ਕੈਟੇਗਰੀ

ਤੁਹਾਡੀ ਰਾਇ



ਦਰਬਾਰਾ ਸਿੰਘ ਕਾਹਲੋਂ
ਟਰੂਡੋ ਦੀ ਅੰਮ੍ਰਿਤਸਰ ਫੇਰੀ ਕੈਨੇਡਾ ਦੇ ਪੰਜਾਬ ਅਤੇ ਸਿੱਖ ਭਾਈਚਾਰੇ ਨਾਲ ਗੂੜੇ ਸਬੰਧਾਂ ਦਾ ਆਗਾਜ਼
ਟਰੂਡੋ ਦੀ ਅੰਮ੍ਰਿਤਸਰ ਫੇਰੀ ਕੈਨੇਡਾ ਦੇ ਪੰਜਾਬ ਅਤੇ ਸਿੱਖ ਭਾਈਚਾਰੇ ਨਾਲ ਗੂੜੇ ਸਬੰਧਾਂ ਦਾ ਆਗਾਜ਼
Page Visitors: 2485

ਟਰੂਡੋ ਦੀ ਅੰਮ੍ਰਿਤਸਰ ਫੇਰੀ ਕੈਨੇਡਾ ਦੇ ਪੰਜਾਬ ਅਤੇ ਸਿੱਖ ਭਾਈਚਾਰੇ ਨਾਲ ਗੂੜੇ ਸਬੰਧਾਂ ਦਾ ਆਗਾਜ਼
    21 ਫਰਵਰੀ, 2018 ਨੂੰ ਦੁਨੀਆ ਦੇ ਅਤਿ ਖੂਬਸੂਰਤ, ਅਨੁਸਾਸ਼ਤ, ਕਾਨੂੰਨ ਦੇ ਰਾਜ, ਮਾਨਵ ਅਧਿਕਾਰਾਂ ਦੀ ਰਾਖੀ ਦੇ ਚਾਰਟਰ ਵਾਲੇ ਖੁੱਲ•ੇ ਲੋਕਤੰਤਰ ਵਜੋਂ ਜਾਣੇ ਜਾਂਦੇ, ਖੇਤਰਫਲ ਦੇ ਪੱਖੋਂ ਵਿਸ਼ਵ ਦੇ ਰੂਸ ਬਾਅਦ ਦੂਸਰੇ ਵੱਡੇ ਅਤੇ ਵਿਕਸਿਤ ਦੇਸ਼ ਕੈਨੇਡਾ ਦੇ ਨੌਜਵਾਨ ਪ੍ਰਧਾਨ ਮੰਤਰੀ ਸ਼੍ਰੀ ਜਸਟਿਨ ਟਰੂਡੋ ਆਪਣੇ ਪਰਿਵਾਰ, ਆਪਣੀ ਕੈਬਨਿਟ ਦੇ ਚਾਰ ਸਿੱਖ ਕੈਬਨਿਟ ਮੰਤਰੀਆਂ ਅਤੇ ਸਪੈਸ਼ਲ ਵਫ਼ਦ ਜਿਸ ਵਿਚ ਮੈਂਬਰ ਕੈਨੇਡੀਅਨ ਪਾਰਲੀਮੈਂਟ ਵੀ ਸ਼ਾਮਲ ਸਨ, ਵਿਸ਼ੇਸ਼ ਤੌਰ 'ਤੇ ਸ੍ਰੀ ਅੰਮ੍ਰਿਤਸਰ ਪਵਿੱਤਰ ਸ਼ਹਿਰ ਦੀ ਯਾਤਰਾ 'ਤੇ ਆਏ। ਮੁੱਖ ਮੰਤਵ ਸਿੱਖ ਧਰਮ ਦੇ ਮੁਕੱਦਸ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਸਨਮੁੱਖ ਨਤਮਸਤਕ ਹੋਣਾ, ਸਿੱਖ ਵਿਰਾਸਤ, ਸਭਿਆਚਾਰ, ਰਹਿਤ ਮਰਿਯਾਦਾ, ਸਿੱਖ ਭਾਈਚਾਰੇ ਅਤੇ ਪੰਜਾਬ ਦੇ ਰਾਜਨੀਤਕ, ਸਮਾਜਿਕ, ਆਰਥਿਕ, ਧਾਰਮਿਕ, ਸਭਿਆਚਾਰਕ ਜੀਵਨ ਨੂੰ ਨੇੜੇ ਤੋਂ ਦੇਖਣਾ ਸੀ। ਹਕੀਕਤ ਇਹ ਹੈ ਕਿ ਵਿਸ਼ਵ ਦੇ ਹੋਰ ਦੇਸ਼ਾਂ ਤੋਂ ਕੈਨੇਡਾ ਅੰਦਰ ਵਸੇ ਲੋਕਾਂ, ਕੌਮਾਂ ਅਤੇ ਕਮਿਊਨਿਟੀਆਂ ਨਾਲੋਂ ਨਵੇਂ, ਵਿਕਸਤ ਅਤੇ ਤਾਕਤਵਰ ਕੈਨੇਡਾ ਨੂੰ ਸਿਰਜਣ ਵਿਚ ਪੰਜਾਬੀ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਨੇ ਬਹੁਤ ਹੀ ਅਗਾਂਹਵਧੂ, ਧੜਲੇਦਾਰ ਅਤੇ ਜੁਮੇਵਾਰਾਨਾ ਰੋਲ ਅਦਾ ਕੀਤਾ ਹੈ। ਅੱਜ ਭਾਰਤ ਅਤੇ ਪੰਜਾਬ ਤੋਂ ਬਾਅਦ ਸਿੱਖ ਕੌਮ ਦਾ ਦੂਸਰਾ ਕੁਦਰਤੀ ਘਰ ਕੈਨੇਡਾ ਬਣ ਚੁੱਕਾ ਹੈ।
