ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਗੁਰੂ ਕਰਣੀ ਦੇ ਨਿੰਦਕ !
ਗੁਰੂ ਕਰਣੀ ਦੇ ਨਿੰਦਕ !
Page Visitors: 2942

ਗੁਰੂ ਕਰਣੀ ਦੇ ਨਿੰਦਕ !
ਗੁਰੂ ਗ੍ਰੰਥ ਸਾਹਿਬ ਜੀ ਫ਼ੁਰਮਾਉਂਦੇ ਹਨ:-
ਕੂਕਰ ਕੂੜ ਕਮਾਇਐ ਗੁਰ ਨਿੰਦਾ ਪਚੈ ਪਚਾਨ
ਭਾਵ:- ਲਾਲਚ ਰੂਪ 'ਮਨ ਕੂਕਰ' ਸੰਸਾਰਕ ਮਾਇਆ ਦੇ ਲੋਭ ਵਿਚ ਗੁਰੂ ਨਿੰਦਾ ਕਰਦਾ ਖੁਆਰ ਹੁੰਦਾ ਹੈ।
ਨਿੰਦਾ: ਭਾਵ ਦੋਸ਼ ਕੱਢਣ ਦੀ ਕ੍ਰਿਆ! ਗੁਰੂ ਨਿੰਦਕ ਭਾਵ:ਗੁਰੂ ਵਿਚੋਂ ਦੋਸ਼ ਕੱਢਣ ਵਾਲੇ!
ਸਿੱਖੀ ਦੇ ਦਰਸ਼ਨ ਅੰਦਰ ਗੁਰੂ ਦਾ ਸਥਾਨ ਸਿਰਮੌਰ ਹੈ ਅਤੇ ਸਿੱਖੀ ਦੇ ਇਤਹਾਸ ਅੰਦਰ ਗੁਰੂ ਵਿਰੋਧੀ ਪਾਤਰਾਂ ਨਾਲ ਗੁਰੂ ਸਾਹਿਬਾਨ ਨੇ ਆਪਣੇ ਸਬੰਧ ਤਰਕ ਕਰ ਲਏ ਸੀ।ਇਸ ਵਿਚ ਇਕ ਗਲ ਬਾਰੀਕੀ ਨਾਲ ਵਿਚਾਰਣ ਦੀ ਲੋੜ ਹੈ ਕਿ ਸਮਕਾਲੀ ਮੁਸਲਿਮ ਅਤੇ ਹਿੰਦੂ ਰਾਜੇਆਂ ਨੇ ਗੁਰੂ ਘਰ ਦੇ ਵਿਰੋਧ ਵਿਚ ਮੁਹਾਜ਼ ਖੋਲੇ ਸੀ, ਪਰ ਇਤਹਾਸ ਵਿਚ ਅਜਿਹਾ ਨਹੀਂ ਮਿਲਦਾ ਜਿਸ ਤੋਂ ਇਹ ਪਤਾ ਚਲੇ ਕਿ ਗੁਰੂ ਸਾਹਿਬਾਨ ਨੇ ਉਨ੍ਹਾਂ ਨਾਲ ਆਪਣੇ ਸਬੰਧ ਸਥਾਈ ਰੂਪ ਵਿਚ ਤਰਕ ਕਰ ਲਏ ਹੋਣ।
ਲੇਕਿਨ ‘ਆਪਣੇ’ ਅਤੇ ‘ਸਿੱਖ’ ਵਿੱਚਲੇ ਸਬੰਧ ਬਾਰੇ ਗੁਰੂ ਸਾਹਿਬਾਨ ਜੀ ਦੀ ਕਰਣੀ ਵਿਚ ਕੁੱਝ ਉਚੇਚੀਆਂ ਅਤੇ ਸੁਭਾਵਕ ਅਪੇਕਸ਼ਾਵਾਂ (Expectations) ਸਨ, ਜਿਨ੍ਹਾਂ ਦੇ ਪੁਰਾ ਨਾ ਹੋਣ ਦੀ ਸੂਰਤ ਵਿਚ, ਗੁਰੂ ਸਾਹਿਬਾਨ ਨੇ, ਸਿੱਖੀ ਦੇ ਅੰਦਰ, ਸਿੱਖੀ ਵਿਰੋਧੀ ਪਾਤਰਾਂ ਨਾਲ ਆਪਣੇ ਸਬੰਧ ਤਰਕ ਕਰਦੇ ਹੋਏ,  ਉਨ੍ਹਾਂ ਨੂੰ ਮੁੰਹ ਨਾ ਲਗਾਉਣ ਦੇ ਨਿਰਦੇਸ਼ ਦਿੱਤੇ ਸੀ। ਭਾਈ ਗੁਰਦਾਸ ਨੇ ਮੀਣਿਆਂ ਬਾਰੇ ਉਚੇਚੀ ਵਾਰ ਲਿਖੀ ਅਤੇ ਧੀਰ ਮੱਲਿਆਂ ਆਦਿ ਬਾਰੇ ਗੁਰੂ ਸਾਹਿਬਾਨ ਦੇ ਨਿਰਣੈ ਨੂੰ ਅਸੀਂ ਜਾਣਦੇ ਹਾਂ।
ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਪਰੋਕਤ ਬਾਣੀ ਫ਼ੁਰਮਾਨ ਅਜਿਹੇ ਸੱਜਣਾਂ ਬਾਰੇ ਹੈ ਜੋ ਸਿੱਖ ਹੁੰਦੇ ਹੋਏ ਵੀ ਜਾਣੇ-ਅਣਜਾਣੇ ਗੁਰੂ ਦੀ ਨਿੰਦਾ ਕਾਰਣ ਮਨਮੁਖ ਹੁੰਦੇ ਹਨ।
ਇਸੇ ਸ਼ਬਦ ਵਿਚ ਗੁਰੂ ਸਾਹਿਬ ਇਕ ਹੋਰ ਵਿਚਾਰ ਉੱਚਾਰਦੇ ਹਨ:-
ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ
ਭਾਵ: ਗੁਰੂ ਪਰਮਾਤਮਾ ਨੂੰ ਸੇਵਦਾ ਹੈ ਅਤੇ ਗੁਰੂ ਦੀ ਕਰਣੀ ਪ੍ਰਮੁੱਖ ਹੁੰਦੀ ਹੈ।
ਇਸ ਲਈ ਗੁਰੂ ਸਾਹਿਬਾਨ ਦੀ ਕਰਣੀ ਵੀ ਸਿੱਖਾਂ ਵਿਚ ਸਰਵੋੱਚ ਕਰਕੇ ਸਵੀਕਾਰੀ ਜਾਂਦੀ ਰਹੀ ਜਿਸ ਤੋਂ ਜੀਵਨ ਜਾਚ ਦੇ ਰਾਹ ਦੀ ਵਿਆਖਿਆ ਹੰਦੀ ਰਹੀ ਹੈ।
ਮੀਣੈ, ਧੀਰ ਮਲੀਏ ਆਦਿ ਗੁਰੂਘਰ ਵਿਚੋਂ ਨਿਕਲੇ ਉਹ ਬੰਦੇ ਸਨ ਜੋ ਸਿੱਖ ਹੋਣ ਦੇ ਬਾਵਜੂਦ ਗੁਰੂ ਦੀ ਨਿੰਦਾ ਵਿਚ ਲਿੱਪਤ ਸਨ ਅਤੇ ਗੁਰੂ ਸਾਹਿਬਾਨ ਦੀ ਕਰਣੀ ਨੂੰ ਪ੍ਰਮੁੱਖ ਕਰਕੇ ਨਹੀਂ ਸੀ ਮੰਨਦੇ।ਇਨ੍ਹਾਂ ਬਾਣੀ ਨਾਲ ਛੇੜ ਕਰਨ ਦਾ ਜਤਨ ਵੀ ਕੀਤਾ ਅਤੇ ਗੁਰੂ ਸਾਹਿਬਾਨ ਦੀ ਕਰਣੀ ਨੂੰ ਪਰਧਾਨ ਮੰਨਣ ਤੋਂ ਇਨਕਾਰ ਕੀਤਾ।
