਵੇਂ ਉਹ ਅਕਸਰ ਸਵੈ-ਨਿਰਣੇ ਦੇ ਸਿਧਾਂਤ ਹੇਠ ਉਨ੍ਹਾਂ ਨੂੰ ਰਾਇਸ਼ੁਮਾਰੀ ਦਾ ਹੱਕ ਦੇਣ ਦਾ ਖੇਖਨ ਕਰਦੀਆਂ ਹਨ। ਜਦਕਿ ਐਸੇ ਮੌਕੇ ਆਪਣੀ ਸਾਰੀ ਰਾਜਕੀ
ਸ਼ਕਤੀ ਅਤੇ ਪ੍ਰਸਾਸ਼ਨ ਰਾਹੀਂ ਇਸ ਹੱਕ ਨੂੰ ਹਰਾਉਣ ਲਈ ਲਾ ਦਿੰਦੀਆਂ ਹਨ। ਬ੍ਰਿਟੇਨ ਤੋਂ ਵੱਖ ਹੋਣ ਸੰਬੰਧੀ ਰਾਇਸ਼ੁਮਾਰੀ ਵਿਚ ਸਕਾਟਲੈਂਡ ਅਤੇ ਸਪੇਨ ਤੋਂ ਵੱਖ ਹੋਣ ਸੰਬੰਧੀ ਰਾਇਸ਼ੁਮਾਰੀ ਵਿਚ ਕੈਟੇਲੋਨੀਆ ਨੂੰ ਹਰਾਉਣ ਦੀ ਮਿਸਾਲਾਂ ਸਾਡੇ ਸਾਹਮਣੇ ਹਨ। ਯੂਰਪ ਵਿਚ ਫਰਾਂਸ ਨੇ ਸੰਨ 1539 ਵਿਚ 'ਡੱਚੀ ਆਫ ਬ੍ਰਿਟੇਨੀ' ਜੋ ਇਕ ਅਜ਼ਾਦ ਕੌਮ ਸੀ ਨੂੰ ਜ਼ੋਰ ਨਾਲ ਸਦੀਵੀ ਤੌਰ 'ਤੇ ਆਪਣੇ ਅੰਦਰ ਜਜ਼ਬ ਕਰ ਲਿਆ। ਸਪੇਨ ਅਤੇ ਪੁਰਤਗਾਲ ਲਗਭਗ 60 ਸਾਲ ਇਕ ਸੰਧੀ ਅਨੁਸਾਰ ਇਕਰਾਜਸ਼ਾਹੀ ਅਧੀਨ ਸਾਸ਼ਤ ਰਹੇ। ਸੰਨ 1640 ਵਿਚ ਪੁਰਤਗਾਲ ਨੇ ਅਜ਼ਾਦੀ ਦਾ ਪ੍ਰਚਮ ਬੁਲੰਦ ਕਰ ਦਿਤਾ। ਇਸੇ ਸਮੇਂ ਕੈਟੇਲੋਨੀਆਂ ਨੇ ਵੀ ਅਜ਼ਾਦੀ ਦਾ ਪ੍ਰਚਮ ਬੁਲੰਦ ਕਰ ਦਿਤਾ।
ਪੁਰਤਗਾਲੀ ਵਿਦਰੋਹੀ ਤਾਕਤਵਰ ਹੋਣ ਕਰਕੇ ਸਪੇਨ
 ਨੇ ਉਸ ਵਿਦਰੋਹ ਨੂੰ ਦਬਾਉਣ ਤੋਂ ਹੱਥ ਪਿੱਛੇ ਖਿੱਚ ਲਏ ਪਰ ਕੈਟੇਲੋਨੀਆ ਦੇ ਵਿਦਰੋਹੀਆਂ ਨੂੰ ਫ਼ੌਜੀ ਸ਼ਕਤੀ ਨਾਲ ਕੁੱਚਲ ਕੇ ਰੱਖ ਦਿੱਤਾ। ਪਹਿਲੀ ਅਕਤੂਬਰ ਨੂੰ ਆਤਮ ਨਿਰਣੇ ਦੇ ਸਿਧਾਂਤ ਤਹਿਤ ਕੈਟੇਲੋਨੀਆ ਨੇ ਰਾਇਸ਼ੁਮਾਰੀ ਲਈ ਸਪੇਨ ਦੀ ਪ੍ਰਧਾਨ ਮੰਤਰੀ ਮੈਰੀਨੋ ਰਾਜਾਏ ਸਰਕਾਰ ਤੋਂ ਮੰਗ ਕੀਤੀ ਜੋ ਉਸ ਨੇ ਅਸਵੀਕਾਰ ਕਰ ਦਿਤੀ। ਕੈਟੇਲੋਨੀਆ ਨੇ ਨਾ-ਫੁਰਮਾਨੀ ਕਰਦਿਆਂ ਰਾਇਸ਼ੁਮਾਰੀ ਪਹਿਲੀ ਅਕਤੂਬਰ ਨੂੰ ਕਰਾਉਣ ਦਾ ਨਿਰਣਾ ਕਾਇਮ ਰਖਿਆ। ਪਰ ਸਪੇਨ ਦੀ ਫੈਡਰਲ ਸਰਕਾਰ ਨੇ ਉਸ ਵਿਰੁੱਧ ਸ਼ਕਤੀ ਦੀ ਵਰਤੋਂ ਕਰਦਿਆਂ ਨਾ ਸਿਰਫ ਲੋਕਾਂ ਨੂੰ ਵੋਟ ਪਾਉਣੋਂ ਰੋਕਿਆ, ਜੋ ਵੋਟ ਪਾਉਣ ਲਈ ਬਜ਼ਿਦ ਰਹੇ ਉਨ੍ਹਾਂ 'ਤੇ ਖੂਬ ਡੰਡਾ ਚਲਾਇਆ 
7.523 ਮਿਲੀਅਨ ਕੈਟੇਲੋਨ ਲੋਕਾਂ ਵਿਚੋਂ ਸਿਰਫ 43 ਪ੍ਰਤੀਸ਼ਤ ਲੋਕ ਹੀ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰ ਸਕੇ। ਫੈਡਰਲ ਸਰਕਾਰ ਦੀ ਪੁਲਸੀਆ ਲਾਠੀ-ਗੋਲੀ ਕਰਕੇ 900 ਤੋਂ ਵਧ ਲੋਕ ਜ਼ਖ਼ਮੀ ਹੋਏ। 43 ਪ੍ਰਤੀਸ਼ਤ ਵੋਟ ਪਾਉਣ ਵਾਲਿਆਂ ਵਿਚੋਂ 90 ਪ੍ਰਤੀਸ਼ਤ ਲੋਕਾਂ ਨੇ ਆਜ਼ਾਦੀ ਲਈ ਵੋਟ ਪਾਇਆ। ਕੈਟੇਲਾਨ ਲੋਕ ਇਕ ਵੱਖਰਾ ਸਭਿਆਚਾਰ, ਭਾਸ਼ਾ, ਨਿਸ਼ਾਨੇ ਅਤੇ ਰਾਜਨੀਤਕ ਸਿਸਟਮ ਰਖਦੇ ਹਨ। ਰਾਜ ਅੰਦਰ ਆਰਥਿਕ ਸੁਧਾਰਾਂ, ਪ੍ਰਤੀ ਵੱਖਰੀ ਸੋਚ ਅਤੇ ਦ੍ਰਿਸ਼ਟੀਕੋਣ ਰਖਦੇ ਹਨ। ਆਪਣੀ ਵੱਖਰੀ ਕੌਮੀ ਪਹਿਚਾਣ ਕਰਕੇ ਉਹ ਆਪਣਾ ਵੱਖਰਾ ਰਾਜ ਚਾਹੁੰਦੇ ਹਨ। ਦੂਜੇ ਵਿਸ਼ਵ ਯੁੱਧ ਬਾਅਦ ਯੂਰਪ ਖਿੱਤੇ ਦੇ ਗਰੀਬ ਅਤੇ ਪਛੜੇ ਲੋਕਾਂ ਦੀ ਸੁਰੱਖਿਆ ਅਤੇ ਵਿਕਾਸ ਲਈ ਰਾਸ਼ਟਰੀ ਫੰਡਾਂ ਦੀ ਸਹੀ ਵੰਡ ਐਸੀ ਵਿਵਸਥਾ ਵਿਚ ਸੁਖਾਲੇ ਤੌਰ 'ਤੇ ਕਰ ਸਕਦੇ ਹਨ।
