-ਸੰਪਾਦਕੀ ਸੁਨੇਹਾ
ਸਪਾਦਕੀ ਸੁਨੇਹਾ
ਸਿੱਖ ਭਾਈਚਾਰੇ ਨਾਲ ਸਬੰਧਿਤ ਸਾਰੇ ਵੀਰਾਂ ਭੈਣਾਂ ਨੂੰ
ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ।
ਆਉ ਸਾਰੇ ਰਲ ਕੇ ਪ੍ਰੱਣ ਕਰੀਏ ਕਿ ਅਸੀਂ ਸਾਰੇ ਸ਼ਬਦ ਗੁਰੂ ਦੀ ਸਰਨ ਲੈਂਦੇ ਹੋਏ,
ਸਾਰੇ ਆਪਸੀ ਮਤ-ਭੇਦ ਭੁਲਾ ਕੇ ਇਕ-ਮੁੱਠ ਹੋਈਏ,
ਦਸਵੰਧ ਦੀ ਠੀਕ ਵਰਤੋਂ ਕਰਦੇ ਹੋਏ,
ਪੰਥ ਦੀ ਚੜ੍ਹਦੀ ਕਲਾ ਲਈ ਉਪਰਾਲਾ ਕਰੀਏ।
ਚੰਦੀ ਅਮਰ ਜੀਤ ਸਿੰਘ
-ਸੰਪਾਦਕੀ ਸੁਨੇਹਾ
ਕਿਸਾਨ ਵੀਰੋ, ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ!
ਤੁਸੀਂ ਆਪਣੇ ਵਿਚੋਂ ਗਲਤ ਅੰਸਰਾਂ ਤੇ ਨਿਗ੍ਹਾ ਰੱਖਣ ਦਾ ਕੰਮ, ਬੜੀ ਸੂਝ-ਬੂਝ ਨਾਲ ਸ਼ੁਰੂ ਕਰ ਹੀ ਲਿਆ ਹੈ।
ਅੱਜ ਦੋ ਵਜੇ ਦੀ ਮੀਟਿੰਗ ਵਿਚ ਕੁਝ ਬਹੁਤ ਜ਼ਰੂਰੀ ਲੀਡਰਾਂ ਨੂੰ ਜਾਣ ਤੋਂ ਰੋਕੋ, ਅੱਜ ਕੁਝ ਵੀ ਹੋ ਸਕਦਾ ਹੈ। ਤੁਹਾਡੇ ਸੰਘਰਸ਼ ਨੂੰ ਢਾਅ ਲਾਉਣ ਲਈ ਲੀਡਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ, ਉਨ੍ਹਾਂ ਨੂੰ ਸੰਭਾਲੋ।
ਰਾਤੀਂ ਕੁਝ ਕਿਸਾਨਾਂ ਨੂੰ ਨਸ਼ੇ ਦੀ ਹਾਲਤ ਵਿਚ ਵੇਖਿਆ ਗਿਆ ਹੈ, ਇਸ ਤੇ ਫੋਰਨ ਕੰਟਰੋਲ ਕਰੋ।
ਸਰਕਾਰ ਵਲੋਂ ਸਿੱਖਾਂ ਅਤੇ ਹਿੰਦੂਆਂ ਵਿਚ ਪਾੜਾ ਪਾਉਣ ਲਈ ਬਹੁਤ ਜ਼ੋਰ ਲਾਇਆ ਜਾ ਰਿਹਾ ਹੈ, ਇਸ ਤੇ ਨਜ਼ਰ ਰੱਖੋ।
ਮੀਡੀਏ ਵਾਲੇ ਕੁਝ ਲੋਕ ਵੀ, ਕਿਸਾਨਾਂ ਵਿਚ, ਬਿੱਲਾਂ ਵਿਚ ਸੋਧ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਬਹੁਤ ਗਲਤ ਹੈ।
ਹਰ ਗੱਲ ਤੇ ਨਿਗ੍ਹਾ ਰੱਖਣ ਲਈ 100-200 ਜਾਂ ਇਸ ਤੋਂ ਵੀ ਵੱਧ ਬੰਦਿਆਂ ਦੀ ਨਿਯੁਕਤੀ ਕਰੋ, ਜਿਨ੍ਹਾਂ ਕੋਲ ਤੁਹਾਡਾ ਪਛਾਣ-ਚਿੱਨ੍ਹ ਹੋਵੇ ਅਤੇ ਇਹ ਬੰਦੇ ਬੜੇ ਠਰਮੇ ਵਾਲੇ ਹੋਣ, ਇਹ ਸਿੱਧੇ ਰੂਪ ਵਿਚ ਕੋਈ ਐਕਸ਼ਨ ਨਾ ਲੈਣ ਸਵਾਂ ਤੁਹਾਡੇ ਵਲੋਂ ਬਣਾਈ ਕਿਸੇ ਕਮੇਟੀ ਨੂੰ ਜਾਣੂ ਕਰਵਾਉਣ ਅਤੇ ਕਮੇਟੀ ਉਨ੍ਹਾਂ ਤੇ ਸੂਝ-ਬੂਝ ਨਾਲ ਰੋਕ ਲਾਵੇ। ਆਉਣ ਵਾਲੇ ਸਮੇ ਵਿਚ ਬਹੁਤ ਕੁਝ ਹੋ ਸਕਦਾ ਹੈ, ਤੁਹਾਡੀ, ਬੜੀ ਸਸ਼ਕਤ ਸੀ.ਆਈ.ਡੀ. ਟੀਮ ਹੋਣੀ ਬਹੁਤ ਜ਼ਰੂਰੀ ਹੈ। ਏਧਰ ਖਾਸ ਧਿਆਨ ਦਿਉ।
ਕਿਸੇ ਹਾਲਤ ਵਿਚ ਵੀ ਭੜਕਾਹਟ ਦਾ ਕੋਈ ਕੰਮ ਨਹੀਂ ਹੋਣਾ ਚਾਹੀਦਾ।
ਅਮਰ ਜੀਤ ਸਿੰਘ ਚੰਦੀ
5-12-2020