ਕੀਤਾ ਲੋੜੀਐ ਕੰਮੁ ਸੁ ਹiਰ ਪiਹ ਆਖੀਐ ॥ (ਭਾਗ 10)
ਨਾਨਕ ਹੰਦਾ ਛਤ੍ਰ ਸਿir ਉਮਤਿ ਹੈਰਾਣੁ ॥
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥
ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥6॥
ਤੀਜੇ ਨਾਨਕ ਜੀ ਦੇ ਸਿਰ ਉੱਤੇ ਪਹਿਲੇ ਨਾਨਕ ਜੀ ਵਾਲਾ ਛਤਰ, ਵੇਖ ਕੇ ਸੰਗਤ ਹੈਰਾਨ ਹੋ ਰਹੀ ਹੈ। ਪੋਤਰਾ, ਰਾਜਾ ਅਮਰਦਾਸ, ਤੀਜਾ ਨਾਨਕ ਵੀ ਮੰਨਿਆ- ਪਰਮੰਨਿਆ ਰਾਜਾ ਹੈ, ਕਿਉਂਕਿ ਉਹ ਵੀ ਪਹਿਲੇ ਨਾਨਕ ਅਤੇ ਦੂਸਰੇ ਨਾਨਕ ਵਰਗਾ ਹੀ ਹੈ, ਇਸ ਦੇ ਮੱਥੇ ਉੱਤੇ ਵੀ ਉਹੀ ਨੂਰ ਹੈ, ਇਸ ਦਾ ਵੀ ਉਹੀ ਤਖਤ ਹੈ, ਉਹੀ ਦਰਬਾਰ ਹੈ, ਜੋ ਪਹਿਲੇ ਅਤੇ ਦੂਸਰੇ ਨਾਨਕ ਜੀ ਦਾ ਸੀ ।6 ।
ਧੰਨੁ ਧੰਨੁ ਰਾਮਦਾਸ ਗੁਰੁ ਜਿiਨ ਸਿiਰਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥
ਹੇ ਰਾਜਾ ਰਾਮਦਾਸ, ਗੁਰੁ, ਪਰਮਾਤਮਾ ਧੰਨ ਹੈ, ਪਰਮਾਤਮਾ ਧੰਨ ਹੈ, ਜਿਸ ਅਕਾਲ-ਪੁਰਖ ਨੇ ਰਾਜਾ ਰਾਮਦਾਸ ਨੂੰ ਪੈਦਾ ਕੀਤਾ, ਓਸੇ ਨੇ ਉਸ ਨੂੰ ਸਵਾਰਿਆਂ ਵੀ, ਸੋਹਣਾ ਵੀ ਬਣਾਇਆ। ਇਹ ਇਕ ਪੂਰੀ ਕਰਾਮਾਤ ਹੋਈ ਹੈ ਕਿ ਸਿਰਜਣਹਾਰ ਨੇ ਆਪ, ਆਪਣੇ ਆਪ ਨੂੰ ਉਸ ਵਿਚ ਟਿਕਾਇਆ ਹੈ। ਸਭ ਸਿੱਖਾਂ ਅਤੇ ਸੰਗਤਾਂ ਨੇ ਉਸ ਨੂੰ ਅਕਾਲ-ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥
ਜਿਨ੍I ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥
ਲਬੁ ਲੋਭੁ ਕਾਮੁ ਕRoਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥
ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥
ਹੇ ਪ੍ਰਭੂ, ਤੂੰ ਸਦਾ ਕਾਇਮ ਰਹਣ ਵਾਲਾ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ, ਤੂੰ ਇਕ ਐਸਾ ਸਮੁੰਦਰ ਹੈਂ, ਜਿਸ ਦੀ ਹਾਥ ਨਹੀਂ ਪਾਈ ਜਾ ਸਕਦੀ, ਪਾਰਲੇ ਤੇ ਉਰਲੇ ਕੰਢੇ ਦਾ ਅੰਤ ਨਹੀਂ ਪੈ ਸਕਦਾ। ਜਿਨ੍ਹਾਂ ਬੰਦਿਆਂ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ, ਤੂੰ ਉਨ੍ਹਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ, ਉਨ੍ਹਾਂ ਦੇ ਅੰਦਰੋਂ ਤੂੰ ਲੱਬ, ਲੋਭ, ਕਾਮ, ਕ੍ਰੋਧ, ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ।
ਹੇ ਪ੍ਰਭੂ, ਮੈਂ ਸਦਕੇ ਹਾਂ ਉਸ ਥਾਂ ਤੋਂ, ਜਿੱਥੇ ਤੂੰ ਵੱਸਿਆ। ਤੇਰੀ ਸੰਗਤ ਸਦਾ ਅਟੱਲ ਹੈ।
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥7॥
ਹੇ ਪ੍ਰਭੂ, ਤੂੰ ਹੀ ਨਾਨਕ ਹੈਂ, ਤੂੰ ਹੀ ਲਹਿਣਾ ਹੈਂ. ਮੈਂ ਤੈਨੂੰ ਹੀ ਅਮਰਦਾਸ ਮੰਨਿਆ ਹੈ। ਜਿਸ ਕਿਸੇ ਨੇ ਗੁਰੁ, ਪਰਮਾਤਮਾ ਨੂੰ ਜਾਣਿਆ ਹੈ, ਓਸੇ ਦਾ ਮਨ ਟਿਕਾਣੇ ਆ ਗਿਆ ਹੈ ।7।
ਚੰਦੀ ਅਮਰ ਜੀਤ ਸਿੰਘ (ਚਲਦਾ)