ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਕੁੱਕੜ ਬਨਾਮ ਜਥੇਦਾਰ !!!
ਕੁੱਕੜ ਬਨਾਮ ਜਥੇਦਾਰ !!!
ਕੁੱਕੜ ਬਨਾਮ ਜਥੇਦਾਰ !!!
Page Visitors: 2842

 

ਕੁੱਕੜ ਬਨਾਮ ਜਥੇਦਾਰ !!!
-: ਗੁਰਦੇਵ ਸਿੰਘ ਸੱਧੇਵਾਲੀਆ

 

ਤੁਸੀਂ ਕਦੇ ਕੁੱਕੜ ਲੜਦੇ ਵੇਖੇ ਹਨ? ਦੋ ਤਰ੍ਹਾਂ ਦੇ ਕੁੱਕੜ ਹੁੰਦੇ, ਇਕ ਤਾਂ ਰੂੜੀ 'ਤੇ ਚੁਗਦੇ ਚੁਗਦੇ ਲੜ ਪੈਂਦੇ, ਉਹ ਲੜਾਈ ਕੋਈ ਬਾਹਲੀ ਭਿਆਨਕ ਨਹੀਂ ਹੁੰਦੀ, ਪਰ ਦੂਜੇ ਹੁੰਦੇ ਜਿਹੜੇ ਮਾਲਕਾਂ ਨੇ ਰੱਖੇ ਹੀ ਲੜਨ ਵਾਸਤੇ ਹੁੰਦੇ। ਉਹ ਲੜਾਈ ਖੂਨੀ ਲੜਾਈ ਹੁੰਦੀ, ਯਾਨੀ ਮਰਨ ਮਾਰਨ ਵਾਲੀ!

ਇੱਕ ਹੋਰ ਕੁੱਕੜ ਹੁੰਦੇ! ਪਤਾ ਕਿਹੜੇਤੁੜਕਾ ਲਾਉਣ ਵਾਲੇਉਹ ਗਾਹੇ-ਬਗਾਹੇ ਮਾਲਕ ਲਈ ਕੁੜ ਕੁੜ ਕਰਦੇ ਰਹਿੰਦੇ, ਸਵੇਰੇ ਸਵੇਰ ਬਾਗਾਂ ਦਿੰਦੇ ਰਹਿੰਦੇ, ਦਿੰਦੇ ਰਹਿੰਦੇ ਯਾਨੀ ਮਾਲਕ ਦੀ ਰਾਖੀ ਕਰਦੇ ਰਹਿੰਦੇ ਤੇ ਜਦ ਕਦੇ ਘਰੇ ਫੁੱਫੜ ਆਇਆ ਹੋਵੇ, ਤਾਂ ਮਾਲਕ ਮਲਕ ਦੇਣੇ ਕੁੱਕੜ ਦੀ ਧੌਣ ਮਰੋੜ, ਤੁੜਕਾ ਲਾ ਕੱਢਦਾ!

‘ਜਥੇਦਾਰ’ ਦੂਜੀ ਨਸਲ ਦੇ ਕੁੱਕੜ ਹਨ, ਜਿਹੜੇ ਮਾਲਕਾਂ ਨੇ ਹਿੰਦੂ ਫੁੱਫੜ ਅਗੇ ਪਰੋਸਣ ਲਈ ਯਾਨੀ ਤੁੜਕਾ ਲਾਉਂਣ ਲਈ ਰੱਖੇ ਹਨ, ਪਰ ਕਦੇ ਕਦੇ ਇਹ ਦਾਣਾ ਚੁਗਦੇ ਖੰਭੋ-ਖੰਭੀ ਹੋ ਪੈਂਦੇ ਹਨ, ਜਿਵੇਂ ਹੁਣੇ ਪਟਨਾ ਸਾਹਿਬ ਵਿਖੇ ਹੋਏ ਨੇ!

ਇਹ ਮਾਲਕਾਂ ਲਈ ਕੁੜ ਕੁੜ ਕਰਦੇ ਰਹਿੰਦੇ, ਬਾਗਾਂ ਦਿੰਦੇ ਰਹਿੰਦੇ ਤੇ ਜਦ ਹਿੰਦੂ ਦਾ ਇਸ਼ਾਰਾ ਹੁੰਦਾ ਬਾਦਲ ਮਾਲਕ ਇਨ੍ਹਾਂ ਦੀ ਬਲੀ ਦੇ ਦਿੰਦਾ! ਪਟਨੇ ਵਾਲੇ ਮਾਲਕ ਸ਼ਾਇਦ ਹੋਰ ਹਨ?