ਕੈਨੇਡਾ ਦੀ ਤਿੰਨ ਕਰੋੜ, 63 ਲੱਖ ਦੇ ਕਰੀਬ ਅਬਾਦੀ ਵਿਚ 1.2 ਮਿਲੀਅਨ ਭਾਰਤੀਆਂ ਵਿਚੋਂ 6.5000 ਦੇ ਕਰੀਬਰ ਸਿੱਖ ਭਾਈਚਾਰੇ ਨਾਲ ਸਬੰਧਿਤ ਲੋਕ ਵਸਦੇ ਹਨ ਭਾਵ 1.4 ਪ੍ਰਤੀਸ਼ਤ ਜਦ ਭਾਰਤ ਅੰਦਰ 1.7 ਪ੍ਰਤੀਸ਼ਤ ਸਿੱਖ ਵਸਦੇ ਹਨ। ਪਰ ਇਨ•ਾਂ ਦਾ ਕੈਨੇਡਾ ਦੀ ਆਰਥਿਕਤਾ ਦੇ ਵਿਕਾਸ, ਸਮਾਜਿਕ ਵਿਕਾਸ ਅਤੇ ਪ੍ਰਪੱਕਤਾ ਅਤੇ ਰਾਜਨੀਤਕ ਸਥਿਰਤਾ ਅਤੇ ਮਜ਼ਬੂਤੀ ਵਿਚ ਇਨ•ਾਂ ਨੇ ਆਪਣੀ ਅਬਾਦੀ ਦੀ ਪ੍ਰਤੀਸ਼ਤਤਾ ਨਾਲੋਂ ਕਈ ਗੁਣਾਂ ਵਧ ਯੋਗਦਾਨ ਪਾਇਆ ਹੈ। 6 ਪੰਜਾਬੀ ਕੈਬਨਿਟ ਮੰਤਰੀਆਂ, 18 ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਵਿਚੋਂ 4 ਸਿੱਖ ਕੈਬਨਿਟ ਮੰਤਰੀ ਹਨ। ਜਿਨ•ਾਂ ਵਿਚ ਕੌਮਾਂਤਰੀ ਪੱਧਰ ਦਾ ਸਨਮਾਨਿਤ ਫੌਜੀ ਅਫਸਰ ਲੈਫ.ਕਰਨਲ (ਸੇਵਾ ਮੁਕਤ) ਸ. ਹਰਜੀਤ ਸਿੰਘ ਸੱਜਣ ਰਖਿਆ ਮੰਤਰੀ, ਸ. ਨਵਦੀਪ ਸਿੰਘ ਬੈਂਸ ਸਨਅਤ ਮੰਤਰੀ, ਸ. ਅਮਰਜੀਤ ਸਿੰਘ ਸੋਹੀ ਮੂਲ ਢਾਂਚਾ ਮੰਤਰੀ ਅਤੇ ਸੈਰ ਸਪਾਟਾ ਮੰਤਰੀ ਬੀਬਾ ਬਰਦੀਸ਼ ਚਗਰ ਸ਼ਾਮਲ ਹਨ।
ਪਿਛਲੇ ਸਾਲ 2017 ਵਿਚ ਕੈਨੇਡਾ ਦੀ ਤਾਕਤਵਰ ਤੀਸਰੀ ਰਾਸ਼ਟਰੀ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨ.ਡੀ.ਪੀ.) ਦੇ ਰਾਸ਼ਟਰੀ ਪ੍ਰਧਾਨ ਵਜੋਂ ਸਾਬਤ ਸੂਰਤ ਦੁਮਾਲਾ ਪਗੜੀਧਾਰੀ ਸਿੱਖ ਸ. ਜਗਮੀਤ ਸਿੰਘ ਚਾਰ ਗੋਰੇ ਉਮੀਦਵਾਰਾਂ ਨੂੰ ਹਰਾ ਕੇ ਚੁਣੇ ਗਏ। ਉਨ•ਾਂ ਇਕਲਿਆਂ 53.6 ਪ੍ਰਤੀਸ਼ਤ ਵੋਟ ਪਹਿਲੇ ਗੇੜ ਵਿਚ ਪ੍ਰਾਪਤ ਕਰਕੇ ਪੂਰੇ ਕੈਨੇਡਾ ਅਤੇ ਵਿਸ਼ਵ ਨੂੰ ਹੈਰਾਨ ਕਰ ਦਿਤਾ ਅਗਲੇ ਸਾਲ ਹੋਣ ਵਾਲੀਆਂ ਪਾਰਲੀਮੈਂਟਰੀ ਚੋਣਾਂ ਵਿਚ ਜੇ ਉਸਦੀ ਪਾਰਟੀ 338 ਮੈਂਬਰੀ ਪਾਰਲੀਮੈਂਟ ਵਿਚ ਬਹੁਮਤ ਕਰ ਲੈਂਦੀ ਹੈ ਤਾਂ ਉਹ ਅਗਲੇ ਸਿੱਖ ਪ੍ਰਧਾਨ ਮੰਤਰੀ ਬਣ ਸਕਦੇ ਹਨ।
