India-Russia Defence and Security Agreements:
The Editorial, ‘India-Russia: Defence and Security Agreements’ demands answers from us.
India-Russia: Defence and Security Agreements on Occasion of BRICS SUMMIT-INDIA 2016
ਭਾਰਤ-ਰੂਸ ਰੱਖਿਆ ਸਮਝੌਤੇ
1. ਗੋਆ ਵਿਖੇ ਬਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ (ਬਰਿਕਸ) ਦੇ ਅੱਠਵੇਂ ਸੰਮੇਲਨ ਵਿੱਚ ਇਨ੍ਹਾਂ ਮੁਲਕਾਂ ਵੱਲੋਂ ਵਪਾਰਕ ਸਾਂਝ ਵਧਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਦੀ ਕੋਸ਼ਿਸ ਹੋ ਰਹੀ ਹੈ।
2. ਇਸ ਮੌਕੇ ਭਾਰਤ ਅਤੇ ਰੂਸ ਦਰਮਿਆਨ 43 ਹਜ਼ਾਰ ਕਰੋੜ ਰੁਪਏ ਦੇ ਤਿੰਨ ਵੱਡੇ ਰੱਖਿਆ ਸੌਦਿਆਂ ਉੱਤੇ ਸਹੀ ਪਾਈ ਗਈ ਹੈ।
3. ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਅਮਰੀਕਾ ਵੱਲ ਝੁਕਾਅ ਕਾਰਨ ਰੂਸ ਨੇ ਵੀ ਅਮਰੀਕਾ ਅਤੇ ਭਾਰਤ ਲਈ ਸਿਰਦਰਦੀ ਪੈਦਾ ਕਰਨ ਵਾਲੇ ਚੀਨ ਅਤੇ ਪਾਕਿਸਤਾਨ ਵੱਲ ਹੱਥ ਵਧਾਉਣਾ ਸ਼ੁਰੂ ਕਰ ਦਿੱਤਾ ਹੈ।
4. ਦੱਖਣੀ ਚੀਨ ਸਾਗਰੀ ਖ਼ਿੱਤੇ ਦੇ ਮਾਮਲੇ ਵਿੱਚ ਰੂਸ ਇਕੱਲਾ ਦੇਸ਼ ਸੀ ਜਿਸ ਨੇ ਚੀਨ ਦੇ ਪੱਖ ਵਿੱਚ ਸਟੈਂਡ ਲਿਆ।
5. 1950 ਤੋਂ ਬਾਅਦ ਭਾਰਤ ਦੀ ਹਥਿਆਰਾਂ ਅਤੇ ਰੱਖਿਆ ਮਾਮਲਿਆਂ ਦੀ 70 ਫ਼ੀਸਦੀ ਲੋੜ ਰੂਸ ਪੂਰੀ ਕਰਦਾ ਰਿਹਾ ਹੈ ਪਰ ਹੁਣ ਭਾਰਤ ਅਤੇ ਰੂਸ ਦੇ ਦੁਵੱਲੇ ਵਪਾਰ ਵਿੱਚ ਲਗਪਗ 14 ਫ਼ੀਸਦੀ ਤਕ ਕਮੀ ਆ ਚੁੱਕੀ ਹੈ।
6. ਡਾ. ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਅਮਰੀਕਾ ਨਾਲ ਪਰਮਾਣੂ ਸਮਝੌਤੇ ਉੱਤੇ ਕੀਤੇ ਦਸਤਖ਼ਤ ਅਤੇ ਮੋਦੀ ਸਰਕਾਰ ਆਉਣ ਤੋਂ ਬਾਅਦ ਅਮਰੀਕਾ ਤੋਂ 3 ਅਰਬ ਡਾਲਰ ਦੇ ਰੱਖਿਆ ਸਾਜ਼ੋ-ਸਾਮਾਨ ਖ਼ਰੀਦਣ ਦੇ ਸਮਝੌਤੇ ਕਾਰਨ ਰੂਸ ਅਤੇ ਭਾਰਤ ਦਰਮਿਆਨ ਦੂਰੀਆਂ ਵਧਣ ਲੱਗ ਗਈਆਂ ਸਨ।
7. ਦੇਸ਼ ਵਿੱਚ ਰੱਖਿਆ ਮਾਹਿਰਾਂ ਦੇ ਇੱਕ ਤਬਕੇ ਵੱਲੋਂ ਰੂਸ ਨਾਲ ਮਿੱਤਰਤਾ ਕਾਇਮ ਰੱਖਣ ਲਈ ਵੀ ਲਗਾਤਾਰ ਰਾਇ ਦਿੱਤੀ ਜਾਂਦੀ ਰਹੀ ਹੈ।
8. ਦਬਾਅ ਅਧੀਨ ਅਰਥ-ਵਿਵਸਥਾ ਦੇ ਚਲਦਿਆਂ ਅਤੇ ਤਮਾਮ ਮਨ-ਮੁਟਾਵ ਦੇ ਬਾਵਜੂਦ ਭਾਰਤ ਨੂੰ ਰੱਖਿਆ ਸਾਮਾਨ ਵੇਚਣ ਵਿੱਚ ਸਫ਼ਲਤਾ ਰੂਸ ਦੀ ਵਪਾਰਕ ਕਾਮਯਾਬੀ ਮੰਨੀ ਜਾ ਰਹੀ ਹੈ।
9. ਮੋਦੀ ਸਰਕਾਰ ਨੇ ਹਥਿਆਰਾਂ ਦੇ ਮਾਮਲੇ ਵਿੱਚ ਆਧੁਨਿਕ ਤਕਨੀਕ ਲਿਆਉਣ ਲਈ ਸੌ ਫ਼ੀਸਦੀ ਸਿੱਧੇ ਪੂੰਜੀ ਨਿਵੇਸ਼ ਲਈ ਖੋਲ੍ਹੇ ਦਰਵਾਜ਼ਿਆਂ ਦੀ ਆਲੋਚਨਾ ਹੁੰਦੀ ਆ ਰਹੀ ਹੈ ਪਰ ਸਰਕਾਰ ਦੇ ਇਸ ਕਦਮ ਦੇ ਨਾਲ ਧਰਾਤਲ ਉੱਤੇ ਵੱਡੇ ਨਿਵੇਸ਼ ਦੀ ਝਲਕ ਅਜੇ ਤਕ ਦਿਖਾਈ ਵੀ ਨਹੀਂ ਦਿੱਤੀ।
10. ਭਾਰਤ ਦੁਨੀਆਂ ਭਰ ’ਚੋਂ ਹਥਿਆਰਾਂ ਦਾ ਦੂਜਾ ਸਭ ਤੋਂ ਵੱਡਾ ਖ਼ਰੀਦਦਾਰ ਹੈ।
11. ਦੂਜੇ ਪਾਸੇ 7.5 ਫ਼ੀਸਦੀ ਵਿਕਾਸ ਦਰ ਦੇ ਦਾਅਵੇ ਕਰਨ ਵਾਲੇ ਮੁਲਕ ਵਿੱਚ ਰੁਜ਼ਗਾਰ ਦੇ ਮੌਕੇ ਉਪਲਬਧ ਨਾ ਹੋਣ ਕਾਰਨ ਵਿਕਾਸ ਦਰ ਉੱਤੇ ਸਵਾਲ ਉਠ ਰਹੇ ਹਨ।
12. ਸਭ ਤੋਂ ਵੱਧ ਵਿਕਾਸ ਦਰ ਵਾਲੇ ਦੇਸ਼ ਦਾ ਦੂਜਾ ਪਾਸਾ ਇਹ ਵੀ ਹੈ ਕਿ ਦੁਨੀਆਂ ਦੇ ਗ਼ਰੀਬਾਂ ਦੀ ਸਭ ਤੋਂ ਵੱਡੀ ਸੰਖਿਆ ਵੀ ਇੱਥੇ ਰਹਿ ਰਹੀ ਹੈ।
13. ਵਿਗਿਆਨ ਅਤੇ ਤਕਨੀਕ ਵਿੱਚ ਬੇਮਿਸਾਲ ਤਰੱਕੀ ਦੇ ਬਾਵਜੂਦ ਇੱਕੀਵੀਂ ਸਦੀ ਦੇ ਖ਼ਤਰੇ ਵੀ ਵਿਆਪਕ ਰੂਪ ਧਾਰਦੇ ਵਿਖਾਈ ਦੇ ਰਹੇ ਹਨ।
