ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
‘ਅਨਪੁਰਖ’, ਲਫਜ਼ ‘ਉਸ ਦੇ’ ਦੀ ਬਜਾਏ- ‘ਮੱਧਮ ਪੁਰਖ’, ਲਫਜ਼ ‘ਤੇਰੇ’ ਵਰਤੇ ਜਾਣ ਪਿੱਛੇ ਅਸਲੀਅਤ:-
‘ਅਨਪੁਰਖ’, ਲਫਜ਼ ‘ਉਸ ਦੇ’ ਦੀ ਬਜਾਏ- ‘ਮੱਧਮ ਪੁਰਖ’, ਲਫਜ਼ ‘ਤੇਰੇ’ ਵਰਤੇ ਜਾਣ ਪਿੱਛੇ ਅਸਲੀਅਤ:-
Page Visitors: 2804

 ‘ਅਨਪੁਰਖ’, ਲਫਜ਼ ‘ਉਸ ਦੇ’ ਦੀ ਬਜਾਏ- ‘ਮੱਧਮ ਪੁਰਖ’, ਲਫਜ਼ ‘ਤੇਰੇ’ ਵਰਤੇ ਜਾਣ ਪਿੱਛੇ ਅਸਲੀਅਤ:-
ਤੁਕ ਹੈ-- “…ਇਹ ਵੇਲਾ ਫਿਰਿ ਹਥਿ ਨ ਆਵੈ ਅਨਦਿਨੁ ਸਦਾ ਪਛੁਤਾਏ ॥ - ਚਮਕੌਰ ਸਿੰਘ ਬਰਾੜ ਨੇ ਅਰਥ ਲਿਖੇ ਹਨ- “..ਫੇਰ ਮੁੜਕੇ *ਤੇਰੇ* ਇਹ ਵੇਲਾ … ਨਹੀਂ ਆਉਂਦਾ *ਉਹ* ਦਿਨ ਰਾਤ ਪਛੁਤਾਉਂਦਾ ਹੈ। ”
ਓਪਰੀ ਨਜ਼ਰੇ ਤਾਂ ਲੱਗਦਾ ਹੈ ਕਿ ਅਰਥਾਂ ਵਿੱਚ “ਉਸ ਦੇ’ ਦੀ ਬਜਾਏ ਜੇ “ਤੇਰੇ” ਲਿਖ ਦਿੱਤਾ ਤਾਂ ਫੇਰ ਕੀ ਫਰਕ ਪੈ ਗਿਆ? ਆਖਿਰ ਜੋ ਗੱਲ ਕਹੀ ਗਈ ਹੈ ਉਹ ਤਾਂ ਇੱਕੋ ਹੀ ਹੈ? ਪਰ ਅਸਲ ਵਿੱਚ ਇਸ ਪਿੱਛੇ ਵੀ ਇੱਕ ਘੁੰਡੀ ਹੈ।
ਬਰਾੜ ਜੀ ਨੂੰ ਗੁਰੂ ਸਾਹਿਬਾਂ ਦਾ ਇਸ ਜਨਮ ਤੋਂ ਬਾਅਦ ਜੂਨਾਂ ਵਾਲਾ ਫਲਸਫਾ ਮਨਜ਼ੂਰ ਨਹੀਂ।ਪਰ ਸਾਫ ਲਫਜ਼ਾਂ ਵਿੱਚ ਇਹ ਗੱਲ ਨਹੀਂ ਕਹਿ ਸਕਦੇ ਕਿ ਉਹ ਗੁਰੂ ਸਾਹਿਬਾਂ ਦਾ ਫਲਸਫਾ ਮੰਨਣ ਤੋਂ ਇਨਕਾਰੀ ਹਨ।ਇਸ ਲਈ ਵਿਆਕਰਣ ਆਧਾਰਿਤ ਅਰਥਾਂ ਦੇ ਨਾਮ ਤੇ, ਅਤੇ ਗੁਰੂ ਦਾ ਸਿਧਾਂਤ ਦੱਸ ਕੇ ਵਿੱਚ ਆਪਣੀ ਸੋਚ ਵਾੜ ਰਹੇ ਹਨ।
