ਬਰਗਾੜੀ ਮੋਰਚੇ ਦੀ ਜ਼ਬਾਨੀ-ਕਲਾਮੀ ‘ਸਮਾਪਤੀ’
Highlights by: Balbir Singh Sooch-Sikh Vichar Manch
1. ਲੋਕਾਂ ਦੇ ਮਨ ਵਿਚ ਇਹ ਪ੍ਰਸ਼ਨ ਉੱਠ ਰਹੇ ਹਨ ਕਿ ਹੁਣ ਬੀਤੇ ਨਾਲੋਂ ਵੱਖਰਾ ਕੀ ਹੋਇਆ ਹੈ ਜਿਸ ਕਾਰਨ ਇਹ ‘ਮੋਰਚਾ’ ਖ਼ਤਮ ਕੀਤਾ ਗਿਆ ਹੈ।
2. ਕੀ ਇਹ ਮੋਰਚਾ ਇਸ ਲਈ ਉਠਾ ਲਿਆ ਗਿਆ ਕਿ ਸਰਕਾਰ ਅਤੇ ਮੋਰਚੇ ਦੇ ਆਗੂਆਂ ਵਿਚਕਾਰ ਕੋਈ ‘ਅੰਦਰੂਨੀ ਸਮਝੌਤਾ’ ਹੋ ਗਿਆ ਹੈ?
3. ਪਰ ਇਸ ਦੇ ਨਾਲ ਨਾਲ ਇਹ ਸਵਾਲ ਲੋਕਾਂ ਦੇ ਮਨ ਵਿਚ ਬਣਿਆ ਰਹਿਣਾ ਹੈ ਕਿ ਮੋਰਚਾ ਆਪਣੇ ਸਾਧੇ ਹੋਏ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਤੋਂ ਬਿਨਾਂ ਹੀ ਚੁੱਕ ਲਿਆ ਗਿਆ।
4. ਸਿੱਖਾਂ ਦੇ ਹਿੱਤਾਂ ਨਾਲ ਹੋਈਆਂ ਵਧੀਕੀਆਂ ਵਿਰੁੱਧ ਆਵਾਜ਼ ਵੀ ਜਮਹੂਰੀ ਢੰਗ ਨਾਲ ਬੁਲੰਦ ਕੀਤੀ ਜਾਏ।
5. ਬਰਗਾੜੀ ਮੋਰਚੇ ਦੀ ‘ਸਮਾਪਤੀ’ Posted On December - 10 – 2018, Editorial: Punjabi Tribune, Chandigarh
6. ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਅਤੇ ਉਨ੍ਹਾਂ ਵਿਰੁੱਧ ਯੋਗ ਕਾਨੂੰਨੀ ਕਾਰਵਾਈ ਨੂੰ ਲੈ ਕੇ ਇਨਸਾਫ਼ ਮੋਰਚਾ ਲਗਾਇਆ ਗਿਆ ਸੀ।
7. ਇਸ ਦੀ ਜਾਂਚ ਲਈ ਸਰਕਾਰ ਨੇ ਰਣਜੀਤ ਸਿੰਘ ਕਮਿਸ਼ਨ ਬਣਾਇਆ। ਪੁਲੀਸ ਦੀਆਂ ਵਿਸ਼ੇਸ਼ ਜਾਂਚ ਟੀਮਾਂ (ਸਿੱਟ) ਨੇ ਵੀ ਇਸ ਮਾਮਲੇ ਵਿਚ ਜਾਂਚ-ਪੜਤਾਲ ਕੀਤੀ ਅਤੇ ਇਕ ‘ਸਿੱਟ’ ਦੀ ਤਫ਼ਤੀਸ਼ ਦੇ ਆਧਾਰ ’ਤੇ ਬੇਅਦਬੀ ਨਾਲ ਸਬੰਧਿਤ ਕਈ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।
8. ਇਨਸਾਫ਼ ਮੋਰਚੇ ਦੀ ਇਹ ਮੰਗ ਵੀ ਸੀ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਸਿਆਸੀ ਕੇਸਾਂ ਵਿਚ ਨਜ਼ਰਬੰਦ ਸਿੱਖਾਂ ਨੂੰ ਪੰਜਾਬ ਵਿਚ ਲਿਆਂਦਾ ਜਾਏ ਅਤੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਏ।