ਉਹ ਦਾਣਾ ਪਾਉਂਦੇ, ਪਾਲਦੇ, ਤਨਖਾਹਾਂ ਦਿੰਦੇ ਤੇ ਜਦ ਜੀਅ ਚਾਹੇ ਲੜਾ ਦਿੰਦੇ। ਜਦ ਚਾਹੇ ਚੜਾ ਲੈਂਦੇ, ਜਦ ਚਾਹੇ ਲਾਹ ਲੈਂਦੇ। ਜਦੋਂ ਕੁ ਦੀ ਅਪਣੀ ਸੰਭਾਲ ਹੈ ਉਦੋਂ ਤੋਂ ਹੁਣ ਤੱਕ ਦੀ ‘ਜਥੇਦਾਰੀ’ ਦਾ ਇਤਿਹਾਸ ਦੇਖੋ ਲਓ ਸਿਵਾਏ ਪ੍ਰੋ. ਦਰਸ਼ਨ ਸਿੰਘ ਨੂੰ ਛੱਡ ਕੇ, ਜਿੰਨਾ ਜ਼ਲੀਲ ਹੋਣ ਨਾਲੋਂ ‘ਜਥੇਦਾਰੀ’ ਤੋਂ ਅਸਤੀਫਾ ਦੇ ਕੇ ਆਪਣੀ ਜ਼ੁਅਰਤ ਦਿਖਾਈ ਸੀ

ਚਲੋ ਜਸਬੀਰ ਸਿਉਂ ਰੋਡੇ ਤੋਂ ਸ਼ੁਰੂ ਕਰ ਲਓ। ਜਦੋਂ ਲੋੜ ਸੀ ਟੌਹੜੇ ਨੂੰ, ਰੋਡੇ ਨੂੰ ਜੇਹਲ ਬੈਠੇ ‘ਜਥੇਦਾਰੀ’ ਦੇ ਮਾਰੀ, ਤੇ ਜਦ ਸਮਾਂ ਲੰਘ ਗਿਆ, ਰੋਡੇ ਕੰਮ ਦਾ ਨਾ ਰਿਹਾ, ਟੌਹੜੇ ਨੇ ਚਲਦਾ ਕਰ ਦਿੱਤਾ! ਰੋਡੇ ਦੀ ਨੌਕਰੀ ਅਗਲਿਆਂ ਕਦ ਦੀ ਖੋਹ ਲਈ ਸੀ, ਪਰ ਉਹ ਢੀਠਾਂ ਵਾਂਗ ਕਈ ਚਿਰ ਕੁੜ ਕੁੜ ਕਰੀ ਗਿਆ, ਕਿ ਉਹ ਹੀ ਜਥੇਦਾਰ ਹੈ। ਤੁਸਾਂ ਵੀ ਸੁਣਿਆਂ ਹੋਣਾ ਕਿ ਬਹੁਤ ਦੇਰ ਬਾਅਦ ਵੀ ਉਸ ਦੇ ਅਖਬਾਰੀ ਬਿਆਨਾ ਵਿਚ ‘ਸਿੰਘ ਸਾਹਿਬ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ’ ਜਾਂ ਖ਼ਾਲਸਾ ਹੀ ਆਉਂਦਾ ਰਿਹਾ। ਉਸ ਨੂੰ ਬਥੇਰਾ ਲੋਕਾਂ ਕਿਹਾ ਕਿ ਗੱਡੀ ਟੇਸ਼ਨ ਨਿਕਲ ਚੁੱਕੀ, ਮੁੜ ਆ ਪਿੱਛੇ ਪਰ ਕਾਹਨੂੰ? ਜਦ ਲੋਕਾਂ ਉਸ ਵਲ ਧਿਆਨ ਦੇਣਾ ਹੀ ਛੱਡ ਦਿੱਤਾ, ਫਿਰ ਜਾ ਕੇ ਕਿਤੇ ਗੱਲ ਉਸ ਦੇ ਸਮਝ ਪਈ ਕਿ ਜਥੇਦਾਰੀ ਵਾਲੀ ਗੱਡੀ ਤਾਂ ਕਦ ਦੀ ਜਾ ਚੁੱਕੀ!

