ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥
ਗੁਰਦੇਵ ਸਿੰਘ ਸੱਧੇਵਾਲੀਆ
ਮੱਖੀ ਤੇ ਭੌਰੇ ਵਿਚ ਕੀ ਫਰਕ ਹੈ। ਮੱਖੀ ਦਾ ਮਨ ਨਹੀਂ ਟਿਕਦਾ। ਮੱਖੀ ਮਿੰਟ ਨਹੀਂ ਕਿਤੇ ਟਿਕ ਕੇ ਬੈਠ ਸਕਦੀ ਤੇ ਬੈਠਣ ਲਗੀ ਚੰਗਾ ਮਾੜਾ ਥਾਂ ਵੀ ਨਹੀਂ ਵਿੰਹਦੀ। ਮਠਿਆਈ ‘ਤੇ ਵੀ ਬੈਠ ਜਾਂਦੀ ਤੇ ਗੰਦ ‘ਤੇ ਵੀ! ਪਰ ਭੌਰਾ ਇੰਝ ਨਹੀਂ ਕਰਦਾ। ਉਹ ਫੁੱਲ ‘ਤੇ ਬੈਠਦਾ ਕੇਵਲ ਫੁੱਲ ‘ਤੇ ਅਤੇ ਬੈਠਾ ਹੀ ਰਹਿੰਦਾ। ਮੁਗਧ ਹੋ ਜਾਂਦਾ ਇਨਾ ਮੁਗਧ ਕਿ ਜਾਨ ਤੱਕ ਦੇ ਜਾਂਦਾ। ਕਵੀਆਂ ਲੋਕਾਂ ਭੌਰੇ ਨੂੰ ਬਹੁਤ ਯਾਦ ਕੀਤਾ ਅਪਣੀਆਂ ਕਵਿਤਾਵਾਂ ਵਿਚ। ਭੌਰੇ ਦੇ ਜ਼ਿਕਰ ਨਾਲ ਕਿਤਾਬਾਂ ਭਰੀਆਂ ਪਈਆਂ।
ਆਸ਼ਕੀ ਦੀ ਗੱਲ ਕਰਨੀ ਹੋਵੇ, ਤਾਂ ਭੌਰੇ ਦਾ ਜ਼ਿਕਰ ਜਰੂਰ ਆਉਂਦਾ। ਕਿਉਂ? ਉਸ ਦੇ ਇਸ਼ਕ ਕਰਕੇ। ਉਸ ਦੀ ਯਾਰੀ ਕਰਕੇ। ਉਹ ਫੁੱਲ ਨਾਲ ਯਾਰੀ ਪਾਉਂਦਾ ਤੇ ਜਾਨ ਤੱਕ ਦੇ ਦਿੰਦਾ। ਉਹ ਭਟਕਦਾ ਨਹੀਂ ਕਿ ਕਦੇ ਕਿਸੇ ਸਾਧ ਦੇ ਡੇਰੇ, ਕਦੇ ਕਿਸੇ ਗਰੰਥ ਅਗੇ ਮੱਥਾ! ਕਦੇ ਕਿਸੇ ਕਬਰ ਜਾ ਡਿੱਗਾ। ਸ੍ਰੀ ਗੁਰੂ ਗਰੰਥ ਸਾਹਿਬ ਨੂੰ ਵੀ ਮੰਨੀ ਜਾਣਾ ਤੇ ‘ਸ੍ਰੀ ਦਸਮ ਗਰੰਥ’ ਖੜਾ ਕਰਕੇ ਉਸ ਅਗੇ ਵੀ ਆਰਤੀਆਂ ਕਰੀ ਜਾਣੀਆਂ! ਸਰਬ ਲੋਹ ਆ ਗਿਆ ਇਸ ਨੂੰ ਵੀ ਨਮਸ਼ਕਾਰ! ਕਾਲ ਨੂੰ ਰੱਬ ਮੰਨੀ ਜਾਂਦਾ ਅਕਾਲ ਨੂੰ ਵੀ। ਦੋਵੇਂ ਆਪਾ ਵਿਰੋਧੀ? ਕੋਈ ਮੇਲ ਨਹੀਂ! ਕਾਲ ਤੇ ਅਕਾਲ ਦਾ ਕਾਹਦਾ ਮੇਲ? ਕਾਲ, ਅਕਾਲ ਦਾ ਵਿਰੋਧੀ ਹੈ ਤੇ ਅਕਾਲ, ਕਾਲ ਦਾ! ਦੋਵੇਂ ਈਸਟ-ਵੈਸਟ। ਵਿਚੇ ਮਹਾਂਕਾਲ ਵੀ ਦੱਬੀ ਫਿਰਦਾ ਤੇ ਵਿਚੇ ਜਗਮਾਤਾ? ਚੰਡੀ ਨਾਲ ਵੀ ਮੁਹੱਬਤਾਂ ਤੇ ਇੰਦਰ ਦੀ ਵੀ