ਕੈਟੇਗਰੀ

ਤੁਹਾਡੀ ਰਾਇ



ਇੰਜ ਦਰਸ਼ਨ ਸਿੰਘ ਖਾਲਸਾ
***** ਸੰਪਾਦਕੀ ਹਦਾਇਤਾਂ ***** (ਭਾਗ4)
***** ਸੰਪਾਦਕੀ ਹਦਾਇਤਾਂ ***** (ਭਾਗ4)
Page Visitors: 2558

***** ਸੰਪਾਦਕੀ ਹਦਾਇਤਾਂ ***** 
                                 (ਭਾਗ4) 
#### ਸ਼ਬਦ ਗੁਰੁ ਗਰੰਥ ਸਾਹਿਬ ਜੀ ਅੰਦਰ 22 ਵਾਰਾਂ ਦਰਜ਼ ਹਨ।
ਇਹਨਾਂ ਵਾਰਾਂ ਵਿੱਚ ਵੀ ਸੰਪਾਦਕੀ ਹਦਾਇਤਾਂ ਦਰਜ਼ ਹਨ।
#### 5 ਵਾਰਾਂ
(1. ਜੈਤਸਰੀ ਮ 5, 2. ਸੂਹੀ ਮ 3, 3. ਰਾਮਕਲੀ ਬਾਬਾ ਸੱਤਾਜੀ/ਬਲਵੰਡ ਜੀ, 4. ਮਾਰੂ ਮ 5, 5. ਬਸੰਤ ਮ 5)
ਇਹ 5 ਵਾਰਾਂ ‘ਸੰਪਾਦਕੀ ਹਦਾਇਤਾਂ’ ਤੋਂ ਰਹਿਤ ਹਨ।
#### 9 ਵਾਰਾਂ: (1. ਮਾਝ ਮ 1, 2. ਗਉੜੀ ਮ 5, 3. ਆਸਾ ਮ 1, 4. ਗੂਜਰੀ ਮ 3, 5. ਵਡਹੰਸ ਮ 4, 6. ਰਾਮਕਲੀ ਮ 3, 7. ਸਾਰੰਗ ਮ 4, 8. ਮਲਾਰ ਮ 1, 9. ਕਾਨੜਾ ਮ 4)
ਇਹਨਾਂ 9 ਵਾਰਾਂ ਨਾਲ ‘ਸੰਪਾਦਕੀ ਹਦਾਇਤ’ ਹੈ ਇਹਨਾਂ ਵਾਰਾਂ ਨੂੰ, ਇਹਨਾਂ ਵਾਰਾਂ ਦੇ ਨਾਲ ਦਰਜ਼ ਗਉਣ ਦੀਆਂ ਧੁਨੀਆਂ ਵਿੱਚ ਹੀ ਗਉਣਾ ਹੈ।
ਇਹ ਸੰਪਾਦਕੀ ਹਦਾਇਤ ਰਾਗੀਆਂ/ਗਵਈਆਂ ਲਈ ਹੈ।
#### 16 ਵਾਰਾਂ ਦੇ ਅਖੀਰ ਵਿੱਚ ਸੰਪਾਦਕੀ ਹਦਾਇਤ ਲਫ਼ਜ ਆਇਆ ਹੈ
‘ਸੁਧੁ’ ਅਤੇ 1 ਵਾਰ ਗਉੜੀ ਮ 5 ਦੇ ਅਖੀਰ ਵਿੱਚ ਸੰਪਾਦਕੀ ਹਦਾਇਤ ਲਫ਼ਜ ਲਿਖਿਆ ‘ਸੁਧੁ ਕੀਚੈ’ ਲਿਖਿਆ ਮਿਲਦਾ ਹੈ।।