ਭਾਈ ਰਣਜੀਤ ਸਿੰਘ ਦੀ ਵਾਰੀ ਆਈ। ਤਿੰਨ ਸੌ ਸਾਲਾ ਤੋਂ ਐਨ ਇੱਕ ਦਿਨ ਪਹਿਲਾਂ ਅਗਲਿਆਂ ਭਾਈ ਸਾਹਬ ਨੂੰ ਚਲਦਾ ਕਰ ਦਿੱਤਾ। ਉਹ ਟੌਹੜੇ ਨੂੰ ਬਚਾਉਂਦਾ ਬਚਾਉਂਦਾ ਖੁਦ ਬਲੀ ਚੜ੍ਹ ਬੈਠਾ। ਦੋ ਮਾਲਕਾਂ ਦੀ ਲੜਾਈ ਚਲ ਰਹੀ ਸੀ, ਭਾਈ ਰਣਜੀਤ ਸਿੰਘ ਇਹ ਗੱਲ ਸਮਝਣ ਤੋਂ ਖੁੰਝ ਗਿਆ ਕਿ ਤਾਕਤਵਰ ਮਾਲਕ ਕਿਹੜਾ ਹੈ? ਬਾਦਲ ਨੇ ਰਣਜੀਤ ਸਿੰਘ ਨਾਲ ਟੌਹੜਾ ਵੀ ਹੂੰਝ ਕੇ ਬਾਹਰ ਮਾਰਿਆ! ਬਾਅਦ ਟੌਹੜਾ ਤਾਂ ਮਰਨ ਤੋਂ ਪਹਿਲਾਂ ਬਾਦਲ ਦੇ ਤਰਲੇ ਮਿੰਨਤਾ ਕਰ, ਆਖਰੀ ਝੂਟਾ ਲੈ ਗਿਆ ਪ੍ਰਧਾਨਗੀ ਦਾ, ਪਰ ਭਾਈ ਰਣਜੀਤ ਸਿੰਘ ਕੋਲੇ ਕੋਈ ਚਾਰਾ ਨਹੀਂ ਸੀ ਕਿ ਉਹ ਮਰ-ਮੁੱਕ ਚੁੱਕੀ ਜਥੇਦਾਰੀ ਦੀ ਲਾਸ਼ ਉਪਰ ਹੀ ਖੜ ਕੇ ਅਪਣੇ ਆਪ ਨੂੰ ਜਥੇਦਾਰ ਐਲਾਨਦਾ ਰਿਹਾ!

ਪ੍ਰੋ. ਮਨਜੀਤ ਸਿੰਘ! ਚਾਹੇ ਕਾਰਜਕਾਰੀ ਜਥੇਦਾਰ ਹੀ ਸੀ। ਜੰਮੂ ਦਾ ਮਹੰਤ, ਜਿਸ ਦਾ ਨਾਮ ਵੀ ਸ਼ਾਇਦ ਮਨਜੀਤ ਸਿੰਘ ਹੀ ਸੀ। ਉਸ ਅਕਾਤ ਤਖਤ ਸਾਹਿਬ ਦੇ ਦਰਵਾਜੇ ਅਗੇ ਖੜਕੇ ਮਨਜੀਤ ਸਿੰਘ ਦੀ ਓਹ ਮਾਂ ਦੀ ਭੈਣ ਦੀ ਕੀਤੀ ਸੀ, ਕਿ ਭੋਰਾ ਵੀ ਸ਼ਰਮ ਜਾਂ ਗੈਰਤ ਵਾਲਾ ਹੁੰਦਾ ਉਥੇ ਫਾਹਾ ਲੈ ਮਰਦਾ, ਜਾਂ ਉਸ ਮਹੰਤ ਦੇ ਗਲ ਲੱਗ ਮਰਦਾ! ਪਰ ਇਹ ਭਿੱਜੇ ਚੂਹੇ ਵਾਂਗ ਅੰਦਰੇ ਦੜ ਵੱਟ ਗਿਆ, ਜਿੰਨਾ ਚਿਰ ਉਹ ਅਪਣੇ ਚੇਲਿਆਂ ਸਮੇਤ ਉਥੋਂ ਚਲਾ ਨਹੀਂ ਗਿਆ! ਤੁਸੀਂ ਇਨ੍ਹਾਂ ਨੂੰ ਜਥੇਦਾਰ ਮੰਨਦੇ ਹੋਂ? ਉਹ ਵੀ ਅਕਾਲ ਤਖਤ ਸਾਹਿਬ ਦੇ? ਰੱਬ ਰਾਖਾ ਫਿਰ ਇਸ ਕੌਮ ਦਾ!

