‘ਅਜੋਕਾ ਗੁਰਮਤਿ ਪ੍ਰਚਾਰ?’-2
ਗੁਰਮਤਿ ਦੇ ਅਜੋਕੇ ਪ੍ਰਚਾਰਕਾਂ ਦੀਆਂ ਲਿਖਤਾਂ ਵਿੱਚੋਂ ਕੁਝ ਉਦਾਹਰਣਾਂ ਪੇਸ਼ ਕੀਤੀਆਂ ਜਾ ਰਹੀਆਂ ਹਨ, ਜਿਹੜੀਆਂ ਉਨ੍ਹਾਂਨੇ ‘ਗੁਰਮਤਿ ਅਨੁਸਾਰ ਅਕਾਲ ਪੁਰਖ ਦਾ ਸਰੂਪ’ ਬਿਆਨ ਕਰਨ ਲਈ ਆਪਣੀਆਂ ਲਿਖਤਾਂ ਵਿੱਚ ਵਰਤੀਆਂ ਹਨ ਅਤੇ ਆਪਣੀ ਮਰਜ਼ੀ ਦੇ ਹੀ ਭਾਵ ਅਰਥ ਕਰਕੇ ਸਮਝਾਏ ਹਨ।ਪਾਠਕ ਖੁਦ ਵਿਚਾਰ ਕੇ ਦੇਖ ਲੈਣ ਕਿ ਇਹ ਲੋਕ ਅਸਲ ਵਿੱਚ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਹਨ ਜਾਂ ਅੱਖੀਂ ਘੱਟਾ ਪਾਣ ਲਈ ਹੀ ਰੱਬ ਦੀ ਹੋਂਦ ਮੰਨਣ ਦੀ ਗੱਲ ਕਰਦੇ ਹਨ? ਗੰਭੀਰਤਾ ਨਾਲ ਸੋਚਣ ਵਿਚਾਰਨ ਦੀ ਜਰੂਰਤ ਹੈ ਕਿ ਕਿਤੇ ਗੁਰਮਤਿ ਪ੍ਰਚਾਰ ਦੇ ਨਾਂ ਤੇ ‘ਦੇਵ ਧਰਮ’ ਆਦਿ ਕਿਸੇ ਨਾਸਤਿਕ ਮੱਤ ਦੀ ਘੁਸਪੈਠ ਤਾਂ ਨਹੀਂ ਹੋ ਰਹੀ? ਪਾਠਕਾਂ ਦਾ ਧਿਆਨ ਇਕ ਵਾਰੀਂ ਫੇਰ ਇਸ ਪਾਸੇ ਦਵਾਉਣਾ ਚਾਹੁੰਦਾ ਹਾਂ ਕਿ- ਆਸਤਿਕ ਅਤੇ ਨਾਸਤਿਕ ਦਾ ਬੁਨਿਆਦੀ ਫਰਕ ਹੀ ਇਹ ਹੈ ਕਿ- ਆਸਤਿਕ ਨਿਰਾਕਾਰ ਰੱਬ ਦੀ ਹੋਂਦ ਨੂੰ ਅਤੇ ਸਭ ਕੁਝ ਉਸ ਦੇ ਭਾਣੇ ਵਿੱਚ ਹੋਣ ਨੂੰ ਮੰਨਦਾ ਹੈ।ਅਤੇ ਇਸ ਦੇ ਉਲਟ ਨਾਸਤਿਕ ਅਨੁਸਾਰ ਇਸ ਦਿਸਦੇ ਸੰਸਾਰ ਤੋਂ ਬਿਨਾ ਪਰਾਭੌਤਿਕ ਕੁਝ ਨਹੀਂ।ਸਭ ਕੁਝ ਕੁਦਰਤ ਦੇ ਬੱਝਵੇਂ ਨਿਯਮਾਂ ਅਧੀਨ ਹੋ ਰਿਹਾ ਹੈ।ਰੱਬ ਵਰਗੀ ਕਿਸੇ ਨਿਰਾਕਾਰ ਹਸਤੀ ਦੀ ਕੋਈ ਹੋਂਦ ਨਹੀਂ।
ਪਾਠਕ ਇਸ ਗੱਲ ਵੱਲ ਵੀ ਧਿਆਨ ਦੇਣ ਕਿ ਅਜੋਕੇ ਕੁਝ ਗੁਰਮਤਿ ਪ੍ਰਚਾਰਕ ਰੱਬ ਦੀ ਹੋਂਦ ਨੂੰ
ਨਹੀਂ ਮੰਨਦੇ ਪਰ ਸਾਫ ਲਫਜ਼ਾਂ ਵਿੱਚ ਇਸ ਗੱਲੋਂ ਇਨਕਾਰੀ ਵੀ ਨਹੀਂ, ਉਹ ਇਸ ਲਈ ਕਿ ਜੇ ਇਹ ਸਾਫ ਲਫਜਾਂ ਵਿੱਚ ਰੱਬ ਦੀ ਹੋਂਦ ਤੋਂ ਇਨਕਾਰੀ ਹੁੰਦੇ ਹਨ ਤਾਂ ਸਿੱਖ ਮੱਤ ਵਿੱਚ ਘੁਸਪੈਠ ਕਰਨੀ ਇਹਨਾਂ ਲਈ ਮੁਸ਼ਕਿਲ ਹੋ ਜਾਵੇਗੀ।ਪਾਠਕ ਦੇਖ ਲੈਣ ਕਿ ਗੁਰਬਾਣੀ ਦੀਆਂ ਤੁਕਾਂ ਜਿਨ੍ਹਾਂ ਵਿੱਚ ਰੱਬ ਦੀ ਹੋਂਦ ਦਾ ਜ਼ਿਕਰ ਹੈ, ਕਿਸ ਤਰ੍ਹਾਂ ਉਨ੍ਹਾਂ ਸਭ ਦੇ ਅਰਥ ਬਦਲ ਕੇ “ਕੁਦਰਤੀ ਨਿਯਮਾਵਲੀ” ਅਰਥ ਕਰ ਦਿਤੇ ਜਾਂਦੇ ਹਨ।
ਪੇਸ਼ ਹਨ ਇਨ੍ਹਾਂ ਪ੍ਰਚਾਰਕਾਂ ਦੇ ਕੀਤੇ ਅਰਥਾਂ ਸਮੇਤ ਕੁਝ ਗੁਰਬਾਣੀ ਉਦਾਹਰਣਾਂ -
1- “ਜਨਮਿ ਨ ਮਰੈ ਨ ਆਵੈ ਨ ਜਾਇ॥ਨਾਨਕ ਕਾ ਪ੍ਰਭੁ ਰਹਿਓ ਸਮਾਇ॥” (ਪੰਨਾ 1136)
ਅਜੋਕੇ ਅਰਥ- “ਰੱਬ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਆਉਂਦਾ ਹੈ ਤੇ ਨਾ ਕਿਤੇ ਜਾਂਦਾ ਹੈ।ਰੱਬੀ *ਨਿਯਮਾਵਲੀ ਕੁਦਰਤ ਦੇ ਰੂਪ ਵਿੱਚ ਹਰ ਥਾਂ ਤੇ ਇੱਕ ਸਾਰ ਕੰਮ ਕਰ ਰਹੀ ਹੈ*”।
ਵਿਚਾਰ- ਆਮ ਲੋਕਾਂ ਨੂੰ ਭੁਲੇਖਾ ਪਾਣ ਲਈ ਰੱਬ ਨੂੰ ਮੰਨਣ ਦੀ ਤਾਂ ਗੱਲ ਕਰ ਦਿੱਤੀ ਗਈ ਹੈ, ਅਤੇ ‘ਰੱਬੀ ਨਿਯਮਾਵਲੀ’ ਲਫਜ਼ ਵੀ ਵਰਤ ਲਏ ਗਏ ਹਨ, ਪਰ ਨਾਲ ਹੀ ਪਦਾਰਥਵਾਦੀ ਸੋਚ ਅਧੀਨ ਪਰਮਾਤਮਾ ਦੇ ਅਰਥਾਂ ਨੂੰ ਆਪਣੀ ਨਾਸਤਿਕ ਸੋਚ ਵਾਲੀ ਰੰਗਤ ਦੇ ਕੇ ਕੁਦਰਤੀ ਨਿਯਮਾਵਲੀ ਅਰਥ ਕਰ ਦਿੱਤੇ ਗਏ ਹਨ।ਅਰਥਾਤ ਪਰਮਾਤਮਾ ਕੁਝ ਨਹੀਂ, ਕੁਦਰਤ ਹੀ ਹੈ ਜੋ ਸਭ ਥਾਂ ਆਪਣਾ ਕੰਮ ਕਰ ਰਹੀ ਹੈ।ਧਿਆਨ ਦਿੱਤਾ ਜਾਵੇ ਕਿ- ‘ਪ੍ਰਭੁ ਰਹਿਆ ਸਮਾਇ’ = ‘ਕੁਦਰਤੀ ਨਿਯਮਾਵਲੀ ਹਰ ਥਾਂ ਕੰਮ ਕਰ ਰਹੀ ਹੈ’।
(ਨੋਟ-ਮਿਲਾਨ ਕਰਨ ਲਈ ਦੇਵ ਸਵਾਜ ਦੇ ਵਿਚਾਰ ਵੀ ਦੇਖੋ- “ਪਰਮਾਤਮਾ ਵਰਗੀ ਕਿਸੇ ਅਲੋਕਿਕ ਸ਼ਕਤੀ ਨੂੰ ਮੰਨਣਾ ਅੰਧ ਵਿਸ਼ਵਾਸ਼ ਹੈ।ਕੁਦਰਤ ਹੀ ਪਰਮਾਤਮਾ ਹੈ, ਜੋ ਸਭ ਜੜ੍ਹ ਅਤੇ ਚੇਤਨ ਵਸਤਾਂ ਵਿੱਚ ਵਿਆਪਕ ਹੈ”)।
