ਕੈਟੇਗਰੀ

ਤੁਹਾਡੀ ਰਾਇ



ਬਲਬੀਰ ਸਿੰਘ ਸੂਚ (ਵਕੀਲ)
‘The Pen is mightier than the sword’
‘The Pen is mightier than the sword’
Page Visitors: 2591

*‘The Pen is mightier than the sword’*
*THOUGHT AND THINKING*
*'Good Poem' On Thought and Thinking, that is to say specifically ‘VICHAR’
that’s also relates to ‘PEN’ as ‘PEN’ is also nothing without ‘THOUGHT  AND
THINKING’, otherwise as rightly said in the context  ‘The Pen is mightier
than the sword’ as Balbir Singh Sooch-Sikh Vichar Manch keeps always faith
in the‘THOUGHT  AND THINKING’
.*
* <http://www.thekhalsa.org/frame.php?path=344&article=11115>*
*http://www.sikhvicharmanch.com/ <http://www.sikhvicharmanch.com/>*
.........................................
ਵਿਚਾਰ ਅਤੇ ਤਲਵਾਰ !

ਜਦ ਬੰਦੇ ਦੀ ਸੋਚ ਦਲੀਲੋਂ ਹਾਰੀ ਹੈ ,
ਮੂਰਖਤਾ ਨਾਲ ਕੱਢੀ ਉਸ ਕਟਾਰੀ ਹੈ ।

ਤਰਕ-ਸੂਝ ਜਦ ਉਸਦੇ ਵਸ ਵਿੱਚ ਆਈ ਨਾ,
‘ਮਿੱਠਤ’ ‘ਨੀਵੀਂ’ ਵੀ ਉਸਨੇ ਦੁਰਕਾਰੀ ਹੈ ।

ਉੱਚਾ ਬੋਲਣ ਦੀ ਵੀ ਪੈਂਦੀ ਲੋੜ ਨਹੀਂ,
ਜੇਕਰ ਆਖੀ ਗੱਲ ਵਜਨ ਦੀ ਭਾਰੀ ਹੈ ।

ਸੱਚ ਨਾਲ ਤਲਵਾਰ ਜਦੋਂ ਟਕਰਾਈ ਹੈ,
ਸੱਚ ਨੇ ਸਾਹਵੇਂ ਬੈਹਕੇ ਬਾਜੀ ਮਾਰੀ ਹੈ ।

ਸ਼ਬਦ ਨਾਲੋਂ ਹਥਿਆਰ ਨੂੰ ਉੱਚਾ ਰੱਖਣ ਦੀ,
ਗਿਆਨ-ਯੁੱਗ ਨੇ ਨੀਤੀ ਸਦਾ ਨਿਕਾਰੀ ਹੈ ।

ਉਸਨੇ ਕਿਸੇ ਬਿਵੇਕ ਅਕਲ ਤੋਂ ਕੀ ਲੈਣਾ,
ਜਿਸ ਪੂਜਾ,ਹਵਨਾਂ ਨਾਲ ਜਿੰਦ ਗੁਜਾਰੀ ਹੈ ।

ਜਿਸਦਾ ਪੱਲਾ ਸੱਚ ਵਿਚਾਰੋਂ ਖਾਲੀ ਹੈ,
ਬਿਰਤੀ ਹੁੰਦੀ ਉਸਦੀ ਹੀ ਹੰਕਾਰੀ ਹੈ ।

ਸੱਚ ਝੂਠ ਦਾ ਜਦ ਵੀ ਪੰਗਾ ਪੈਂਦਾ ਹੈ,
ਝੂਠੇ ਨੂੰ ਹੀ ਸ਼ਹਿ ਮਿਲਦੀ ਸਰਕਾਰੀ ਹੈ ।

ਜੈਸਾ ਸੇਵੇ ਬੰਦਾ ਤੈਸਾ ਹੋ ਜਾਂਦਾ,
ਗੁਰੂਆਂ ਬਾਣੀ ਵਿੱਚ ਇਹ ਗੱਲ ਉਚਾਰੀ ਹੈ ।

ਬਾਣੀ ਆਖੇ ਗਿਆਨ ਬਿਨਾ ਤੇ ਧਰਮ ਨਹੀਂ ,
ਰੱਖੀ ਭਾਵੇਂ ਝੂਠ-ਤਸੱਲੀ ਭਾਰੀ ਹੈ ।

ਬਾਹਰੋਂ ਭਾਵੇਂ ਲੱਖ ਅਡੰਬਰ ਕਰ ਦੇਖੋ,
ਅਮਲਾਂ ਬਾਝੋਂ ਹੁੰਦੀ ਸਦਾ ਖੁਆਰੀ ਹੈ ।

ਗੁਰਮੀਤ ਸਿੰਘ ਬਰਸਾਲ “ਕੈਲੇਫੋਰਨੀਆਂ”
………………………………………… 
Balbir Singh Sooch
Sikh Vichar Manch
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.