14. ਕਿਹਾ ਜਾਂਦਾ ਹੈ ਕਿ ਮਹਾਂਸ਼ਕਤੀਵਾਦ ਅਤੇ ਦਹਿਸ਼ਤਵਾਦ ਇੱਕ ਸਿੱਕੇ ਦੇ ਦੋ ਪਾਸੇ ਹਨ। ਇਸ ਲਈ ਇਨ੍ਹਾਂ ਦੇ ਖ਼ਿਲਾਫ਼ ਜਨਤਕ ਰਾਇ ਅਤੇ ਵਿਚਾਰਧਾਰਕ ਲੜਾਈ ਹੀ ਕਾਰਗਰ ਹੋ ਸਕਦੀ ਹੈ।
15. ਵਿਕਾਸ ਦਾ ਮੌਜੂਦਾ ਤੌਰ ਤਰੀਕਾ ਵਾਤਾਵਰਣਕ ਸੰਕਟ ਅਤੇ ਗ਼ਰੀਬ-ਅਮੀਰ ਵਿੱਚ ਪਾੜੇ ਨੂੰ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ।
16. ਇਸੇ ਕਰਕੇ ਅੰਤਰ ਨਿਰਭਰ ਦੇਸ਼ਾਂ ਦੇ ਇਸ ਦੌਰ ਵਿੱਚ ਹਥਿਆਰਾਂ ਦੀ ਦੌੜ ਨੂੰ ਘਟਾਉਣ ਅਤੇ ਸੱਭਿਅਕ ਸਮਾਜ ਦੀ ਤਰਜਮਾਨੀ ਕਰਦਿਆਂ ਵਖਰੇਵਿਆਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦੀ ਮੰਗ ਵੀ ਜ਼ੋਰ ਫੜਦੀ ਜਾ ਰਹੀ ਹੈ।
17. ਜੰਗੀ ਮਾਨਸਿਕਤਾ ਦੇ ਖ਼ਿਲਾਫ਼ ਅਮਨ ਦਾ ਸੁਨੇਹਾ ਗ਼ੁਰਬਤ, ਅਨਪੜ੍ਹਤਾ, ਬੇਰੁਜ਼ਗਾਰੀ ਅਤੇ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਈ ਹੋ ਸਕਦਾ ਹੈ।
18. ਭਾਰਤੀ ਆਗੂਆਂ ਨੇ ਕਿਸੇ ਵੀ ਮਹਾਂਸ਼ਕਤੀ ਦੇ ਨਾਲ ਮਿਲ ਕੇ ਚੱਲਣ ਦੇ ਬਜਾਏ ਗੁੱਟ-ਨਿਰਲੇਪ ਲਹਿਰ ਦੀ ਅਗਵਾਈ ਕਰਨ ਦਾ ਫ਼ੈਸਲਾ ਲੈ ਕੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕੀਤੀ ਸੀ।
19. ਵਿਸ਼ਵ ਪੱਧਰ ’ਤੇ ਇੱਕ ਦੇਸ਼ ਨੂੰ ਹਰਾ ਕੇ ਉਸ ਉੱਤੇ ਕਬਜ਼ਾ ਕਰਨ ਦਾ ਵਰਤਾਰਾ ਲਗਾਤਾਰ ਖ਼ਤਮ ਹੋ ਚੁੱਕਾ ਹੈ।
20. ਭਾਰਤ ਅਤੇ ਪਾਕਿਸਤਾਨ ਤਿੰਨ ਜੰਗਾਂ ਲੜ ਚੁੱਕੇ ਹਨ।
21. ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਵਜੋਂ ਪਛਾਣ ਬਣਾਉਣ ਵਾਲੇ ਭਾਰਤ ਨੂੰ ਅਮਨ ਲਹਿਰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵੱਲ ਕਦਮ ਵਧਾਉਣੇ ਚਾਹੀਦੇ ਹਨ।
India-Russia Defence and Security Agreements:
The Editorial, ‘India-Russia: Defence and Security Agreements’ demands answers from us.
The Editorial, ‘India-Russia: Defence and Security Agreements’ demands answers from us.
By Balbir Singh Sooch-Sikh Vichar Manch
Questions and or Comments:
1. Every sentence of the Editorial, ‘India-Russia: Defence and Security Agreements’ published in Panjabi Tribune on October 17, 2016 deserves appreciation being exceptionally educative for ascertaining the
truth on surface existing today in the world comparing with the past situation especially related to Pakistan and India.
2. With due apology, I take liberty and thought proper to divide the Editorial into 21 paragraphs for highlighting it in a befitting manner.
3. To my mind, the contents of the Editorial pose many questions before us.
4. Does our country purchase the heavy arms and other equipment from big powers to oblige them and or for deterrence from war by the enemy countries?