2- “ਅਕਾਲ ਮੂਰਤਿ ਅਜੂਨੀ ਸੰਭੌ ਮਨਿ ਸਿਮਰਤ ਠੰਢਾ ਥੀਵਾਂ ਜੀਉ॥” (ਪੰਨਾ 99)
ਅਜੋਕੇ ਅਰਥ- “ਰੱਬ ਜੀ ਆਪਣੇ ਆਪ ਤੋਂ ਹੀ ਪ੍ਰਗਟ ਹੋ ਰਹੇ ਹਨ।ਜਨੀ ਕਿ ਸਾਰੀ ਦੁਨੀਆਂ ਇੱਕ
ਬੱਝਵੇਂ ਨਿਯਮ ਵਿੱਚ ਚੱਲ ਰਹੀ ਹੈ”।
ਵਿਚਾਰ- ਪਾਠਕ ਧਿਆਨ ਦੇਣ, ‘ਰੱਬ ਜੀ ਆਪਣੇ ਆਪ ਤੋਂ ਹੀ ਪ੍ਰਗਟ ਹੋ ਰਹੇ ਹਨ’ ਦਾ ਭਾਵ
ਅਰਥ ਕਿਸੇ ਤਰ੍ਹਾਂ ਵੀ ਬਣਦਾ ਹੈ ਕਿ- ‘ਸਾਰੀ ਦੁਨੀਆਂ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਹੀ
ਹੈ’? ਇਨ੍ਹਾਂ ਅਜੋਕੇ ਗੁਰਮਤਿ ਪ੍ਰਚਾਰਕਾਂ ਨੇ ਗੁਰਬਾਣੀ ਦੇ ਭਾਵ ਅਰਥਾਂ ਨੂੰ ਘਰ ਦੀ ਹੀ ਖੇਤੀ ਬਣਾ ਰੱਖਿਆ ਹੈ, ਭਾਵ ਅਰਥਾਂ ਦੇ ਨਾਮ ਤੇ ਜੋ ਮਰਜੀ ਪ੍ਰੋਸ ਕੇ ਦੇਈ ਜਾਵੋ ਸਭ ਕਬੂਲ ਹੈ। ਵਿਆਖਿਆਕਾਰ ਜੀ ਵੱਲੋਂ ਹਰ ਜਗ੍ਹਾ ਤੇ ਪਰਮਾਤਮਾ ਦੀ ਪਰਿਭਾਸ਼ਾ ਕੁਦਰਤੀ ਨਿਯਮਾਵਲੀ ਸਮਝਾਈ ਜਾ ਰਹੀ ਹੈ।
ਜੇ ਰੱਬ ਜੀ ਦਾ ਅਰਥ ਕੁਦਰਤੀ ਨਿਯਮਾਵਲੀ ਜਾਂ ਕੁਦਰਤ ਦੇ ਬਝਵੇਂ ਨਿਯਮ ਹਨ ਤਾਂ, ਵਿਗਿਆਨ
ਤਾਂ ਇਹ ਕਹਿੰਦੀ ਹੈ ਕਿ ਕੁਦਰਤ ਦੇ ਕਿਸੇ ਵੀ ਨਿਯਮ ਅਨੁਸਾਰ ਆਪਣੇ ਆਪ ਤੋਂ ਕੁਝ ਵੀ ਪ੍ਰਗਟ ਨਹੀਂ ਹੋ ਸਕਦਾ।ਜਾਣੀ ਕਿ ਕੁਦਰਤੀ ਨਿਯਮਾ ਅਨੁਸਾਰ ਕੁਝ ਵੀ ‘ਸੰਭੌ, ਸੈਭੰ’ ਨਹੀਂ ਹੈ ਅਤੇ ਨਾ ਹੋ ਸਕਦਾ ਹੈ।ਨਾ ਹੀ ਕੁਦਰਤ ਦੇ ਕਿਸੇ ਨਿਯਮ ਦਾ ਸਮਰਣ ਕਰਨ ਨਾਲ ‘ਮਨ ਠੰਢਾ’ ਹੁੰਦਾ ਹੈ।ਅਰਥਾਂ ਵਿੱਚ ਵਰਤੇ ਗਏ ਲਫਜ਼ “ਪ੍ਰਗਟ ਹੋ *ਰਹੇ ਹਨ*” ਨੂੰ ਵੀ ਗੌਰ ਨਾਲ ਵਿਚਾਰਨ ਦੀ ਜਰੂਰਤ ਹੈ।ਜਿਸ ਦਾ ਭਾਵ ਬਣਦਾ ਹੈ ਕਿ ‘ਰੱਬ ਜੀ’ ਹੁਣ ਵੀ ਪਰਗਟ ‘ਹੋਈ ਜਾ ਰਹੇ ਹਨ’।