ਐਸੇ ਰਾਸ਼ਟਰੀ ਰਾਜਨੀਤਕ ਮਾਹੌਲ ਵਿਚ ਪ੍ਰਧਾਨ ਮੰਤਰੀ ਟਰੂਡੋ ਦੀ ਸ੍ਰੀ ਅੰਮ੍ਰਿਤਸਰ ਯਾਤਰਾ ਹੋਰ ਵੀ ਮਹਤਵਪੂਰਨ ਰਹੀ ਹੈ। ਸ੍ਰੀ ਅੰਮ੍ਰਿਤਸਰ ਅੰਦਰ ਗੁਰੂ ਰਾਮਦਾਸ ਹਵਾਈ ਅੱਡਾ (ਰਾਜਸਾਂਸੀ) ਤੋਂ ਸ਼ੁਰੂ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਤਕ ਦੀ ਪ੍ਰਧਾਨ ਮੰਤਰੀ ਟਰੂਡੋ ਯਾਤਰਾ ਇਕ ਇਤਿਹਾਸਕ ਯਾਤਰਾ ਵਜੋਂ ਯਾਦ ਰਹੇਗੀ। ਇਸ ਤੋਂ ਪਹਿਲਾਂ ਸੰਨ 2003 ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜੀਨ ਕ੍ਰਿਟੀਨ ਅਤੇ ਸੰਨ 2013 ਵਿਚ ਸਟੀਫਨ ਹਾਰਪਰ ਵੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਯਾਤਰਾ 'ਤੇ ਆਏ ਪਰ ਐਸਾ ਭਰਪੂਰ ਅਤੇ ਦਿਲ ਟੁੰਬਣ ਵਾਲਾ ਸਵਾਗਤ ਉਨ•ਾਂ ਦਾ ਨਹੀਂ ਹੋਇਆ।
ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਉਨ•ਾਂ ਦਾ ਸਰਕਾਰੀ ਤੌਰ 'ਤੇ ਭਾਵਪੂਰਵਕ ਸਵਾਗਤ ਕੇਂਦਰੀ ਮੰਤਰੀ ਅਤੇ ਸਾਬਕਾ ਉੱਚਕੋਟੀ ਦੇ ਡਿਪਲੋਮੈਟ ਸਿੱਖ ਸ. ਹਰਦੀਪ ਸਿੰਘ ਪੁਰੀ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਉੱਚ ਅਫਸਰਸ਼ਾਹੀ ਸਮੇਤ 11.15 ਵਜੇ ਸਵੇਰੇ ਕੀਤਾ।
ਪੰਜਾਬੀ ਰੰਗ ਵਿਚ ਰੰਗਿਆ ਟਰੂਡੋ ਪਰਿਵਾਰ, ਕੁੜਤੇ-ਪਜਾਮੇ, ਸਿਰ 'ਤੇ ਪੀਲੇ ਪਟਕੇ ਨਾਲ ਸਜਿਆ ਖਾਲਸਾ ਪੰਜਾਬੀ ਗਭਰੇਟ ਪ੍ਰਧਾਨ ਮੰਤਰੀ ਟਰੂਡੋ ਅਤੇ ਪੁੱਤਰ, ਪੰਜਾਬੀ ਡਰੈਸ ਵਿਚ ਖਾਲਸ ਪੰਜਾਬੀ ਤ੍ਰੀਮਤ ਵਜੋਂ ਪਤਨੀ ਸੋਫੀ ਅਤੇ ਛੋਟੀ ਪੁੱਤਰੀ ਜਦੋਂ 5 ਕੈਬਨਿਟ ਮੰਤਰੀਆਂ ਅਤੇ ਵਫਦ ਸਮੇਤ ਜਦੋਂ ਘੰਟਾਘਰ ਪਲਾਜ਼ਾ ਪੁੱਜੇ ਤਾਂ ਉਨ•ਾਂ ਦਾ ਸਿੱਖ ਰਵਾਇਤਾਂ ਅਨੁਸਾਰ ਜ਼ੋਰਦਾਰ ਸਵਾਗਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਕਮੇਟੀ ਅਮਲੇ ਵਲੋਂ ਗੁਲਦਸਤੇ ਭੇਂਟ ਕਰਕੇ ਕੀਤਾ ਗਿਆ।
  ਸਚਖੰਡ ਹਰਿਮੰਦਰ ਸਾਹਿਬ ਪਰਿਕਰਮਾ ਵਿਚ ਸਿੱਖ ਸੰਗਤਾਂ ਵਲੋਂ ਜ਼ੋਰਦਾਰ ਸਵਾਗਤ ਕੀਤਾ। ਲੋਕ ਕਹਿ ਰਹੇ ਸਨ, 'ਇੰਜ ਲਗ ਰਿਹਾ ਹੈ ਜਿਵੇਂ ਆਪਣਾ ਹੀ ਕੋਈ ਮੁੰਡਾ ਵਿਦੇਸ਼ ਤੋਂ ਟੀਹਰ-ਟੱਬਰ ਨਾਲ ਵਤਨ ਫੇਰੀ ਪਾਉਣ ਆਇਆ ਹੋਵੇ।' ਹਰਿਮੰਦਰ ਵਿਖੇ ਸਾਰੇ ਪਰਿਵਾਰ ਨੂੰ ਹਾਰਾਂ ਅਤੇ ਸਿਰੋਪਾ ਓ, ਪ੍ਰਸ਼ਾਂਦ ਭੇਂਟ ਕੀਤੇ।
