ਕੈਟੇਗਰੀ

ਤੁਹਾਡੀ ਰਾਇ



ਸੰਦੀਪ ਸਿੰਘ ਤੇਜਾ
< = - 5 ਜਨਵਰੀ - = >
< = - 5 ਜਨਵਰੀ - = >
Page Visitors: 2470

<   =   -   5 ਜਨਵਰੀ   -   =   >
 "ਵਿਦਵਾਨ"? ਆਖਦਾ ਭਈ ਕਲੰਡਰ ਬਦਲਣ ਨਾਲ ਇਤਿਹਾਸ ਖਤਮ ਹੋਜੂਗਾ। ਤਰੀਕਾਂ ਹੀ ਇਤਿਹਾਸ ਬਣਾਉਂਦੀਆਂ। ਗੁਰੂ ਸਾਹਿਬ ਨੇ ਇਹੀ ਬਿਕ੍ਰਮੀ ਕਲੰਡਰ ਵਰਤਿਆ ਸੀ ਹੁਣ ਕੀ ਆਖਰ ਆ ਗਈ ਕਿ ਬਦਲਣਾ ਪਿਆ ?
ਸੁਣੋ ਅਕਲੋਂ ਫਕੀਰੋ। ਬਿਕ੍ਰਮੀ ਸੰਮਤ ਦੇ ਚਹੇਤਿਉ।
ਇਤਿਹਾਸ ਇਤਿਹਾਸ ਹੀ ਰਹਿੰਦਾ। ਤਰੀਕਾਂ ਤੇ ਕਲੰਡਰ ਦੇ ਵਾਧੇ ਘਾਟੇ ਇਤਿਹਾਸ ਨੂੰ ਖਤਮ ਨਹੀਂ ਕਰ ਸਕਦੇ।
ਇਤਿਹਾਸਕ ਸਰੋਤ ਕੀ ਹੁੰਦੇ ਨੇ ਪੜ ਲਉ।
ਇਤਿਹਾਸ ਉਦੋਂ ਮਿਥਹਾਸ ਬਣਦਾ ਜਦੋਂ ਇਤਿਹਾਸਕ ਗਵਾਹੀਆਂ ਖਤਮ ਹੋ ਜਾਣ।
ਇਹਨਾਂ ਗਵਾਹੀਆਂ 'ਚ ਇਤਿਹਾਸਕ ਇਮਾਰਤਾਂ ਇੱਕ ਹੁੰਦੀਆਂ ਨੇ।
ਜਿਵੇਂ ਚਮਕੌਰ ਦੀ ਗੜੀ ਖਤਮ ਹੋਈ।
ਕੇਸਗੜ੍ਹ ਸਾਹਿਬ ਲਾਗੋਂ ਗੁਰੂ ਕੀ ਰਿਹਾਇਸ਼ ਖਤਮ ਹੋਈ,
ਠੰਡਾ ਬੁਰਜ ਖਤਮ ਹੋਇਆ। ਉਦੋਂ ਤਾਂ ਕੂਕਾਂ ਮਾਰੀਆਂ ਨਾ ਤੁਸੀਂ?
ਇਤਿਹਾਸ ਉਦੋਂ ਮਿਥਹਾਸ ਬਣਦਾ ਜਦੋਂ ਲਿਖਤੀ ਗਵਾਹੀਆਂ ਖਤਮ ਹੋ ਜਾਣ।
ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਜਾਵੇ।
ਸਤਿਕਾਰ ਦੇ ਨਾਂ 'ਤੇ ਗੁਰੂ ਕਾਲ ਦੀਆਂ ਹੱਥ ਲਿਖਤਾਂ ਨੂੰ ਗੋਇੰਦਵਾਲ ਸਾਹਿਬ ਖੜ ਕੇ ਸੰਸਕਾਰ ਕਰ ਦਿੱਤਾ ਜਾਵੇ।
ਉਹ ਲਿਖਤਾਂ ਜੋ ਇਤਿਹਾਸ ਨੂੰ ਜਿੰਦਗੀ ਦੇਣ ਦੇ ਕਾਬਲ ਸਨ। ਉਦੋਂ ਤਾਂ ਚੀਕੇ ਨਹੀਂ ਤੁਸੀਂ??
ਸਭ ਤੋਂ ਅਹਿਮ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਨਾਲ ਬਿਕ੍ਰਮੀ ਕਲੰਡਰ ਦੁਨੀਆਂ 'ਚੋਂ ਖਤਮ ਨਹੀਂ ਹੋ ਜਾਣਾ।