ਸਪੇਨ ਜੋ ਸੰਨ 1939 ਤੋਂ 1975 ਤਕ ਜਨਰਲ ਫਰਾਂਸਿਸਕੋ ਫਰਾਂਕੋ ਦੀ ਡਿਕਟੇਟਰਸ਼ਿਪ ਹੇਠ ਰਿਹਾ ਅੰਦਰ ਉਸਦੀ ਮੌਤ ਬਾਅਦ ਬ੍ਰਿਟੇਨ ਮਾਡਲ ਵਰਗਾ ਰਾਜਾਸ਼ਾਹ ਲੋਕਤੰਤਰ ਸਥਾਪਿਤ ਕੀਤਾ ਗਿਆ। ਸੰਨ 1978 ਦੇ ਸੰਵਿਧਾਨ ਅਨੁਸਾਰ ਫੈਡਰਲ ਸਰਕਾਰ ਅਤੇ ਖੁਦਮੁਖਤਾਰ ਕੌਮੀਅਤਾਂ ਅਤੇ ਰਾਜਾਂ ਅੰਦਰ ਟੈਕਸ ਅਤੇ ਰੈਵੀਨਿਯੂ ਪ੍ਰਬੰਧ ਸੰਬੰਧੀ ਵੱਖ ਵੱਖ ਕਾਨੂੰਨ ਹਨ। ਖੁਦਮੁਖਤਾਰ ਇਲਾਕਿਆਂ ਦੇ ਸਾਸ਼ਕ ਰਾਜਨੀਤਕ, ਆਰਥਿਕ, ਸਭਿਆਚਾਰ ਖੁੱਲਾਂ ਚਾਹੁੰਦੇ ਹਨ। ਕੈਟੇਲੋਨੀਆਂ ਤਾਂ ਅਜ਼ਾਦੀ ਚਾਹੁੰਦਾ ਹੈ।
ਕੈਟੇਲੋਨੀਆ ਇਕ ਵਿਕਸਤ ਸਨਅਤੀ, ਕਾਰੋਬਾਰੀ ਅਤੇ ਪੈਦਾਵਾਰੀ ਇਲਾਕਾ ਹੈ। ਸਪੇਨ ਦੀ ਕੁੱਲ ਅਬਾਦੀ ਦਾ 16 ਪ੍ਰਤੀਸ਼ਤ ਲੋਕ ਇਕ ਖਿੱਤੇ ਵਿਚ ਵਸਦੇ ਹਨ। ਪਰ ਉਹ ਦੇਸ਼ ਦੀ ਕੁਲ ਪੈਦਾਵਾਰ ਦਾ 20 ਪ੍ਰਤੀਸ਼ਤ ਪੈਦਾ ਕਰਦੇ ਹਨ। ਦੇਸ਼ ਦੇ ਨਿਰਯਾਤ ਖੇਤਰ ਵਿਚ ਉਨ੍ਹਾਂ ਦੀ ਹਿੱਸੇਦਾਰੀ 25 ਪ੍ਰਤੀਸ਼ਤ ਤੋਂ ਵਧ ਹੈ। ਇਸ ਦ੍ਰਿਸ਼ਟੀਕੋਣ ਤੋਂ ਸਪੇਨ ਕਿਸੇ ਵੀ ਸੂਰਤ ਵਿਚ ਇਸ ਖਿੱਤੇ ਨੂੰ ਦੇਸ਼ ਨਾਲੋਂ ਵੱਖ ਨਹੀਂ ਹੋਣ ਦੇਣਾ ਚਾਹੁੰਦਾ।