#### ਇਹ ਲਫ਼ਜ ‘ਸੁਧੁ’ ਅਤੇ ‘ਸੁਧੁ ਕੀਚੈ’ ਸੰਪਾਦਕੀ ਹਦਾਇਤਾਂ ਹਨ।
**** ਭਾਈ ਗੁਰਦਾਸ ਜੀ ਜਦ ਇਹਨਾਂ ਵਾਰਾਂ ਨੂੰ ਅਸਲੀ ਪੋਥੀਆਂ ਤੋਂ ਨਕਲ ਕਰਕੇ ‘ਆਦਿ-ਬੀੜ’ ਦੇ ਪੰਨਿਆਂ ਉਪਰ ਲਿਖਦੇ ਤਾਂ ਗੁਰੁ ਅਰਜਨ ਸਹਿਬ ਜੀ ਇਹਨਾਂ ਲਿਖੇ ਗਏ ਪੰਨਿਆਂ ਦੀ ਦੀ ਦੁਬਾਰਾ ਸੁਧਾਈ ਕਰਕੇ, ਆਪਣਾ ਸੰਪਾਦਕੀ ਨੋਟ ‘ਸੁਧੁ’ ਜਾਂ ‘ਸੁਧੁ ਕੀਚੈ’ ਲਿੱਖ ਦਿੰਦੇ, ਜੋ ਹਾਸ਼ੀਏ ਦਾ ਬਾਹਰ ਲਿਖਿਆ ਹੁੰਦਾ (ਅਜੇਹੀਆਂ ਪੁਰਾਤਨ ਬੀੜਾਂ ਮੈਂ ਵੇਖੀਆਂ ਹਨ, ਜਿਹਨਾਂ ਦੇ ਹਾਸ਼ੀਏ ਦੇ ਬਾਹਰ ਸੰਪਾਦਕੀ ਹਦਾਇਤਾਂ ਲਿਖਿਆਂ ਹੋਈਆਂ ਸਨ)।
**** ਸਮਾਂ ਪਾ ਕੇ ਪਦ-ਛੇਦ ਬੀੜਾਂ ਬਨਣੀਆਂ ਸੁਰੂ ਹੋ ਗਈਆਂ, ਜਿਹਨਾਂ ਵਿੱਚ ਹਾਸ਼ੀਏ ਤੋਂ ਬਾਹਰ ਦੀ ਸੰਪਾਦਕੀ ਹਦਾਇਤ ਅੰਦਰ ਬਾਣੀ ਦੇ ਨਾਲ ਆ ਗਈ। ਅਗਿਆਨਤਾ ਤਹਿਤ ਅੱਜ ਕੱਲ ਦੇ ਪਾਠੀ/ਸਿੱਖ ਇਹ ਹਦਾਇਤਾਂ ਨਾਲ ਹੀ ਪੜ੍ਹੀ ਜਾਂਦੇ ਹਨ। (ਇਹ ਛਾਪਾਖਾਨਾ ਵਾਲਿਆਂ ਦੀ ਅਗਿਆਨਤਾ/ਗਲਤੀ ਨਾਲ ਹੋਇਆ ਹੈ।)
#### {{{ਹਰ ਜਗਹ ਇਹ ਲਫਜ਼ ‘ਸੁਧੁ’, ‘ਸੁਧੁ ਕੀਚੈ’ ਵਾਰ ਸਮਾਪਤੀ ਦੇ ਅਖੀਰਲੇ ਬੰਦ (ਯਾਨੀ ਦੋ ਡੰਡੀਆਂ ਦੇ ਬਾਅਦ) ਵਿੱਚ ਹੀ ਲਿਖਿਆ ਮਿਲਦਾ ਹੈ। ਕਈ ਜਗਹ ਇਸ ਲਫਜ਼ ‘ਸੁਧੁ’, ‘ਸੁਧੁ ਕੀਚੈ’ ਪਿਛੇ ਬੰਦ ਦੀਆਂ ਦੋ ਡੰਡੀਆਂ ਹਨ, ਕਈ ਜਗਹ ਬੰਦ ਦੀਆਂ ਇਹ ਦੋ ਡੰਡੀਆਂ ਨਹੀਂ ਹਨ।}}}
#### ਰਾਗ ਆਸਾ ਦੀ ਵਾਰ ਜੋ ਤਕਰੀਬਨ ਹਰ ਗੁਰਦੁਆਰੇ ਰੋਜ਼ ਪੜ੍ਹੀ ਜਾਂਦੀ ਹੈ। ਇਸ ਵਾਰ ਦੇ ਸੁਰੂ ਵਿੱਚ ਵੀ ਸੰਪਾਦਕੀ ਇਤਲਾਹਿਤ ਹਦਾਇਤ ਹੈ (ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ), (ਟੁੰਡੇ ਅਸ ਰਾਜੈ ਕੀ ਧੁਨੀ ॥) ਅਤੇ ਅਖੀਰ ਵਿੱਚ ਸੰਪਾਦਕੀ ਹਦਾਇਤ ਹੈ (ਸੁਧੁ)।
ਰਾਗ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੇ ਇਹ ਸੰਪਾਦਕੀ ਹਦਾਇਤ ‘ਸੁਧੁ’ ਬਹੁਤ ਸਾਰੇ ਜਾਣਕਾਰ ਰਾਗੀ ਤਾਂ ਨਹੀਂ ਬੋਲਦੇ, ਪਰ 100 ਵਿਚੋਂ 80 ਰਾਗੀ ਅਗਿਆਨਤਾ ਕਰਕੇ ਇਹ ‘ਸੁਧੁ’ ਲਫ਼ਜ ਜਰੂਰ ਬੋਲਦੇ ਹਨ। ਜਿਸ ਦਾ ਬਾਣੀ ਨਾਲ ਕੋਈ ਵੀ ਸੰਬੰਧ ਨਹੀਂ ਹੈ।
ਪਉੜੀ ॥
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥
ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥
ਸੋ ਕਰੇ ਜਿ ਤਿਸੈ ਰਜਾਇ
॥੨੪॥੧॥ ਸੁਧੁ
{{{{ਇਥੇ ਵਿਚਾਰਨ ਵਾਲੀ ਗੱਲ ਹੈ ਕਿ …… ਲ਼ਫਜ਼ ‘ਸੁਧੁ’ ਬੋਲਣ ਜਾਂ ਨਾ-ਬੋਲਣ ਨਾਲ ਕੀ ਕੋਈ ਫਰਕ ਪੈਂਦਾ ਹੈ ਜਾਂ ਨਹੀਂ ਪੈਂਦਾ
ਸਵਾਲ ਹੈ? ਸਾਡਾ ਗੁਰਬਾਣੀ ਪ੍ਰਤੀ ਕਿੰਨ੍ਹਾਂ ਕੁ ਪਿਆਰ ਹੈ/ਝੁਕਾਅ ਹੈ, ਕਿ ਸਾਨੂੰ ਇਹ ਪਤਾ ਹੋਵੇ, ਗਿਆਤ ਹੋਵੇ, ਗਿਆਨ ਹੋਵੇ ਜੋ ਗਿਆਨ ਦਾ ਖ਼ਜ਼ਾਨਾ ਗੁਰੁ ਸਾਹਿਬਾਨਾਂ ਨੇ ਸਾਨੂੰ ਬਖ਼ਸਿਆ ਹੈ, ਉਸਨੂੰ ਪੜ੍ਹਨ/ਪੜਾਉਣ ਦੇ ਕੀ ਕਾਇਦੇ/ਕਾਨੂੰਨ ਹਦਾਇਤਾਂ ਹਨ। ਕਿਸ ਤਰਾਂ ਅਸੀਂ ਇਸ ਗਿਆਨ-ਸਾਗਰ ਵਿੱਚ ਸਾਵਧਾਨੀ ਨਾਲ ਟੱਬੀ ਮਾਰ ਕੇ ਗਿਆਨ ਰੂਪੀ ਹੀਰੇ-ਮੋਤੀ ਚੁਣ ਸਕਦੇ ਹਾਂ।
ਕੀ? ਕੀ? ਸਾਵਧਾਨੀਆਂ ਹਨ। ਸਾਨੂੰ ਉਹਨਾਂ ਬਾਰੇ ਪੂਰਾ ਗਿਆਨ ਚਾਹੀਦਾ ਹੈ। ਤਾਂ ਹੀ ਅਸੀਂ ਪੂਰਾ ਲਾਹਾ ਲੈ ਸਕਦੇ ਹਾਂ।
#### ਹਰ ਸਿੱਖ ਗੁਰਸਿੱਖ ਮਾਈ ਭਾਈ, ਜੋ ਵੀ ਗੁਰਬਾਣੀ-ਗੁਰੂ ਨੂੰ ਆਪਣਾ ਇਸ਼ਟ, ਜੀਵਨ ਆਧਾਰ ਮੰਨਦਾ ਹੈ ਤਾਂ ਉਸਨੂੰ "ਸ਼ਬਦ ਗੁਰੁ ਗਰੰਥ ਸਾਹਿਬ ਜੀ" ਬਾਰੇ ਪੂਰੀ ਜਾਣਕਾਰੀ ਹੋਣਾ ਲਾਜ਼ਿਮ ਹੈ। ਵਰਨਾ ਤੁਸੀਂ ਉਹ ਆਪਣੇ ਆਪ ਨੂੰ ਸਿੱਖ ਗੁਰਸਿੱਖ ਕਹਲਾਉਂਣ ਦੇ ਹੱਕਦਾਰ ਨਹੀਂ ਹੋ। ਗੁਰਬਾਣੀ ਗੁਰੁ ਬਾਰੇ ਜਾਣਕਾਰੀ ਲੈਣਾ ਤੁਹਾਡਾ ਆਪਣਾ ਪੈਂਸ਼ਨ, ਲਗਨ, ਸ਼ੌਕ, ਖਿੱਚ, ਜਗਿਆਸਾ, ਚਾਅ, ਟੀਚਾ ਬਨਣਾ ਚਾਹੀਦਾ ਹੈ।
ਇੰਜ ਦਰਸ਼ਨ ਸਿੰਘ ਖਾਲਸਾ
ਸਿੱਡਨੀ (ਅਸਟਰੇਲੀਆ)                       (ਚਲਦਾ)
 ਟਿੱਪਣੀ:-  ‘ਸੁਧੁ’, ‘ਸੁਧੁ ਕੀਚੈ’  ਗੁਰੂ ਸਾਹਿਬ ਵੇਲੇ ਦੀ ਲਿਖਾਰੀ ਨੂੰ ਹਦਾਇਤ ਸੀ, ਇਹ ਸੰਪਾਦਕੀ ਹਦਾਇਤ ਨਹੀਂ ਹੈ। ਇਸ ਵੇਲੇ ਇਨ੍ਹਾਂ ਲਫਜ਼ਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੋਈ ਔਚਿਤ ਨਹੀਂ ਹੈ, ‘ਸੁਧੁ’ ਤਾਂ ਕੋਈ ਬਖੇੜਾ ਨਹੀਂ ਖੜਾ ਕਰੇਗਾ ਪਰ ਆਉਣ ਵਾਲੇ ਸਮੇ ਵਿਚ ‘ਸੁਧੁ ਕੀਚੈ’ ਨਾਲ ਬਹੁਤ ਬਖੇੜਾ ਖੜਾ ਹੋ ਜਾਵੇਗਾ, ਜਦੋਂ, ਅੱਜ ਦੇ ਬਚਿੱਤ੍ਰ-ਨਾਟਕ (ਦਸਮ ਗ੍ਰੰਥ) ਦੇ    “ਕਬਿ ਲੇਹੁ ਸੁਧਾਰੇ”    ਦੀ ਤਰਜ਼ ਤੇ ਇਸ ਦੇ ਵੀ ਅਰਥ ਹੋਣ ਲੱਗੇ, ਸ਼ਾਇਦ ਏਸੇ ਕਾਰਨ ਹੀ ਅੱਜ ਦੇ ਮਹਾਨਤਮ ਸਿੱਖ ਵਿਦਵਾਨ ਗੁਰੂ ਸਾਹਿਬ ਨੂੰ ਵੀ ‘ਭੁਲੱਣਹਾਰ’ ਸਾਬਤ ਕਰਨ ਵਿਚ ਲੱਗੇ ਹੋਏ ਹਨ। ਇਸ ਦਾ ਹੱਲ ਗੁਰਸਿੱਖਾਂ ਨੂੰ ਸੁਚੇਤ ਹੋ ਕੇ ਛੇਤੀ ਤੋਂ ਛੇਤੀ ਕਰਨਾ ਚਾਹੀਦਾ ਹੈ।
                ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.