9. ਸਮੇਂ ਸਮੇਂ ’ਤੇ ਭਾਰੀ ਇਕੱਠ ਕੀਤੇ ਗਏ ਅਤੇ ਲੋਕਾਂ ਨੇ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ ਕਿਉਂਕਿ ਲੋਕਾਂ ਦੇ ਮਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਾਅਦ ਵਿਚ ਹੋਏ ਗੋਲੀ ਕਾਂਡ ਵਿਰੁੱਧ ਭਾਰੀ ਰੋਸ ਤੇ ਰੋਹ ਸੀ/ਹੈ।
10. ਮੁੱਖ ਸਿਆਸੀ ਧਿਰਾਂ ਬਰਗਾੜੀ ਮੋਰਚੇ ਤੋਂ ਅਲੱਗ ਰਹੀਆਂ ਅਤੇ ਆਪਸ ਵਿਚ ਇਲਜ਼ਾਮਤਰਾਸ਼ੀ ਕਰਦੀਆਂ ਰਹੀਆਂ ਪਰ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਇਕ ਧੜੇ ਨੇ ਮੋਰਚੇ ਦੀ ਹਮਾਇਤ ਕੀਤੀ। ਕੁਝ ਲੋਕਾਂ ਨੇ ਜਜ਼ਬਾਤ ਭੜਕਾਉਣ ਵਾਲੇ ਬਿਆਨ ਦਿੱਤੇ ਅਤੇ ਇਹ ਕਿਹਾ ਕਿ ਮੋਰਚੇ ਨੂੰ ਬਰਗਾੜੀ ਦੀ ਥਾਂ ਅੰਮ੍ਰਿਤਸਰ ਤੋਂ ‘ਧਰਮ ਯੁੱਧ’ ਦੇ ਰੂਪ ਵਿਚ ਚਲਾਇਆ ਜਾਏ ਪਰ ਮੋਰਚਾ ਸ਼ਾਂਤਮਈ ਰਿਹਾ।
11. 9 ਦਸੰਬਰ ਨੂੰ ਦੋ ਕੈਬਨਿਟ ਮੰਤਰੀ ਬਰਗਾੜੀ ਗਏ ਅਤੇ ਉਨ੍ਹਾਂ ਜ਼ਬਾਨੀ-ਕਲਾਮੀ ਕਿਹਾ ਕਿ ਸਰਕਾਰ ਨੇ ਮੋਰਚੇ ਦੀਆਂ ਮੰਗਾਂ ‘ਮੰਨ’ ਲਈਆਂ ਹਨ।
12. ਲੋਕਾਂ ਦੇ ਮਨ ਵਿਚ ਇਹ ਪ੍ਰਸ਼ਨ ਉੱਠ ਰਹੇ ਹਨ ਕਿ ਹੁਣ ਬੀਤੇ ਨਾਲੋਂ ਵੱਖਰਾ ਕੀ ਹੋਇਆ ਹੈ ਜਿਸ ਕਾਰਨ ਇਹ ‘ਮੋਰਚਾ’ ਖ਼ਤਮ ਕੀਤਾ ਗਿਆ ਹੈ।
13. ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਸਰਕਾਰ ਨੇ ਪਹਿਲਾਂ ਹੀ ‘ਸਿੱਟ’ ਬਣਾ ਦਿੱਤੀ ਸੀ ਅਤੇ ਉਸ ਨੇ ਆਪਣੀ ਜਾਂਚ-ਪੜਤਾਲ ਸ਼ੁਰੂ ਕਰਕੇ ਸਾਬਕਾ ਮੰਤਰੀਆਂ ਤੇ ਅਫ਼ਸਰਾਂ ਦੇ ਬਿਆਨ ਕਲਮਬੰਦ ਕਰ ਲਏ ਹਨ। ਪਰ ਨਾ ਤਾਂ ਕੋਈ ਖ਼ਾਸ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਨਾ ਹੀ ਕਿਸੇ ਮਾਮਲੇ ਵਿਚਲੀ ਤਫ਼ਤੀਸ਼ ਵਿਚ ਕੋਈ ਵੱਡੀ ਪ੍ਰਾਪਤੀ ਹੋਈ ਹੈ।
14. ਕੀ ਇਹ ਮੋਰਚਾ ਇਸ ਲਈ ਉਠਾ ਲਿਆ ਗਿਆ ਕਿ ਸਰਕਾਰ ਅਤੇ ਮੋਰਚੇ ਦੇ ਆਗੂਆਂ ਵਿਚਕਾਰ ਕੋਈ ‘ਅੰਦਰੂਨੀ ਸਮਝੌਤਾ’ ਹੋ ਗਿਆ ਹੈ? ਜਾਂ ਮੋਰਚੇ ਦੇ ਸੰਯੋਜਕ ਇਹ ਸਮਝਦੇ ਹਨ ਕਿ ਮੋਰਚਾ ਇਕ ‘ਖ਼ਾਸ ਮੰਜ਼ਿਲ’ ਉੱਤੇ ਆ ਗਿਆ ਹੈ ਅਤੇ ਇਸ ਤੋਂ ‘ਅਗਾਂਹ’ ਨਹੀਂ ਜਾ ਸਕਦਾ?