ਯੂਰਪ ਅੰਦਰ ਯੂਰਪੀਨ ਯੂਨੀਅਨ ਦੇ ਗਠਨ ਕਰਕੇ ਵੱਖ-ਵੱਖ ਖਿੱਤਿਆਂ, ਕੌਮਾਂਕੌਮੀਅਤਾਂ ਵਿਚ ਅਜ਼ਾਦ ਹੋਣ ਦੀ ਇੱਛਾ ਵਿਚ ਵਾਧਾ ਹੋਇਆ ਹੈ। ਸੋਵੀਅਤ ਯੂਨੀਅਨ ਦੇ ਸੰਨ 1990 ਵਿਚ ਟੁੱਟਣ ਬਾਅਦ ਰੂਸ ਨੇ ਕਰੀਬ 15 ਕੌਮੀਅਤਾਂ ਅਤੇ ਕੌਮਾਂ ਨੂੰ ਵੱਖ ਅਤੇ ਅਜ਼ਾਦ ਹੋਣ ਦੀ ਇਜਾਜ਼ਤ ਸ਼ਾਂਤਮਈ ਢੰਗ ਨਾਲ ਦੇ ਦਿਤੀ। ਯੂਗੋਸਲਾਵੀਆ ਅਤੇ ਚੈਕੋਸਲੋਵਾਕੀਆ ਕੌਮ ਅਤੇ ਕੌਮੀਅਤ ਸੋਚ ਕਰਕੇ ਅਲੱਗ ਹੋ ਗਏ। ਬ੍ਰਿਟੇਨ ਨੇ ਸਕਾਟਲੈਂਡ, ਜੋ ਐਕਟ ਆਫ ਯੂਨੀਅਨ, 1707 ਅਨੁਸਾਰ ਉਸ ਵਿਚ ਸ਼ਾਮਲ ਹੋਇਆ ਸੀ ਅਤੇ ਜਿਸ 'ਤੇ 84.59 ਪ੍ਰਤੀਸ਼ਤ ਲੋਕਾਂ ਨੇ ਰਾਇਸ਼ੁਮਾਰੀ ਰਾਹੀਂ ਮੁਹਰ ਲਗਾਈ ਸੀ, ਨੂੰ ਆਤਮ ਨਿਰਣੇ ਸਿਧਾਂਤ ਤਹਿਤ ਵੱਖ ਹੋਣ ਦੀ ਰਾਇਸ਼ੁਮਾਰੀ ਰਾਹੀਂ ਇਜਾਜ਼ਤ ਦੇ ਰਖੀ ਹੈ। ਸੰਨ 2014 ਵਿਚ ਐਸੀ ਰਾਇਸ਼ੁਮਾਰੀ ਵਿਚ 55.3 ਪ੍ਰਤੀਸ਼ਤ ਲੋਕਾਂ ਬ੍ਰਿਟੇਨ ਵਿਚ ਰਹਿਣ ਅਤੇ 44.7 ਪ੍ਰਤੀਸ਼ਤ ਲੋਕਾਂ ਵੱਖ ਹੋਣ ਲਈ ਵੋਟ ਪਾਈ।
 ਇਵੇਂ ਹੀ ਬ੍ਰਿਟੇਨ ਨੇ
 ਯੂਰਪੀ ਯੂਨੀਅਨ ਦੀ ਮੈਂਬਰਸ਼ਿਪ ਸਬੰਧੀ ਦੇਸ਼ ਅੰਦਰ ਰਾਇਸ਼ੁਮਾਰੀ ਕਰਾਈ ਜਿਸ ਵਿਚ 51.89 ਪ੍ਰਤੀਸ਼ਤ ਲੋਕਾਂ ਵੱਖ ਹੋਣ ਅਤੇ 48.11 ਪ੍ਰਤੀਸ਼ਤ ਲੋਕਾਂ ਯੂਨੀਅਨ ਨਾਲ ਰਹਿਣ ਦੇ ਹੱਕ ਵਿਚ ਵੋਟ ਪਾਈ।
ਸੰਨ
