ਕੈਟੇਗਰੀ

ਤੁਹਾਡੀ ਰਾਇ



ਸਿਮਰਨਜੀਤ ਕੌਰ
...ਤੇ ਧਰਮ ਉਦੋਂ ਬੇਬੱਸ ਹੋ ਗਿਆ
...ਤੇ ਧਰਮ ਉਦੋਂ ਬੇਬੱਸ ਹੋ ਗਿਆ
Page Visitors: 2464

...ਤੇ ਧਰਮ ਉਦੋਂ ਬੇਬੱਸ ਹੋ ਗਿਆ
...ਤੇ ਧਰਮ ਉਦੋਂ ਬੇਬੱਸ ਹੋ ਗਿਆ ਜਦੋਂ ਉਹ ਸੋਚਾਂ ਹੱਥ ਆ ਗਇਆ, ਤੇ ਧਰਮ ਸਿਰਫ ਇਹਨੀ ਕੁ ਗੱਲ 'ਤੇ ਭੜਕ ਗਿਆ ਕਿ ਓਹਨੇ
"ਮੈਰੀ ਕ੍ਰਿਸਮਸ" ਕਿਹਾ ਸੀ, ਗੁਰਪੁਰਬ ਦੀ ਵਧਾਈ ਨਾ ਦਿੱਤੀ,
ਉਹ ਤਾਂ ਵੀ ਭੜਕ ਗਿਆ, ਜਦੋਂ ਬੰਦੀ ਛੋੜ-ਦਿਵਸ ਦੀ ਵਧਾਈ ਦੀ ਜਗ੍ਹਾ, ਉਸ ਨੇ ਹੈਪੀ ਦੀਵਾਲੀ ਕਿਹਾ.
.. ਧਰਮ ਉਦੋਂ ਵੀ ਭੜਕ ਗਿਆ ਜਦੋਂ ਉਸ ਨੇ ਸ਼ਹਾਦਤ ਵਾਲੇ ਦਿਨ ਮੁਸ੍ਕੁਰਾਉਂਦਿਆ ਹੋਇਆਂ ਤਸਵੀਰਾਂ ਖਿੱਚੀਆਂ...
ਉਹ ਉਦੋਂ ਵੀ ਭੜਕਿਆ ਜਦੋਂ ਉਸਨੇ ਪੈਸੇ ਦੇ ਲਾਲਚ ਦੇ ਕੇ ਲੋਕ ਆਪਣੇ ਧਰਮ ਵੱਲ ਮੋੜੇ...
ਉਹ ਤਾਂ ਵੀ ਭੜਕਿਆ ਜਦੋਂ ਔਰਤਾਂ ਨੇ ਦਰਗਾਹਾਂ 'ਚ ਇਜ਼ਾਜ਼ਤ ਮੰਗੀ...
ਉਹ ਉਦੋਂ ਵੀ ਭੜਕਿਆ ਜਦੋਂ ਦੂਜਿਆਂ ਨੇ ਗਊ ਰੱਖਿਆ ਨੂੰ ਧਰਮ ਨਾ ਮੰਨਿਆ...
ਬਹੁਤ ਭੜਕਦਾ ਹੈ ਧਰਮ, ਉਹਦੇ 'ਚ ਸ਼ਾਇਦ ਸਬਰ ਮੁੱਕ ਗਿਆ।
ਧਰਮ ਹਰ ਵਾਰ ਭੜਕਿਆ, ਸਾਂਝੀਵਾਲਤਾ ਦਾ ਸਪੀਕਰ ਹਰ ਵਾਰ ਭੜਕਿਆ... ਉਨ੍ਹਾਂ ਗੱਲਾਂ 'ਤੇ ਜੋ ਉਹ ਪ੍ਰਚਾਰ ਕਰਦਾ ਰਿਹਾ.. "ਸਾਂਝੀਵਾਲਤਾ, ਇੱਕ ਸੋਚ, ਆਜ਼ਾਦ ਖਿਆਲ", ਇਹ ਸਭ ਪ੍ਰਚਾਰ ਰਿਹਾ ਸੀ ਨਾ ਧਰਮ ? ਪਰ ਫੇਰ ਵੀ ਭੜਕ ਗਿਆ ਉਹ, ਸ਼ਾਇਦ ਉਹ ਖਿੱਝ ਗਿਆ ਹੋਣਾ, ਜਾਂ ਫੇਰ ਓਹਨੂੰ ਵੀ ਕੈਦ ਕਰਲਿਆ ਹੋਣਾ ਕਿਸੇ ਨੇ ਆਪਣੇ ਬੰਦ ਦਿਮਾਗ ਵਿੱਚ। ਕਿਉਂਕਿ ਕੁਦਰਤ ਵਿੱਚ ਵਿਚਰਦਾ ਧਰਮ ਕਦੇ ਇਹੋ ਜੇਹਾ ਨਹੀਂ ਸੀ।
ਚਲੋ ਕੋਈ ਗੱਲ ਨਹੀਂ, ਅੱਗੇ ਤੋਂ ਧਿਆਨ ਰੱਖਾਂਗੇ ਹਰ ਫਿਰਕੇ ਦਾ, ਹਰ ਦਿਨ ਦਿਹਾੜਾ ਅਲੱਗ ਅਲੱਗ ਦਿਨ 'ਤੇ ਪਵੇ ।
ਸ਼ਾਇਦ ਤਾਂ ਧਰਮ ਭੜਕੇ ਨਾ... ਖੁਸ਼ੀਆਂ ਖੇੜੇ ਵੰਡਦਾ ਰਹੇ...
ਸਿਮਰਨਜੀਤ ਕੌਰ
 





 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.