ਗਿਆਨੀ ਪੂਰਨ ਸਿੰਘ ਆ ਗਿਆ, ਉਸ ਦਾ ਸਾਰਾ ਜ਼ੋਰ ਹਿੰਦੂ ਨੂੰ ਖੁਸ਼ ਕਰਨ ‘ਤੇ ਹੀ ਲਗਾ ਰਿਹਾ। ਇਥੇ ਤੱਕ ਕਿ ਉਸ ਪੂਰੀ ਕੌਮ ਨੂੰ ਹੀ ਲਵ-ਕੁਸ਼ ਦੀ ਉਲਾਦ ਕਹਿ ਮਾਰਿਆ, ਉਸ ਦੇ ‘ਹੁਕਮਨਾਮੇ’ ਬੜੇ ਅਜੀਬੋ ਗਰੀਬ ਸਨ। ਉਹ ਜਿਥੇ ਬੈਠਦਾ ਉਥੇ ਅਪਣਾ ਹੀ ‘ਅਕਾਲ ਤਖਤ’ ਬਣਾ ਬੈਠਦਾ। ਨਾਨਕਸ਼ਾਹੀ ਕਲੰਡਰ ਨੂੰ ਪਹਿਲੀ ਵਾਰ ਲਾਗੂ ਕਰਾਉਣ ਵਾਲੀ ਜਗੀਰ ਕੌਰ ਉਸ ਨੇ ਕਿਸੇ ਗੈਸਟ-ਹਾਊਸ ਬੈਠੇ ਹੀ ਛੇਕ ਮਾਰੀ! ਛੇਕਾਂ ਵਾਲਾ ਵਰਮਾ ਤਾਂ ਹਰ ਵਕਤ ਉਹ ਕੋਲੇ ਰੱਖਦਾ ਸੀ। ਤਿਆਰ? ਐਨ ਤਿੱਖਾ ਕਰਕੇ! ਪਰ ਰਾਹੇ ਉਹ ਵੀ ਉਸੇ ਗਿਆ, ਜਿਸ ਪਾਲਤੂ ਤੇ ਗੁਲਾਮ ਲੋਕ ਜਾਂਦੇ ਹਨ।

ਤੁਸੀਂ ਹੈਰਾਨ ਹੋਵੋਂਗੇ ਕਿ ਉਸ ਨੂੰ ਵਾਸ਼ਰੂਮ ਵੜੇ ਨੂੰ ਕਛਹਿਰਾ ਵੀ ਨਾ ਸੀ ਪਾਉਂਣ ਦਿੱਤਾ ਅਗਲਿਆਂ। ਮਾਲਕ ਬਾਹਰੋਂ ਬੂਹਾਂ ਭੰਨੀ ਜਾਣ ਕਿ ਅਸਤੀਫੇ 'ਤੇ ਸਾਇਨ ਕਰ, ਇਹ ਅੰਦਰੋਂ ਕਰੀ ਜਾਵੇ, ਮਾਲਕੋ ਕਛਹਿਰਾ ਤਾਂ ਬਦਲ ਲੈਣ ਦਿਓਗੇ ਇਸ਼ਨਾਨ ਕੀਤਾ ਹੈ। ਉਹ ਕਹਿੰਦੇ ਤੂੰ ਇੰਝ ਬਾਹਰ ਨਿਕਲਣਾ ਜਾਂ ਭੰਨੀਏ ਦਰਵਾਜਾ? ਤੇ ਗਿਲੇ ਨੁਚੜਦੇ ਕਛਹਿਰੇ ਅਗਲਿਆਂ ਸਾਇਨ ਕਰਵਾਏ ਅਮਤੀਫੇ ਉਪਰ! ਤੁਸੀਂ ਸੋਚ ਕੇ ਵੇਖੋ ਤੁਹਾਡੀ ਕੌਮ ਦੀ ਜਥੇਦਾਰੀ ਦਾ ਹਾਲ? ਕਿਵੇਂ ਵਿਕਾਸ ਕਰ ਲਓਂਗੇ ਤੁਸੀਂ? ਹੁਣ ਉਹ ਘਰਾਂ ਵਿਚ ਜਾ ਕੇ ਲੋਕਾਂ ਦੀਆਂ ਖੁੱਸੀਆਂ ਹੋਈਆਂ ਲੱਖਾਂ ਖੁਸ਼ੀਆਂ ਵਾਪਸ ਮੋੜਨ ਦੀ ਸੇਲ ਲਾਈ ਫਿਰਦਾ ਰਹਿੰਦਾ ਤੇ ਅਰਦਾਸਾਂ ਕਰ ਕਰ ਭੀਖ ਮੰਗਦਾ!