2014 ਵਿਚ ਯੂਕਰੇਨ ਦੇ ਕਰੀਮੀਆ ਪ੍ਰਾਂਤ ਨੇ ਰੂਸ ਵਿਚ ਸ਼ਾਮਲ ਹੋਣ ਲਈ ਜਨਮੱਤ ਸੰ੍ਹਿ ਕਰਾਇਆ। ਇਸ ਵਿਚ 83.1 ਪ੍ਰਤੀਸ਼ਤ ਲੋਕਾਂ ਭਾਗ ਲਿਆ। ਜਿਨ੍ਹਾਂ ਵਿਚੋਂ 96.11 ਪ੍ਰਤੀਸ਼ਤ ਲੋਕਾਂ ਰੂਸ ਵਿਚ ਸ਼ਾਮਲ ਹੋਣ ਲਈ ਵੋਟ ਪਾਏ। ਇਵੇਂ ਕਰੀਮੀਆਂ, ਰੂਸ ਦਾ ਹਿੱਸਾ ਬਣ ਗਿਆ। ਕੈਟਲਾਨ ਕੌਮ ਵੀ ਆਪਣੇ ਲੋਕਾਂ ਦੀਆਂ ਇੱਛਾਵਾਂ, ਅਭਿਲਾਸ਼ਾਵਾਂ, ਵਿਕਾਸਭਾਸ਼ਾਈ ਅਤੇ ਸਭਿਆਚਾਰਕ ਭਾਵਨਾਵਾਂ ਦੀ ਪੂਰਤੀ ਲਈ ਵੱਖਰਾ ਅਜ਼ਾਦ ਰਾਜ ਚਾਹੁੰਦੀ ਹੈ। ਪਰ ਇਸ ਮੰਤਵ ਲਈ ਉਹ ਹਿੰਸਾ ਦਾ ਰਸਤਾ ਨਹੀਂ ਅਪਣਾਉਣਾ ਚਾਹੁੰਦੀ।
ਅਕਤੂਬਰ
 10, 2017 ਨੂੰ ਕੈਟੇਲੋਨੀਆ ਦੇ ਪ੍ਰਧਾਨ ਕਾਰਲਸ ਪਿਊਜਮੌਂਟ ਨੇ ਕੈਟਲਾਨ ਪਾਰਲੀਮੈਂਟ ਨੂੰ ਸੰਬੋਧਨ ਕਰਦੇ ਕਿਹਾ ਕਿ ਅਸੀਂ ਅਜ਼ਾਦੀ ਦੀ ਪ੍ਰਾਪਤੀ ਸ਼ਾਂਤਮਈ ਸਵੈਨਿਰਣੇ ਰਾਹੀਂ ਚਾਹੁੰਦੇ ਹਾਂ। ਬਹੁਤ ਸਾਰੇ ਲੋਕ ਇਹ ਕਾਮਨਾ ਕਰਦੇ ਸਨ ਕਿ ਪਾਰਲੀਮੈਂਟ ਨੂੰ ਸੰਬੋਧਨ ਕਰਨ ਵੇਲੇ ਉਹ 'ਅਜ਼ਾਦੀ' ਦਾ ਅਲਾਨ ਕਰ ਦੇਣਗੇ। ਪਰ ਉਨ੍ਹਾਂ ਬਹੁਤ ਹੀ ਡੂੰਘੇ ਅਰਥਪੂਰਨ ਸ਼ਬਦਾਂ ਵਿਚ ਕਿਹਾ ਕਿ ਉਹ ਕੈਟਲਾਨ ਦੇ ਭਵਿੱਖ ਦਾ ਹੱਲ ਗਲਬਾਤ ਰਾਹੀਂ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਇਸ ਪੈਂਤੜੇ ਨੂੰ ਰਾਜਸੀ ਪੰਡਤਾਂ ਨੇ 'ਕੈਟੇਲਾਨ ਵਿਵੇਕਸ਼ੀਲਤਾ' ਕਿਹਾ।