ਅਸਲ ਵਿਚ ਵਿਆਖਿਆਕਾਰ ਜੀ ਇਹ ਸਮਝਾਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੁਦਰਤ ਦੇ ਬੱਝਵੇਂ ਨਿਯਮਾਂ ਅਧੀਨ ਕੁਝ ਚੀਜਾਂ ਅਲੋਪ ਹੁੰਦੀਆਂ ਰਹਿੰਦੀਆਂ ਹਨ ਅਤੇ ਕੁਝ ਹੋਰ ਪ੍ਰਗਟ ਹੁੰਦੀਆਂ ਰਹਿੰਦੀਆਂ ਹਨ।(ਦੇਖੋ ਦੇਵ ਧਰਮ ਦੇ ਵਿਚਾਰ- “ਨੇਚਰ/ ਕੁਦਰਤ ਹੀ ਚੀਜਾਂ ਨੂੰ ਪ੍ਰਗਟ ਵੀ ਕਰਦੀ ਹੈ ਤੇ ਅਲੋਪ ਵੀ”)।
3- “ਕੰਠੇ ਮਾਲਾ ਜਿਹਵਾ ਰਾਮੁ॥ਸਹੰਸ ਨਾਮੁ ਲੈ ਲੈ ਕਰਉ ਸਲਾਮੁ॥” (ਪੰਨਾ 479)
ਅਜੋਕੇ ਅਰਥ- “ਹੁਣ ਮੇਰੀ ਜ਼ੁਬਾਨ ਕੇਵਲ ਰੱਬ ਜੀ ਦਾ ਨਾਂ ਲੈਂਦੀ ਹੈ।ਅਰਥਾਤ ਹੁਣ ਮੇਰੇ ਮਨ ਅਤੇ ਜ਼ੁਬਾਨ ਵਿੱਚ ਇਕ ਸਾਰਤਾ ਆ ਗਈ ਹੈ।ਨਿਰਵੈਰਤਾ, ਮਿੱਠਾ ਬੋਲਣਾ, ਕਿਰਪਾਲਤਾ, ਧੀਰਜ, ਪਿਆਰ ਦੀ ਭਾਵਨਾ ਤੇ ਦੁਨੀਆਂ ਦੀ ਸੇਵਾ ਦਾ ਸੰਕਲਪ ਦਾ ਹਰ ਵੇਲੇ ਬਣੇ ਰਹਿਣਾ ਰੱਬ ਜੀ ਨੂੰ ਸਲਾਮ ਹੈ।ਰੱਬ ਜੀ ਤਾਂ ਸਰਬ ਵਿਆਪਕ ਹਨ ਜੋ **ਕੁਦਰਤ ਦੇ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਹੇ ਹਨ**”
ਵਿਚਾਰ- ਪਾਠਕ ਦੇਖ ਲੈਣ ਕਿ ਸ਼ੁਰੂ ਵਿੱਚ ਰੱਬ ਦਾ ਨਾਂ ਲੈਣ ਦੀ ਗੱਲ ਕਰਕੇ ਅਖੀਰ ਤੇ ਨਿਚੋੜ ਓਹੀ ਕਢਿਆ ਹੈ ਕਿ ਸਭ ਕੁਝ ਕੁਦਰਤ ਦੇ ਬੱਝਵੇਂ ਨਿਯਮਾਂ ਵਿੱਚ ਹੀ ਚੱਲ ਰਿਹਾ ਹੈ।
ਪਰ ਕੁਦਰਤ ਦੇ ਕਿਸੇ ਬੱਝਵੇ ਨਿਯਮ ਵਿੱਚ ਨਿਰਵੈਰਤਾ, ਮਿੱਠਾ ਬੋਲਣਾ, ਕਿਰਪਾਲਤਾ, ਧੀਰਜ, ਪਿਆਰ ਦੀ ਭਾਵਨਾ ਤੇ ਦੁਨੀਆਂ ਦੀ ਸੇਵਾ ਦਾ ਸੰਕਲਪ ਅਦਿ ਗੁਣ ਨਹੀਂ ਹੁੰਦੇ, ਸਿਰਫ ਪਾਠਕਾਂ ਦੇ ਅੱਖੀਂ ਘੱਟਾ ਪਾਣ ਲਈ ਇਨ੍ਹਾਂ ਗੁਣਾ ਦਾ ਜਿਕਰ ਕਰ ਦਿੱਤਾ ਗਿਆ ਹੈ।
ਕਿਉਂਕਿ ਅਜੋਕੇ ਵਿਆਖਿਆਕਾਰਾਂ ਅਨੁਸਾਰ ਪਰਮਾਤਮਾ ਤਾਂ ਕੋਈ ਹੈ ਨਹੀਂ (ਸਿਰਫ ਭੁਲੇਖਾ ਪਾਣ ਲਈ ਰੱਬ ਦੀ ਹੋਂਦ ਦੀ ਗੱਲ ਕੀਤੀ ਜਾਂਦੀ ਹੈ)।