ਕੈਟੇਗਰੀ

ਤੁਹਾਡੀ ਰਾਇ

New Directory Entries


ਇੰਦਰਜੀਤ ਸਿੰਘ ਕਾਨਪੁਰ
ਕੀ ਕਾਰਣ ਹੈ ਕਿ ਸਿੱਖ ਰਹਿਤ ਮਰਿਆਦਾ ਦੇ 24 ਪੰਨਿਆਂ ਦੇ ਖਰੜੇ ਨੂੰ ਲਿਖਣ ਲਈ 14 ਸਾਲ ਲੱਗ ਗਏ।
ਕੀ ਕਾਰਣ ਹੈ ਕਿ ਸਿੱਖ ਰਹਿਤ ਮਰਿਆਦਾ ਦੇ 24 ਪੰਨਿਆਂ ਦੇ ਖਰੜੇ ਨੂੰ ਲਿਖਣ ਲਈ 14 ਸਾਲ ਲੱਗ ਗਏ।
Page Visitors: 2701

ਕੀ ਕਾਰਣ ਹੈ ਕਿ ਸਿੱਖ ਰਹਿਤ ਮਰਿਆਦਾ ਦੇ 24 ਪੰਨਿਆਂ ਦੇ ਖਰੜੇ ਨੂੰ ਲਿਖਣ ਲਈ 14 ਸਾਲ ਲੱਗ ਗਏ।
ਇਸ ਖਰੜੇ ਨੇ ਹੀ ਸਿੱਖੀ ਦੀਆਂ ਜੜ੍ਹਾਂ ਵਿੱਚ ਬਿੱਪਰਵਾਦ ਦਾ ਤੇਲ ਪਾਇਆ ਹੈ। ਇੱਸ ਖਰੜੇ ਨੇ ਹੀ ਸਿੱਖਾਂ ਨੂੰ ਸਿੱਖਾਂ ਦੇ ਵੈਰੀ ਬਣਾ ਦਿੱਤਾ ਹੋਇਆ ਹੈ। ਇੱਸ ਖਰੜੇ ਨੇ ਹੀ ਘਰਾਂ ਘਰਾਂ ਵਿੱਚ ਪਰਵਾਰ ਦੋ ਫਾੜ ਕੀਤੇ ਹੋਏ ਹਨ। ਇਸ ਖਰੜੇ ਨੇ ਹੀ ਗੁਰਦੁਆਰੇ ਅਤੇ ਪ੍ਰਚਾਰਕ ਵੰਡ ਦਿੱਤੇ ਹਨ।
ਕਿਹਾ ਗਿਆ ਹੈ ਕਿ ਖਰੜੇ ਨੂੰ ਬੁੱਧੀਜੀਵੀਆਂ ਨੇ ਬਣਾਇਆ ਹੈ ਤੇ ਤਾਂ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਇਸ ਅਨੁਸਾਰ ਅੰਮ੍ਰਿਤ ਦੀ ਮਰਯਾਦਾ ਚੱਲ ਰਹੀ ਹੈ।
- ਕੀ ਬੁੱਧੀਜੀਵੀ ਗੁਰੂ ਜੀ ਤੋਂ ਮਹਾਨ ਹੋ ਗਏ ?
- ਕੀ ਬੁਧੀਜੀਵੀਆਂ ਦੀ ਲਿਖੀ ਅੰਮ੍ਰਿਤ ਦੀ ਮਰਯਾਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਵਾਲ਼ੀ ਮਰਯਾਦਾ ਤੋਂ ਉੱਚੀ ਹੈ ?
- ਬੁੱਧੀਜੀਵੀਆਂ ਨੂੰ ਕੀ ਹੱਕ ਸੀ ਕਿ ਉਹ ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਵਲੋਂ ਬਣਾਏ ਗਏ ਅਤੇ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਿਸ਼ਾਹ ਵਲੋਂ ਪ੍ਰਮਾਣਤ ਕੀਤੇ, ਛਾਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਵਾਲ਼ੇ, ਨਿੱਤਨੇਮ ਨੂੰ ਭੰਗ ਕਰਕੇ ਵਿੱਚ ਵਾਧੇ ਕਰਦੇ ?
- ਬੁੱਧੀਜੀਵੀਆਂ ਨੂੰ ਕੀ ਹੱਕ ਸੀ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਕਿਸੇ ਹੋਰ ਸ਼ਰੀਕ ਦੀਆਂ ਕੱਚੀਆਂ ਅਤੇ ਦੁਰਗਾ ਮਹਾਂਕਾਲ ਦੀ ਪੂਜਾ ਵਾਲ਼ੀਆਂ ਅਪ੍ਰਵਾਨਤ ਰਚਨਾਵਾਂ ਸਿੱਖਾਂ ਦੇ ਨਿੱਤ-ਨੇਮ ਅਤੇ ਅੰਮ੍ਰਿਤ ਛਕਾਉਣ ਵਿੱਚ ਸ਼ਾਮਲ ਕਰਦੇ ?
- ਬੁੱਧੀਜੀਵੀਆਂ ਨੂੰ ਕੀ ਹੱਕ ਸੀ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਦੀਆਂ 400 ਤੋਂ ਵੱਧ ਪਉੜੀਆਂ ਛੱਡ ਕੇ ਦੁਰਗਾ ਦੇ ਪੂਜਾ-ਪਾਠ ਵਾਲ਼ੀ ਪਉੜੀ ‘ਵਾਰ ਦੁਰਗਾ ਕੀ’ ਵਿੱਚੋਂ ਲੈਕੇ ਸਿੱਖ ਅਰਦਾਸਿ ਵਿੱਚ ਸ਼ਾਮਲ ਕਰਦੇ ?
- ਕੀ ਬੁੱਧੀਜੀਵੀਆਂ ਨੂੰ ਮਨਮਤਿ ਕਰਨ ਦਾ ਇਹ ਹੱਕ ਪੰਜ ਪਿਆਰਿਆਂ ਨੇ ਦਿੱਤਾ ਸੀ?
- ਬੁੱਧੀਜੀਵੀਆਂ ਨੂੰ ‘ਗੁਰ ਕੀ ਕਰਣੀ’ ਤੇ ਉਂਗਲ ਉਠਾਉਣ ਦਾ ਹੱਕ ਕਿੱਸਨੇ ਦਿੱਤਾ ਸੀ?
ਸਿੱਖਾਂ ਦਾ ਇੱਕ ਹੀ ਪਿਓ ਸੀ ਪਰ ਇੱਸ ਖਰੜੇ ਨੇ ਸਿੱਖ ਦੇ ਦੋ ਪਿਓ ਬਣਾ ਦਿੱਤੇ। ਸੁਹਾਗਣੀ ਦਾ ਇੱਕ ਹੀ ਪਤੀ ਹੁੰਦਾ ਹੈ, ਪਰ ਇੱਸ ਖਰੜੇ ਨੇ ਸਿੱਖ ਜੀਵ ਰੂਪ ਇਸਤਰੀ ਨੂੰ ਦੁਹਾਗਣੀ ਬਣਾ ਦਿੱਤਾ ਹੈ। ਗੁਰ ਪਰਮੇਸ਼ਰ ਦਾ ਕੋਈ ਸ਼ਰੀਕ ਨਹੀਂ ਹੋ ਸਕਦਾ, ਪਰ ਇੱਸ ਖਰੜੇ ਨੇ ਦਸ਼ਮ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣਾ ਦਿੱਤਾ ਹੈ
ਇੰਦਰ ਜੀਤ ਸਿੰਘ   ਕਾਨਪੁਰ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.