ਦਰਅਸਲ ਆਪਣੀ ਅਜ਼ਾਦੀ ਦੇ ਸੰਘਰਸ਼ ਵਿਚ ਅਜੇ ਤਕ ਕੈਟੇਲੋਨੀਆ ਨੇ ਕਦੇ ਵੀ ਆਪਣੀ ਵਿਵੇਕਸ਼ੀਲਤਾ ਨਹੀਂ ਗੁਆਈ। ਇਸ ਨੂੰ ਲਗਾਤਾਰ ਬਾਦਸਤੂਰ ਕਾਇਮ ਰਖਿਆ।
ਆਪਣੇ ਸਵੈਨਿਰਣੇ ਦੇ ਫੈਸਲੇ ਲਈ ਕੀਤੀ ਗਈ ਰਾਇਸ਼ੁਮਾਰੀ ਵਿਚ ਸਪੇਨ ਵਾਂਗ ਹਿੰਸਾ, ਜ਼ਬਰ, ਦਮਨ ਅਤੇ ਟਕਰਾਅ ਦਾ ਰਸਤਾ ਨਹੀਂ ਅਪਣਾਇਆ। ਦੂਜੇ ਪਾਸੇ ਸਪੇਨ ਦੀ ਮੈਰੀਨੋ ਰਾਜਾਏ ਸਰਕਾਰ ਨੇ ਜਨਰਲ ਫਰਾਂਕੋ ਦੇ ਡਿਕਟੇਟਰਾਨਾ ਦਿਨਾਂ ਦੀ ਯਾਦ ਇਸ ਸਮੇਂ ਹਿੰਸਾ, ਦਮਨ, ਗੋਲੀਬਾਰੀ, ਵੋਟ ਦੇ ਹੱਕ ਦੀ ਵਰਤੋਂ ਤੋਂ ਵਰਜਣ, ਬੂਥਾਂ 'ਤੇ ਕਬਜ਼ਾ ਕਰਕੇ ਮੁੜ੍ਹ ਤਾਜਾ ਕਰ ਦਿੱਤੀ। ਸਾਰੇ ਦੇਸ਼ ਨੇ ਹੀ ਨਹੀਂ ਬਲਕਿ ਪੂਰੇ ਵਿਸ਼ਵ ਨੇ ਸਪੇਨਿਸ਼ ਸਾਸ਼ਕਾਂ ਦੇ ਹੁਕਮਾਂ ਅਨੁਸਾਰ ਸੁਰੱਖਿਆ ਦਸਤਿਆਂਪੁਲਸ ਅਤੇ ਦੰਗਈਆਂ ਦਾ ਤਾਂਡਵ ਨਾਚ ਵੇਖਿਆ।
ਮੈਡਰਿਡ ਸਾਸ਼ਕਾਂ ਨੇ ਸਾਬਤ ਕੀਤਾ ਕਿ ਉਹ ਆਪਣੇ ਹੀ ਨਾਗਰਿਕਾਂ ਦੇ ਹੱਕਾਂ ਅਤੇ ਅਵਾਜ਼ ਨੂੰ ਕਿਵੇਂ ਕੁੱਚਲ ਸਕਦੇ ਹਨ। ਹਕੀਕਤ ਵਿਚ ਅਜੋਕੇ ਆਧੁਨਿਕ ਲੋਕਤੰਤਰੀ ਯੁੱਗ ਵਿਚ ਸਪੇਨ ਦੇ ਸਾਸ਼ਕਾਂ ਨੇ ਆਪਣੀ ਨਾਮਰਦਗੀ ਦਾ ਮੁਜਾਹਿਰਾ ਕੀਤਾ ਹੈ। ਕੈਟੇਲੋਨ ਪ੍ਰਧਾਨ ਨੇ ਪਾਰਲੀਮੈਂਟ ਅੰਦਰ ਲੋਕਾਂ ਵਲੋਂ ਲਏ ਗਏ ਅਜ਼ਾਦ ਰਾਜ ਦੇ
