ਕੈਟੇਗਰੀ

ਤੁਹਾਡੀ ਰਾਇ

New Directory Entries


ਗੁਰਭਜਨ ਗਿੱਲ , ਸੰਪਾਦਕ
ਲੋਕ ਕਥਾ - ਚੂਹੇਦਾਨੀ
ਲੋਕ ਕਥਾ - ਚੂਹੇਦਾਨੀ
Page Visitors: 53

ਲੋਕ ਕਥਾ - ਚੂਹੇਦਾਨੀ
ਚੂਹਾ ਖੁੱਡ ਪੁੱਟ ਕੇ ਕਸਾਈ ਦੇ ਘਰ ਵਿੱਚ ਰਹਿੰਦਾ ਸੀ।

ਇੱਕ ਦਿਨ ਚੂਹੇ ਨੇ ਵੇਖਿਆ ਕਿ ਕਸਾਈ ਤੇ ਉਹਦੀ ਘਰ ਵਾਲੀ ਝੋਲੇ ਚੋਂ ਕੁਝ ਕੱਢ ਰਹੇ ਨੇ। ਚੂਹੇ ਨੇ ਸੋਚਿਆ
, ਸ਼ਾਇਦ ਕੁਝ ਖਾਣ ਪੀਣ ਵਾਲਾ ਸਮਾਨ ਹੋਵੇ।
ਨੀਝ ਲਾ ਕੇ ਉਸ ਵੇਖਿਆ ਤਾਂ ਚੂਹੇਦਾਨੀ ਨਿਕਲੀ।
ਖ਼ਤਰਾ ਮਹਿਸੂਸਦਿਆਂ ਉਸ ਨੇ ਪਿਛਵਾੜੇ ਜਾ ਕੇ ਇਹ ਗੱਲ ਕਬੂਤਰ ਨੂੰ ਦੱਸੀ ਕਿ ਹੁਣ ਖ਼ੈਰ ਨਹੀਂ। ਘਰ ਵਿੱਚ ਚੂਹੇ ਦਾਨੀ  ਆ ਗਈ ਹੈ।

ਕਬੂਤਰ ਨੇ ਮਜ਼ਾਕ ਉਡਾਉਂਦਿਆਂ ਕਿਹਾ

ਮੈਨੂੰ ਕੀ
? ਮੈਂ ਕਿਹੜਾ ਉਹਦੇ ਚ ਫਸਣੈ। 

ਉਦਾਸ ਚੂਹੇ ਨੇ ਇਹੀ ਗੱਲ ਕੁੱਕੜ ਨੂੰ ਦੱਸੀ।
ਕੁੱਕੜ ਟਿਚਕਰ ਕਰ ਬੋਲਿਆ
, ਜਾਹ ਉਇ ਜਾਹ। ਇਹ ਮੇਰੀ ਸਮੱਸਿਆ ਨਹੀਂ ਹੈ।

ਚੂਹੇ ਨੇ ਸੋਚਿਆ ਹੁਣ ਕਿਸਨੂੰ ਦਰਦ ਸੁਣਾਵਾਂ?
ਉਹ ਬੱਕਰੇ ਕੋਲ ਗਿਆ। ਦੱਸਿਆ ਕਿ ਘਰ ਚ ਚੂਹੇਦਾਨੀ ਆ ਗਈ ਹੈ।

ਬੱਕਰਾ ਖੁੱਲ੍ਹ ਕੇ ਖਿੜਖਿੜਾਇਆ। ਹੱਸ ਹੱਸ ਕੇ ਕਮਲਾ ਹੋਈ ਜਾਵੇ।
 

ਉਸੇ ਰਾਤ ਨੂੰ ਚੂਹੇਦਾਨੀ ਚੋਂ ਖਟਾਕ ਦੀ ਆਵਾਜ਼ ਆਈ।
ਇੱਕ ਜ਼ਹਿਰੀਲਾ ਸੱਪ ਫਸ ਗਿਆ ਸੀ।

ਹਨੇਰੇ ਚ ਚੂਹਾ ਸਮਝ ਕੇ ਕਸਾਈ ਦੀ ਘਰ ਵਾਲੀ ਉਸ ਨੂੰ ਪੂਛਲ ਤੋਂ ਫੜ ਕੇ ਖਿੱਚਣ ਲੱਗੀ ਤਾਂ ਸੱਪ ਨੇ ਡੰਗ ਮਾਰ ਦਿੱਤਾ।