15. ਮੋਰਚੇ ਦੇ ਚੁੱਕੇ ਜਾਣ ’ਤੇ ਸਥਾਨਕ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਕਿਉਂਕਿ ਪਿਛਲੇ ਛੇ ਮਹੀਨਿਆਂ ਤੋਂ ਵੱਡੇ ਪੁਲੀਸ ਨਾਕੇ ਲੱਗੇ ਹੋਏ ਸਨ ਅਤੇ ਇਸ ਕਾਰਨ ਉਨ੍ਹਾਂ ਦੇ ਵਪਾਰ ਤੇ ਕੰਮ-ਕਾਜ ’ਤੇ ਅਸਰ ਪੈਂਦਾ ਸੀ।
16. ਇਸ ਮੋਰਚੇ ਦੀ ਸਭ ਤੋਂ ਵੱਡੀ ਹਾਂ-ਪੱਖੀ ਗੱਲ ਮੋਰਚੇ ਦਾ ਸ਼ਾਂਤਮਈ ਰਹਿਣਾ ਹੈ।
17. ਭਾਵੇਂ ਗਰਮਖ਼ਿਆਲਾਂ ਵਾਲੇ ਨਾਅਰੇ ਵੀ ਬੁਲੰਦ ਹੁੰਦੇ ਰਹੇ ਪਰ ਮੋਰਚੇ ਦੇ ਸੰਯੋਜਕ ਇਹ ਗੱਲ ਹਮੇਸ਼ਾ ਦ੍ਰਿੜ੍ਹਾਉਂਦੇ ਰਹੇ ਕਿ ਮੋਰਚਾ ਸ਼ਾਂਤਮਈ ਰਹਿ ਕੇ ਹੀ ਚਲਾਇਆ ਜਾਏਗਾ।
18. ਪਰ ਇਸ ਦੇ ਨਾਲ ਨਾਲ ਇਹ ਸਵਾਲ ਲੋਕਾਂ ਦੇ ਮਨ ਵਿਚ ਬਣਿਆ ਰਹਿਣਾ ਹੈ ਕਿ ਮੋਰਚਾ ਆਪਣੇ ਸਾਧੇ ਹੋਏ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਤੋਂ ਬਿਨਾਂ ਹੀ ਚੁੱਕ ਲਿਆ ਗਿਆ ਅਤੇ ਇਹ ਕਿਸੇ ਵੇਲੇ ਵੀ ਭਾਰੀ ਬੇਚੈਨੀ ਦਾ ਕਾਰਨ ਤੇ ਕਾਰਕ ਬਣ ਸਕਦਾ ਹੈ। ਜਦ ਕੋਈ ਸਿਆਸੀ ਮੁਹਿੰਮ ਆਪਣੇ ਐਲਾਨੇ ਹੋਏ ਮੁਕਾਮ ’ਤੇ ਨਹੀਂ ਪਹੁੰਚਦੀ ਤਾਂ ਉਹ ਜ਼ਖ਼ਮ, ਜਿਹੜੇ ਉਸ ਮੁਹਿੰਮ ਨੂੰ ਸ਼ੁਰੂ ਕੀਤੇ ਜਾਣ ਦਾ ਕਾਰਨ ਬਣੇ ਸਨ, ਭਰਦੇ ਨਹੀਂ।
19. ਸਿੱਖਾਂ ਦੀ ਭਾਵੀ ਇਹ ਹੈ ਕਿ ਉਹ ਪੰਜਾਬ ਵਿਚ ਤਾਂ ਬਹੁਗਿਣਤੀ ਵਿਚ ਹਨ ਅਤੇ ਹਿੰਦੋਸਤਾਨ ਵਿਚ ਘੱਟਗਿਣਤੀ। ਘੱਟਗਿਣਤੀ ਵਰਗ ਨਾਲ ਸਬੰਧਿਤ ਲੋਕਾਂ ਨੂੰ ਆਪਣੀਆਂ ਮੁਹਿੰਮਾਂ ਹਮੇਸ਼ਾ ਬਹੁਤ ਸੰਵੇਦਨਸ਼ੀਲ ਤਰੀਕੇ ਨਾਲ ਚਲਾਉਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਆਪਣੇ ਫਿਰਕੇ ਨਾਲ ਸਬੰਧਿਤ ਲੋਕਾਂ ਤੇ ਦੇਸ਼ ਦੇ ਹਿੱਤਾਂ ਵਿਚਕਾਰ ਸਮਤੋਲ ਰੱਖ ਸਕਣ। ਸਿੱਖ ਧਾਰਮਿਕ ਜਥੇਬੰਦੀਆਂ ਨੂੰ ਵੀ ਆਪਣੀ ਰਣਨੀਤੀ ਤੈਅ ਕਰਦਿਆਂ ਦੂਰਅੰਦੇਸ਼ੀ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਉਹ ਸਿੱਖਾਂ ਦੇ ਹਿੱਤਾਂ ਦੀ ਰਾਖੀ ਵੀ ਕਰਨ ਅਤੇ ਉਨ੍ਹਾਂ ਨਾਲ ਹੋਈਆਂ ਵਧੀਕੀਆਂ ਵਿਰੁੱਧ ਆਵਾਜ਼ ਵੀ ਜਮਹੂਰੀ ਢੰਗ ਨਾਲ ਬੁਲੰਦ ਕੀਤੀ ਜਾਏ।
ਸੰਪਾਦਕੀ: ਬਰਗਾੜੀ ਮੋਰਚੇ ਦੀ ‘ਸਮਾਪਤੀ’ Posted On December - 10 – 2018, Editorial: Punjabi Tribune, Chandigarh
P.S:
SHARING AND REMINDING: LINK TO ALL TO READ: THANKS