ਨਿਰਣੇ ਨੂੰ ਸਵੀਕਾਰ ਕੀਤਾ ਪਰ ਇਸ ਨਾਲ ਹੀ ਅਜ਼ਾਦੀ ਦਾ ਐਲਾਨ ਰੋਕਦੇ ਸਪੇਨ ਨਾਲ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦਾ ਐਲਾਨ ਕੀਤਾ। ਲੇਕਿਨ ਸਪੇਨਿਸ਼ ਪ੍ਰਧਾਨ ਮੰਤਰੀ ਨੇ ਕੈਟੇਲੋਨ ਨਾਗਰਿਕਾਂ ਨੂੰ ਦੁਰਾਚਾਰੀ, ਅਪਰਾਧੀ ਕਰਾਰ ਦਿੱਤਾ। ਉਨ੍ਹਾਂ ਦੁਰਾਚਾਰੀ, ਅਪਰਾਧੀਆਂ ਨਾਲ ਗਲਬਾਤ ਕਰਨ ਤੋਂ ਨਾਂਹ ਕਰ ਦਿੱਤੀ।
ਉਨ੍ਹਾਂ ਵੱਲੋਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੇ ਸੁਝਾਅ ਨੂੰ ਅੱਤਵਾਦੀ ਅਤੇ ਬਗਾਵਤੀ ਕਾਰਨਾਮਾ ਕਿਹਾ।
ਕੈਟੇਲੋਨ ਨਾਗਰਿਕ ਸਪੇਨ ਦੇ ਐਸੇ ਸਟੈਂਡ ਨੂੰ ਆਪਣੇ ਨਾਲ ਧੋਖਾ ਦਰਸਾ ਰਹੇ ਹਨ ਇਸ ਦੇ ਨਾਲ ਹੀ ਉਹ ਆਪਣੇ ਪ੍ਰਧਾਨ ਦੇ ਸਟੈਂਡ ਤੋਂ ਵੀ ਨਿਰਾਸ਼ ਵਿਖਾਈ ਦਿੰਦੇ ਹਨ।
ਇਸ ਤੋਂ ਵੀ ਜ਼ਿਆਦਾ ਉਹ ਮੈਡਰਿਡ ਸਰਕਾਰ ਦੀ ਧਮਕੀ ਤੋਂ ਬਹੁਤ ਹੀ ਦੁੱਖੀ ਮਹਿਸੂਸ ਕਰ ਰਹੇ ਹਨ। ਕੈਟਲਾਨ ਲੀਤਰ ਲੂਇਸ ਕੰਪਨੀਜ਼ ਨੇ ਵੀ 83 ਸਾਲ ਪਹਿਲਾਂ ਕੈਟੇਲੋਨੀਆ ਲਈ ਅਜ਼ਾਦੀ ਦਾ ਪਰਚਮ ਬੁਲੰਦ ਕੀਤਾ ਸੀ। ਪਹਿਲਾਂ ਉਸ ਨੂੰ 30 ਸਾਲ ਦੀ ਸਜ਼ਾ ਅਤੇ ਬਾਅਦ ਵਿਚ ਫਰਾਂਕੋ ਤਾਨਾਸ਼ਾਹ ਸਰਕਾਰ ਨੇ ਫਾਂਸੀ ਦੇ ਦਿਤੀ ਸੀ।