ਟਰੂਡੋ ਪਰਿਵਾਰ ਅਤੇ ਵਫਦ ਨੇ ਉਚੇਚੇ ਤੌਰ 'ਤੇ ਲੰਗਰ ਹਾਲ ਵਿਚ ਰੋਟੀਆਂ ਵੇਲਣ ਅਤੇ ਪਕਾਉਣ ਦੀ ਸੇਵਾ ਕੀਤੀ। ਸੂਚਨਾ ਕੇਂਦਰ ਵਿਚ ਸੁਖਬੀਰ ਸਿੰਘ ਬਾਦਲ ਅਤੇ ਭਾਈ ਲੌਂਗੋਵਾਲ ਨੇ ਸੋਨੇ ਦੀ ਨਕਾਸ਼ੀ ਵਾਲੀ ਸ਼੍ਰੀ ਸਾਹਿਬ, 24 ਕੈਰੇਟ ਸੋਨੇ ਦਾ ਸੱਚਖੰਡ ਹਰਿਮੰਦਰ ਸਾਹਿਬ ਮਾਡਲ, ਸਿੱਖ ਫਲਸਫੇ ਸਬੰਧੀ ਕਿਤਾਬਾਂ ਦਾ ਸੈੱਟ ਸ਼੍ਰੀ ਟਰੂਡੋ ਨੂੰ ਭੇਂਟ ਕੀਤਾ। ਪਰਿਵਾਰਕ ਮੈਂਬਰਾਂ ਅਤੇ ਵਫਦ ਨੂੰ ਤੋਹਫੇ ਭੇਂਟ ਕੀਤੇ ਗਏ। ਯਾਤਰੀ ਪੁਸਤਕ ਤੇ ਆਪਣੇ ਮਨੋਭਾਵ ਅੰਕਿਤ ਕਰਦੇ ਉਨ•ਾਂ ਲਿਖਿਆ, ''ਮਹਾਨ ਪਾਵਨ ਸਥਾਨ ਤੇ ਬੇਹਦ ਸਤਿਕਾਰ ਮਿਲਿਆ। ਉਨ•ਾਂ ਲਈ ਵੱਡੇ ਮਾਣ ਦੀ ਗੱਲ ਹੈ ਕਿ ਇਸ ਖੂਬਸੂਰਤ ਅਤੇ ਪਾਵਨ ਸਥਾਨ ਦੇ ਦਰਸ਼ਨ ਕਰਨ ਸਮੇਂ ਬੇਹਦ ਸਤਿਕਾਰ ਪ੍ਰਾਪਤ ਹੋਇਆ। ਇਥੇ ਨਤਮਸਤਕ ਹੋ ਕੇ ਸਾਨੂੰ ਪ੍ਰਭੂ ਕਿਰਪਾ ਅਤੇ ਨਿਮਰਤਾ ਦਾ ਅਨੁਭਵ ਹੋਇਆ।''
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਉਨ•ਾਂ ਦੇ ਸਿੱਖਾਂ ਦੇ ਕੇਂਦਰੀ ਮੁਕੱਦਸ ਅਸਥਾਨ ਤੇ ਨਤਮਸਤਕ ਹੋਣ ਨਾਲ ਵਿਸ਼ਵ ਭਰ ਵਿਚ ਸਿੱਖਾਂ ਦੀ ਪਹਿਚਾਣ ਹੋਰ ਉਜਾਗਰ ਹੋਵੇਗੀ। ਉਨ•ਾਂ 'ਤੇ ਵਿਦੇਸ਼ਾਂ ਵਿਚ ਨਸਲੀ ਹਮਲਿਆਂ ਨੂੰ ਠੱਲ ਪਵੇਗੀ। ਪ੍ਰਧਾਨ ਮੰਤਰੀ ਟਰੂਡੋ ਨੇ ਇਸ ਸੰਗਤ ਅਤੇ ਕਮੇਟੀ ਵਲੋਂ ਅਤਿ ਭਰਪੂਰ ਸਵਾਗਤ ਅਤੇ ਸਹਿਯੋਗ ਲਈ ਉਨ•ਾਂ ਦਾ ਧੰਨਵਾਦ ਕੀਤਾ। ਨਿਸ਼ਚਤ ਤੌਰ 'ਤੇ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਵੱਸਦੇ ਸਿੱਖਾਂ ਨੂੰ ਸ਼੍ਰੀ ਟਰੂਡੋ ਫੇਰੀ ਕਰਕੇ ਵੱਡਾ ਉਤਸ਼ਾਹ, ਹੌਂਸਲਾ ਅਤੇ ਸਕੂਨ ਮਿਲਿਆ ਹੈ।