ਤਬੀਅਤ ਵਿਗੜਨ ਤੇ ਹਕੀਮ ਸੱਦਿਆ।
ਹਕੀਮ ਨੇ ਦੇਸੀ ਟੋਟਕਾ ਦੱਸਿਆ ਕਿ ਇਸ ਬੀਬੀ ਨੂੰ ਕਬੂਤਰ ਦਾ ਸ਼ੋਰਬਾ(ਸੂਪ) ਪਿਆਉ।

ਹੁਣ ਉਹੀ ਕਬੂਤਰ ਪਤੀਲੇ ਚ ਉੱਬਲ ਰਿਹਾ ਸੀ।

ਸੱਪ ਲੜੇ ਦੀ ਗੱਲ ਸੁਣ ਕੇ ਨਜ਼ਦੀਕੀ ਰਿਸ਼ਤੇਦਾਰ ਖ਼ਬਰ ਨੂੰ ਆ ਗਏ।
ਅੰਨ ਪਾਣੀ ਤਾਂ ਖੁਆਉਣਾ ਹੀ ਸੀ। ਮੁਰਗਾ ਮਰੋੜ ਕੇ ਰਿੰਨ੍ਹ ਲਿਆ।

ਕੁਝ ਦਿਨਾਂ ਬਾਦ ਕਸਾਈ ਦੀ ਘਰ ਵਾਲੀ ਨੌ ਬਰ ਨੌ ਹੋ ਗਈ।
ਖ਼ੁਸ਼ੀ ਚ ਜਸ਼ਨ ਵੇਲੇ ਬੱਕਰਾ ਝਟਕਾ ਲਿਆ।

ਚੂਹਾ ਹੁਣ ਘਰ ਤੋਂ ਬਹੁਤ ਦੂਰ ਜਾ ਚੁਕਾ ਸੀ, ਬਹੁਤ ਦੂਰ।
ਕੀ ਸਮਝੇ?
ਅਗਲੀ ਵਾਰ ਜੇ ਕੋਈ ਤੁਹਾਨੂੰ ਆਪਣੀ ਤਕਲੀਫ਼ ਦੱਸੇ ਤਾਂ ਇਹ ਕਦੇ ਨਾ ਸਮਝੋ ਕਿ ਮੈਨੂੰ ਕੀਹ
?
ਜ਼ਰੂਰ ਸੋਚੋ!

ਸਮਾਜ ਦਾ ਇੱਕ ਅੰਗ
,ਵਰਗ ਜਾਂ ਨਾਗਰਿਕ ਖ਼ਤਰੇ ਵਿੱਚ ਹੈ ਤਾਂ ਸਮਝੋ ਕਿ ਇਹ ਖ਼ਤਰਾ ਕਿਸੇ ਵੇਲੇ ਵੀ ਤੁਹਾਡਾ ਬੂਹਾ ਠਕੋਰ ਸਕਦਾ ਹੈ।
ਆਪਣੇ ਚੱਕਰਵਿਊਹ ਚੋਂ ਬਾਹਰ ਨਿਕਲੋ

ਮੈਂ ਮੇਰੀ ਤੇ ਮੈਨੂੰ(
I, ME & MYSELF) ਚੋਂ ਬਾਹਰ ਨਿਕਲੋ।
ਸਮਾਜ ਨੂੰ ਆਪਣਾ ਟੱਬਰ ਸਮਝੋ।
 


ਪੁਨਰ ਕਥਨ: ਗੁਰਭਜਨ ਗਿੱਲ

ਨੋਟ: ਇਹ ਕਥਾ ਸਿਆਸੀ ਨਹੀਂ ਤੇ ਪੰਜਾਬ ਨਾਲ ਇਸ ਦਾ ਕੋਈ ਸਿੱਧਾ ਸਬੰਧ ਨਹੀਂ ਹੈ)

gurbhajansinghgill@gmail.com
9872631199

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.