ਗੁਰੂ ਸਾਹਿਬਾਨ ਦੀ ਕਥਨੀ ਹੈ ਬਾਣੀ।ਤੇ ਗੁਰੂ ਸਾਹਿਬਾਨ ਦੀ ਕਰਣੀ ? ਕੀ ਗੁਰੂ ਸਾਹਿਬਾਨ ਨੇ ਆਪਣੀ ਕਥਨੀ ਨਾਲ ਕਰਣੀ ਨਹੀਂ ਸੀ ਜੋੜੀ ? ਨਿਰਸੰਦੇਹ ਗੁਰੂ ਸਾਹਿਬਾਨ ਦੀ ਕਰਣੀ ਉਨ੍ਹਾਂ ਦੀ ਕਥਨੀ ਅਨੁਸਾਰ ਹੀ ਸੀ।ਕਈਂ ਵਿਚਾਰਕਾਂ ਭੁੱਲੇਖਾ ਖਾਂਦੇਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹ ਕਿਹਾ ਕਿ ਉਨ੍ਹਾਂ ਗੁਰੂ ਨਾਨਕ ਜੀ ਦੀ ਕਥਨੀ ਤੋਂ ਹੱਟ ਕੇ ਵੱਖਰੀ ਰਾਹ ਤੋਰੀ। ਇਸ ਪਿੱਛੇ ਉਨ੍ਹਾਂ ਦਾ ਮੁੱਖ ਤਰਕ ਇਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਉਹ ਗਲਾਂ ਨਹੀਂ ਸਨ ਜਿਹੜੀਆਂ ਗੁਰੂ ਹਰਿਗੋਬਿੰਦ ਅਤੇ ਦਸ਼ਮੇਸ਼ ਜੀ ਨੇ ਕੀਤੀਆਂ। ਮਸਲਨ ਅਕਾਲ ਤਖ਼ਤ ਦੀ ਰਾਹੀਂ ਮੀਰੀ-ਪੀਰੀ ਦਾ ਸੰਕਲਪ, ਖੰਡੇ ਦਾ ਅੰਮ੍ਰਿਤ, ਪੰਜ ਕਕਾਰ, ਸਿੰਘ-ਕੌਰ ਲਗਾਉਣ ਦਾ ਨਿਰਦੇਸ਼ ਅਦਿ। ਇਹ ਉਹ ਵਿਚਾਰਕ ਸਨ ਜੋ ਸਿੱਖ ਨਹੀਂ ਸਨ। ਪਰ ਜਿਸ ਵੇਲੇ ਸਿੱਖਾਂ ਵਿਚੋਂ ਕੋਈ ਖੰਡੇ ਦੇ ਅੰਮ੍ਰਿਤ ਅਤੇ ਰਹਿਤ ਨੂੰ ਲੇ ਕੇ ਗੁਰੂ ਦੀ ਕਰਣੀ ਨੂੰ ਨਿੰਦਦੇ ਸ਼ੰਕਾ ਗ੍ਰਸਤ ਕਰੇ ਤਾਂ ਇਸਦਾ ਅਰਥ ਇਹ ਹੋਇਆ ਕਿ ਉਹ, ਇਸ ਪੱਖੋਂ ਗੁਰੂ ਦੀ ਕਰਣੀ ਨੂੰ ਪ੍ਰਮੁੱਖਤਾ ਨਾ ਦੇਂਦੇ ਹੋਏ, ਦੋਸ਼ ਕੱਢਣ ਦੀ ਕ੍ਰਿਆ ਵਿਚ ਲਿੱਪਤ ਨਿੰਦਕ ਹੁੰਦਾ ਹੈ।
ਹਰਦੇਵ ਸਿੰਘ, ਜੰਮੂ-੨੮.੦੧.੨੦੧੬
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.