ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤੀ ਮੂਲ ਦੀ ਮਹਿਲਾ ਰੀਟਾ ਬਰਨਵਾਲ ਅਮਰੀਕਾ ਪਰਮਾਣੂ ਊਰਜਾ ਡਿਵੀਜ਼ਨ ਦੀ ਮੁਖੀ ਨਾਮਜ਼ਦ
ਭਾਰਤੀ ਮੂਲ ਦੀ ਮਹਿਲਾ ਰੀਟਾ ਬਰਨਵਾਲ ਅਮਰੀਕਾ ਪਰਮਾਣੂ ਊਰਜਾ ਡਿਵੀਜ਼ਨ ਦੀ ਮੁਖੀ ਨਾਮਜ਼ਦ
Page Visitors: 5

ਭਾਰਤੀ ਮੂਲ ਦੀ ਮਹਿਲਾ ਰੀਟਾ ਬਰਨਵਾਲ ਅਮਰੀਕਾ ਪਰਮਾਣੂ ਊਰਜਾ ਡਿਵੀਜ਼ਨ ਦੀ ਮੁਖੀ ਨਾਮਜ਼ਦਭਾਰਤੀ ਮੂਲ ਦੀ ਮਹਿਲਾ ਰੀਟਾ ਬਰਨਵਾਲ ਅਮਰੀਕਾ ਪਰਮਾਣੂ ਊਰਜਾ ਡਿਵੀਜ਼ਨ ਦੀ ਮੁਖੀ ਨਾਮਜ਼ਦ

October 04
22:05 2018
ਵਾਸ਼ਿੰਗਟਨ, 4 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਮੂਲ ਦੀ ਅਮਰੀਕੀ ਪਰਮਾਣੂ ਮਾਹਿਰ ਰੀਟਾ ਬਰਨਵਾਲ ਨੂੰ ਊਰਜਾ ਵਿਭਾਗ ਵਿੱਚ ਪਰਮਾਣੂ ਊਰਜਾ ਡਿਵੀਜ਼ਨ ਦੇ ਮੁਖੀ ਵਜੋਂ ਨਾਮਜ਼ਦ ਕੀਤਾ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਸੈਨੇਟ ਵੱਲੋਂ ਅਮਰੀਕੀ ਸਦਰ ਦੇ ਇਸ ਫ਼ੈਸਲੇ ਨੂੰ ਹਰੀ ਝੰਡੀ ਮਿਲਣ ਮਗਰੋਂ ਬਰਨਵਾਲ ਊਰਜਾ ਵਿਭਾਗ ਵਿੱਚ ਸਹਾਇਕ ਸਕੱਤਰ ਵਜੋਂ ਕੰਮ ਕਰੇਗੀ। ਉਸ ਕੋਲ ਪਰਮਾਣੂ ਤਕਨੀਕ ਦੀ ਖੋਜ ਤੇ ਵਿਭਾਗ ਦੇ ਪਰਮਾਣੂ ਤਕਨੀਕ ਨਾਲ ਸਬੰਧਤ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਰਹੇਗੀ। ਬਰਨਵਾਲ ਮੌਜੂਦਾ ਸਮੇਂ ਪਰਮਾਣੂ ਪਹਿਲਕਦਮੀ ਵਿੱਚ ਗੇਟਵੇਅ ਆਫ਼ ਐਕਸਿਲੇਰੇਟਿਡ ਇਨੋਵੇਸ਼ਨ (ਗੇਨ) ਵਿੱਚ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਇਸ ਤੋਂ ਪਹਿਲਾਂ ਉਹ ਵੈਸਟਿੰਗਹਾਊਸ ਵਿੱਚ ਟੈਕਨਾਲੋਜੀ ਡਿਵੈਲਪਮੈਂਟ ਤੇ ਐਪਲੀਕੇਸ਼ਨ ਦੀ ਡਾਇਰੈਕਟਰ ਸੀ। ਉਹ ਬੈਸ਼ਟੈਲ ਬੈਟੀਸ ਵਿੱਚ ਮਟੀਰੀਅਲਜ਼ ਟੈਕਨਾਲੋਜੀ ਵਿੱਚ ਪ੍ਰਬੰਧਕ ਵਜੋਂ ਵੀ ਕੰਮ ਕਰ ਚੁੱਕੀ ਹੈ। ਇਥੇ ਕੰਮ ਕਰਦਿਆਂ ਉਨ੍ਹਾਂ ਦੀ ਅਗਵਾਈ ਵਿੱਚ ਹੀ ਅਮਰੀਕੀ ਨੇਵੀ ਦੇ ਰਿਐਕਟਰਾਂ ਲਈ ਪਰਮਾਣੂ ਈਂਧਣ ਦੀ ਖੋਜ ਤੇ ਉਸ ਨੂੰ ਵਿਕਸਤ ਕਰਨ ਦਾ ਕੰਮ ਸਿਰੇ ਚੜ੍ਹਿਆ। -ਪੀਟੀਆਈ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.