ਸਪੇਨ ਸਰਕਾਰ ਦੇ ਉੱਪ ਸਕੱਤਰ ਪਾਬਲੋ ਕਮਾਂਡੋ ਨੇ ਕੈਟੇਲੋਨ ਲੋਕਾਂ ਨੂੰ ਦਹਿਸ਼ਤ ਜ਼ਦਾ ਕਰਨ ਲਈ ਕਿਹਾ ਕਿ ਚੰਗਾ ਹੋਵੇਗਾ ਕਿ ਉਹ ਅਜ਼ਾਦੀ ਦਾ ਐਲਾਨ ਨਾ ਕਰਨਾ ਨਹੀਂ ਤਾਂ 83 ਸਾਲਾਂ ਪਲਾਂ ਵਾਲਾ ਇਤਿਹਾਸ ਦੁਹਰਾਇਆ ਜਾਵੇਗਾ। ਸਪੇਨ ਸਰਕਾਰ ਨੇ ਧਾਰਾ 155 ਤਹਿਤ ਕੈਟੇਲੋਨੀਆ ਵਿਰੁੱਧ ਕਾਰਵਾਈ ਆਰੰਭ ਕਰ ਦਿਤੀ ਹੈ ਜਿਸ ਰਾਹੀਂ ਫੈਡਰਲ ਸਰਕਾਰ ਖੁਦਮੁਖ਼ਤਾਰ ਭਾਈਚਾਰੇ ਜਾਂ ਖਿੱਤੇ ਦੀਆਂ ਸ਼ਕਤੀਆਂ ਨੂੰ ਖ਼ਤਮ ਕਰ ਸਕਦੀ ਹੈ। ਉਸ ਦੀ ਅਜ਼ਾਦੀ 'ਤੇ ਲੋਕ ਲਗਾ ਸਕਦੀ ਹੈ। ਗੱਲਬਾਤ ਦੀ ਮੰਗ ਰੱਦ ਕਰ ਸਕਦੀ ਹੈ। ਐਸੀਆਂ ਧਮਕੀਆਂ ਮਦੇਨਜ਼ਰ ਕੈਟੇਲੋਨੀਆ ਨੈਸ਼ਨਲ ਅਸੈਂਬਲੀ ਅੰਦਰ ਵੋਟਿੰਗ ਰਾਹੀਂ ਕੈਟੇਲੋਨੀਆ ਪ੍ਰਧਾਨ ਨੇ ਇਸ ਨੂੰ ਅਜ਼ਾਦ, ਪ੍ਰਭੂਸਤਾ ਸੰਪੰਨ, ਸਮਾਜਵਾਦੀ ਡੈਮੋਕ੍ਰੇਟਿਕ ਰਾਜ ਐਲਾਨ ਕਰ ਦਿਤਾ। ਕੈਟੇਲੋਨੀਆ ਅੰਦਰ ਲੋਕ ਇਕਜੁਟ ਨਹੀਂ ਹਨ। ਕੁਝ ਲੋਕ ਕੇਂਦਰ ਦੇ ਪਿੱਠੂ ਹਨ ਅਤੇ ਉਹ ਅਜ਼ਾਦੀ ਵਿਰੁੱਧ ਹਨ। ਉਹ ਅਜ਼ਾਦੀ ਮੰਗਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਕੰਮ ਕਰ ਰਹੇ ਹਨ। ਇਸ ਲਈ ਸਭ ਤੋਂ ਜ਼ਰੂਰੀ ਕੈਟੇਲੋਨੀਆ ਦੇ ਲੋਕਾਂ ਦੀ ਇਕਜੁਟਤਾ ਨੂੰ ਕਾਇਮ ਕਰਨਾ ਅਤਿ ਜ਼ਰੂਰੀ ਹੈ। ਕੈਟੇਲੋਨੀਆ ਨੂੰ ਯੂਰਪੀਨ ਮਾਨਵਵਾਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.