5. Does our country and similarly Pakistan purchase the heavy arms and other equipment from big powers so that they (big powers or any of big powers) should not shift their weight of mighty force or forces to another
block endangering our safety and security?
6. Do our both countries, India and Pakistan can’t consider us as brothers on humanitarian grounds in the interest of welfare of people of our countries and humanity?
7. Are our both countries not wise enough to have and enter into settlements, compromises and change their style of livings like living by way non-alignment or any other alternative etc as suggested in the Editorial and tried to practice earlier also?
8. Do our both countries, India and Pakistan not have ability, capacity and efficiency to think on such lines to bring peace between us to have prosperity for all and around our countries?
9. In case of failure of our both countries to do this all, can’t the big powers collectively or individually impel and or compel us to settle your disputes amicably in the interest of welfare of people of our countries and humanity for prosperity in all respects as suggested and also possible to do so?
10. Do our both countries, India and Pakistan ruling class always willing and consented parties to keep on prolonging the enmity and the disputes in order to have political gains to suppress their own people as is the talk of day all over, like an old Niccolò Machiavelli (3 May 1469 – 21 June 1527) was an Italian Renaissance historian, politician, diplomat, philosopher, humanist, and writer’s style in the modern world also, but now
the States, India and Pakistan are supposed to be exemplary welfare democratic countries in the world.
11. The Editorial does not only pose the questions before us, but demands answers from us including other big Nuclear powers of the world. Thanks
By Balbir Singh Sooch-Sikh Vichar Manch
…………………………………..
ਬਲਬੀਰ ਸਿੰਘ ਸੂਚ (ਵਕੀਲ)
India-Russia Defence and Security Agreements:
Page Visitors: 2592