ਹੁਣ ਅਸਲ ਗੱਲ ਇਹ ਹੈ ਕਿ ਜੇ ਬਰਾੜ ਜੀ **ਉਸ’ (ਮਨਮੁਖ, ਪਖੰਡੀ) ਦੇ** ਵੇਲਾ ਹੱਥ ਨਹੀਂ ਆਉਂਦਾ ਕਹਿੰਦੇ ਹਨ ਤਾਂ ਇਸ ਦਾ ਮਤਲਬ ਬਣਦਾ ਹੈ ਕਿ ਇਹ ਗੱਲ ‘ਮਨਮੁਖ, ਪਖੰਡੀ’ ਲਈ ਕਹੀ ਗਈ ਹੈ ਅਤੇ ਮਨਮੁਖ ਪਖੰਡੀ ਤੇ ਲਾਗੂ ਹੁੰਦੀ ਹੈ। ਉਹ ਆਪਣਾ ਜਿਹੜਾ **ਮਨੁੱਖਾ ਜੀਵਨ ਦਾ ਸਮਾਂ** ਵਿਆਰਥ ਗਵਾਉਂਦਾ ਹੈ, ਉਸ ਬਾਰੇ ਗੱਲ ਕਹੀ ਗਈ ਹੈ।ਇਸ ਤਰ੍ਹਾਂ ਇਹ ਗੱਲ ਇਸ ਮਨੁੱਖਾ ਜੀਵਨ ਦੇ ਖਤਮ ਹੋਣ ਉਪਰੰਤ ਲਈ ਬਣ ਜਾਂਦੀ ਹੈ।ਪਰ ਇਹ ਗੱਲ ਚਮਕੌਰ ਸਿੰਘ ਨੂੰ ਮਨਜ਼ੂਰ ਨਹੀਂ।ਇਹਨਾਂ ਨੇ ਤਾਂ ਮੌਜੂਦਾ ਸਮੇਂ ਅਤੇ ਮੌਜੂਦਾ ਜੀਵਨ ਵਿੱਚ ਹੀ ਸਾਰੀ ਖੇਡ ਖਤਮ ਕਰ ਦੇਣੀ ਹੁੰਦੀ ਹੈ, ਚਾਹੇ ਗੁਰਬਾਣੀ ਵਿੱਚ ਐਸਾ ਨਾ ਵੀ ਲਿਖਿਆ ਹੋਵੇ।
‘ਮਨ ਨੂੰ ਸਮਝਾਉਂਦੇ ਹੋਏ, *ਤੇਰੇ ਵੇਲਾ … ਨਹੀਂ ਆਉਂਦਾ* ਕਹਿਣ ਦਾ ਮਤਲਬ ਬਣਦਾ ਹੈ ਕਿ ਇਹ ਸਾਧਾਰਣ ਜਿਹਾ ਸੰਦੇਸ਼ ਹੈ ਜੋ ਕਿ ਸਭ ਲਈ (ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਪਖੰਡੀ) ਸਭ ਨੂੰ ਸਮਝਾਇਆ ਹੈ ਕਿ ਇਸੇ ਲੰਘ ਚੁੱਕਾ ਸਮਾਂ ਮੁੜ ਕੇ ਨਹੀਂ ਆਉਂਦਾ।
ਚਮਕੌਰ ਸਿੰਘ ਨਾਲ ਏਨੀ ਲੰਮੀ ਚੌੜੀ ਵਿਚਾਰ ਹੋਣ ਦੇ ਬਾਵਜੂਦ ਵੀ ਛੋਟੀ ਜਿਹੀ ਗ਼ਲਤੀ ਮੰਨਣ ਲਈ ਤਿਆਰ ਨਹੀਂ। ਉਸ ਦਾ ਕਾਰਣ ਇਹ ਹੈ ਕਿ ਇਸ ਤਰ੍ਹਾਂ ਇਹਨਾਂ ਨੂੰ ਮੰਨਣਾ ਪਏਗਾ ਕਿ **…ਇਹ ਜੀਵਨ ਖਤਮ ਹੋਣ ਉਪਰੰਤ ਪਛਤਾਉਣਾ ਪੈਂਦਾ ਹੈ**। 
ਜਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.