ਇਸ ਲਈ ਉਸ ਦੇ ‘ਸਹੰਸ (ਹਜ਼ਾਰਾਂ) ਨਾਮ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਇਨ੍ਹਾਂ ਲੋਕਾਂ ਨੇ ‘ਪਰਮਾਤਮਾ’ ਦੇ ਅਰਥ ‘ਕੁਦਰਤੀ ਨਿਯਮਾਵਲੀ’ ਘੜ ਰੱਖੇ ਹਨ।ਪਰ ‘ਕੁਦਰਤ ਦੇ ਨਿਯਮਾਂ ਨੂੰ ਹਜ਼ਾਰਾਂ ਨਾਵਾਂ ਨਾਲ ਸਿਮਰ ਕੇ ਪ੍ਰਣਾਮ ਕਰਨਾ’ ਤਾਂ ਕੋਈ ਗੱਲ ਨਹੀਂ ਬਣਦੀ।ਕੁਦਰਤ ਦੇ ਨਿਯਮ ਹਨ-ਜਿਵੇਂ ਪਾਣੀ ਨੂੰ ਗਰਮ ਕਰੋ ਤਾਂ ਭਾਫ ਬਣ ਜਾਂਦਾ ਹੈ, ਇਸ ਨੂੰ ਠੰਢਾ ਕਰੀਏ ਤਾਂ ਬਰਫ ਬਣ ਜਾਂਦੀ ਹੈ…. ਆਦਿ।ਕੁਦਰਤੀ ਨਿਯਮਾਂ ਅਧੀਨ ਧਰਤੀ, ਸੂਰਜ, ਚੰਦ, ਤਾਰੇ ਆਪਣੀ ਚਾਲ ਚੱਲ ਰਹੇ ਹਨ …, ਤਾਂ ਕੀ ਗੁਰੂ ਸਾਹਿਬ ਇਹ ਦੱਸ ਰਹੇ ਹਨ ਕਿ ਜਿਨ੍ਹਾਂ ਨਿਯਮਾਂ ਅਨੁਸਾਰ ਇਹ ਕ੍ਰਿਆ ਚੱਲਦੀ ਹੈ, ਉਨ੍ਹਾਂ ਕੁਦਰਤੀ ਨਿਯਮਾਂ ਨੂੰ ਮੇਰਾ ਪ੍ਰਣਾਮ ਹੈ?
ਜਾਂ ਫੇਰ ਕੀ ਗੁਰੂ ਸਾਹਿਬ ਇਹ ਸਮਝਾ ਰਹੇ ਹਨ ਕਿ, ਕੁਦਰਤ ਦੇ ਜਿਨ੍ਹਾਂ ਨਿਯਮਾਂ ਅਧੀਨ ਬਵੰਡਰ, ਤੁਫਾਨ, ਭੁਚਾਲ, ਹੜ੍ਹ, ਸੁਨਾਮੀਆਂ ਆਉਂਦੀਆਂ ਹਨ, ਉਨ੍ਹਾਂ ਨਿਯਮਾਂ ਨੂੰ ਮੇਰਾ ਪ੍ਰਣਾਮ ਹੈ? ਇਨ੍ਹਾਂ ਲੋਕਾਂ ਦੁਆਰਾ ਗੁਰਬਾਣੀ ਦੇ ਅਰਥ ਆਪਣੀ ਮਰਜੀ ਦੇ ਇਹੋ ਜਿਹੇ ਘੜ ਲਏ ਜਾਂਦੇ ਹਨ ਕਿ ਗੁਰਬਾਣੀ/ ਗੁਰਮਤਿ ਨਾਲ ਉਨ੍ਹਾਂ ਦਾ ਕੋਈ ਸੰਬੰਧ ਹੋਵੇ ਜਾਂ ਨਾ ਪਰ ਪੜ੍ਹਨ ਸੁਣਨ ਨੂੰ ਵਧੀਆ ਅਤੇ ਅਸਰਦਾਰ ਲੱਗਣੇ ਚਾਹੀਦੇ ਹਨ।
ਯਾਦ ਰਹੇ ਕਿ ਤੁਕ ਵਿੱਚ ਰੱਬ ਦੇ ਸਹੰਸ ਨਾਮ ਲੈਣ ਦੀ ਗੱਲ ਕਹੀ ਗਈ ਹੈ ਪਰ ਵਿਆਖਿਆਕਾਰ
ਜੀ ਨੇ “ਨਿਰਵੈਰਤਾ, ਮਿੱਠਾ ਬੋਲਣਾ, ਕਿਰਪਾਲਤਾ, ਧੀਰਜ, ਪਿਆਰ ਦੀ ਭਾਵਨਾ, ਦੁਨੀਆਂ ਦੀ ਸੇਵਾ ਦਾ ਸੰਕਲਪ…’ ਇਹ ਰੱਬ ਜੀ ਦੇ ਗੁਣ ਨਹੀਂ ਦੱਸੇ ਬਲਕਿ ਬੰਦੇ ਨੇ ਇਨ੍ਹਾਂ ਗੁਣਾ ਨੂੰ ਅਪਨਾਣਾ ਹੈ।ਪਰ ਭੁਲੇਖਾ ਇਹੀ ਪੈਂਦਾ ਹੈ ਕਿ ਵਿਆਖਿਆਕਾਰ ਜੀ ਰੱਬ ਜੀ ਦੇ ਇਹ ਗੁਣ ਗਿਣਵਾ ਰਹੇ ਹਨ।