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵਲੋਂ ਇਹਿਤਾਸ ਵਿਚ ਪਹਿਲੀ ਵਾਰ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨੇ ਪੰਜਾਬ ਅਤੇ ਸਿੱਖਾਂ ਨਾਲ ਇਕ ਨਵੇਂ ਅਧਿਆਇ ਦੀ ਅਬਾਰਤ ਦਾ ਆਗਾਜ਼ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਪਿਛਲੇ ਗਿੱਲੇ-ਸ਼ਿਕਵੇ ਅਤੇ ਖਦਸ਼ੇ ਦੂਰ ਕਰਕੇ ਪੂਰੇ ਉਤਸ਼ਾਹ ਨਾਲ ਤਾਜ ਹੋਟਲ ਵਿਚ ਪ੍ਰਧਾਨ ਮੰਤਰੀ ਟਰੂਡੋ ਅਤੇ ਵਫਦ ਨੂੰ ਮਿਲਣ ਪੁੱਜੇ। ਉਨ•ਾਂ ਦੀ ਮਿਲਣੀ ਸਮੇਂ ਰਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਅਤੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਾਜ਼ਰ ਰਹੇ। ਦੋ ਸਿੱਖ, ਕੈਨੇਡੀਅਨ ਰਖਿਆ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਦਸਤ ਪੰਜੇ ਵੇਲੇ 'ਕਿਮਸਟਰੀ' ਯਾਦਗਾਰੀ ਸੀ। ਇਹ ਉਹੋ ਰਖਿਆ ਮੰਤਰੀ ਹਨ ਜਿਨ•ਾਂ ਦੀ ਪਿਛਲੇ ਸਾਲ ਅਪਰੈਲ, 2017 ਨੂੰ ਪੰਜਾਬ ਫੇਰੀ ਸਮੇਂ ਉਨ•ਾਂ ਦੇ ਖਾਲਿਸਤਾਨ ਪੱਖੀ ਮੁਗਾਲਤੇ ਕਰਕੇ ਮੁੱਖ ਮੰਤਰੀ ਉਨ•ਾਂ ਨੂੰ ਨਹੀਂ ਸਨ ਮਿਲੇ। ਇਸ ਫੇਰੀ ਤੋਂ ਪਹਿਲਾਂ ਉਨ•ਾਂ ਅਤੇ ਕੈਬਨਿਟ ਮੰਤਰੀ ਅਮਰਜੀਤ ਸੋਹੀ ਨੇ ਸਪਸ਼ਟ ਕੀਤਾ ਸੀ ਕਿ ਉਨ•ਾਂ ਦਾ ਗਰਮ ਖਿਆਲੀ ਸਿੱਖਾਂ ਜਾਂ ਖਾਲਿਸਤਾਨੀ ਅਨੁਸਾਰ ਨਾਲ ਕੋਈ ਸਬੰਧ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਖ਼ੁਦ ਮਿਲ ਕੇ ਯੂ.ਪੀ. ਦੇ ਮੁੱਖ ਮੰਤਰੀ ਅਦਿਤਿਯਾ ਯੋਗੀ ਅਤੇ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੂੰ ਡਿਪਲੋਮੈਟਿਕ ਤੌਰ 'ਤੇ ਚਿੱਤ ਕਰ ਦਿਤਾ ਜੋ ਆਗਰਾ ਅਤੇ ਅਹਿਮਦਾਬਾਦ ਫੇਰੀ ਸਮੇਂ ਉਨ•ਾਂ ਨੂੰ ਸ਼੍ਰਿਸ਼ਟਾਚਾਰ ਵਜੋਂ ਮਿਲਣ ਨਹੀਂ ਸਨ ਪੁੱਜੇ। ਹਾਂ, ਉਨ•ਾਂ ਦੀ ਮੰਬਈ ਫੇਰੀ ਸਮੇਂ ਮੁੱਖ ਮੰਤਰੀ ਮਹਾਂਰਾਸ਼ਟਰ ਉਨ•ਾਂ ਨੂੰ ਸ੍ਰਿਸ਼ਟਾਚਾਰ ਵਜੋਂ ਜ਼ਰੂਰ ਮਿਲੇ ਸਨ। ਆਰਥਿਕ, ਤਕਨੀਕੀ, ਵਿਗਿਆਨਕ, ਹੁਨਰ ਵਿਕਾਸ ਸਬੰਧੀ ਗੱਲਬਾਤ ਵੀ ਕੀਤੀ।