ਜਿੱਦਣ ਨਾਨਕਸ਼ਾਹੀ ਸੰਮਤ ਲਿਖਣਗੇ ਤੁਹਾਡੀ ਆਤਮਾ ਦੀ ਸ਼ਾਂਤੀ ਲਈ ਨਾਲ ਬਿਕ੍ਰਮੀ ਵੀ ਲਿਖ ਦਿਆ ਕਰਨਗੇ।
ਨਾਲੇ ਬਾਕੀ ਹਿੰਦੋਸਤਾਨ 'ਚ ਉਹ ਅਮਲ 'ਚ ਰਹਿਣਾ।
ਉੱਥੇ ਲਾਗੂ ਹੋਇਆ ਵੇਖ ਕੇ ਕਲੇਜੇ ਠੰਢ ਪਾ ਲਿਆ ਕਰਿਉ।
ਇਤਿਹਾਸ ਗਵਾਹ ਹੈ ਕਿ ਜਦੋਂ ਆਗੂ ਅਵਾਮ ਦੀ ਨਬਜ਼ ਪਛਾਨਣ ਤੋਂ ਫੇਲ੍ਹ ਹੋ ਜਾਂਦੇ ਨੇ ਤੇ ਉਹ ਫਿਰ ਮੂੰਹ ਦੀ ਖਾਂਦੇ ਹੁੰਦੇ ਨੇ।
ਥੱਲੇ ਵੇਖੋ ਦੁਨੀਆਂ 'ਚ ਕੀ ਵਾਪਰ ਰਿਹਾ। ਹਵਾ ਦਾ ਰੁਖ ਵੇਖੋ। ਤੁਹਾਡੀਆਂ ਦਲੀਲਾਂ ਅਸਰ ਨਹੀਂ ਕਰ ਰਹੀਆਂ। ਸਹਿਜ ਰੂਪ 'ਚ ਹੀ ਕੌਮ ਇੱਕ ਰਾਹ ਤੁਰੀ ਆ। ਗੁਰੂ ਮਹਾਰਾਜ ਨੇ ਆਪਣੇ ਲਈ ਫੈਸਲੇ ਲੈਣ ਦਾ ਕੰਮ ਪੰਥ ਨੂੰ ਦਿੱਤਾ ਸੀ, ਸੋ ਉਹ ਲੈ ਰਹੇ ਨੇ। ਸਾਥ ਛੱਡ ਦਿਉਗੇ ਤਾਂ ਕਾਹੇ ਜੋਗੇ ਨਹੀਂ ਰਹੋਗੇ।
ਸੰਦੀਪ ਸਿੰਘ ਤੇਜਾ
……………
ਟਿੱਪਣੀ:-  ਗੁਰੂ ਸਾਹਿਬ ਨੇ ਪੰਥ ਦੀਆਂ ਅਲੱਗ-ਅਲੱਗ ਸੰਸਥਾਵਾਂ ਨੂੰ ਅਲੱਗ-ਅਲੱਗ ਕੰਮ ਕਰਨ ਲਈ ਸਥਾਪਤ ਕੀਤਾ ਸੀ, ਜਿਸ ਵਿਚ ‘ਗੁਰਮਤਿਆਂ’(ਜੋ ਫੈਸਲੇ ਗੁਰਬਾਣੀ ਨਾਲ ਸਬੰਧਿਤ ਹੋਣ) ਅਤੇ ‘ਮਤਿਆਂ’ (ਜੋ ਫੈਸਲੇ ਦੁਨਿਆਵੀ ਮਸਲ੍ਹਿਆਂ ਨਾਲ ਸਬੰਧਿਤ ਹੋਣ) ਰਾਹੀਂ ਫੈਸਲੇ ਲੈਣ ਦਾ ਅਧਿਕਾਰ ‘ਸਰਬੱਤ-ਖਾਲਸਾ’ ਨੂੰ ਹੈ।
(ਜਿਸ ‘ਸਰਬੱਤ-ਖਾਲਸਾ’ ਨਾਮ ਦੀ ਸੰਸਥਾ ਨੂੰ ਅੱਜ ਲੀਡਰਾਂ ਨੇ ਅਗਿਆਨਤਾ ਵੱਸ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ) 
ਰੱਲ ਕੇ ਗੁਰਬਾਣੀ ਦੀ ਸਿਖਿਆ ਤੇ ਚੱਲਣ ਵਾਲੇ ਪਾਂਧੀਆਂ ਦਾ ਰਾਹ, ਪੰਧ ਹੈ ਇਹ ਜਿਸ ਨੂੰ ਪੰਥ ਕਿਹਾ ਜਾਂਦਾ ਹੈ, ਇਹ ਕੋਈ ਸੰਸਥਾ ਨਹੀਂ ਹੈ।      
        ਅਮਰ ਜੀਤ ਸਿੰਘ ਚੰਦੀ


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.