ਇੱਕ ਗੱਲ ਹੋਰ- ਤੁਕ ਦੇ ਅਰਥ ਕੀਤੇ ਗਏ ਹਨ- *ਰੱਬ ਜੀ …ਕੁਦਰਤ ਦੇ ‘ਇੱਕ ਬੱਝਵੇਂ ਨਿਯਮ
ਵਿੱਚ ਚੱਲ ਰਹੇ ਹਨ*। ਪਾਠਕ ਗ਼ੌਰ ਕਰਨ, ਪਰਮਾਤਮਾ ਨੂੰ ਹੀ ਨਿਯਮਾਂ ਵਿੱਚ ਬੰਨ੍ਹ ਦਿਤਾ ਗਿਆ ਹੈ।
ਜਾਣੀ ਕਿ ਆਪਣੇ ਰਚੇ ਕੁਦਰਤੀ ਨਿਯਮਾਂ ਅਧੀਨ ਪਰਮਾਤਮਾ ਖੁਦ ਹੀ ਬੱਝ ਗਿਆ ਹੈ।
ਤੁਕ ਵਿੱਚ ਕੰਠ ਅਤੇ ਜੀਭ ਦਾ ਜ਼ਿਕਰ ਆਇਆ ਹੈ, ਪਰ ਅਰਥ ਕੀਤੇ ਗਏ ਹਨ- “ਹੁਣ ਮੇਰੇ ਮਨ
ਅਤੇ ਜ਼ੁਬਾਨ ਵਿੱਚ ਇਕ ਸਾਰਤਾ ਆ ਗਈ ਹੈ”।
ਪ੍ਰੋ: ਸਾਹਿਬ ਸਿੰਘ ਜੀ ਨੇ ਤੁਕ ਦੇ ਅਰਥ ਕੀਤੇ ਹਨ- “ਜੀਭ ਉੱਤੇ ਰਾਮ ਦਾ ਸਿਮਰਨ ਹੀ ਮੇਰੇ (ਕੰਠ) ਗਲ਼ ਵਿੱਚ ਮਾਲ਼ਾ (ਸਿਮਰਨੀ) ਹੈ, ਉਸ ਰਾਮ ਨੂੰ (ਜੋ ਮੇਰੇ ਮਨ-ਤੀਰਥ ਅਤੇ ਜੀਭ ਉੱਤੇ ਵੱਸ ਰਿਹਾ ਹੈ) ਮੈਂ ਹਜ਼ਾਰਾਂ ਨਾਮ ਲੈ ਲੈ ਕੇ ਪ੍ਰਣਾਮ ਕਰਦਾ ਹਾਂ”।
4- “ਰੂਪ ਨ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ॥” (ਪੰਨਾ 1034)
ਅਜੋਕੇ ਅਰਥ- “ਸਾਰੀ ਸ੍ਰਿਸ਼ਟੀ ਪ੍ਰਭੂ ਜੀ ਦੇ ਆਪਣੇ ਆਪ ਤੋਂ ਪ੍ਰਗਟ ਹੋਣ ਕਰਕੇ ਉਸ ਦਾ ਹੀ ਸਰੂਪ ਹੈ।ਜਨੀ ਕਿ **ਇਕ ਬੱਝਵੇ ਨਿਯਮ ਤਹਿਤ ਹੀ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ**। ਸਾਰਾ ਕੁੱਝ ਪ੍ਰਭੂ ਜੀ ਆਪ ਹੀ ਹਨ ਪਰ ਫਿਰ ਵੀ ਉਸ ਦਾ ਨਾ ਕੋਈ ਖਾਸ ਰੂਪ ਹੈ ਨਾ ਹੀ ਕੋਈ ਉਸ ਦਾ ਖਾਸ ਚੱਕ੍ਰ-ਚਿਹਨ ਹੈ”।
ਵਿਚਾਰ- ਦੇਖੋ, ਵਿਆਖਿਆਕਾਰ ਜੀ ਨੇ ਇਹ ਅਰਥ ਲਿਖਕੇ ਕਿ ਸਾਰੀ ਸ੍ਰਿਸ਼ਟੀ ਪ੍ਰਭੂ ਦੇ ਆਪਣੇ
ਆਪ ਤੋਂ ਪ੍ਰਗਟ ਹੋਈ ਹੈ, ਨਾਲ ਹੀ ਅਰਥਾਂ ਨੂੰ ਆਪਣੀ ਸੋਚ ਵਾਲਾ ਮੋੜ ਦਿੰਦੇ ਹੋਏ ਲਿਖ ਦਿੱਤਾ ਹੈ– **ਇਕ ਬੱਝਵੇ ਨਿਯਮ ਤਹਿਤ ਹੀ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ**।