ਕੈਨੇਡਾ ਵਿਚ ਸਿੱਖ ਭਾਈਚਾਰੇ ਦੀ ਚੜ•ਤ ਸ਼ਾਇਦ ਅਜੋਕੇ ਭਾਰਤੀ ਸਾਸ਼ਕਾਂ ਨੂੰ ਚੁੱਬਦੀ ਹੋਵੇ। ਆਰ.ਐੱਸ.ਐੱਸ. ਅਤੇ ਭਾਜਪਾ ਸੀਨੀਅਰ ਕਾਰਕੁੰਨ ਰਾਮ ਮਾਧਵ ਨਾਲ ਕੈਨੇਡੀਅਨ ਖਾਲਿਸਤਾਨੀ ਅਤੇ ਗਰਮ ਖਿਆਲੀ ਗੁੱਟਾਂ ਨਾਲ ਮਿਲਣੀ ਉਨ•ਾਂ ਦੀ ਕੈਨੇਡਾ ਯਾਤਰਾ ਸਮੇਂ ਸਿਰੇ ਟਰੂਡੋ ਪ੍ਰਸਾਸ਼ਨ ਕਰਕੇ ਨਾ ਚੜ•ਨ ਤੋਂ ਵੀ ਭਾਰਤੀ ਸਾਸ਼ਕ ਨਰਾਜ਼ ਲਗ ਰਹੇ ਹਨ। ਸੰਨ 2015 ਵਿਚ 14 ਅਪ੍ਰੈਲ ਨੂੰ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੈਨੇਡਾ ਯਾਤਰਾ 'ਤੇ ਗਏ ਸਨ ਤਾਂ ਉਨ•ਾਂ ਦੀ ਅਗਵਾਨੀ ਲਈ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਹੀਂ ਪੁੱਜੇ ਸਨ। ਉਨ•ਾਂ ਵਲੋਂ ਰਖਿਆ ਮੰਤਰੀ ਜੋਸਨ ਕੈਨੀ ਤੇ ਹੋਰ ਅਮਲਾ ਗਏ ਸਨ। ਰਾਜਧਾਨੀ ਅਟਾਵਾ ਵਿਖੇ ਦੋਵੇਂ ਪ੍ਰਧਾਨ ਮੰਤਰੀ ਮਿਲਣੀ ਬਾਅਦ ਇਕੱਠੇ ਟਰਾਂਟੋ (ਰਾਜਧਾਨੀ ਓਂਟਾਰੀਓ ਰਾਜ) ਵਿਖੇ ਗੁਜਰਾਤੀ ਭਾਈਚਾਰੇ ਨੂੰ ਸੰਬੋਧਨ ਕਰਨ ਗਏ ਸਨ। ਵੋਟ ਰਾਜਨੀਤੀ ਕਰਕੇ ਸ਼੍ਰੀਮਤੀ ਹਾਰਪਰ ਸਾੜੀ ਪਹਿਨ ਕੇ ਮੋਦੀ ਸੰਗ ਬੈਠ ਕੇ, ਪ੍ਰੋਟੋਕੋਲ ਤੋੜ ਕੇ ਇਕ ਹਵਾਈ ਜਹਾਜ਼ 'ਤੇ ਗਏ ਸਨ।
ਜੀ-20 ਸਮਾਗਮ ਵਿਚ ਮੋਦੀ-ਟਰੂਡੋ ਮਿਲਣੀ ਸਮੇਂ ਸ਼੍ਰੀ ਟਰੂਡੋ ਦੀ ਇਹ ਤਨੰਜ਼ ਕਿ ਭਾਰਤੀ ਕੈਬਨਿਟ ਨਾਲੋਂ ਉਸਦੀ ਕੈਬਨਿਟ ਵਿਚ ਜ਼ਿਆਦਾ ਸਿੱਖ ਮੰਤਰੀ ਹੋਣ ਦੀ ਗੱਲ ਵੀ ਸ਼ਾਇਦ ਪ੍ਰਧਾਨ ਮੰਤਰੀ ਨੂੰ ਢੁਬੀ ਹੋਵੇ ਜਿਨ•ਾਂ ਬਾਰੇ ਮਸ਼ਹੂਰ ਹੈ ਕਿ ਉਹ ਥੋੜੀ ਕੀਤੇ ਕਿਸੇ ਤਨੰਜ਼ ਭਰੀ ਗੱਲ ਨੂੰ ਨਹੀਂ ਭੁੱਲਦੇ। ਪਰ ਇਹ ਸਫ਼ਲ ਅਤੇ ਚਾਣਕੀਯ ਡਿਪਲੋਮੇਸੀ ਉੱਲਟ ਸੋਚ ਹੈ।
ਸਾਡੇ ਰਾਸ਼ਟਰੀ ਅਤੇ ਕੁਝ ਕੁ ਕੌਮਾਂਤਰੀ ਪ੍ਰੈਸ ਨੇ ਜਾਣ ਬੁੱਝ ਕੇ ਟਰੂਡੋ ਭਾਰਤ ਫੇਰੀ ਸਮੇਂ ਅਤਿਵਾਦ, ਖਾਲਿਸਤਾਨ ਅਤੇ ਸਿੱਖਾਂ ਨੂੰ ਰਲਗੱਡ ਕਰਨ ਦੀ ਕੋਝੀ ਟੀਕਾ ਟਿੱਪਣੀ ਕੀਤੀ ਜਦਕਿ ਅਜਿਹਾ ਕੁਝ ਨਹੀਂ। ਇਵੇਂ ਹੀ ਸ਼੍ਰੀ ਮੋਦੀ ਵਲੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਨੂੰ ਪ੍ਰੋਟੋਕੋਲ ਤੋੜਕੇ ਹਵਾਈ ਅੱਡੇ 'ਤੇ ਸਵਾਗਤ ਲਈ ਜਾਣਾ, ਚਾਹ ਦਾ ਕੱਪ ਬਣਾ ਕੇ ਪੇਸ਼ ਕਰਨਾ, ਚੀਨੀ ਰਾਸ਼ਟਰਪਤੀ ਨਾਲ ਝੂਲਾ-ਝੂਲਣਾ, ਨਵਾਜ਼ ਸ਼ਰੀਫ ਦੇ ਘਰ ਲਾਹੌਰ ਬਿਨ ਬੁਲਾਏ ਉਸਦੀ ਲੜਕੀ ਦੀ ਸ਼ਾਦੀ 'ਤੇ ਜਾਣਾ, ਉਸਦੀ ਮਾਂ ਦੇ ਪੈਰ ਛੂਹਣਾ, ਸਾੜੀ-ਸ਼ਾਲ ਭੇਂਟ ਕਰਨਾ, ਇਸਰਾਈਲ ਪ੍ਰਧਾਨ ਮੰਤਰੀ ਨੇਤਨ ਯਾਹੂ, ਬੰਗਲਾ ਦੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ, ਅਬੂਧਾਬੀ ਅਮੀਰ ਨੂੰ ਦੋ ਵਾਰ ਪ੍ਰੋਟੋਕੋਲ ਤੋੜ ਕੇ ਹਵਾਈ ਅੱਡੇ 'ਤੇ ਬਗਲਗੀਰ ਆਦਿ ਨਿੱਜੀ ਮਿੱਤਰਾਚਾਰੀ ਹੈ, ਇਸ ਨਾਲ ਟਰੂਡੋ ਨੂੰ ਮਿਲਣ ਜਾਣਾ ਜਾਂ ਟਵੀਟ ਨਾ ਕਰਨਾ ਕੋਈ ਮਹੱਤਵ ਨਹੀਂ ਰਖਦਾ।
ਸ਼੍ਰੋਮਣੀ ਅਕਾਲੀ ਦਲ ਜੋ ਸ਼੍ਰੀ ਮੋਦੀ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਦਾ ਹਿੱਸਾ ਹੈ, ਨੂੰ ਮੋਦੀ ਪ੍ਰਸਾਸ਼ਨ ਨੇ ਸ਼੍ਰੀ ਜਸਟਿਨ ਟਰੂਡੋ ਦਾ ਸਵਾਗਤ ਮਨਮਰਜ਼ੀ ਨਾਲ ਨਹੀਂ ਕਰਨ ਦਿਤਾ। ਇਹ ਸਪਸ਼ਟ ਹੈ। ਨਾ ਤਾਂ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਨੂੰ ਸ੍ਰੀ ਅੰਮ੍ਰਿਤਸਰ ਉਨ•ਾਂ ਦੇ ਸਵਾਗਤ ਲਈ ਜਾਣ ਦਿਤਾ ਨਾ ਹੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਹਰਿਮੰਦਰ ਅੰਦਰ ਸ਼੍ਰੀ ਟਰੂਡੋ ਨਾਲ ਜਾਣ ਦੀ ਵਿਦੇਸ਼ ਮੰਤਰਾਲੇ ਨੇ ਇਜਾਜ਼ਤ ਦਿਤੀ। ਸ਼੍ਰੀ ਨਰੇਸ਼ ਗੁਜਰਾਲ ਅਤੇ ਸੁਖਦੇਵ ਸਿੰਘ ਅੰਦਰ ਸ਼੍ਰੀ ਟਰੂਡੋ ਨਾਲ ਜਾਣਦੀ ਵਿਦੇਸ਼ ਮੰਤਰਾਲੇ ਨੇ ਇਜਾਜ਼ਤ ਦਿਤੀ। ਸ਼੍ਰੀ ਨਰੇਸ਼ ਗੁਜਰਾਲ ਅਤੇ ਸੁਖਦੇਵ ਸਿੰਘ ਢੀਂਡਸਾ ਮੋਦੀ ਸਰਕਾਰ ਦੀ ਛੋਟੇ ਭਾਈਵਾਲਾਂ ਪ੍ਰਤੀ ਬੇਰੁਖੀ ਪਹਿਲਾਂ ਹੀ ਬਿਆਨ ਕਰ ਚੁੱਕੇ ਹਨ।
ਐਸੇ ਰਾਜਨੀਤਕ ਹਾਲਾਤਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਨੂੰ ਚਿੱਤ ਕਰਕੇ ਸ਼੍ਰੀ ਟਰੂਡੋ ਨਾਲ ਸਫਲ ਮੁਲਾਕਾਤ ਕੀਤੀ। ਖਾਲਿਸਤਾਨ ਅਤੇ ਗਰਮ ਖਿਆਲੀ ਜਾਂ ਵੱਖਵਾਦ ਮੁੱਦੇ ਤੇ ਸ਼੍ਰੀ ਟਰੂਡੋ ਨੇ ਸਪਸ਼ਟ ਕੀਤਾ ਕਿ ਕੈਨੇਡਾ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਵੱਡਾ ਹਾਮੀ ਹੈ। ਉਨ•ਾਂ ਦਾ ਮੁਲਕ ਭਾਰਤ ਜਾਂ ਕਿਸੇ ਹੋਰ ਖਿੱਤੇ ਵਿਚ ਵੱਖਵਾਦੀ ਲਹਿਰ ਦਾ ਸਮਰਥਨ ਨਹੀਂ ਕਰਦਾ। ਕਿਊਬੈੱਕ ਰਾਜ ਵਿਚ ਉਨ•ਾਂ ਐਸੀਆਂ ਚੁਣੌਤੀਆਂ ਨੂੰ ਭਲੀਭਾਂਤ ਨਜਿੱਠਿਆ ਹੈ। ਕੈਪਟਨ ਵਲੋਂ 9 ਇੰਡੋ-ਕੈਨੇਡੀਅਨ ਵਖਵਾਦੀਆਂ ਦੀ ਸੂਚੀ ਉਨ•ਾਂ ਨੂੰ ਸੌਂਪੀ ਜੋ ਪੰਜਾਬ ਅਤੇ ਭਾਰਤ ਦਾ ਅਮਨ ਭੰਗ ਕਰਨ ਵਿਚ ਰੁੱਝੇ ਹੋਏ ਹਨ। ਸ਼੍ਰੀ ਟਰੂਡੋ ਨੇ ਇਸ ਸੰਬੰਧੀ ਯੋਗ ਕਾਰਵਾਈ ਦਾ ਭਰੋਸਾ ਦਿਤਾ। ਇਸ 'ਤੇ ਕੈਪਟਨ ਨੇ ਕਿਹਾ ਕਿ ਉਨ•ਾਂ ਦੇ ਸਾਰੇ ਖਦਸ਼ੇ ਦੂਰ ਹੋ ਗਏ ਹਨ। ਉਨ•ਾਂ ਨਸੀਲੇ ਪਦਾਰਥਾਂ ਦੀ ਤਸਕਰੀ ਦਾ ਮੁੱਦਾ ਵੀ ਉਠਾਇਆ ਪਰ ਇਸ ਸਬੰਧੀ ਕੋਈ ਸੂਚੀ ਨਾ ਸੌਂਪੀ। ਪੰਜਾਬ ਅੰਦਰ ਕੈਨੇਡਾ ਤੋਂ ਕਾਰੋਬਾਰੀ ਨਿਵੇਸ਼ ਦੀ ਉੱਚ ਸਿੱਖਿਆ, ਵਿਗਿਆਨਿਕ ਖੋਜ, ਤਕਨੀਕ, ਹੁਨਰ ਵਿਕਾਸ, ਖੇਤੀ, ਡੇਅਰੀ, ਸੇਵਾ ਖੇਤਰਾਂ ਵਿਚ ਨਿਵੇਸ਼ ਦੀ ਮੰਗ ਕੀਤੀ। ਸ਼੍ਰੀ ਟਰੂਡੋ ਨੇ ਭਵਿੱਖ ਸਿਆਸਤਦਾਨਾਂ ਵਲੋਂ ਖਾਸ ਕਰਕੇ ਪੰਜਾਬੀਆਂ ਵਲੋਂ ਕੈਨੇਡਾ ਵਿਚ ਆਉਣ ਬਾਰੇ ਨਵੀਂ ਨੀਤੀ ਬਾਰੇ ਅੱਗੇ ਵਧਣ ਦਾ ਭਰੋਸਾ ਦਿਤਾ। 'ਜੜਾਂ ਨਾਲ ਜੋੜੋ' ਪ੍ਰੋਗਰਾਮ, ਪਹਿਲੀ ਜੰਗ ਵਿਚ 64000 ਕੈਨੇਡੀਅਨ, 74000 ਸਿੱਖ ਸਿਪਾਹੀਆਂ ਵਲੋਂ ਲੜਨ ਅਤੇ 134 ਕਬਰਸਤਾਨਾਂ ਵਿਚ ਇਕੱਠੇ ਦਫ਼ਨ ਹੋਣ ਬਾਰੇ ਆਪਣੀ ਕਿਤਾਬ ਅਤੇ ਸਿੱਖ ਇਤਿਹਾਸ ਬਾਰੇ ਖੁਸ਼ਵੰਤ ਸਿੰਘ ਦੀ ਕਿਤਾਬ ਕੈਪਟਨ ਨੇ ਭੇਂਟ ਕੀਤੀ।
ਨਿਸ਼ਚਤ ਤੌਰ 'ਤੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਸ਼੍ਰੀ ਅੰਮ੍ਰਿਤਸਰ ਫੇਰੀ ਪੰਜਾਬ, ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਲਈ ਵਰਦਾਨ ਸਾਬਤ ਹੋਈ ਹੈ ਜਿਸ ਵਿਚ ਨਵੇਂ ਗੂੜ•ੇ ਸੰਬੰਧਾਂ ਦੀ ਅਬਾਰਤ ਲਿਖੀ ਗਈ ਹੈ।


   ਦਰਬਾਰਾ ਸਿੰਘ ਕਾਹਲੋਂ , ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
9417094034
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.