ਵੇਦਾਂਤੀ ਆਇਆ, ਵੇਦਾਂਤੀ ਨੇ ਵੀ ਬੜੀ ਸੇਵਾ ਕੀਤੀ ਹਿੰਦੂ ਦੀ। ਉਸ ਤਾਂ ‘ਗੁਰਬਿਲਾਸ’ ਵਰਗੀ ਪੂਰੀ ਕੌਮ ਨੂੰ ਜਲੀਲ ਕਰਨ ਵਾਲੀ ਕਿਤਾਬ ਤੱਕ ਵੀ ਸੰਪਾਦਨਾ ਕਰ ਮਾਰੀ, ਪਰ ਨੌਕਰੀ ਕੀ ਨਖਰਾ ਕੀ। ਨਾਲੇ ਕੁੱਕੜ ਪਾਲੀ ਦਾ ਕਾਹਦੇ ਲਈ ਹੈ! ਜਥੇਦਾਰੀ ਤੋਂ ਲਾਹ ਕੇ ਜਦ ਉਸਨੂੰ ਅਗਲਿਆਂ ਟੋਕਰੇ ਹੇਠ ਦੇ ਦਿੱਤਾ, ਫਿਰ ਲੱਗਾ ਕੁੜ ਕੁੜ ਕਰਨ ਕਿ ਉਸ ਨਾਲ ਧੱਕਾ ਹੋਇਆ! ਪਰ ਕੌਣ ਪੁੱਛਦਾ? ਉਨ੍ਹਾਂ ਕੋਲੇ ਇਹੋ ਜਿਹੇ ਪੰਜਾਮੀਆਂ ਵਾਲੇ ਛੱਤੀ ਸੌ ਨੇ ਜਿਹੜੇ ਫੱਟੇ ਲਾ ਕੇ ਖੜੇ ਦਿੱਸਦੇ ਕਿ ‘ਸਾਨੂੰ ਖਰੀਦੋ ਜੀ’? ਹੁਣ ਵੇਂਦਾਤੀਂ ਕਿਥੇ ਹੈ, ਤੇ ਉਸ ਦਾ ਵੇਦਾਂਤ?

ਗੁਰਬਚਨ ਸਿੰਘ ਦੀ ਵਾਰੀ ਹੈ। ਉਸ ਵੀ ਹਿੰਦੂ ਦੀ ਸੇਵਾ ਵਿਚ ਕੋਈ ਕਸਰ ਨਹੀਂ ਛੱਡੀ। ‘ਦਸਮ ਗਰੰਥ’ ਪਾਠ ਬੋਧ ਵਿਚ ਪੰਜਾਮੀਆਂ ਤੱਕ ਲਾਹ ਮਾਰੀਆਂ ਵਿਚਾਰੇ! ਤੇ ‘ਦਸਮ ਗਰੰਥ’ ਦੇ ਪਾਠਾਂ ਦੇ ਭੋਗ ਵੀ ਪਾ ਲਏ। ਨਾਨਕਸ਼ਾਹੀ ਕਲੰਡਰ ਦਾ ਕਤਲ ਵੀ ਕਰ ਮਾਰਿਆ ਇਸ! ਇਸ ਤਾਂ ਪਤਾ ਹੀ ਨਹੀਂ ਲੱਗਦਾ ਕੀ ਕੀ ਕੀਤਾ। ਇਸ ਦੇ ਮਹਾਂ ਕਾਰਨਾਮੇ ਤਾਂ ਹੁਣ ਇਤਿਹਾਸ ਨੂੰ ਵੀ ਸਾਂਭਣੇ ਔਖੇ ਹੋਏ ਪਏ ਨੇ। ਗੱਧਾ, ਖੋਤਾ, ਘੋੜਾ, ਕੁੱਕੜ, ਮੁਰਦਾ, ਲਾਸ਼, ਸੜੀ ਲਾਸ਼, ਬਦਬੂ ਮਾਰਦੀ ਲਾਸ਼, ਹੁਣ ਜੋ ਮਰਜੀ ਕਹਿ ਲਓ, ਸਭ ਛੋਟਾ ਛੋਟਾ ਜਿਹਾ ਜਾਪਦਾ। ਸਭ ਕੁਝ ਮੁੱਕ ਗਿਆ। ਹੁਣ ਤਾਂ ਕਹਿਣ ਨੂੰ ਦਿੱਲ ਹੀ ਨਹੀਂ ਕਰਦਾ, ਕਿ ਕੀ ਕਹੀਏ। ਸਾਰੇ ਤਖੱਲਸ ਤਾਂ ਦੇ ਲਏ ਨੇ ਪਰਪਰ ਬੱਕਰੇ ਦੀ ਮਾਂ? ਬੱਕਰੇ ਦੀ ਸਹੀ! ਕਦ ਤੱਕ ਖੈਰ ਮਨਾਏਗੀ। ਜਦ ਇਹ ਬਾਹਲਾ ਬਦਨਾਮ ਹੋ ਗਿਆ, ਉਨ੍ਹਾਂ ਕੋਈ ਹੋਰ ਛਲੇਰਾ ਲਿਆ ਬੰਨਣਾ ਅਕਾਲ ਤਖਤ ‘ਤੇ। ਲੰਮੀ ਲਿਸਟ ਹੈ, ਕਿਹੜਾ ਲੱਭਣ ਜਾਣਾ। ਅਸੀਂ ਉਸ ਨੂੰ ਮੱਥੇ ਟੇਕਣੇ ਸ਼ੁਰੂ ਕਰ ਦੇਣੇ ਕਿ ਸਾਡਾ ਜਥੇਦਾਰ ਹੈ ਜੀ, ਧਿਆਨ ਨਾਲ ਬੋਲੋ। ਸਿੰਘ ਸਾਹਿਬ ਨੇ ਸਾਡੇ! ਹਾਂਅ! ਸੁਖਬੀਰ ਬਾਦਲ ਇਨ੍ਹਾਂ ਨਾਲ ਕੀ ਕਰਦਾ, ਤੁਹਾਨੂੰ ਦੱਸ ਦਿਆਂ ਤਾਂ ਮੂੰਹ ‘ਚ ਉਗਲਾਂ ਪਾ ਲਓ।