ਅਸਲ ਵਿੱਚ ਵਿਆਖਿਆਕਾਰ ਜੀ ਦੀ ਇਹ ਕਹਿਣਾ ਮਜਬੂਰੀ ਹੈ ਕਿ- ਸ੍ਰਿਸ਼ਟੀ ਪਰਮਾਤਮਾ ਨੇ ਸਾਜੀ ਹੈ ਪਰ ਅਸਲ ਵਿੱਚ ਇਨ੍ਹਾਂ ਦੀ ਸੋਚ ਇਹ ਹੈ ਕਿ ਸ਼੍ਰਿਸ਼ਟੀ ਕਿਸੇ ਪਰਮਾਤਮਾ ਨੇ ਨਹੀਂ ਸਾਜੀ ਬਲਕਿ ਬੱਝਵੇਂ ਕੁਦਰਤੀ ਨਿਯਮਾਂ ਅਧੀਨ ਆਪਣੇ ਆਪ ਹੋਂਦ ਵਿੱਚ ਆਈ ਹੈ’।
ਸਵਾਲ- ਕੁਦਰਤੀ ਨਿਯਮਾਵਲੀ ਨੂੰ ਹੀ ਰੱਬ ਕਹਿਣ ਵਾਲੇ ਇਹ ਵਿਦਵਾਨ ਕੀ ਇਸ ਗੱਲ ਦਾ ਜਵਾਬ ਦੇ ਸਕਦੇ ਹਨ ਕਿ- ਜਿਹੜੇ ਕੁਦਰਤੀ ਨਿਯਮਾਂ ਅਧੀਨ ਸ੍ਰਿਸ਼ਟੀ ਹੋਂਦ ਵਿੱਚ ਆਈ ਉਹ ਨਿਯਮ ਅਤੇ ਸ੍ਰਿਸ਼ਟੀ ਦਾ ਸਾਰਾ ਪਦਾਰਥ ਕਿਹੜੇ ਕੁਦਰਤੀ ਨਿਯਮਾਂ ਅਧੀਨ ਹੋਂਦ ਵਿੱਚ ਆਏ?
5- “ਸਭੁ ਕੋ ਤੇਰੈ ਵਸਿ ਅਗਮ ਅਗੋਚਰਾ॥ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ॥” (ਪੰਨਾ 962) ਅਜੋਕੇ ਅਰਥ- “ਸਾਰਾ ਕੁੱਝ ਪਰਮਾਤਮਾ ਦੇ ਵੱਸ ਵਿੱਚ ਹੈ ਭਾਵ *ਸਦੀਵਕਾਲ ਨਿਯਮਾਵਲੀ ਬਿਨਾ ਰੋਕ-ਟੋਕ ਦੇ ਚੱਲ ਰਹੀ ਹੈ*।ਉਸ ਰੱਬੀ ਕਨੂੰਨ ਨਾਲ ਛੇੜਛਾੜ ਕਰਨ ਨਾਲ ਭਿਆਨਕ ਸਿੱਟੇ ਨਿਕਲਦੇ ਹਨ।ਰੱਬ ਜੀ ਦੀ ਸਦੀਵ-ਕਾਲ ਨਿਯਮਾਵਲੀ ਇੱਕ ਬੱਝਵੇਂ ਨਿਯਮ ਵਿੱਚ ਚੱਲਦੀ ਹੈ, ਜਿਸ ਨੂੰ ‘ਸਭਿ ਕੋ ਤੇਰੈ ਵਸਿ ਅਗਮ ਅਗੋਚਰਾ’ ਕਿਹਾ ਹੈ”।ਜਿਹੜਾ ਗੁਰਬਾਣੀ ਗਿਆਨ ਨੂੰ ਸਮਝ ਕੇ ਜੀਵਨ ਵਿੱਚ ਢਾਲਦਾ ਹੈ, ਰੱਬ ਜੀ ਓਥੇ ਵੱਸਦਾ ਹੈ।ਰੱਬ ਭਗਤ ਦੇ ਵੱਸ ਨਹੀਂ ਹੁੰਦਾ
ਸਗੋਂ ਭਗਤ ਵਿੱਚ ਵੱਸਦਾ ਹੈ।
ਵਿਚਾਰ- ਤੁਕ ਨੂੰ ਅਤੇ ਅਜੋਕੇ ਅਰਥਾਂ ਨੂੰ ਇਕ ਵਾਰੀਂ ਧਿਆਨ ਨਾਲ ਫੇਰ ਤੋਂ ਪੜ੍ਹਿਆ ਜਾਵੇ, ਕੀ ਕਿਸੇ ਤਰ੍ਹਾਂ ਵੀ “ਸਦੀਵਕਾਲ ਨਿਯਮਾਵਲੀ ਬਿਨਾ ਰੋਕ-ਟੋਕ ਦੇ ਚੱਲ ਰਹੀ ਹੈ”