CHAPTER OF BARGARI: THE STRUGGLE PROMISED TILL DEMANDS FULLY ACCEPTED
AND
The Injustice Similarities for the Martyrs Laid Their Life for Guru Granth Sahib, Sikh Genocides and Chithisinghpora Massacre of 35 Sikhs: Why?
http://www.thekhalsa.org/frame.php?path=356&article=18134
https://www.facebook.com/balbir.singh.355/posts/1968907159811044
http://www.thekhalsa.org/frame.php?path=356&article=18134
The Injustice Similarities for the Martyrs Laid Their Life for Guru Granth Sahib, Sikh Genocides and Chithisinghpora Massacre of 35 Sikhs: Why?
http://www.thekhalsa.org/frame.php?path=356&article=18134
https://www.facebook.com/balbir.singh.355/posts/1897310133637414
By: Balbir Singh Sooch-Sikh Vichar Manch
http://www.thekhalsa.org/frame.php?path=356&article=18134
CHAPTER OF BARGARI: THE STRUGGLE PROMISED TILL DEMANDS FULLY ACCEPTED???
http://www.thekhalsa.org/frame.php?path=356&article=18134
By: Balbir Singh Sooch-Sikh Vichar Manch
http://sikhvicharmanch.com/home.htm
https://www.facebook.com/balbir.singh.355
http://www.thekhalsa.org/frame.php?path=342&article=18533
https://www.facebook.com/balbir.singh.355/posts/1968907159811044
https://www.facebook.com/balbir.singh.355/posts/1972884229413337
http://www.thekhalsa.org/frame.php?path=356&article=18134
CHAPTER OF BARGARI: THE STRUGGLE PROMISED TILL DEMANDS FULLY ACCEPTED???
ਬਰਗਾੜੀ ਮੋਰਚੇ ਦੀ ਜ਼ਬਾਨੀ-ਕਲਾਮੀ ‘ਸਮਾਪਤੀ’
Voice of People
ਬਰਗਾੜੀ ਮੋਰਚੇ ਦੀ ਜ਼ਬਾਨੀ-ਕਲਾਮੀ ‘ਸਮਾਪਤੀ’
Page Visitors: 2497