ਹੁਣ ਆ ਜਾਓ ਪਟਨਾ ਸਾਹਿਬ ਵਾਲੀ ਲੜਾਈ ਵਲ! ਇਕਬਾਲ ਸਿਓ ਉਨਹੀਂ ਲਾਹ ਦਿੱਤਾ, ਪ੍ਰਤਾਪ ਸਿਓਂ ਦੇ ‘ਜਥੇਦਾਰੀ’ ਦੀ ‘ਕੁੱਕੜ ਕਲਗੀ’ ਲਾ ਦਿੱਤੀ। ਫਰਕ ਕੀ ਹੈ? ਉਹ ਵੀ ਉਥੋਂ ਹੀ ਜੰਮਿਆ, ਜਿਥੋਂ ਇਕਬਾਲ ਸਿਓਂ। ਨਾਸਕਸਰੀਆਂ ਦੇ ਥਾਂ ਥਾਂ ਸਾਧ ‘ਜੰਮਣ’ ਵਾਂਗ ਆਰ.ਐਸ.ਐਸ. ਨੇ ਬੜੇ ਕਤੂਰੇ ਦਿੱਤੇ! ਉਨ੍ਹਾਂ ਕੋਲੇ ਕੋਈ ਇੱਕ ਹੈ? ਤੁਸੀਂ ਨਸਲਾਂ ਦੇ ਨਾਂ ਹੀ ਭੁੱਲ ਜਾਓ! ਚੜਦੇ ਤੋਂ ਚੜ੍ਹਦਾ, ਤੇ ਹੁਣ ਵਾਰੀ ਪ੍ਰਤਾਪ ਸਿਓਂ ਦੀ ਹੈ।