ਅਰਥ ਬਣਦੇ ਹਨ? ਪਾਠਕਾਂ ਨੂੰ ਭੁਲੇਖੇ ਵਿੱਚ ਪਾਣ ਲਈ ਬੇਸ਼ੱਕ ਸ਼ੁਰੂ ਵਿੱਚ ਅਰਥ ਕਰ ਦਿੱਤੇ ਗਏ ਹਨ ਕਿ- “ਸਾਰਾ ਕੁੱਝ ਪਰਮਾਤਮਾ ਦੇ ਵੱਸ ਵਿੱਚ ਹੈ” ਪਰ ਨਾਲ ਹੀ ਆਪਣੀ ਸੋਚ ਦੀ ਰੰਗਤ ਦਿੰਦਿਆਂ ਹੋਇਆਂ ਭਾਵਾਰਥ ਕਰ ਦਿੱਤੇ ਹਨ- “ਸਦੀਵਕਾਲ ਨਿਯਮਾਵਲੀ ਬਿਨਾ ਰੋਕਟੋਕ ਦੇ ਚੱਲ ਰਹੀ ਹੈ”।
ਹਰ ਜਗ੍ਹਾ ਤੇ ਰੱਬ ਜੀ ਦੇ ਅਰਥ ਕੁਦਰਤੀ ਨਿਯਮਾਵਲੀ ਕਰ ਦਿੱਤੇ ਜਾਂਦੇ ਹਨ।ਤੁਕ ਦੇ ਪਹਿਲ ਅੱਧੇ ਹਿੱਸੇ ਵਿੱਚ ਪਰਮਾਤਮਾ ਨੂੰ ਰੱਬੀ ਨਿਯਮਾਵਲੀ ਦੱਸਿਆ ਗਿਆ ਹੈ।ਪਰ ਜੇ ਪਰਮਾਤਮਾ ਦਾ
ਅਰਥ ਰੱਬੀ/ ਕੁਦਰਤੀ ਨਿਯਮਾਵਲੀ ਕਰੀਏ ਤਾਂ ਤੁਕ ਦੇ ਬਾਕੀ ਦੇ ਅੱਧੇ ਹਿੱਸੇ ਵਿੱਚ ਇਹ ਗੱਲ
ਫਿਟ ਨਹੀਂ ਬੈਠਦੀ।ਵਿਆਖਿਆਕਾਰ ਜੀ ਅਰਥ ਕਰ ਰਹੇ ਹਨ “ਰੱਬ ਅਰਥਾਤ ਕੁਦਰਤੀ ਨਿਯਮਾਵਲੀ ਭਗਤ ਵਿੱਚ ਵਸਦਾ/ ਵਸਦੀ ਹੈ” ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੁਦਰਤੀ ਨਿਯਮਾਵਲੀ ਸਿਰਫ ਭਗਤ ਵਿੱਚ ਹੀ ਚੱਲਦੀ ਹੈ? ਬਾਕੀ ਲੋਕਾਂ ਵਿੱਚ ਕੁਦਰਤੀ ਨਿਯਮਾਵਲੀ ਕੰਮ ਨਹੀਂ ਕਰ ਰਹੀ?ਕੁਦਰਤੀ ਨਿਯਮਾਵਲੀ ਤਾਂ ਜ਼ੱਰੇ ਜ਼ੱਰੇ ਵਿੱਚ ਚੱਲ ਰਹੀ ਹੈ, ਫਿਰ ਭਗਤ ਵਿੱਚ ਰੱਬੀ ਨਿਯਮਾਵਲੀ ਚੱਲਣ ਦਾ ਕੀ ਮਤਲਬ ਹੋਇਆ?
ਕੀ ਗੁਰੂ ਸਾਹਿਬ ਸਦੀਵਕਾਲ ਨਿਯਮਾਵਲੀ ਨੂੰ *ਤੇਰੈ* ਕਹਿਕੇ ਸੰਬੋਧਨ ਕਰ ਰਹੇ ਹਨ? ਜਾਣੀ
ਕਿ ਇਹ ਕਹਿ ਰਹੇ ਹਨ- “ਹੇ ਕੁਦਰਤੀ ਨਿਯਮਾਵਲੀ ਜੀ *ਤੂੰ* ਬਿਨਾ ਰੋਕ-ਟੋਕ ਚੱਲ ਰਹੀ ਹੈਂ, ਅਤੇ ਤੂੰ ਭਗਤਾਂ ਵਿੱਚ ਵਸਦੀ ਹੈਂ?
ਇਹ ਲੋਕ ਸਾਫ ਲਫਜ਼ਾਂ ਵਿੱਚ ਇਸ ਗੱਲੋਂ ਮੁਨਕਰ ਹਨ ਕਿ ਪ੍ਰਭੂ ਦੇ ਹੱਥ ਵਿੱਚ ਕੁਝ ਹੈ।ਦੇਵ ਧਰਮ ਦੀ ਤਰ੍ਹਾਂ ਕੁਦਰਤੀ ਨਿਯਮਾਂ ਅ