ਇਕਬਾਲ ਸਿੰਘ ਦੇ ਦਿਨ ਮਾੜੇ ਚਲ ਰਹੇ ਨੇ। ਉਸ ਨੂੰ ਜ਼ਰੂਰ ਅਪਣੇ ਵੱਡੇ ਭਾਈ ਪੰਡੀਏ ਤੋਂ ਰਾਇ ਲੈ ਲੈਣੀ ਚਾਹੀਦੀ ਸੀ। ਕੋਈ ਪੱਤਰੀ-ਵੱਤਰੀ ਖੁਲਵਾ ਲੈਂਦਾ ਜਾਂ ‘ਦਸਮ-ਗਰੰਥ’ ਤੋਂ ‘ਹੁਕਮਨਾਮਾ’ ਹੀ ਲੈ ਲੈਂਦਾ, ਚੜ੍ਹਦੀ ਕਲਾ ਦਾ! ਛੇਵੇਂ ਭਾਗ ਦੇ ਐਨ ਵਿਚਾਲਿਓਂ, ਜਿਥੇ ਸ਼ਰਮਾ-ਸ਼ਰਮੀ ਦੀ ਗਰਮਾ-ਗਰਮੀ ਚਲ ਰਹੀ ਹੁੰਦੀ! ਪਰ ਜਾਪਦਾ ਉਸ ਕੋਈ ਉਪਾਅ ਨਹੀਂ ਕੀਤਾ, ਇਸੇ ਲਈ ਉਸ ਦੇ ਦਿਨ ਮਾੜੇ ਚਲ ਹਰੇ ਨੇ। ਹਾਲੇ ਕੁਝ ਦਿਨ ਪਹਿਲਾਂ ਉੱਡਦੇ ਜਹਾਜ ਵਿੱਚ ਪ੍ਰਭਦੀਪ ਸਿੰਘ ਦੇ ਕਾਬੂ ਆ ਗਿਆ !

ਤੁਸੀਂ ਉਹ ਕਹਾਣੀ ਸੁਣੀ ਕਿ ਬੱਸ ਵਿਚ ਕੋਈ ਬੰਦਾ ਰਾਈਫਲ ਲਈ ਬੈਠਾ ਸੀ, ਨਾਲ ਬੈਠਾ ਲਾਲਾ ਕਹਿੰਦਾ ਯਾਰ ਮੂੰਹ ਪਰ੍ਹਾਂ ਰੱਖ ਇਸ ਦਾ। ਰਾਈਫਲ ਵਾਲਾ ਕਹਿੰਦਾ ਖਾਲੀ ਹੈ, ਐਵੇਂ ਮੂਤੀ ਜਾਨਾਂ! ਲਾਲਾ ਕਹਿੰਦਾ ਭਰਾ ਦਿਨ ਮਾੜੇ ਨੇ ਖਾਲੀ ਵੀ ਚਲ ਸਕਦੀ!!

ਇਕਬਾਲ ਸਿੰਘ ਦੇ ਦਿਨ ਮਾੜੇ ਨੇ। ਖਾਲੀ ਚਲੀ ਜਾਂਦੀਆਂ? ਇਹ ਤਾਂ ਧਰਤੀ ‘ਤੇ ਕਿਸੇ ਦੇ ਕਾਬੂ ਨਹੀਂ ਆਉਂਦੇ, ਪਰ ਕਿਥੇ, ਅਗਲਿਆਂ ਉੱਡਦੇ ਨੂੰ ਜਾ ਘੇਰਿਆ! ਹਰਨਾਖਸ਼ ਵਾਂਗ ਕਿਤੇ ਵਰ ਤਾਂ ਨਹੀਂ ਸੀ ਲਿਆ, ਕਿ ਉਪਰ ਮਰਾਂ ਨਾ ਹੇਠ, ਤੇ ਬਾਬਾ ਜੀ ਕਹਿੰਦੇ ਚਲ ਫਿਰ, ਬੰਦਾ ਕੋਈ ਵਿਚਾਲੇ ਜਿਹੇ ਭੇਜ ਦਿੰਨਾ, ਤੇਰੀ ਕੁੱਤੇ-ਖਾਣੀ ਦੇ ਦਿਨ ਤਾਂ ਆਏ ਹੀ ਹੋਏ ਨੇ।

ਪਰ ਇੱਕ ਗੱਲ ਹੋਰ ਕਿ ‘ਦਸਮ ਗਰੰਥ’ ਦਾ ਮਹਾਂਰਥੀ ਇਕਬਾਲ ਸਿੰਘ, ਇੱਕ ਆਮ ਕਿਰਤੀ ਨੌਜਵਾਨ ਦੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਿਆ। ਉਸ ਦੀ ਜਵਾਬ ਵਜੋਂ ਕੀਤੀ ਅਗੋਂ ਜਈਂ ਜਈਂ ਤੋਂ ਤੁਹਾਨੂੰ ਜਾਪਦਾ ਸੀ ਕਿ ਇਹ ਤੁਹਾਡੇ ਤਖਤ ਦਾ ਜਥੇਦਾਰ ਹੋਣ ਦੇ ਕਾਬਲ ਹੈ? ਜਿਸ ‘ਗਰੰਥ’ ਨੂੰ ਉਹ ਪ੍ਰਚਾਰਦਾ ਉਸ ਬਾਰੇ ਉਸ ਦੀ ਜਾਣਕਾਰੀ ਸੁਣ, ਸ਼ਰਮ ਆਉਂਣੀ ਚਾਹੀਦੀ ਉਨ੍ਹਾਂ ਲੋਕਾਂ ਨੂੰ, ਜਿਹੜੇ ਇਨ੍ਹਾਂ ਨੂੰ ਕੇਵਲ ਇਸ ਲਈ ਸਿਰ ਚੜ੍ਹਾਈ ਫਿਰਦੇ ਕਿਉਂਕਿ ਉਹ ਉਨ੍ਹਾਂ ਦੇ ‘ਦਸਮ-ਗਰੰਥ’ ਦਾ ਪ੍ਰਚਾਰਕ ਹੈ?

ਪਟਨਾ ਸਾਹਿਬ ਵਾਲੀ ਖ਼ਬਰ ਪੂਰੀ ਕੌਮ ਨੂੰ ਸ਼ਰਮ ਸਾਰ ਕਰ ਦੇਣ ਵਾਲੀ ਹੈ। ਇਕਬਾਲ ਸਿੰਘ ਚਾਹੇ ਵਿਚਾਰਧਾਰਕ ਤੌਰ ‘ਤੇ ਕੌਮ ਦੇ ਕੁਝ ਹਿੱਸੇ ਦਾ ਵਿਰੋਧੀ ਹੀ ਹੋਵੇ, ਪਰ ਉਸ ਦੇ ਕੁੱਟ ਅਤੇ ਛਿੱਤਰ-ਪਤਾਣ ਸਾਡੇ ਸਾਰਿਆਂ ਦੀ ਨਮੋਸ਼ੀ ਦਾ ਕਾਰਨ ਹੈ। ਹਿੰਦੂ ਆਪ ਹੀ ਇਨ੍ਹਾਂ ਕੁੱਕੜਾਂ ਨੂੰ ਪਾਲਦਾ ਤੇ ਮੁੜ ਖੁਦ ਹੀ ਇਨ੍ਹਾਂ ਦਾ ਤਮਾਸ਼ਾ ਕਰਾ ਕੇ ਰੌਲਾ ਚੁੱਕ ਦਿੰਦਾ, ਕਿ ਲੜਾਈ ਉਏ, ਲੜਾਈ ਉਏ। ਸਿੱਖਾਂ ਦੇ ਦੋ ਧੜਿਆਂ ਦੀ ਲੜਾਈ ਉਏ !

ਇਨ੍ਹਾਂ ਭੜੂਆਂ ਨੂੰ ਕੋਈ ਪੁੱਛਣ ਵਾਲਾ ਨਹੀਂ, ਕਿ ਦੋਵੇਂ ਧੜੇ ਸਿੱਖਾਂ ਦੇ ਸਨ ਹੀ ਨਹੀਂ! ਤੁਹਾਡੇ ਹੀ ਧੜੇ, ਤੁਸੀਂ ਹੀ ਪਾਲਦੇ ਹੋ, ਦਾਣਾ-ਪੱਠਾ ਵੀ ਤੁਸੀਂ ਚਾਰਦੇ ਹੋ, ਤੇ ਮੁੜ ਲੜਾਉਂਦੇ ਵੀ ਤੁਸੀਂ ਤੇ ਰੌਲਾ ਵੀ ਤੁਸੀਂ?ਨਹੀਂ ?

ਜਿਨ੍ਹਾਂ ਨੇ ਹਾਲੇ ਕਹਿੰਦੇ ਕਹਾਉਂਦੇ ਇਕਬਾਲ ਸਿੰਘ ਦੀ ਚੜ੍ਹਾਈ ਨਹੀਂ ਦੇਖੀ, ਫਿਰ ਤੋਂ ਦੇਖ ਲਉ!!!

01 Jan 2014 
ਇਹ ਤਾਂ ਧਰਤੀ ‘ਤੇ ਕਿਸੇ ਦੇ ਕਾਬੂ ਨਹੀਂ ਆਉਂਦੇ, ਪਰ ਕਿਥੇ, ਅਗਲਿਆਂ ਉੱਡਦੇ ਨੂੰ ਜਾ ਘੇਰਿਆ!

06 Jan 2014
ਬੜੇ ਬੇਆਬਰੂ ਹੋਕੇ ਤੇਰੇ ਕੂਚੇ ਸੇ ਹਮ ਨਿਕਲੇ

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.